Loading Bible Translation
First-time download in progress. This may take a few seconds…
Punjabi Bible Wordproject Bible
36 verses
1ਹਂਨਾਹ ਨੇ ਆਖਿਆ: "ਮੇਰਾ ਦਿਲ ਯਹੋਵਾਹ ਤੋਂ ਬਹੁਤ ਪ੍ਰਸੰਨ ਹੈ! ਮੈਂ ਯਹੋਵਾਹ ਵਿੱਚ ਬਹੁਤ ਤਕੜਾ ਮਹਿਸੂਸ ਕਰਦੀ ਹਾਂ। ਮੈਂ ਬਹੁਤ ਖੁਸ਼ ਹਾਂ ਕਿਉਂਕਿ ਤੂੰ ਮੇਰੀ ਮਦਦ ਕੀਤੀ ਅਤੇ ਮੈਂ ਆਪਣੇ ਦੁਸ਼ਮਣਾ ਉੱਤੇ ਹੱਸਦੀ ਹਾਂ!
2ਯਹੋਵਾਹ ਵਰਗਾ ਪਵਿੱਤਰ ਹੋਰ ਕੋਈ ਨਹੀਂ ਹੈ, ਤੇਰੇ ਸਿਵਾਏ ਹੋਰ ਕੋਈ ਦੂਜਾ ਪਰਮੇਸ਼ੁਰ ਨਹੀਂ ਹੈ! ਸਾਡੇ ਪਰਮੇਸ਼ੁਰ ਵਰਗੀ ਕੋਈ ਚੱਟਾਨ ਹੋਰ ਨਹੀਂ।
3ਏਡੇ ਹਂਕਾਰ ਦੀਆਂ ਗੱਲਾਂ ਨਾ ਆਖ! ਏਡੇ ਆਕੜ ਦੀ ਗੱਲ ਮੂੰਹੋਂ ਨਾ ਕਢ! ਕਿਉਂਕਿ ਯਹੋਵਾਹ ਪਰਮੇਸ਼ੁਰ ਜਾਨੀ-ਜਾਨ ਹੈ। ਉਹ ਸਭ ਕਰਤਾ ਅਤੇ ਚਾਲਕ ਸਭ ਦਾ ਨਿਆਂ ਕਰਦਾ ਹੈ।
4ਤਾਕਤਵਰ ਯੋਧਿਆਂ ਦੇ ਧਨੁਖ ਟੁੱਟ ਗਏ ਹਨ ਅਤੇ ਕਮਜ਼ੋਰ ਲੋਕ ਬਲਵਾਨ ਹੋ ਗਏ ਹਨ।
5ਜਿਨ੍ਹਾਂ ਲੋਕਾਂ ਕੋਲ ਅਤੀਤ ਵਿੱਚ ਢੇਰ ਸਾਰਾ ਭੋਜਨ ਸੀ, ਹੁਣ ਉਨ੍ਹਾਂ ਨੂੰ ਆਪਣੇ ਭੋਜਨ ਲਈ ਕੰਮ ਕਰਨਾ ਪਵੇਗਾ। ਪਰ ਜਿਨ੍ਹਾਂ ਨੇ ਅਤੀਤ ਵਿੱਚ ਭੁਖ ਕੱਟੀ ਹੈ ਹੁਣ ਪੂਰਨ ਭੋਜਨ ਖਾ ਰਹੇ ਹਨ। ਜਿਹੜੀ ਔਰਤ ਬੱਚੇ ਨਾ ਜਣ ਸਕੀ ਹੁਣ ਉਸ ਕੋਲ ਸੱਤ ਬੱਚੇ ਹਨ, ਪਰ ਜਿਸ ਔਰਤ ਕੋਲ ਅਨੇਕਾਂ ਬੱਚੇ ਸਨ ਹੁਣ ਉਦਾਸ ਅਤੇ ਦੁੱਖੀ ਹੈ।
