Loading Bible Translation
First-time download in progress. This may take a few seconds…
Punjabi Bible Wordproject Bible
27 verses
1ਇਉਂ ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਆਪਣਾ ਸ਼ਾਹੀ ਮਹਿਲ ਬਣਾਕੇ ਮੁਕੰਮਲ ਕੀਤਾ। ਉਸਨੇ ਉਹ ਸਭ ਕੁਝ ਬਣਾਇਆ ਜੋ ਕੁਝ ਉਹ ਬਨਾਉਣਾ ਚਾਹੁੰਦਾ ਸੀ।
2ਫ਼ੇਰ ਯਹੋਵਾਹ ਸੁਲੇਮਾਨ ਅੱਗੇ ਫਿਰ ਤੋਂ ਪ੍ਰਗਟਿਆ ਜਿਵੇਂ ਕਿ ਉਸ ਨੇ ਗਿਬਿਓਨ ਵਿੱਚ ਕੀਤਾ ਸੀ।
3ਯਹੋਵਾਹ ਨੇ ਉਸਨੂੰ ਕਿਹਾ, "ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਉਹ ਸਭ ਕੁਝ ਸੁਣਿਆ ਹੈ ਜਿਸ ਲਈ ਤੂੰ ਮੇਰੇ ਅੱਗੇ ਪ੍ਰਾਰਥਨਾ ਕੀਤੀ ਅਤੇ ਕਰਨ ਲਈ ਕਿਹਾ। ਤੂੰ ਇਹ ਮੰਦਰ ਬਣਾਇਆ ਅਤੇ ਮੈਂ ਇਸਨੂੰ ਪਵਿੱਤਰ ਅਸਬਾਨ ਘੋਸ਼ਿਤ ਕਰ ਦਿੱਤਾ ਹੈ। ਇਸ ਲਈ ਮੈਂ ਇੱਥੇ ਹਮੇਸ਼ਾ ਸਤਿਕਾਰਿਆ ਜਾਵਾਂਗਾ, ਅਤੇ ਮੈਂ ਇਸ ਉੱਤੇ ਹਮੇਸ਼ਾ ਨਿਗਾਹ ਰੱਖਾਂਗਾ।
4ਤੈਨੂੰ ਮੇਰੀ ਸੇਵਾ ਓਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਤੇਰੇ ਪਿਤਾ ਦਾਊਦ ਨੇ ਮੇਰੀ ਸੇਵਾ ਕੀਤੀ। ਉਹ ਇੱਕ ਨਿਆਂਈ ਅਤੇ ਵਫ਼ਾਦਾਰ ਆਦਮੀ ਸੀ। ਤੈਨੂੰ, ਮੇਰੇ ਕਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹੀ ਕਰਨਾ ਚਾਹੀਦਾ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ।
5"ਜੇਕਰ ਤੂੰ ਮੇਰੇ ਆਖੇ ਅਨੁਸਾਰ ਕਰੇਁ, ਮੈਂ ਤੇਰੇ ਘਰਾਣੇ ਵਿੱਚੋਂ ਹਮੇਸ਼ਾ ਇਸਰਾਏਲ ਉੱਪਰ ਕਿਸੇ ਨੂੰ ਰਾਜੇ ਵਜੋਂ ਰੱਖਾਂਗਾ। ਮੈਂ ਤੇਰੇ ਪਿਤਾ ਨਾਲ ਇਕਰਾਰ ਕੀਤਾ ਸੀ। ਉਸਦੇ ਉਤਰਾਧਿਕਾਰੀ ਵਿੱਚੋਂ ਕੋਈ ਇਸਰਾਏਲ ਉੱਪਰ ਹਮੇਸ਼ਾ ਰਾਜ ਕਰੇਗਾ।
