Loading Bible Translation
First-time download in progress. This may take a few seconds…
Punjabi Bible Wordproject Bible
33 verses
1ਅਬੀਯਾਮ ਯਾਰਾਬੁਆਮ ਦੇ ਪੁੱਤਰ ਨਾਬਾਟ ਦੇ ਇਸਰਾਏਲ ਉਪਰ ਸਾਸਨ ਦੇ ਅਠਾ ਵੇਂ ਵਰ੍ਹੇ ਦੌਰਾਨ ਯਹੂਦਾਹ ਦਾ ਨਵਾਂ ਪਾਤਸਾਹ ਬਣਿਆ।
2ਉਸਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਉਂ ਮਆਕਾਹ ਸੀ ਜੋ ਕਿ ਅਬੀਸ਼ਾਲੋਮ ਦੀ ਧੀ ਸੀ।
3ਅਬੀਯਾਮ ਨੇ ਉਹ ਸਭ ਪਾਪ ਕੀਤੇ ਜਿਹੜੇ ਉਸਤੋਂ ਪਹਿਲਾਂ ਉਸਦੇ ਪਿਤਾ ਨੇ ਕੀਤੇ ਸਨ। ਉਹ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਸੀ। ਇੰਝ ਉਹ ਆਪਣੇ ਦਾਦੇ ਦਾਊਦ ਵਰਗਾ ਨਾ ਨਿਕਲਿਆ।
4ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ ਇਸ ਲਈ ਉਸਦੇ ਕਾਰਣ ਯਹੋਵਾਹ ਨੇ ਯਰੂਸ਼ਲਮ ਵਿੱਚ ਅਬੀਯਾਮ ਨੂੰ ਰਾਜ ਦਿੱਤਾ ਅਤੇ ਯਹੋਵਾਹ ਨੇ ਉਸਨੂੰ ਇੱਕ ਪੁੱਤਰ ਦੀ ਬਖਸ਼ੀਸ਼ ਦਿੱਤੀ ਤਾਂ ਜੋ ਯਰੂਸ਼ਲਮ 'ਚ ਚਰਾਗ ਜਗਦਾ ਰਹੇ ਅਤੇ ਇਹ ਸ਼ਹਿਰ ਸੁਰਖਿਅਤ ਰਹੇ। ਇਹ ਸਭ ਉਸਨੇ ਦਾਊਦ ਲਈ ਕੀਤਾ।
5ਦਾਊਦ ਨੇ ਹਮੇਸ਼ਾ ਉਹੀ ਕੁਝ ਕੀਤਾ ਜੋ ਯਹੋਵਾਹ ਨੇ ਚਾਹਿਆ। ਉਸਨੇ ਹਮੇਸ਼ਾ ਯਹੋਵਾਹ ਦਾ ਹੁਕਮ ਮੰਨਿਆ ਸਿਰਫ਼ ਇੱਕ ਹੀ ਵਾਰ ਸੀ ਜਦੋਂ ਦਾਊਦ ਨੇ ਯਹੋਵਾਹ ਦੀ ਮਰਜ਼ੀ ਤੋਂ ਬਿਨਾ ਊਰੀਯਾਹ ਹਿੱਤੀ ਦੇ ਵਿਰੁੱਧ ਪਾਪ ਕੀਤਾ ਸੀ।
6ਰਹਬੁਆਮ ਅਤੇ ਯਾਰਾਬੁਆਮ ਹਮੇਸ਼ਾ ਇੱਕ-ਦੂਸਰੇ ਦੇ ਖਿਲਾਫ਼ ਜੰਗ ਲੜਦੇ ਰਹਿੰਦੇ ਸਨ।
7ਹੋਰ ਵੀ ਜੋ ਕੁਝ ਅਬੀਯਾਮ ਨੇ ਕੀਤਾ ਸਭ 'ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹੈ। ਅਬੀਯਾਮ ਅਤੇ ਯਾਰਾਬੁਆਮ ਦੇ ਦਰਮਿਆਨ ਹਰ ਸਮੇਂ ਲੜਾਈ ਬਣੀ ਰਹੀ ਜਦ ਤੱਕ ਅਬੀਯਾਮ ਨੇ ਰਾਜ ਕੀਤਾ।