6ਯਹੋਵਾਹ ਲੋਕਾਂ ਲਈ ਮੌਤ ਲਿਆਉਂਦਾ ਅਤੇ ਉਹ ਉਨ੍ਹਾਂ ਨੂੰ ਜਿਉਣ ਦਿੰਦਾ। ਯਹੋਵਾਹ ਹੀ ਲੋਕਾਂ ਨੂੰ ਕਬਰ ਵਿੱਚ ਭੇਜਦਾ ਅਤੇ ਫ਼ੇਰ ਤੋਂ ਜੀਵਨ ਵੱਲ ਉਭਾਰਦਾ ਹੈ।
7ਯਹੋਵਾਹ ਕੁਝ ਲੋਕਾਂ ਨੂੰ ਗਰੀਬ ਬਨਾਉਂਦਾ ਅਤੇ ਉਹ ਕਈਆਂ ਨੂੰ ਅਮੀਰ ਬਣਾਉਂਦਾ ਹੈ। ਉਹ ਕੁਝ ਲੋਕਾਂ ਨੂੰ ਨੀਵਾਂ ਕਰਦਾ ਹੈ ਅਤੇ ਕੁਝ ਲੋਕਾਂ ਨੂੰ ਆਪਣੇ ਸਮੇਂ ਵਿੱਚ ਉੱਚਾ ਚੁੱਕਦਾ ਹੈ।
8ਗਰੀਬਾਂ ਨੂੰ ਯਹੋਵਾਹ ਜ਼ਮੀਨ ਤੋਂ ਚੁੱਕਦਾ ਹੈ। ਉਹ ਗਰੀਬ ਲੋਕਾਂ ਨੂੰ ਸੁਆਹ ਦੀ ਢੇਰੀ ਤੋਂ ਚੁੱਕਦਾ ਹੈ। ਉਹ ਗਰੀਬਾਂ ਨੂੰ ਸ਼ਹਿਜ਼ਾਦਿਆਂ ਨਾਲ ਅਤੇ ਇੱਜ਼ਤਦਾਰ ਜਗ਼੍ਹਾਵਾਂ ਉੱਤੇ ਬਿਠਾਉਂਦਾ ਹੈ। ਯਹੋਵਾਹ ਨੇ ਸਾਰੀ ਦੁਨੀਆਂ ਨੂੰ ਸਾਜਿਆ! ਸਾਰੀ ਦੁਨਿਆਂ ਉਸਦੀ ਹੈ।
9ਯਹੋਵਾਹ ਆਪਣੇ ਪਵਿੱਤਰ ਲੋਕਾਂ ਦੀ ਰੱਖਿਆ ਕਰਦਾ ਹੈ ਉਹ ਉਨ੍ਹਾਂ ਨੂੰ ਲੜਖੜਾਉਣ ਤੋਂ ਬਚਾਉਂਦਾ ਹੈ ਪਰ ਦੁਸ਼ਟ ਮਾਰੇ ਜਾਣਗੇ ਉਹ ਹਨੇਰੇ ਵਿੱਚ ਸੁੱਟੇ ਜਾਣਗੇ ਉਨ੍ਹਾਂ ਦੀ ਤਾਕਤ ਉਨ੍ਹਾਂ ਨੂੰ ਜੇਤੂ ਨਾ ਕਰ ਸਕੇਗੀ।
10ਯਹੋਵਾਹ ਆਪਣੇ ਵੈਰਿਆਂ ਦਾ ਨਾਸ਼ ਕਰਦਾ ਹੈ, ਅੱਤ ਉੱਚ ਪਰਮੇਸ਼ੁਰ ਆਕਾਸ਼ ਵੱਲੋਂ ਉਨ੍ਹਾਂ ਉੱਤੇ ਗਰਜੇਗਾ। ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਉਂ ਕਰੇਗਾ ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ ਉਹ ਆਪਣੇ ਪਾਤਸ਼ਾਹ ਨੂੰ ਖਾਸ ਮਸੀਹ ਦੀ ਤਾਕਤ ਉੱਤੇ ਜ਼ੋਰ ਨੂੰ ਖਾਸਾ ਉੱਚਾ ਕਰੇਗਾ।"
11ਅਲਕਾਨਾਹ ਅਤੇ ਉਸਦ ਪਰਿਵਾਰ ਆਪਣੇ ਘਰ ਰਾਮਾਹ ਨੂੰ ਪਰਤ ਗਏ। ਉਹ ਬਾਲਕ ਸ਼ੀਲੋਹ ਵਿੱਚ ਹੀ ਰਿਹਾ ਅਤੇ ਏਲੀ ਜਾਜਕ ਦੇ ਥੱਲੇ ਯਹੋਵਾਹ ਦੀ ਟਹਿਲ ਕਰਦਾ ਰਿਹਾ।
12ਏਲੀ ਦੇ ਪੁੱਤਰ ਦੁਸ਼ਟ ਆਦਮੀ ਸਨ। ਉਨ੍ਹਾਂ ਨੇ ਲਾਪਰਵਾਹੀ ਅਤੇ ਯਹੋਵਾਹ ਵੱਲ ਅਤੇ ਉਸ ਦੀਆਂ ਬਿਧੀਆਂ ਵੱਲ ਅਨਾਦਰ ਦਾ ਵਿਖਾਵਾ ਕੀਤਾ।
13ਉਹ ਇਹ ਵੀ ਪਰਵਾਹ ਨਹੀਂ ਸੀ ਕਰਦੇ ਕਿ ਜਾਜਕਾਂ ਨੂੰ ਲੋਕਾਂ ਨਾਲ ਕਿਵੇਂ ਦਾ ਵਿਹਾਰ ਕਰਨਾ ਚਾਹੀਦਾ ਹੈ। ਜਦ ਕਿ ਜਾਜਕਾਂ ਦੀ ਇਹ ਰੀਤ ਹੈ ਕਿ ਉਹ ਲੋਕਾਂ ਨਾਲ ਕਿਵੇਂ ਦਾ ਵਤੀਰਾ ਕਰਨ: ਹਰ ਵਾਰ ਜਦੋਂ ਕੋਈ ਮਨੁੱਖ ਬਲੀ ਲਿਆਉਂਦਾ ਹੈ, ਤਾਂ ਜਾਜਕ ਦਾ ਇਹ ਕੰਮ ਹੈ ਕਿ ਉਹ ਮਾਸ ਨੂੰ ਉਬ੍ਬਲਦੇ ਪਾਣੀ ਦੀ ਦੇਗ ਵਿੱਚ ਪਾਵੇ ਅਤੇ ਫ਼ਿਰ ਜਾਜਕ ਦੇ ਟਹਿਲੂਏ ਇੱਕ ਖਾਸ ਕਿਸਮ ਦਾ ਕਾਂਟਾ, ਤ੍ਰਿਸ਼ੂਲ ਵਰਗਾ, ਲੈਕੇ ਆਉਣ,
14ਅਤੇ ਉਹ ਉਸ ਤ੍ਰਿਸ਼ੂਲ ਨੁਮਾ ਕਾਂਟੇ ਨਾਲ ਕੁਝ ਮਾਸ ਉਸ ਦੇਗ ਵਿੱਚੋਂ ਕਢਣ ਅਤੇ ਜਾਜਕ ਸਿਰਫ਼ ਉਹੀ ਮਾਸ ਲਵੇ ਜਿਹੜਾ ਟਹਿਲੂਆਂ ਨੇ ਉਸ ਕਾਂਟੇ ਵਿੱਚ ਕਢਿਆ ਜਾਂ ਲਾਹਿਆ ਹੋਵੇ। ਉਹ ਸ਼ੀਲੋਹ ਵਿੱਚ ਸਭਨਾ ਇਸਰਾਏਲੀਆਂ ਨਾਲ ਜੋ ਉਥੇ ਜਾਂਦੇ ਸਨ ਬਲੀ ਭੇਟ ਕਰਨ ਲਈ ਉਨ੍ਹਾਂ ਨਾਲ ਜਾਜਕ ਅਜਿਹਾ ਕਰਦੇ ਸਨ।
15ਪਰ ਏਲੀ ਦੇ ਪੁੱਤਰਾਂ ਨੇ ਅਜਿਹਾ ਨਾ ਕੀਤਾ। ਅਜਿਹਾ ਵੀ ਹੁੰਦਾ ਸੀ ਕਿ ਉਨ੍ਹਾਂ ਦੀ ਜਗਵੇਦੀ ਉੱਤੇ ਚਰਬੀ ਸੜਨ ਤੋਂ ਪਹਿਲਾਂ ਜਾਜਕ ਜਾਂ ਸੇਵਕ ਆਉਂਦਾ ਸੀ, ਅਤੇ ਜਿਸਨੇ ਭੇਟ ਚੜਾਈ ਹੋਵੇ, ਉਸ ਮਨੁੱਖ ਨੂੰ ਆਖਦਾ ਸੀ ਕਿ ਜਾਜਕ ਨੂੰ ਭੁਨਣ ਲਈ ਮਾਸ ਦੇ ਕਿਉਂਕਿ ਉਹ ਤੇਰੇ ਕੋਲੋਂ ਰਿਝਿਆ ਹੋਇਆ ਮਾਸ ਨਹੀਂ ਸਗੋਂ ਕਚ੍ਚਾ ਮਾਸ ਲੈਂਦੇ ਹਨ।
16ਅਤੇ ਜੇਕਰ ਕੋਈ ਆਦਮੀ ਬਲੀ ਭੇਟ ਕਰਨ ਵਾਲਾ ਇਹ ਆਖੇ ਕਿ, "ਪਹਿਲਾਂ ਚਰਬੀ ਸਾੜ ਫ਼ਿਰ ਤੂੰ ਜੋ ਚਾਹੇ ਲੈ।" ਤਾਂ ਜਾਜਕ ਦੇ ਸੇਵਕ ਆਖਦੇ, "ਨਹੀਂ! ਪਹਿਲਾਂ ਸਾਨੂੰ ਮਾਸ ਦੇ। ਜੇਕਰ ਤੂੰ ਮੈਨੂੰ ਨਹੀਂ ਦੇਵੇਗਾ ਤਾਂ ਮੈਂ ਤੇਰੇ ਕੋਲੋਂ ਖੋਹਕੇ ਲੈ ਲਵਾਂਗਾ।"
17ਇਸ ਤਰ੍ਹਾਂ ਹਾਫ਼ਨੀ ਅਤੇ ਫ਼ਿਨੀਹਾਸ ਨੇ ਯਹੋਵਾਹ ਅੱਗੇ ਆਈ ਭੇਟ ਵਿੱਚ ਆਪਣੀ ਕੋਈ ਰੁਚੀ ਨਾ ਵਿਖਾਈ ਨਾ ਸਤਿਕਾਰ ਵਿਖਾਇਆ ਅਤੇ ਇਹ ਯਹੋਵਾਹ ਦੇ ਵਿਰੋਧ ਵਿੱਚ ਬਹੁਤ ਵੱਡਾ ਪਾਪ ਸੀ।
18ਪਰ ਸਮੂਏਲ ਨੇ ਯਹੋਵਾਹ ਦੀ ਪੂਰੀ ਟਹਿਲ ਸੇਵਾ ਕੀਤੀ। ਉਹ ਲਿਨਨ ਦਾ ਏਫ਼ੋਦ ਪਾਕੇ ਸੇਵਾ ਕਰਦਾ ਹੁੰਦਾ ਸੀ। ਹਰ ਸਾਲ ਸਮੂਏਲ ਦੀ ਮਾਂ ਉਸ ਲਈ ਛੋਟਾ ਜਿਹਾ ਇੱਕ ਚੋਗਾ ਬਣਾਕੇ ਲਿਆਉਂਦੀ।
19ਹਰ ਸਾਲ ਜਦੋਂ ਉਹ ਆਪਣੇ ਪਤੀ ਨਾਲ ਸ਼ੀਲੋਹ ਬਲੀ ਦੀ ਭੇਟ ਕਰਨ ਜਾਂਦੀ ਤਾਂ ਸਮੂਏਲ ਲਈ ਕੱਪੜੇ ਦਾ ਇੱਕ ਚੋਗਾ ਬਣਾਕੇ ਲੈਕੇ ਜਾਂਦੀ।
20ਏਲੀ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਆਸ਼ੀਰਵਾਦ ਦੇਕੇ ਇਹ ਕਹਿੰਦਾ, "ਯਹੋਵਾਹ ਤੈਨੂੰ ਹਂਨਾਹ ਤੋਂ ਜੁਆਕਾਂ ਨਾਲ ਪੁਰਸਕਰਿਤ ਕਰੇ। ਇਹ ਬੱਚੇ ਉਸ ਪੁੱਤਰ ਦੀ ਜਗ਼੍ਹਾ ਪਾਉਣ ਜਿਸ ਲਈ ਹਂਨਾਹ ਨੇ ਪ੍ਰਾਰਥਨਾ ਕੀਤੀ ਹੈ ਅਤੇ ਯਹੋਵਾਹ ਨੂੰ ਦੇ ਦਿੱਤਾ।"ਫ਼ੇਰ ਅਲਕਾਨਾਹ ਅਤੇ ਹਂਨਾਹ ਵਾਪਸ ਘਰ ਨੂੰ ਮੁੜ ਆਉਂਦੇ।
