Loading Bible Translation
First-time download in progress. This may take a few seconds…
Punjabi Bible Wordproject Bible
31 verses
1ਹਾਰੂਨ ਦੇ ਪੁੱਤਰਾਂ ਦੇ ਟੋਲੇ ਇਉਂ ਸਨ: ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਬਾਮਾਰ ਸਨ।
2ਪਰ ਨਾਦਾਬ ਅਤੇ ਅਬੀਹੂ ਬੇਔਲਾਦੇ ਹੀ ਆਪਣੇ ਪਿਤਾ ਦੇ ਮਰਨ ਤੋਂ ਵੀ ਪਹਿਲਾਂ ਹੀ ਮਰ ਗਏ। ਇਸ ਲਈ ਅਲਆਜ਼ਾਰ ਅਤੇ ਈਬਾਮਾਰ ਨੇ ਜਾਜਕ ਦੇ ਰੂਪ 'ਚ ਕੰਮ ਕੀਤਾ।
3ਦਾਊਦ ਨੇ ਅਲਆਜ਼ਾਰ ਅਤੇ ਈਬਾਮਾਰ ਦੇ ਪਰਿਵਾਰ-ਸਮੂਹ ਨੂੰ ਦੋ ਅਲੱਗ-ਅਲੱਗ ਟੋਲਿਆਂ ਵਿੱਚ ਵੰਡ ਦਿੱਤਾ। ਤਾਂ ਜੋ ਉਨ੍ਹਾਂ ਨੂੰ ਜੋ-ਜੋ ਕੰਮ ਸੌਂਪੇ ਗਏ ਹਨ, ਉਹ ਆਪਣੇ ਕੰਮਾਂ ਦੇ ਫ਼ਰਜ਼ ਚੰਗੀ ਤਰ੍ਹਾਂ ਸੰਭਾਲਣ ਅਤੇ ਕਰਨ। ਦਾਊਦ ਨੇ ਇਹ ਕਾਰਜ ਸਾਦੋਕ ਅਤੇ ਅਹੀਮਲਕ ਦੀ ਮਦਦ ਨਾਲ ਕੀਤਾ। ਸਾਦੋਕ ਅਲਆਜ਼ਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ ਅਤੇ ਅਹੀਮਲਕ ਈਬਾਮਾਰ ਦੀ।
4ਅਲਆਜ਼ਾਰ ਦੇ ਘਰਾਣੇ ਵਿੱਚੋਂ ਈਬਾਮਾਰ ਦੇ ਘਰਾਣੇ ਦੀ ਬਜਾਇ ਵਧੇਰੇ ਸਰਦਾਰ ਆਗੂ ਸਨ। ਅਲਆਜ਼ਾਰ ਦੇ ਘਰਾਣੇ ਵਿੱਚੋਂ ਸੋਲ੍ਹਾਂ ਅਤੇ ਈਬਾਮਾਰ ਦੇ ਘਰਾਣੇ ਵਿੱਚੋਂ ਅੱਠ ਆਗੂ ਸਨ।
5ਗੁਣਾ ਸੁੱਟ ਕੇ ਹਰੇਕ ਘਰਾਣਿਆਂ ਵਿੱਚੋਂ ਮਨੁੱਖਾਂ ਦੀ ਚੋਣ ਕੀਤੀ ਗਈ। ਉਨ੍ਹਾਂ ਵਿੱਚੋਂ ਕੁਝ ਆਦਮੀਆਂ ਨੂੰ ਪਵਿੱਤਰ ਅਸਬਾਨ ਦਾ ਮੁਖੀ ਬਾਪਿਆ ਗਿਆ ਅਤੇ ਕੁਝ ਨੂੰ ਜਾਜਕ ਦਾ ਕਾਰਜ ਸੰਭਾਲਿਆ ਗਿਆ। ਪਰ ਇਹ ਸਾਰੇ ਮਨੁੱਖ ਅਲਆਜ਼ਾਰ ਅਤੇ ਈਬਾਮਾਰ ਦੇ ਘਰਾਣੇ ਵਿੱਚੋਂ ਸਨ।