8ਜਦੋਂ ਅਬੀਯਾਮ ਦੀ ਮੌਤ ਹੋਈ ਤਾਂ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਅਬੀਯਾਮ ਦਾ ਪੁੱਤਰ ਆਸਾ ਉਸਤੋਂ ਬਾਅਦ ਪਾਤਸ਼ਾਹ ਬਣਿਆ।
9ਯਾਰਾਬੁਆਮ ਦੇ ਇਸਰਾਏਲ ਉੱਪਰ ਰਾਜ ਕਰਨ ਦੇ 20 ਵਰ੍ਹੇ, ਆਸਾ ਯਹੂਦਾਹ ਦਾ ਪਾਤਸ਼ਾਹ ਬਣਿਆ।
10ਆਸਾ ਨੇ ਯਰੂਸ਼ਲਮ ਵਿੱਚ 41 ਵਰ੍ਹੇ ਰਾਜ ਕੀਤਾ। ਉਸਦੀ ਦਾਦੀ ਦਾ ਨਾਂ ਮਆਕਾਹ ਸੀ ਜੋ ਕਿ ਅਬੀਸ਼ਾਲੋਮ ਦੀ ਧੀ ਸੀ।
11ਆਸਾ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿਚ ਠੀਕ ਸੀ, ਜਿਵੇਂ ਕਿ ਉਸਦੇ ਪੁਰਖੇ ਦਾਊਦ ਨੇ ਕੀਤਾ ਸੀ। ਉਸਨੇ ਦੇਸ਼ ਵਿੱਚੋਂ ਉਨ੍ਹਾਂ ਆਦਮੀਆਂ ਨੂੰ ਕੱਢ ਦਿੱਤਾ ਜਿਹੜੇ ਕਾਮ ਵਾਸਨਾ ਲਈ ਆਪਣੇ ਸ਼ਰੀਰ ਵੇਚਦੇ ਸਨ ਅਤੇ ਉਨ੍ਹਾਂ ਬੁੱਤਾਂ ਨੂੰ ਵੀ ਬਾਹਰ ਕੱਢ ਦਿੱਤਾ ਜਿਹੜੇ ਉਸਦੇ ਪੁਰਖਿਆਂ ਨੇ ਬਣਾਏ ਸਨ।
13ਆਸਾ ਨੇ ਆਪਣੀ ਦਾਦੀ ਮਆਕਾਹ ਨੂੰ ਵੀ ਰਾਣੀ ਦੇ ਰੁਤਬੇ ਤੋਂ ਹਟਾ ਦਿੱਤਾ ਕਿਉਂ ਕਿ ਮਆਕਾਹ ਨੇ ਵੀ ਦੇਵੀ ਅਸ਼ੇਰਾਹ ਦੇ ਭਿਆਨਕ ਬਿਂਬ ਨੂੰ ਘੜਿਆ ਸੀ। ਆਸਾ ਨੇ ਉਸ ਮੂਰਤ ਨੂੰ ਢਹਿ-ਢੇਰੀ ਕਰ ਦਿੱਤਾ ਉਸਨੇ ਉਸਦੀ ਮੂਰਤ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ।
14ਆਸਾ ਨੇ ਉਚਿਆਂ ਬ੍ਥਾਵਾਂ ਨੂੰ ਨਸ਼ਟ ਨਾ ਕੀਤਾ ਪਰ ਉਹ ਯਹੋਵਾਹ ਨਾਲ ਹਮੇਸ਼ਾ ਵਫ਼ਾਦਾਰ ਰਿਹਾ।
15ਆਸਾ ਅਤੇ ਉਸਦੇ ਪਿਤਾ ਨੇ ਪਰਮੇਸ਼ੁਰ ਅੱਗੇ ਕੁਝ ਚੀਜ਼ਾਂ ਅਰਪਣ ਕੀਤੀਆਂ ਜਿਸ ਵਿੱਚ ਸੋਨੇ, ਚਾਂਦੀ ਅਤੇ ਹੋਰ ਵਸਤਾਂ ਵੀ ਸਨ। ਆਸਾ ਨੇ ਉਹ ਸਭ ਚੀਜ਼ਾਂ ਮੰਦਰ ਵਿੱਚ ਰੱਖੀਆਂ।
16ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਜਦ ਤੱਕ ਆਸਾ ਯਹੂਦਾਹ ਦਾ ਰਾਜਾ ਰਿਹਾ, ਲੜਾਈ ਛਿੜੀ ਰਹੀ।