6"ਪਰ ਜੇਕਰ ਤੂੰ ਜਾਂ ਤੇਰੇ ਬੱਚਿਆਂ ਨੇ ਮੇਰਾ ਅਨੁਸਰਣ ਕਰਨਾ ਬੰਦ ਕਰ ਦਿੱਤਾ ਅਤੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਤਾਂ ਮੈਂ ਇਸਰਾਏਲ ਨੂੰ ਉਸਨੂੰ ਦਿੱਤੀ ਹੋਈ ਜ਼ਮੀਨ ਖੋਹ ਲਵਾਂਗਾ। ਫ਼ੇਰ ਇਸਰਾਏਲ ਇੱਕ ਉਦਾਹਰਣ ਹੋਵੇਗਾ ਅਤੇ ਕੌਮਾਂ ਦਰਮਿਆਨ ਮਖੌਲ ਦਾ ਕਾਰਣ ਬਣ ਜਾਵੇਗਾ। ਮੈਂ ਮੰਦਰ ਨੂੰ ਪਵਿੱਤਰ ਕੀਤਾ ਹੈ। ਇਹ ਉਹ ਥਾਂ ਹੈ ਜਿੱਥੇ ਲੋਕ ਮੇਰਾ ਸਤਿਕਾਰ ਕਰਦੇ ਹਨ। ਪਰ ਜੇਕਰ ਤੁਸੀਂ ਲੋਕ ਮੈਨੂੰ ਨਹੀਂ ਮਂਨੋਁਗੇ, ਮੈਂ ਇਸ ਨੂੰ ਢਾਹ ਦੇਵਾਂਗਾ।
8ਇਹ ਮੰਦਰ ਨਸ਼ਟ ਹੋ ਜਾਵੇਗਾ ਤੇ ਹਰ ਲੰਘਣ ਵਾਲਾ ਇਸ ਨੂੰ ਵੇਖਕੇ ਹੈਰਾਨ ਹੋਵੇਗਾ ਅਤੇ ਉਹ ਆਖਣਗੇ ਕਿ ਯਹੋਵਾਹ ਨੇ ਇਸ ਧਰਤੀ ਨਾਲ ਤੇ ਇਸ ਮੰਦਰ ਨਾਲ ਅਜਿਹਾ ਕਿਉਂ ਕੀਤਾ?
9ਤਾਂ ਬਾਕੀ ਆਖਣਗੇ, 'ਇਉਂ ਇਸਲਈ ਹੋਇਆ ਕਿਉਂ ਕਿ ਇਥੋਂ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਯਹੋਵਾਹ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢਕੇ ਲਿਆਇਆ ਸੀ, ਪਰ ਉਹ ਹੋਰਨਾਂ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰਨ ਲੱਗ ਪਏ। ਇਸ ਲਈ, ਇਸੇ ਕਾਰਣ, ਯਹੋਵਾਹ ਨੇ ਇਹ ਸਭ ਮੰਦੀਆਂ ਗੱਲਾਂ ਉਨ੍ਹਾਂ ਨਾਲ ਵਾਪਰਨ ਦਿੱਤੀਆਂ।"'
10ਸੁਲੇਮਾਨ ਪਾਤਸ਼ਾਹ ਨੂੰ ਯਹੋਵਾਹ ਦਾ ਮੰਦਰ ਅਤੇ ਸ਼ਾਹੀ ਮਹਿਲ ਬਨਾਉਣ ਵਿੱਚ 20 ਵਰ੍ਹੇ ਲੱਗੇ।
11ਅਤੇ 20 ਸਾਲਾਂ ਬਾਅਦ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਨੂੰ ਗਲੀਲ ਦੇ ਦੇਸ਼ ਵਿੱਚ 20 ਨਗਰ ਦਿੱਤੇ ਕਿਉਂ ਕਿ ਸੂਰ ਦੇ ਰਾਜਾ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਦੇ ਬਿਰਖ, ਚੀਲ ਦੇ ਰੁੱਖ ਅਤੇ ਸੋਨਾ ਜਿੰਨਾ ਉਹਨੂੰ ਲੋੜੀਦਾ ਸੀ, ਦਿੱਤਾ ਸੀ।
12ਤੱਦ ਹੀਰਾਮ ਸੂਰ ਤੋਂ ਉਨ੍ਹਾਂ ਨਗਰਾਂ ਨੂੰ ਜੋ ਸੁਲੇਮਾਨ ਨੇ ਉਸਨੂੰ ਦਿੱਤੇ ਸਨ ਵੇਖਣ ਲਈ ਆਇਆ ਤਾਂ ਉਹ ਉਸਨੂੰ ਚੰਗੇ ਨਾ ਲੱਗੇ,