21ਯਹੋਵਾਹ ਹਂਨਾਹ ਉੱਤੇ ਦਿਆਲ ਸੀ। ਫ਼ਿਰ ਉਸਦੇ ਘਰ ਤਿੰਨ ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ ਅਤੇ ਸਮੂਏਲ ਯਹੋਵਾਹ ਦੇ ਕੋਲ ਪਵਿੱਤਰ ਅਸਥਾਨ ਉੱਪਰ ਹੀ ਵੱਡਾ ਹੋਇਆ।
22ਏਲੀ ਬਹੁਤ ਬੁਢਾ ਹੋ ਗਿਆ ਸੀ ਅਤੇ ਸ਼ਿਲੋਹ ਵਿੱਚ ਇਸਰਾਏਲੀਆਂ ਬਾਰੇ ਆਪਣੇ ਪੁੱਤਰਾਂ ਦੀਆਂ ਬਦ ਕਰਨੀਆਂ ਬਾਰੇ ਸੁਣਦਾ ਰਹਿੰਦਾ। ਉਸਨੂੰ ਇਹ ਵੀ ਖਬਰ ਮਿਲੀ ਕਿ ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ ਦੁਆਰ ਉੱਤੇ ਉਨ੍ਹਾਂ ਔਰਤਾਂ ਨਾਲ ਵੀ ਸੌਁਦੇ ਸਨ ਜਿਹੜੀਆਂ ਯਹੋਵਾਹ ਲਈ ਭੇਟਾ ਲਿਆਉਣ ਲਈ ਇਕਠੀਆਂ ਹੁੰਦੀਆਂ ਸਨ।
23ਏਲੀ ਨੇ ਆਪਣੇ ਪੁੱਤਰ ਨੂੰ ਕਿਹਾ, "ਤੁਸੀਂ ਜੋ ਕੁਝ ਕਰਤੂਤਾਂ ਕਰਦੇ ਹੋ ਲੋਕਾਂ ਨੇ ਮੈਨੂੰ ਸਭਨਾ ਬਾਰੇ ਦੱਸਿਆ ਹੈ। ਤੁਸੀਂ ਅਜਿਹੇ ਕੁਕਰਮ ਭਲਾ ਕਿਉਂ ਕਰਦੇ ਹੋ?
24ਪੁੱਤਰੋ! ਤੁਹਾਨੂੰ ਅਜਿਹੇ ਕੁਕਰਮ ਨਹੀਂ ਕਰਨੇ ਚਾਹੀਦੇ। ਪਰਮੇਸ਼ੁਰ ਦੇ ਭਗਤ ਤੁਹਾਡੇ ਬਾਰੇ ਬਹੁਤ ਬੁਰਾ ਆਖ ਰਹੇ ਹਨ।
25ਜੇਕਰ ਕੋਈ ਇੱਕ ਮਨੁੱਖ ਦੂਜੇ ਨਾਲ ਬੁਰਾ ਕਰੇ, ਪਰਮੇਸ਼ੁਰ ਭਾਵੇਂ ਉਸਦੀ ਮਦਦ ਕਰ ਦੇਵੇ ਪਰ ਜੇਕਰ ਕੋਈ ਮਨੁੱਖ ਯਹੋਵਾਹ ਨਾਲ ਹੀ ਵੈਰ ਕਮਾਏ ਤਾਂ ਉਸ ਮਨੁੱਖ ਨੂੰ ਕੌਣ ਬਚਾਵੇ?"ਪਰ ਏਲੀ ਦੇ ਪੁੱਤਰਾਂ ਨੇ ਉਸਦੀ ਕੁਝ ਨਾ ਸੁਣੀ, ਨਾ ਮੰਨੀ। ਇਸ ਲਈ ਯਹੋਵਾਹ ਨੇ ਏਲੀ ਦੇ ਪੁੱਤਰਾਂ ਨੂੰ ਮਾਰਨ ਦਾ ਨਿਸ਼ਚਾ ਕੀਤਾ।