17ਬਆਸ਼ਾ ਯਹੂਦਾਹ ਦੇ ਵਿਰੁੱਧ ਲੜਿਆ ਕਿਉਂ ਕਿ ਬਆਸ਼ਾ ਆਸਾ ਦੇ ਯਹੂਦਾਹ ਦੇਸ ਵਿੱਚੋਂ ਲੋਕਾਂ ��ੂੰ ਆਣ-ਜਾਣ ਨਹੀਂ ਸੀ ਦੇਣਾ ਚਾਹੁੰਦਾ, ਇਸ ਲਈ ਉਸਨੇ ਰਾਮਾਹ ਦੇਸ ਨੂੰ ਬੜਾ ਮਜ਼ਬੂਤ ਕਰ ਲਿਆ।
18ਇਸ ਲਈ ਆਸਾ ਨੇ ਯਹੋਵਾਹ ਦੇ ਮੰਦਰ ਵਿੱਚੋਂ ਸਾਰਾ ਸੋਨਾ-ਚਾਂਦੀ ਅਤੇ ਖਜ਼ਾਨਾ ਕੱਢ ਲਿਆ ਅਤੇ ਇੰਝ ਹੀ ਸਾਰਾ ਖਜ਼ਾਨਾ ਪਾਤਸ਼ਾਹ ਦੇ ਮਹਿਲ ਵਿੱਚੋਂ ਕੱਢ ਲਿਆਂਦਾ। ਉਸਨੇ ਇਹ ਸੋਨਾ-ਚਾਂਦੀ ਆਪਣੇ ਸੇਵਕਾਂ ਨੂੰ ਦੇਕੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿਂਮੋਨ ਦਾ ਪੁੱਤਰ ਸੀ ਅਤੇ ਦੰਮਿਸਕ ਵਿੱਚ ਵੱਸਦਾ ਸੀ, ਉੱਥੇ ਭੇਜ ਦਿੱਤਾ।
19ਆਸਾ ਨੇ ਇਹ ਸੰਦੇਸ਼ ਭੇਜਿਆ, "ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਇੱਕ ਸ਼ਾਂਤੀ ਦਾ ਇਕਰਾਰਨਾਮਾ ਸੀ। ਹੁਣ ਆਪਾਂ ਆਪਣੇ ਵਿਚਕਾਰ ਸ਼ਾਂਤੀ ਦਾ ਇਕਰਾਰਨਾਮਾ ਬਣਾਈੇ। ਮੈਂ ਤੈਨੂੰ ਸੋਨੇ ਚਾਂਦੀ ਤੇ ਤੋਹਫ਼ੇ ਭੇਜ ਰਿਹਾ ਹਾਂ, ਇਸ ਲਈ ਆਪਣਾ ਇਕਰਾਰਨਾਮਾ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਤੋੜ ਲੈ ਤਾਂ ਜੋ ਉਹ ਮੇਰੇ ਦੇਸ਼ ਕੋਲੋਂ ਦੂਰ ਚਲਿਆ ਜਾਵੇਗਾ ਅਤੇ ਸਾਨੂੰ ਇਕਲਿਆਂ ਛ੍ਛੱਡ ਦੇਵੇ।"
20ਤਦ ਬਨ-ਹਦਦ ਨੇ ਆਸਾ ਪਾਤਸ਼ਾਹ ਦਾ ਸੰਦੇਸ਼ ਸੁਣਿਆ ਤੇ ਆਪਣਿਆਂ ਫੌਜੀ ਅਫ਼ਸਰਾਂ ਨੂੰ ਇਸਰਾਏਲ ਦੇ ਨਗਰਾਂ ਈਯੋਨ, ਦਾਨ, ਆਬੇਲ-ਬੈਤ, ਮਆਕਾਹ ਅਤੇ ਗਲੀਲ ਝੀਲ ਦੇ ਆਸੇ-ਪਾਸੇ ਦੇ ਨਗਰਾਂ ਦੇ ਵਿਰੁੱਧ ਲੜਨ ਲਈ ਭੇਜਿਆ। ਉਸਨੇ ਨਫਤਾਲੀ ਦੇ ਸਾਰੇ ਇਲਾਕਿਆਂ ਨੂੰ ਹਰਾ ਦਿੱਤਾ।
21ਬਆਸ਼ਾ ਨੂੰ ਇਨ੍ਹਾਂ ਹਮਲਿਆਂ ਦੀ ਖਬਰ ਮਿਲੀ ਤਾਂ ਉਹ ਰਾਮਾਹ ਨੂੰ ਮਜ਼ਬੂਤ ਬਨਾਉਣ ਤੋਂ ਰੁਕ ਗਿਆ। ਉਸਨੇ ਉਹ ਸ਼ਹਿਰ ਛੱਡ ਦਿੱਤਾ ਅਤੇ ਤਿਰਸਾਹ ਵਿੱਚ ਜਾ ਵਸਿਆ।
