Loading Bible Translation
First-time download in progress. This may take a few seconds…
Punjabi Bible Wordproject Bible
17 verses
1ਬਾਅਦ ਵਿੱਚ ਦਾਊਦ ਨੇ ਫ਼ਲਿਸਤੀਆਂ ਉੱਪਰ ਹਮਲਾ ਕੀਤਾ। ਉਸਨੇ ਫ਼ਲਿਸਤੀਆਂ ਨੂੰ ਹਰਾਇਆ। ਉਸਨੇ ਫ਼ਲਿਸਤੀਆਂ ਦੇ ਗਬ ਸ਼ਹਿਰ ਅਤੇ ਉਸਦੇ ਆਸ-ਪਾਸ ਦੇ ਹੋਰ ਛੋਟੇ ਸ਼ਹਿਰਾਂ ਨੂੰ ਜਿੱਤ ਲਿਆ।
2ਫ਼ਿਰ ਦਾਊਦ ਨੇ ਮੋਆਬ ਦੇਸ ਨੂੰ ਹਰਾਇਆ ਅਤੇ ਮੋਆਬੀ ਦਾਊਦ ਦੀ ਪਰਜ਼ਾ ਬਣ ਗਏ ਅਤੇ ਉਹ ਦਾਊਦ ਲਈ ਨਜ਼ਰਾਨਾ ਲੈ ਕੇ ਆਏ।
3ਦਾਊਦ ਸ਼ੋਬਾਹ ਦੇ ਰਾਜੇ ਹਦਰਅਜ਼ਰ ਅਤੇ ਉਸਦੀ ਫ਼ੌਜ ਦੇ ਖਿਲਾਫ ਲੜਿਆ। ਉਹ ਹਮਾਬ ਤੀਕ ਲੜਿਆ, ਕਿਉਂ ਕਿ ਹਦਰਅਜ਼ਰ ਨੇ ਆਪਣੇ ਰਾਜ ਨੂੰ ਫ਼ਰਾਤ ਦਰਿਆ ਤੀਕ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਸੀ।
4ਦਾਊਦ ਨੇ ਹਦਰ ਅਜ਼ਰ ਤੋਂ 1,000 ਰੱਥ, 7,000 ਸਾਰਬੀ, 20,000 ਸਿਪਾਹੀ ਲੈ ਲਿੱਤੇ ਅਤੇ ਉਸ ਨੇ ਬਹੁਤ ਸਾਰੇ ਘੋੜਿਆਂ ਨੂੰ ਲਂਗੜਿਆਂ ਕਰ ਦਿੱਤਾ ਜਿਹੜੇ ਰੱਥਾਂ ਨੂੰ ਖਿਚਦੇ ਸਨ। ਪਰ ਉਸ ਨੇ ਇੱਕ ਸੌ ਰੱਥਾਂ ਨੂੰ ਖਿੱਚਣ ਲਈ ਕਾਫੀ ਘੋੜੇ ਰੱਖ ਲੇ।
5ਦੰਮਿਸਕ ਸ਼ਹਿਰ ਦੇ ਅਰਾਮੀ ਲੋਕ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੀ ਮਦਦ ਲਈ ਆਏ, ਪਰ ਦਾਊਦ ਨੇ ਅਰਾਮੀਆਂ ਦੀ ਆਈ ਫੌਜ ਵਿੱਚੋਂ ਉਨ੍ਹਾਂ ਦੇ 22,000 ਸੈਨਿਕ ਮਾਰ ਦਿੱਤੇ।
6ਫ਼ਿਰ ਦਾਊਦ ਨੇ ਦੰਮਿਸਕ ਵਿੱਚ ਗਢ਼ ਬਣਾ ਦਿੱਤੇ। ਅਰਾਮੀ ਉਸਦੀ ਪਰਜ਼ਾ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। ਇਉਂ ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਜਿੱਤ ਦਿੱਤੀ।
7ਦਾਊਦ ਨੇ ਹਦਰਅਜ਼ਰ ਦੇ ਸੈਨਾਪਤੀਆਂ ਦੀਆਂ ਸੋਨੇ ਦੀਆਂ ਢਾਲਾਂ ਲੈ ਲਈਆਂ ਅਤੇ ਯਰੂਸ਼ਲਮ ਵਿੱਚ ਲੈ ਆਇਆ।
8ਦਾਊਦ ਨੇ ਹਦਰਅਜ਼ਰ ਦੇ ਨਗਰ ਟਿਬਹਬ ਅਤੇ ਕੂਨ ਵਿੱਚੋਂ ਬਹੁਤ ਸਾਰਾ ਪਿੱਤਲ ਵੀ ਲਿਆਂਦਾ ਜਿਸਨੂੰ ਬਾਅਦ ਵਿੱਚ ਸੁਲੇਮਾਨ ਨੇ ਇਹੀ ਪਿੱਤਲ ਮੰਦਰ ਦੇ ਪਿੱਤਲ ਦੇ ਹੌਜ਼, ਥੰਮ ਅਤੇ ਭਾਂਡੇ ਬਨਾਉਣ ਲਈ ਵਰਤਿਆ।