26ਸਮੂਏਲ ਵੱਡਾ ਹੁੰਦਾ ਗਿਆ ਅਤੇ ਉਹ ਪਰਮੇਸ਼ੁਰ ਤੋਂ ਅਤੇ ਲੋਕਾਂ ਤੋਂ ਇੱਜ਼ਤ ਪ੍ਰਾਪਤ ਕਰ ਰਿਹਾ ਸੀ।
27ਪਰਮੇਸ਼ੁਰ ਦੇ ਇੱਕ ਨਬੀ ਨੇ ਏਲੀ ਕੋਲ ਆਕੇ ਆਖਿਆ, "ਯਹੋਵਾਹ ਤੈਨੂੰ ਇਹ ਆਖਦਾ ਹੈ, 'ਤੇਰੇ ਪੁਰਖੇ ਮਿਸਰ ਵਿੱਚ ਗੁਲਾਮ ਸਨ, ਪਰ ਮੈਂ ਉਨ੍ਹਾਂ ਨੂੰ ਆਪਣਾ-ਆਪ ਪ੍ਰਕਾਸ਼ਿਤ ਕੀਤਾ ਜਦੋਂ ਉਹ ਫ਼ਿਰਊਨ ਦੇ ਗੁਲਾਮ ਸਨ।
28ਮੈਂ ਸਾਰੇ ਇਸਰਾਏਲੀ ਪਰਿਵਾਰਾਂ ਵਿੱਚੋਂ ਤੇਰੇ ਪਰਿਵਾਰ ਦੇ ਕੁਟੁਂਬ ਨੂੰ ਚੁਣਿਆ। ਮੈਂ ਤੇਰੇ ਪਰਿਵਾਰ ਦੇ ਬੰਦਿਆਂ ਨੂੰ ਆਪਣੇ ਜਾਜਕਾਂ ਵਜੋਂ ਚੁਣਿਆ ਅਤੇ ਮੈਂ ਆਪਣੀ ਜਗਵੇਦੀ ਉੱਤੇ ਬਲੀ ਭੇਟ ਕਰਨ ਲਈ ਉਨ੍ਹਾਂ ਨੂੰ ਚੁਣਿਆ। ਮੈਂ ਉਨ੍ਹਾਂ ਨੂੰ ਧੂਫ਼ ਜਗਾਉਣ ਅਤੇ ਏਫ਼ੋਦ ਪਾਉਣ ਲਈ ਚੁਣਿਆ। ਅਤੇ ਇਸਰਾਏਲੀ ਲੋਕ ਜਿਹੜੀਆਂ ਬਲੀਆਂ ਚੜਾਉਂਦੇ ਸਨ ਉਨ੍ਹਾਂ ਵਿੱਚੋਂ ਮੈਂ ਤੇਰੇ ਪਰਿਵਾਰ ਦੇ ਲੋਕਾਂ ਨੂੰ ਮਾਸ ਛਕਣ ਦਾ ਹੱਕ ਦਿੱਤਾ।
29ਤਾਂ ਫ਼ਿਰ ਤੂੰ ਬਲੀਆਂ ਅਤੇ ਸੁਗਾਤਾਂ ਦਾ ਸਂਮਾਨ ਕਿਉਂ ਨਾ ਕੀਤਾ? ਤੂੰ ਆਪਣੇ ਪੁੱਤਰਾਂ ਨੂੰ ਮੇਰੇ ਤੋਂ ਵਧ ਸਂਮਾਨ ਦਿੰਦਾ ਹੈ ਅਤੇ ਉਸ ਮਾਸ ਦੇ ਸਭ ਤੋਂ ਵਧੀਆਂ ਹਿੱਸੇ ਖਾਕੇ ਮੋਟਾ ਹੋ ਗਿਆ ਹੈਂ ਜੋ ਇਸਰਾਏਲੀ ਮੇਰੇ ਕੋਲ ਲਿਆਉਂਦੇ ਹਨ।'
30"ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਤੇਰੇ ਪਿਤਾ ਦਾ ਪਰਿਵਾਰ ਸਦੈਵ ਉਸਦੀ ਸੇਵਾ ਕਰੇਗਾ। ਪਰ ਹੁਣ ਯਹੋਵਾਹ ਕਹਿੰਦਾ ਹੈ, 'ਇੰਝ ਕਦੇ ਨਹੀਂ ਵਾਪਰੇਗਾ। ਮੈਂ ਉਨ੍ਹਾਂ ਲੋਕਾਂ ਨੂੰ ਹੀ ਸਂਮਾਨ ਦੇਵਾਂਗਾ ਜਿਹੜੇ ਮੇਰਾ ਆਦਰ ਕਰਦੇ ਹਨ। ਪਰ ਉਹ ਜਿਹੜੇ ਮੈਨੂੰ ਤਿਰਸਕਾਰਦੇ ਹਨ, ਨਿਂਦਿਆ ਵਿੱਚ ਫ਼ਸ ਜਾਣਗੇ।