6ਸ਼ਮਅਯਾਹ ਉਨ੍ਹਾਂ ਦਾ ਸਕੱਤਰ ਸੀ ਜੋ ਕਿ ਨਬਨਿੇਲ ਦਾ ਪੁੱਤਰ ਸੀ। ਸ਼ਮਅਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਜੋ ਕਿ ਉਨ੍ਹਾਂ ਵੰਸ਼ਜਾਂ ਦੇ ਨਾਂ ਲਿਖਣ ਦਾ ਕਾਰਜ ਕਰਦਾ ਸੀ। ਉਸਨੇ ਉਨ੍ਹਾਂ ਦੇ ਨਾਉਂ ਦਾਊਦ ਦੀ ਹਾਜ਼ਰੀ ਵਿੱਚ ਲਿਖੇ ਅਤੇ ਇਹ ਆਗੂ ਸਨ: ਸਾਦੋਕ ਜਾਜਕ, ਅਹੀਮਲਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣੇ ਦੇ ਆਗੂ ਸਨ। ਅਹੀਮਲਕ ਅਬਯਾਬਾਰ ਦਾ ਪੁੱਤਰ ਸੀ। ਹਰ ਵਾਰ ਗੁਣਾ ਸੁੱਟ ਕੇ ਮਨੁੱਖ ਦੀ ਚੋਣ ਕੀਤੀ ਜਾਂਦੀ ਅਤੇ ਸ਼ਮਅਯਾਹ ਲਿਖਾਰੀ ਉਨ੍ਹਾਂ ਦੇ ਨਾਉਂ ਲਿਖ ਦਿੰਦਾ। ਇਉਂ ਉਨ੍ਹਾਂ ਅਲਆਜ਼ਾਰ ਅਤੇ ਈਬਾਮਾਰ ਘਰਾਣਿਆਂ ਦੇ ਮਨੁੱਖਾਂ ਦੇ ਕੰਮ ਵੰਡੇ ਹੋਏ ਸਨ।
7ਪਹਿਲਾ ਟੋਲਾ ਯਹੋਯਾਰੀਬ ਦਾ ਸੀ। ਦੂਜਾ ਟੋਲਾ ਯਿਦਅਯਾਹ ਦਾ।
8ਤੀਜਾ ਟੋਲਾ ਹਾਰੀਮ ਦਾ ਚੌਬਾ ਸਓਰੀਮ ਦਾ।
9ਪੰਜਵਾ ਟੋਲਾ ਮਲਕੀਯਾਹ ਅਤੇ ਛੇਵਾਂ ਮੀਯਾਮੀਨ ਦਾ।
10ਸੱਤਵਾਂ ਟੋਲਾ ਹਕ੍ਕੋਸ ਦਾ ਅਤੇ ਅੱਠਵਾਂ ਟੋਲਾ ਅਬੀਯਾਹ ਦਾ।
11ਨੌਵਾਂ ਯੇਸ਼ੂਆ ਦਾ ਟੋਲਾ ਤੇ ਦਸਵਾਂ ਸ਼ਕਨਯਾਹ ਟੋਲਾ ਸੀ।
12ਗਿਆਰ੍ਹਵਾਂ ਅਲਯਾਸ਼ੀਬ ਦਾ ਅਤੇ ਬਾਰ੍ਹਵਾਂ ਟੋਲਾ ਯਾਕੀਮ ਦਾ ਸੀ।
13ਤੇਰ੍ਹਵਾਂ ਟੋਲਾ ਹੁਪ੍ਪਾਹ ਦਾ ਤੇ ਚੌਦਵਾਂ ਟੋਲਾ ਯਸ਼ਬਆਬ ਦਾ।
14ਪਂਦਰਵਾਂ ਟੋਲਾ ਬਿਲਗਾਹ ਦਾ ਸੋਲ੍ਹਵਾਂ ਇਂਮੇਰ ਦਾ।
15ਸਤਾਰ੍ਹਵਾਂ ਹੇਜ਼ੀਰ ਦਾ ਟੋਲਾ ਅਤੇ ਅਠਾਰ੍ਹਵਾਂ ਟੋਲਾ ਹਪ੍ਪੀਸੇਁਸ ਦਾ।
16ਉਨ੍ਹੀਵਾਂ ਟੋਲਾ ਪਬਹਯਾਹ, 20 ਵਾਂ ਯਹਜ਼ਕੇਲ ਦਾ ਸੀ।
17ਇੱਕੀਵਾਂ ਟੋਲਾ ਯਾਕੀਨ ਦਾ 22 ਵਾਂ ਗਾਮੂਲ ਦਾ।
18ਤੇਈਵਾਂ ਦਲਾਯਾਹ ਦਾ ਟੋਲਾ ਅਤੇ ਚੌਵੀਵਾਂ ਮਅਜ਼ਯਾਹ ਦਾ ਟੋਲਾ ਸੀ।
19ਇਹ ਸਾਰੇ ਟੋਲੇ ਯਹੋਵਾਹ ਦੇ ਮ���ਦਰ ਦੀ ਸੇਵਾ ਸੰਭਾਲ ਕਰਨ ਲਈ ਚੁਣੇ ਗਏ। ਇਨ੍ਹਾਂ ਨੇ ਮੰਦਰ ਦੀ ਸੇਵਾ ਲਈ ਹਾਰੂਨ ਦੇ ਹੁਕਮਾਂ ਦਾ ਪਾਲਣ ਕੀਤਾ ਜਿਹੜੇ ਕਿ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹਾਰੂਨ ਨੂੰ ਦਿੱਤੇ ਸਨ।