22ਫ਼ਿਰ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਹੁਕਮ ਦਿੱਤਾ। ਸਭ ਲੋਕਾਂ ਨੂੰ ਸੁਣਾਇਆ ਕੋਈ ਬਾਕੀ ਨਾ ਰਿਹਾ ਤਾਂ ਉਹ ਰਾਮਾਹ ਨੂੰ ਸਾਰੇ ਪੱਥਰ ਤੇ ਲੱਕੜਾਂ ਲੈਕੇ ਤੁਰ ਪਏ ਜਿਸ ਨਾਲ ਬਆਸ਼ਾ ਉਸ ਸ਼ਹਿਰ ਨੂੰ ਮਜ਼ਬੂਤ ਬਣਾ ਰਿਹਾ ਸੀ। ਉਹ ਸਾਰਾ ਸਮਾਨ ਬਿਨਯਾਮੀਨ ਵਿੱਚ ਗ਼ਬਾ ਅਤੇ ਮਿਸਫ਼ਾਹ ਵਿੱਚ ਲੈ ਆਏ। ਤਦ ਆਸਾ ਪਾਤਸ਼ਾਹ ਨੇ ਉਨ੍ਹਾਂ ਦੋ ਸ਼ਹਿਰਾਂ ਨੂੰ ਮਜ਼ਬੂਤ ਬਣਾਇਆ।
23ਆਸਾ ਦੀਆਂ ਹੋਰ ਕਰਨੀਆਂ, ਉਸ ਦੀਆਂ ਸਫ਼ਲਤਾਵਾਂ, ਅਤੇ ਜੋ ਨਗਰ ਉਸ ਨੇ ਉਸਾਰੇ ਇਹ ਸਭ 'ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖਿਆ ਹੋਇਆ ਹੈ। ਜਦੋਂ ਆਸਾ ਬੁਢ੍ਢਾ ਹੋ ਗਿਆ, ਉਸਦੇ ਪੈਰ ਤੇ ਕੋਈ ਰੋਗ ਹੋ ਗਿਆ।
24ਆਸਾ ਦੀ ਮੌਤ ਹੋ ਗਈ ਅਤੇ ਉਸਨੂੰ ਉਸਦੇ ਪੁਰਖਿਆਂ ਕੋਲ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਆਸਾ ਤੋਂ ਬਾਦ ਉਸਦਾ ਪੁੱਤਰ ਯਹੋਸ਼ਾਫ਼ਾਟ ਨਵਾਂ ਪਾਤਸ਼ਾਹ ਬਣਿਆ।
25ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸਨੇ ਦੋ ਸਾਲ ਇਸਰਾਏਲ ਉੱਪਰ ਰਾਜ ਕੀਤਾ।
26ਪਰ ਉਸਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ। ਉਸਨੇ ਵੀ ਆਪਣੇ ਪਿਤਾ ਯਾਰਾਬੁਆਮ ਵਾਂਗ ਹੀ ਪਾਪ ਕੀਤੇ ਅਤੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ।
27ਬਆਸ਼ਾ ਅਹੀਯਾਹ ਦਾ ਪੁੱਤਰ ਸੀ। ਇਹ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਬਆਸ਼ਾ ਨੇ ਨਾਦਾਬ ਪਾਤਸ਼ਾਹ ਨੂੰ ਵਢ੍ਢਣ ਦੀ ਵਿਉਂਤ ਬਣਾਈ। ਇਹ ਉਹ ਸਮਾਂ ਸੀ ਜਦੋਂ ਨਾਦਾਬ ਅਤੇ ਸਾਰੇ ਇਸਰਾਏਲੀ ਗਿਬਬੋਨ ਸ਼ਹਿਰ ਦੇ ਵਿਰੁੱਧ ਲੜ ਰਹੇ ਸਨ। ਇਹ ਫ਼ਲਿਸਤੀ ਸ਼ਹਿਰ ਸੀ। ਇਸ ਬਾਵੇਂ ਬਆਸ਼ਾ ਨੇ ਨਾਦਾਬ ਪਾਤਸ਼ਾਹ ਦੀ ਹਤਿਆ ਕੀਤੀ।
28ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ ਤੀਜੇ ਵਰ੍ਹੇ ਬਆਸ਼ਾ ਨੇ ਉਸ ਨੂੰ ਮਾਰ ਦਿੱਤਾ ਅਤੇ ਉਸਦੀ ਬਾਵੇਂ ਰਾਜ ਕਰਨ ਲੱਗ ਪਿਆ।
29ਜਦੋਂ ਬਆਸ਼ਾ ਨਵਾਂ ਪਾਤਸ਼ਾਹ ਬਣਿਆ ਤਾਂ ਉਸਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਜੀਅ ਜਿਉਂਦਾ ਨਾ ਛੱਡਿਆ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਸੀ ਯਹੋਵਾਹ ਆਪਣੇ ਸੇਵਕ ਅਹੀਯਾਹ ਜੋ ਸ਼ੀਲੋਨੀ ਤੋਂ ਸੀ ਬੋਲਿਆ ਸੀ।
30ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂ ਕਿ ਯਾਰਾਬੁਆਮ ਨੇ ਅਨੇਕਾਂ ਪਾਪ ਕੀਤੇ ਸਨ ਅਤੇ ਉਸਨੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ। ਯਾਰਾਬੁਆਮ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਬਹੁਤ ਕ੍ਰੋਧਿਤ ਕੀਤਾ ਸੀ!
31ਹੋਰ ਜੋ ਕੰਮ ਨਾਦਾਬ ਨੇ ਕੀਤੇ ਉਹ 'ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਹੋਏ ਹਨ।
32ਸਾਰਾ ਸਮਾਂ ਇਸਰਾਏਲ ਉੱਪਰ ਜਦ ਤੱਕ ਬਆਸ਼ਾ ਨੇ ਰਾਜ ਕੀਤਾ ਵਿੱਚ ਸਾਰਾ ਸਮਾਂ, ਉਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਵਿਰੁੱਧ ਲੜਦਾ ਰਿਹਾ।
33ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਸਰੇ ਸਾਲ ਅਹੀਯਾਹ ਦਾ ਪੁੱਤਰ ਬਆਸ਼ਾ ਤਿਰਸਾਹ ਵਿੱਚ ਸਾਰੇ ਇਸਰਾਏਲ ਉੱਪਰ ਰਾਜਕਰਨ ਲੱਗਾ ਅਤੇ ਉਸਨੇ 24 ਵਰ੍ਹੇ ਰਾਜ ਕੀਤਾ।
34ਉਸਨੇ ਯਹੋਵਾਹ ਦੇ ਅੱਗੇ ਬੁਰੇ ਕੰਮ ਕੀਤੇ ਅਤੇ ਯਾਰਾਬੁਆਮ ਆਪਣੇ ਪਿਤਾ ਦੇ ਕੁਰਾਹਾਂ ਤੇ ਹੀ ਚਲਿਆ ਅਤੇ ਉਸਦੇ ਪਾਪ ਵਿੱਚ ਜਿਸ ਨਾਲ ਉਸਦੇ ਇਸਰਾਏਲ ਨੂੰ ਪਾਪੀ ਬਣਾਇਆ, ਬਸ ਇਨ੍ਹਾਂ ਕੰਮਾਂ ਵਿੱਚ ਹੀ ਲੱਗਾ ਰਿਹਾ।