9ਹਮਾਬ ਦੇ ਰਾਜਾ ਤੋਂਊ ਨੇ ਸੁਣਿਆ ਕਿ ਦਾਊਦ ਨੇ ਸੋਬਾਹ ਦੇ ਰਾਜੇ, ਹਦਰਅਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ ਸੀ।
10ਤਾਂ ਤੋਂਊ ਨੇ ਆਪਣੇ ਪੁੱਤਰ, ਹਦੋਰਾਮ ਨੂੰ ਦਾਊਦ ਨੂੰ ਉਸਦੀ ਜਿੱਤ ਲਈ ਵਧਾਈਆਂ ਦੇਣ ਲਈ ਅਤੇ ਉਸਤੋਂ ਸ਼ਾਂਤੀ ਦੀ ਮੰਗ ਕਰਨ ਲਈ ਭੇਜਿਆ। ਇਹ ਉਸਨੇ ਇਸ ਲਈ ਕੀਤਾ ਕਿਉਂਕਿ ਦਾਊਦ ਨੇ ਹਦਰਅਜ਼ਰ ਦੇ ਖਿਲਾਫ਼ ਲੜਕੇ ਉਸਨੂੰ ਹਰਾਇਆ ਸੀ। ਹਦਰਅਜ਼ਰ ਤੋਂਊ ਨਾਲ ਇੱਕ ਵਾਰੀ ਪਹਿਲਾਂ ਲੜਾਈ ਕਰ ਚੁੱਕਾ ਸੀ। ਹਦੋਰਾਮ ਨੇ ਦਾਊਦ ਨੂੰ ਹਰ ਤਰ੍ਹਾਂ ਦੇ ਸੋਨੇ, ਚਾਂਦੀ ਅਤੇ ਕਾਂਸੀ ਦੀਆਂ ਵਸਤਾਂ ਭੇਟ ਕੀਤੀਆਂ।
11ਦਾਊਦ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਵਸਤਾਂ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਨੂੰ ਭੇਟ ਕੀਤੀਆਂ। ਦਾਊਦ ਨੇ ਉਨ੍ਹਾਂ ਸੋਨੇ-ਚਾਂਦੀ ਦੀਆਂ ਵੀ ਸਾਰੀਆਂ ਵਸਤਾਂ ਨੂੰ ਜੋ ਉਹ ਸਾਰੀਆਂ ਕੌਮਾਂ ਭਾਵ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਾਲੇਕ ਤੋਂ ਲਿਆਏ ਸਨ, ਸਭ ਯਹੋਵਾਹ ਦੇ ਅਰਪਣ ਕਰ ਦਿੱਤੀਆਂ।
12ਅਬਿਸ਼ਈ ਜੋ ਸਰੂਯਾਹ ਦਾ ਪੁੱਤਰ ਸੀ ਨੇ ਲੂਣ ਦੀ ਵਾਦੀ ਵਿੱਚ 18000 ਅਦੋਮੀਆਂ ਨੂੰ ਮਾਰ ਸੁਟਿਆ।
13ਅਬਿਸ੍ਸਈ ਨੇ ਅਦੋਮ ਵਿੱਚ ਗਰੀਜ਼ਨਾਂ ਨੂੰ ਰੱਖਿਆ ਅਤੇ ਸਾਰੇ ਅਦੋਮੀ ਦਾਊਦ ਦੀ ਪਰਜ਼ਾ ਬਣ ਗਏ। ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸਨੂੰ ਜਿੱਤ ਦਿੱਤੀ।
14ਦਾਊਦ ਨੇ ਸਾਰੇ ਇਸਰਾਏਲ ਤੇ ਰਾਜ ਕੀਤਾ। ਉਸਨੇ ਉਹੀ ਸਭ ਕੀਤਾ ਜੋ ਧਰਤੀ ਸੀ ਅਤੇ ਉਹ ਆਪਣੇ ਰਾਜ ਦੇ ਸਾਰੇ ਲੋਕਾਂ ਲਈ ਨਿਆਂਈ ਸੀ।
15ਯੋਆਬ ਜੋ ਸਰੂਯਾਹ ਦਾ ਪੁੱਤਰ ਸੀ ਉਹ ਦਾਊਦ ਦੀ ਫ਼ੌਜ ਦਾ ਸੈਨਾਪਤੀ ਸੀ। ਅਤੇ ਯਹੋਸ਼ਫ਼ਟ ਜੋ ਅਹੀਲੂਦ ਦਾ ਪੁੱਤਰ ਸੀ ਉਸਨੇ ਦਾਊਦ ਦੇ ਕਾਰਜਾਂ ਦਾ ਇਤਹਾਸ ਲਿਖਿਆ।
16ਸਾਦੋਕ ਅਹੀਟੂਬ ਦਾ ਪੁੱਤਰ ਅਤੇ ਅਬਿਯਾਬਾਰ ਦਾ ਪੁੱਤਰ ਅਬੀਮਲਕ ਜਾਜਕ ਸਨ। ਸ਼ੌਵਸ਼ਾ ਮੁਨਸ਼ੀ ਸੀ।
17ਬਿਨਾਯਾਹ ਜੋ ਯਹੋਯਾਦਾ ਦਾ ਪੁੱਤਰ, ਕਰੇਤੀਆਂ ਅਤੇ ਫ਼ਲੇਤੀਆਂ ਦਾ ਆਗੂ ਸੀ। ਦਾਊਦ ਦੇ ਪੁੱਤਰ ਮਹੱਤਵਪੂਰਣ ਵਜ਼ੀਰ ਸਨ, ਜੋ ਉਸ ਦੇ ਪਾਸੇ ਸੇਵਾ ਕਰਦੇ ਸਨ।