20ਲੇਵੀਆਂ ਦੇ ਬਾਕੀ ਉੱਤਰਾਧਿਕਾਰੀਆਂ ਦੇ ਨਾਂ ਇਉਂ ਸਨ: ਅਮਰਾਮ ਦੇ ਉੱਤਰਾਧਿਕਾਰੀਆਂ ਵਿੱਚੋਂ ਸ਼ੂਬਾੇਲ ਅਤੇ ਸ਼ੂਬਾੇਲ ਦੇ ਪੁੱਤਰਾਂ ਵਿੱਚੋਂ ਜਹਦਯਾਹ।
21ਰਹਬਯਾਹ ਵਿੱਚੋਂ ਯਿਸ਼੍ਸ਼ਾਯਾਹ (ਜੋ ਕਿ ਸਭ ਤੋਂ ਵੱਡਾ ਪੁੱਤਰ ਸੀ।)
22ਯਿਸ੍ਸਹਾਰੀਆਂ ਦੇ ਘਰਾਣੇ ਵਿੱਚੋਂ ਸ਼ਲੋਮੋਬ ਅਤੇ ਸ਼ਲੋਮੋਬ ਦੇ ਘਰਾਣੇ ਵਿੱਚੋਂ ਯਹਬ।
23ਹਬਰੋਨ ਦੇ ਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਯਰੀਯਾਹ ਸੀ ਅਤੇ ਅਮਰਯਾਹ ਹਬਰੋਨ ਦਾ ਦੂਜਾ ਪੁੱਤਰ ਸੀ, ਯਹਜ਼ੀੇਲ ਤੀਜਾ ਅਤੇ ਯਕਮਆਮ ਚੌਬਾ ਸੀ।
24ਉਜ਼ੀੇਲ੍ਲ ਦਾ ਪੁੱਤਰ ਮੀਕਾਹ ਅਤੇ ਮੀਕਾਹ ਦਾ ਪੁੱਤਰ ਸ਼ਾਮੀਰ ਸੀ।
25ਯਿਸ਼੍ਸ਼ੀਯਾਹ ਮੀਕਾਹ ਦਾ ਭਰਾ ਸੀ ਅਤੇ ਯਿਸ਼੍ਸ਼ੀਯਾਹ ਦਾ ਪੁੱਤਰ ਜ਼ਕਰਯਾਹ।
26ਮਰਾਰੀ ਦੇ ਉੱਤਰਾਧਿਕਾਰੀ ਮਹਲੀ ਤੇ ਮੂਸ਼ੀ ਅਤੇ ਉਸਦਾ ਪੁੱਤਰ ਯਅਜ਼ੀਯਾਹ ਸੀ।
27ਮਰਾਰੀ ਦੇ ਪੁੱਤਰ ਯਅਜ਼ੀਯਾਹ ਦੇ ਪੁੱਤਰ ਸ਼ੋਹਮ, ਜ਼ਕ੍ਕੂਰ ਅਤੇ ਇਬਰੀ ਸਨ।
28ਮਹਲੀ ਦਾ ਪੁੱਤਰ ਅਲਆਜ਼ਾਰ ਸੀ ਪਰ ਅਲਆਜ਼ਾਰ ਦੇ ਘਰ ਕੋਈ ਪੁੱਤਰ ਨਾ ਜੰਮਿਆ।
29ਕੀਸ਼ ਦੇ ਪੁੱਤਰ ਦਾ ਨਾਂ ਯਰਹਮੇਲ ਸੀ।
30ਮੂਸ਼ੀ ਦੇ ਪੁੱਤਰ ਮਹਲੀ, ੇਦਰ ਅਤੇ ਯਿਰੀਮੋਬ ਸਨ।ਇਹ ਲੇਵੀ ਆਗੂ ਉਨ੍ਹਾਂ ਦੇ ਪਰਿਵਾਰਾਂ ਮੁਤਾਬਕ ਦਰਜ ਕੀਤੇ ਗਏ ਸਨ।
31ਇਨ੍ਹਾਂ ਨੂੰ ਵਿਸ਼ੇਸ਼ ਕੰਮਾਂ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ, ਜਾਜਕਾਂ ਵਾਂਗ ਗੁਣੇ ਪਾਏ। ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੇ ਰਾਜੇ ਦਾਊਦ, ਸਾਦੋਕ, ਅਹੀਮਲਕ, ਅਤੇ ਜਾਜਕਾਂ ਦੇ ਪਰਿਵਾਰਾਂ ਦੇ ਆਗੂਆਂ ਅਤੇ ਲੇਵੀ ਪਰਿਵਾਰਾਂ ਦੇ ਸਾਮ੍ਹਣੇ ਗੁਣੇ ਪਾਏ ਸਨ। ਜਦੋਂ ਇਨ੍ਹਾਂ ਦੇ ਕੰਮ ਦੀ ਚੋਣ ਹੁੰਦੀ ਸੀ ਤਾਂ ਵੱਡੇ-ਛੋਟੇ ਘਰਾਣਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ।