Loading Bible Translation
First-time download in progress. This may take a few seconds…
Punjabi Bible Wordproject Bible
34 verses
1ਇਹ ਸੂਚੀ ਉਨ੍ਹਾਂ ਇਸਰਾਏਲੀਆਂ ਦੀ ਹੈ ਜਿਨ੍ਹਾਂ ਨੇ ਫ਼ੌਜ ਵਿੱਚ ਪਾਤਸ਼ਾਹ ਦੀ ਸੇਵਾ ਕੀਤੀ। ਹਰ ਟੋਲੇ ਦੀ ਸਾਲ ਵਿੱਚ ਇੱਕ ਮਹੀਨਾ ਕੰਮ ਦੀ ਜਿਂਮੇਵਾਰੀ ਹੁੰਦੀ ਸੀ। ਪਾਤਸ਼ਾਹ ਦੀ ਸੇਵਾ ਵਿੱਚ ਉੱਥੇ ਘਰਾਣਿਆਂ ਦੇ ਸ਼ਾਸਕ, ਕਪਤਾਨ, ਸਰਦਾਰ ਅਤੇ ਪੁਲਸੀੇ ਸਨ ਜਿਹੜੇ ਉਸਦੀ ਸੇਵਾ 'ਚ ਹਾਜ਼ਿਰ ਸਨ। ਹਰੇਕ ਫ਼ੌਜੀ ਜੱਥੇ ਵਿੱਚ 24,000 ਮਨੁੱਖ ਸਨ।
2ਯਸ਼ਾਬਆਮ ਸਾਲ ਦੇ ਪਹਿਲੇ ਮਹੀਨੇ ਲਈ ਪਹਿਲੇ ਜੱਥੇ ਦਾ ਮੁਖੀਆ ਰਿਹਾ। ਯਸ਼ਾਬਆਮ ਜ਼ਬਦੀੇਲ ਦਾ ਪੁੱਤਰ ਸੀ। ਯਸ਼ਾਬਆਮ ਦੇ ਜੱਥੇ ਵਿੱਚ 24,000 ਸਿਪਾਹੀ ਸਨ।
3ਯਸ਼ਾਬਆਮ ਪਰਸ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ ਅਤੇ ਉਹ ਪਹਿਲੇ ਮਹੀਨੇ ਲਈ ਜਿੰਮੇਵਾਰ ਪਲਟਨ ਦੇ ਫ਼ੌਜੀ ਅਧਿਕਾਰੀਆਂ ਦਾ ਆਗੂ ਸੀ।
4ਦੂਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਆਗੂ ਅਹੋਹ ਤੋਂ ਦੋਦਈ ਸੀ ਅਤੇ ਉਸ ਦੀ ਪਲਟਨ ਵਿੱਚ 24,000 ਸੈਨਿਕ ਵੀ ਸਨ ਮਿਕਲੋਬ ਉਸ ਦੇ ਟੋਲੇ ਦਾ ਸਰਦਾਰ ਸੀ।
5ਬਨਾਯਾਹ ਤੀਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਪ੍ਰਧਾਨ ਸੀ ਬਨਾਯਾਹ ਯਹੋਯਾਦਾ ਦਾ ਪੁੱਤਰ ਸੀ। ਯਹੋਯਾਦਾ ਇੱਕ ਪਰਧਾਨ ਜਾਜਕ ਸੀ। ਬਨਾਯਾਹ ਦੀ ਪਲਟਨ ਵਿੱਚ ਵੀ 24,000 ਸੈਨਿਕ ਸਨ।
6ਇਹ ਉਹੀ ਬਨਾਯਾਹ ਸੀ ਜਿਸਦਾ ਨਾਂ 30 ਨਾਇਕਾਂ ਵਿੱਚ ਬਹਾਦੁਰ ਸਿਪਾਹੀ ਵਜੋਂ ਜਾਣਿਆ ਜਾਂਦਾ ਹੈ। ਜਿਨ੍ਹਾਂ ਦਾ ਬਨਾਯਾਹ ਸੈਨਾਪਤੀ ਸੀ। ਬਨਾਯਾਹ ਦਾ ਪੁੱਤਰ ਬਨਾਯਾਹ ਦੇ ਟੋਲੇ ਦਾ ਮੁਖੀ ਸੀ, ਜਿਸਦਾ ਨਾਉਂ ਅੰਮੀਜ਼ਾਬਾਦ ਸੀ।
7ਚੌਬੇ ਮਹੀਨੇ ਵਿੱਚ ਚੌਬਾ ਮੁਖੀਆ ਯੋਆਬ ਦਾ ਭਰਾ ਅਸਾਹੇਲ ਸੀ। ਉਸ ਤੋਂ ਬਾਅਦ ਅਸਾਹੇਲ ਦਾ ਪੁੱਤਰ ਜ਼ਬਦਯਾਹ ਸੈਨਾਪਤੀ ਬਣਿਆ। ਅਸਾਹੇਲ ਦੇ ਟੋਲੇ ਵਿੱਚ ਵੀ 24,000 ਮਨੁੱਖ ਸਨ।
8ਪੰਜਵਾਂ ਸਰਦਾਰ ਸ਼ਮਹੂਬ ਇਜ਼ਰਾਹੀ ਸੀ, ਜਿਸਦੀ ਜਿਂਮੇਵਾਰੀ ਪੰਜਵੇਂ ਮਹੀਨੇ 'ਚ ਸੀ ਅਤੇ ਇਸਦੇ ਜੱਥੇ ਵਿੱਚ ਵੀ 24,000 ਸੈਨਿਕ ਸਨ।
9ਛੇਵੇਂ ਮਹੀਨੇ ਲਈ ਸਰਦਾਰ ਈਰਾ ਸੀ ਜੋ ਕਿ ਤਕੋਆ ਦੇ ਇੱਕੇਸ਼ ਦਾ ਪੁੱਤਰ ਸੀ ਅਤੇ 24,000 ਮਨੁੱਖਾਂ ਦਾ ਸਰਦਾਰ ਸੀ।
10ਸੱਤਵਾਂ ਸਰਦਾਰ ਹੇਲਸ ਸੀ। ਸੱਤਵੇਂ ਮਹੀਨੇ ਵਿੱਚ 24,000 ਮਨੁੱਖਾਂ ਦਾ ਨਿਰਦੇਸ਼ਣ ਹੇਲਸ ਕੋਲ ਸੀ। ਇਹ ਇਫ਼ਰਾਈਮੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਪੀਲੋਨੀਆਂ ਵਿੱਚੋਂ ਸੀ।
11ਅੱਠਵੇਂ ਮਹੀਨੇ ਦਾ 24,000 ਸੈਨਿਕਾਂ ਦਾ ਅੱਠਵਾਂ ਸਰਦਾਰ ਸਿਬਕਈ ਸੀ ਜੋ ਹਸ਼੍ਸ਼ਾਰੀ ਤੋਂ ਜ਼ਰਹੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ।
12ਨੌਵੇਂ ਮਹੀਨੇ ਦਾ ਨੌਵਾਂ ਪ੍ਰਧਾਨ ਬਿਨਯਾਮੀਨੀ ਪਰਿਵਾਰ ਵਿੱਚੋਂ ਸੀ, ਅਨਬੋਬ ਨਗਰ ਤੋਂ ਅਬੀਅਜ਼ਰ ਅਤੇ ਉਸ ਦੇ ਟੋਲੇ ਵਿੱਚ ਵੀ 24,000 ਸੈਨਿਕ ਸਨ।
13ਦਸਵੇਂ ਮਹੀਨੇ ਲਈ 24,000 ਮਨੁੱਖਾਂ ਲਈ ਦਸਵਾਂ ਸਰਦਾਰ ਜ਼ਰਹੀਆ ਵਿੱਚੋਂ ਮਹਰਈ ਨਟੋਫ਼ਾਬੀ ਸੀ।
14ਗਿਆਰ੍ਹਵੇਂ ਮਹੀਨੇ ਲਈ ਗਿਆਰ੍ਹਵਾਂ ਪ੍ਰਧਾਨ ਬਨਾਯਾਹ ਸੀ। ਬਨਾਯਾਹ ਫਿਰਾਬੋਨ ਤੋਂ ਸੀ ਅਤੇ ਉਹ ਇਫ਼ਰਾਈਮ ਪਰਿਵਾਰ ਤੋਂ ਸੀ। ਉਸ ਦੀ ਪਲਟਨ ਵਿੱਚ 24,000 ਆਦਮੀ ਸਨ।
15ਬਾਰ੍ਹਵੇਂ ਮਹੀਨੇ ਲਈ ਬਾਰ੍ਹਵਾਂ ਸਰਦਾਰ ਹਲਦਈ ਸੀ। ਹਲਦਈ ਨਟੋਫ਼ਾਬ ਤੋਂ ਆਬਨੀੇਲ ਘਰਾਣੇ ਵਿੱਚੋਂ ਸੀ ਅਤੇ ਹਲਦਈ ਦੇ ਟੋਲੇ ਵਿੱਚ ਵੀ 24,000 ਮਨੁੱਖ ਸਨ।ਘਰਾਣਿਆਂ ਦੇ ਆਗੂ
16ਇਸਰਾਏਲੀਆਂ ਦੇ ਪਰਿਵਾਰ-ਸਮੂਹਾਂ ਦੇ ਪ੍ਰਧਾਨ ਇਸ ਪ੍ਰਕਾਰ ਸਨ:ਰਊਬੇਨ: ਜ਼ਿਕਰੀ ਦਾ ਪੁੱਤਰ ਅਲੀਅਜ਼ਰ।ਸ਼ਿਮੋਨ: ਮਆਕਾਹ ਦਾ ਪੁੱਤਰ ਸ਼ਫ਼ਟਯਾਹ।
17ਲੇਵੀਆਂ ਚੋ ਕਮੂੇਲ ਦਾ ਪੁੱਤਰ ਹਸ਼ਬਯਾਹ, ਹਾਰੂਨ ਤੋਂ ਸਾਦੋਕ।
18ਯਹੂਦਾਹ: ਅਲੀਹੂ (ਅਲੀਹੂ ਦਾਊਦ ਦੇ ਭਰਾਵਾਂ ਵਿੱਚੋਂ ਇੱਕ ਸੀ।)ਯਿੱਸਾਕਾਰ: ਮੀਕਾੇਲ ਦਾ ਪੁੱਤਰ ਆਮਰੀ।
19ਜ਼ਬੂਲੁਨ : ਓਬਦਯਾਹ ਦਾ ਪੁੱਤਰ ਯਿਸ਼ਮਅਯਾਹ।ਨਫ਼ਤਾਲੀ : ਅਜ਼ਰੀੇਲ ਦਾ ਪੁੱਤਰ ਯਰੀਮੋਬ।
20ਅਫ਼ਰਾਈਮ : ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ।ਪੱਛਮੀ ਮਨਸ਼੍ਸ਼ਹ : ਪਦਾਯਾਹ ਦਾ ਪੁੱਤਰ ਯੋੇਲ।