13ਤਾਂ ਹੀਰਾਮ ਰਾਜੇ ਨੇ ਆਖਿਆ, "ਹੇ ਮੇਰੇ ਭਾਈ! ਇਹ ਕਿਹੋ ਜਿਹੇ ਨਗਰ ਹਨ ਜੋ ਤੂੰ ਮੈਨੂੰ ਦਿੱਤੇ ਹਨ?" ਸੋ ਉਸ ਇਲਾਕੇ ਨੂੰ ਹੀਰਾਮ ਨੇ ਕਾਬੂਲ ਆਖਿਆ ਅਤੇ ਅੱਜ ਵੀ ਉਸ ਇਲਾਕੇ ਨੂੰ ਕਾਬੂਲ ਹੀ ਆਖਿਆ ਜਾਂਦਾ ਹੈ।
14ਹੀਰਾਮ ਨੇ ਮੰਦਰ ਲਈ ਸੁਲੇਮਾਨ ਨੂੰ 4080 ਕਿਲੋ ਸੋਨਾ ਭੇਜਿਆ ਸੀ।
15ਸੁਲੇਮਾਨ ਪਾਤਸ਼ਾਹ ਨੇ ਇਹ ਮੰਦਰ ਅਤੇ ਸ਼ਾਹੀ ਮਹਿਲ ਦਾਸਾਂ ਉੱਪਰ ਜ਼ੋਰ-ਜ਼ਬਰ ਕਰਕੇ ਬਣਵਾਇਆ ਅਤੇ ਫ਼ਿਰ ਇਨ੍ਹਾਂ ਦਾਸਾਂ ਤੋਂ ਹੋਰ ਵੀ ਬੜੇ ਕੰਮ ਕਰਵਾਏ, ਤੇ ਬਹੁਤ ਕੁਝ ਬਣਵਾਇਆ ਉਸਨੇ ਮਿਲ੍ਲੋਁ ਬਣਵਾਇਆ ਤੇ ਯਰੂਸ਼ਲਮ ਦੀ ਸਫੀਲ ਦੇ ਹਾਸ਼ੋਰ ਤੇ ਮਗਿਦ੍ਦੇ ਅਤੇ ਗਜਰ ਵੀ ਉਨ੍ਹਾਂ ਤੋਂ ਬਣਵਾੇ।
16ਪਿਛਲੇ ਸਮੇਂ ਵਿੱਚ ਮਿਸਰ ਦਾ ਰਾਜਾ ਫ਼ਿਰਊਨ ਚੜ ਆਇਆ ਅਤੇ ਉਸਨੇ ਗਜਰ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ ਅਤੇ ਉਨ੍ਹਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵਸਦੇ ਸਨ, ਵੱਢ ਸੁਟਿਆ ਅਤੇ ਫ਼ਿਰ ਆਪਣੀ ਧੀ ਨੂੰ ਜਿਹੜੀ ਕਿ ਸੁਲੇਮਾਨ ਦੀ ਰਾਣੀ ਸੀ ਉਸਨੂੰ ਇਹ ਦਾਜ ਵਿੱਚ ਦੇ ਦਿੱਤਾ।
17ਸੁਲੇਮਾਨ ਨੇ ਉਸਰ ਸ਼ਹਿਰ ਨੂੰ ਦੁਬਾਰਾ ਬਣਾਇਆ ਅਤੇ ਇਸਦੇ ਇਲਾਵਾ ਹੇਠਲਾ ਬੈਤ ਹੋਰੋਨ ਵੀ ਬਣਾਇਆ।
18ਸੁਲੇਮਾਨ ਪਾਤਸ਼ਾਹ ਨੇ ਬਆਲਾਬ ਅਤੇ ਤਦਮੋਰ ਜੋ ਉਸ ਦੇਸ਼ ਦੀ ਉਜਾੜ ਵਿੱਚ ਸਨ ਵੀ ਬਣਾਏ।
19ਸੁਲੇਮਾਨ ਪਾਤਸ਼ਾਹ ਨੇ ਅਜਿਹੇ ਨਗਰ ਵੀ ਬਣਾਏ ਜਿੱਥੇ ਉਹ ਦਾਣੇ ਜਮ੍ਹਾਂ ਕਰ ਸਕੇ ਅਤੇ ਉਸਨੇ ਰੱਥਾਂ ਅਤੇ ਘੋੜਿਆਂ ਲਈ ਵੀ ਥਾਵਾਂ ਬਣਾਈਆਂ। ਸੁਲੇਮਾਨ ਪਾਤਸ਼ਾਹ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਕਿ ਉਹ ਯਰੂਸ਼ਲਮ ਅਤੇ ਲਬਾਨੋਨ ਵਿੱਚ ਅਤੇ ਹੋਰ ਜਿੱਥੇ-ਜਿੱਥੇ ਵੀ ਉਸਨੇ ਰਾਜ ਕੀਤਾ, ਬਣਵਾਉਣਾ ਚਾਹੁੰਦਾ ਸੀ।
20ਉਸ ਜ਼ਮੀਨ ਤੇ ਅਜਿਹੇ ਲੋਕ ਵੀ ਸਨ ਜਿਹੜੇ ਇਸਰਾਏਲੀ ਨਹੀਂ ਸਨ। ਇਹ ਲੋਕ ਅਮੋਰੀਆਂ, ਹਿੱਤੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਸਨ।
21ਇਸਰਾਏਲੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਵਿੱਚ ਸਫ਼ਲ ਨਾ ਹੋ ਸਕੇ ਪਰ ਸੁਲੇਮਾਨ ਨੇ ਉਨ੍ਹਾਂ ਨੂੰ ਆਪਣਾ ਦਾਸ ਬਣਾ ਕੇ ਉਨ੍ਹਾਂ ਤੋਂ ਜ਼ੋਰ ਜ਼ਬਰ ਨਾਲ ਕੰਮ ਲਿੱਤਾ, ਜੋ ਕਿ ਅੱਜ ਦਿਨ ਤੱਕ ਵੀ ਗੁਲਾਮ ਬਣਕੇ ਰਹਿੰਦੇ ਹਨ।
22ਸੁਲੇਮਾਨ ਨੇ ਕਿਸੇ ਇਸਰਾਏਲੀ ਨੂੰ ਜ਼ਬਰ ਨਾਲ ਆਪਣਾ ਗੁਲਾਮ ਨਹੀਂ ਬਣਾਇਆ ਸਗੋਂ ਇਸਰਾਏਲ ਦੇ ਲੋਕ, ਸਿਪਾਹੀਆਂ, ਸਰਕਾਰੀ ਮੁਲਾਜ਼ਮਾਂ, ਕਪਤਾਨਾਂ, ਚਾਲਕਾਂ ਅਤੇ ਰੱਥ ਵਾਹਨਾਂ ਦੇ ਅਹੁਦੇ ਉੱਪਰ ਸਨ।
23ਸੁਲੇਮਾਨ ਦੀ ਯੋਜਨਾ ਉੱਪਰ 550 ਮੁਖੀੇ ਸਨ ਜੋ ਕਿ ਕੰਮ ਕਰਨ ਵਾਲਿਆਂ ਦੇ ਉੱਪਰ ਨਿਗਰਾਨੀ ਰੱਖਦੇ ਸਨ।
24ਫ਼ਿਰਊਨ ਦੀ ਧੀ ਦਾਊਦ ਦੇ ਸ਼ਹਿਰ ਤੋਂ, ਉਸ ਮਹਿਲ ਨੂੰ ਆਈ ਜਿਹੜਾ ਸੁਲੇਮਾਨ ਨੇ ਉਸ ਲਈ ਬਣਵਾਇਆ ਸੀ, ਫ਼ੇਰ ਸੁਲੇਮਾਨ ਨੇ ਮਿਲ੍ਲੋ ਬਣਵਾਇਆ।
25ਸਾਲ ਵਿੱਚ ਤਿੰਨ ਵਾਰੀ ਸੁਲੇਮਾਨ ਹੋਮ ਦੀਆਂ ਭੇਟਾਂ ਅਤੇ ਸੁਖ ਸਾਂਦ ਦੀਆਂ ਭੇਟਾਂ ਉਸ ਜਗਵੇਦੀ ਉੱਤੇ ਜਿਹੜੀ ਉਸਨੇ ਯਹੋਵਾਹ ਲਈ ਬਣਾਈ, ਚੜਾਉਂਦਾ ਹੁੰਦਾ ਸੀ ਅਤੇ ਉਸਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਹੋਵਾਹ ਦੇ ਅੱਗੇ ਸੀ, ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸਨੇ ਮੰਦਰ ਨੂੰ ਮੁਕੰਮਲ ਕੀਤਾ।
26ਰਾਜੇ ਸੁਲੇਮਾਨ ਨੇ ਅਸਿਓਨ ਗਬਰ ਵਿੱਚ ਵੀ ਜਹਾਜ਼ ਬਣਵਾੇ। ਇਹ ਨਗਰ ਅਦੋਮ ਜਿਲ੍ਹੇ ਵਿੱਚ ੇਲੋਬ ਦੇ ਨੇੜੇ ਲਾਲ ਸਾਗਰ ਦੇ ਕੰਢੇ ਤੇ ਸੀ।
27ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਸਿਆਣੇ ਬੰਦੇ ਜੋ ਸਮੁੰਦਰ ਦੇ ਸਿਆਣੇ ਮਲ੍ਲਾਹ ਸਨ, ਸੁਲੇਮਾਨ ਦੇ ਬੰਦਿਆਂ ਨਾਲ ਭੇਜੇ।
28ਸੁਲੇਮਾਨ ਦੇ ਜਹਾਜ਼ ਓਫ਼ੀਰ ਵੱਲ ਗਏ ਅਤੇ ਉਥੋਂ 14,280 ਕਿਲੋ ਸੋਨਾ ਸੁਲੇਮਾਨ ਲਈ ਲਿਆਏ।