21ਪੂਰਬੀ ਮਨਸ਼੍ਸ਼ਹ : ਜ਼ਕਰਯਾਹ ਦਾ ਪੁੱਤਰ ਯਿਦ੍ਦੋ।ਬਿਨਯਾਮੀਨ : ਅਬਨੇਰ ਦਾ ਪੁੱਤਰ ਯਅਸੀਂੇਲ।
22ਦਾਨ : ਯਰੋਹਾਮ ਦਾ ਪੁੱਤਰ ਅਜ਼ਰੇਲ।ਇਹ ਸਾਰੇ ਇਸਰਾਏਲ ਦੇ ਘਰਾਣੇ ਦੇ ਆਗੂ ਸਨ।ਦਾਊਦ ਦਾ ਇਸਰਾਏਲੀਆਂ ਨੂੰ ਗਿਣਨਾ
23ਦਾਊਦ ਨੇ ਇਸਰਾਏਲ ਦੇ ਆਦਮੀਆਂ ਦੀ ਗਿਣਤੀ ਕਰਨ ਦਾ ਨਿਰਣਾ ਕੀਤਾ। ਇਸਰਾਏਲ ਦੇ ਲੋਕੀ ਅਣਗਿਣਤ ਸਨ ਕਿਉਂ ਕਿ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਆਕਾਸ਼ ਵਿਚਲੇ ਤਾਰਿਆਂ ਜਿੰਨਾ ਬਣਾ ਦੇਵੇਗਾ। ਇਸ ਲਈ ਦਾਊਦ ਨੇ ਸਿਰਫ਼ ਉਹੀ ਆਦਮੀ ਗਿਣੇ ਜਿਹੜੇ 20 ਵਰ੍ਹੇ ਅਤੇ ਇਸਤੋਂ ਵੱਡੇ ਸਨ।
24ਸਰੂਯਾਹ ਦੇ ਪੁੱਤਰ ਯੋਆਬ ਨੇ ਲੋਕਾਂ ਨੂੰ ਗਿਣਨਾ ਸ਼ੁਰੂ ਕੀਤਾ ਪਰ ਉਹ ਗਿਣਤੀ ਪੂਰੀ ਨਾ ਕਰ ਸਕਿਆ। ਪਰਮੇਸ਼ੁਰ ਇਸਰਾਏਲੀਆਂ ਉੱਤੇ ਕਰੋਧਵਾਨ ਹੋ ਗਿਆ ਇਸੇ ਕਾਰਣ ਇਨ੍ਹਾਂ ਲੋਕਾਂ ਦੀ ਗਿਣਤੀ 'ਦਾਊਦ ਪਾਤਸਾਹ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਨਾ ਕੀਤੀ ਗਈ।ਪਾਤਸ਼ਾਹ ਦੇ ਸ਼ਾਸਕ
25ਇਹ ਉਨ੍ਹਾਂ ਲੋਕਾਂ ਦੀ ਸੂਚੀ ਹੈ ਜੋ ਪਾਤਸ਼ਾਹ ਦੀ ਮਿਲਖ ਲਈ ਜਿੰਮੇਵਾਰ ਸਨ: ਪਾਤਸ਼ਾਹ ਦੇ ਭਂਡਾਰੇ ਦਾ ਮੁਖੀਆ ਅਦੀੇਲ ਦਾ ਪੁੱਤਰ ਅਜ਼ਮਾਵਬ ਸੀ। ਉਜ਼ੀਯ੍ਯਾਹ ਦਾ ਪੁੱਤਰ ਯਹੋਨਾਬਾਨ ਛੋਟੇ ਨਗਰਾਂ, ਪਿੰਡਾਂ, ਖੇਤਾਂ ਅਤੇ ਮੁਨਾਰਿਆਂ ਦੇ ਭਂਡਾਰਾਂ ਦਾ ਮੁਖੀਆ ਸੀ।
26ਕਲੂਬ ਦਾ ਪੁੱਤਰ ਅਜ਼ਰੀ ਕਿਸਾਨਾਂ ਦਾ ਮੁਖੀਆ ਸੀ।
27ਦਾਖ ਦੇ ਬਾਗ਼ਾਂ ਉੱਪਰ ਸ਼ਿਮਈ ਰਾਮਾਬੀ ਸੀ। ਅਤੇ ਜਿਹੜਾ ਦਾਖ ਰਸ ਅੰਗੂਰਾਂ ਦੇ ਬਾਗ਼ਾਂ ਚੋ ਆਉਂਦਾ ਸੀ ਉਸ ਮੈਅ ਨੂੰ ਸੰਭਾਲਣ ਦਾ ਮੁਖੀ ਸ਼ਿਫ਼ਮ ਦਾ ਜ਼ਬਦੀ ਸੀ।
28ਜੈਤੂਨ ਦੇ ਬਾਗਾਂ ਅਤੇ ਗੁਲ੍ਹ੍ਹਰ ਦੇ ਦਰਖਤਾਂ ਉੱਤੇ ਜਿਹੜੇ ਕਿ ਪੱਛਮ ਦੀਆਂ ਪਹਾੜੀ ਢਲਾਣਾਂ ਤੇ ਪੈਦਾ ਹੁੰਦੇ ਸਨ ਉਸਦਾ ਮੁਖੀਆ ਬਆਲ-ਹਨਾਨ ਸੀ ਜੋ ਗਦਰ ਤੋਂ ਸੀ। ਯੋਆਸ਼ ਜੈਤੂਨ ਦੇ ਤੇਲ ਨੂੰ ਸਾਂਭਣ ਦਾ ਇੰਚਾਰਜ ਸੀ।
29ਸ਼ਿਟਰਈ ਸ਼ਾਰੋਨ ਦੇ ਇਲਾਕੇ ਵਿਚਲੇ ਪਸ਼ੂਆ ਦੀ ਸੰਭਾਲ ਕਰਨ ਉੱਪਰ ਸੀ। ਅਦਲਾਇ ਦਾ ਪੁੱਤਰ ਸ਼ਫ਼ਾਟ ਉਨ੍ਹਾਂ ਪਸ਼ੂਆਂ ਉੱਪਰ ਸੀ ਜੋ ਵਾਦੀ ਵਿੱਚ ਸਨ।
30ਓਬੀਲ ਇਸ਼ਮਾਏਲੀ ਊਠਾਂ ਉੱਤੇ ਮੁਖੀਆ ਸੀ। ਅਤੇ ਖੋਤਿਆਂ ਉੱਪਰ ਯਹਦੇਯਾਹ ਮੇਰੋਨੀ ਸੀ।
31ਯਾਜ਼ੀਜ਼ ਹਗਰੀ ਭੇਡਾਂ ਦਾ ਇੰਚਾਰਜ ਸੀ। ਇਹ ਸਾਰੇ ਆਗੂ ਦਾਊਦ ਪਾਤਸ਼ਾਹ ਦੀ ਮਿਲਖ ਦੀ ਸਾਂਭ ਸੰਭਾਲ ਕਰਦੇ ਸਨ।
32ਯੋਨਾਬਾਨ ਬੁੱਧੀਮਾਨ ਸਲਾਹਕਾਰ ਅਤੇ ਮੁਨਸ਼ੀ ਸੀ ਅਤੇ ਇਹ ਦਾਊਦ ਦਾ ਚਾਚਾ ਸੀ। ਯਹੀੇਲ ਹਕਮੋਨੀ ਪਾਤਸ਼ਾਹ ਦੇ ਪੁੱਤਰਾਂ ਦੀ ਦੇਖਭਾਲ ਕਰਦਾ ਸੀ।
33ਅਹੀਤੋਂਫ਼ਲ ਰਾਜੇ ਦਾ ਸਲਾਹ-ਕਾਰ ਸੀ। ਹੂਸ਼ਈ ਪਾਤਸ਼ਾਹ ਦਾ ਮਿੱਤਰ ਸੀ ਜੋ ਕਿ ਅਰਕੀ ਲੋਕਾਂ ਵਿੱਚੋਂ ਸੀ।
34ਯਹੋਯਾਦਾ ਅਤੇ ਅਬਯਾਬਾਰ ਨੇ ਅਹੀਤੋਂਫ਼ਲ ਦੇ ਬਾਅਦ, ਰਾਜੇ ਦੇ ਸਲਾਹਕਾਰ ਦੀ ਜਗ੍ਹਾ ਲੈ ਲਈ। ਯਹੋਯਾਦਾ ਬਨਾਯਾਹ ਦਾ ਪੁੱਤਰ ਸੀ। ਯੋਆਬ ਸੈਨਾ ਦਾ ਸੈਨਾਪਤੀ ਸੀ।