31ਸਮਾਂ ਆ ਰਿਹਾ ਹੈ ਜਦੋਂ ਮੈਂ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਨਾਸ਼ ਕਰਾਂਗਾ। ਤੇਰੀ ਕੁੱਲ ਵਿੱਚੋਂ ਕੋਈ ਮਨੁੱਖ ਬਜ਼ੁਰਗ ਉਮਰ ਨਾ ਭੋਗ ਸਕੇਗਾ।
32ਇਸਰਾਏਲ ਨਾਲ ਬਹੁਤ ਚੰਗਾ ਹੋਵੇਗਾ ਪਰ ਤੂੰ ਘਰ ਵਿੱਚ ਬੈਠਾ ਹੀ ਬੁਰੀਆਂ ਖਬਰਾਂ ਵੇਖੇਂਗਾ। ਤੇਰੇ ਪਰਿਵਾਰ ਵਿੱਚੋਂ ਕੋਈ ਵੀ ਬੁਢਾ ਨਾ ਹੋਵੇਗਾ।
33ਸਿਰਫ਼ ਇੱਕ ਮਨੁੱਖ ਹੈ ਜਿਸਨੂੰ ਮੈਂ ਜਾਜਕ ਵਜੋਂ ਬਚਾਵਾਂਗਾ ਅਤੇ ਜੋ ਮੇਰੀ ਜਗਵੇਦੀ ਦੀ ਸੇਵਾ ਕਰੇਗਾ। ਉਹ ਬੜੀ ਉਮਰਾਂ ਭੇਗੇਗਾ। ਉਹ ਤਦ ਤੱਕ ਜਿਉਂਦਾ ਰਹੇਗਾ ਜਦ ਤੱਕ ਉਸਦਾ ਸ਼ਰੀਰ ਖੀਣ ਨਾ ਹੋ ਜਾਵੇ ਅਤੇ ਅਖਾਂ ਬਾਹਰ ਨਾ ਨਿਕਲ ਜਾਣ।
34ਮੈਂ ਤੈਨੂੰ ਇਸ ਗੱਲ ਦਾ ਪਹਿਲਾਂ ਸੰਕੇਤ ਜਾਂ ਨਿਸ਼ਾਨ ਦੇਵਾਂਗਾ ਇਹ ਦੱਸਣ ਲਈ ਕਿ ਜੋ ਮੈਂ ਆਖਿਆ ਹੈ ਸੱਚ ਹੋਵੇਗਾ। ਤੇਰੇ ਦੋ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਦੋਵੇਂ ਇੱਕੋ ਦਿਨ ਮਰ ਜਾਣਗੇ।
35ਆਪਣੇ ਲਈ ਮੈਂ ਇੱਕ ਭਰੋਸੇਮਂਦ ਜਾਜਕ ਚੁਣਾਗਾ। ਅਤੇ ਉਹ ਮੈਨੂੰ ਚੁਣੇਗਾ ਅਤੇ ਉਹੀ ਕਰੇਗਾ ਜੋ ਮੈਂ ਚਾਹਾਂਗਾ। ਮੈਂ ਜਾਜਕ ਦੇ ਪਰਿਵਾਰ ਨੂੰ ਤਕੜਾ ਬਣਾਵਾਂਗਾ। ਉਹ ਮੇਰੇ ਚੁਣੇ ਹੋਏ ਪਾਤਸ਼ਾਹ ਦੇ ਅੱਗੇ ਹਮੇਸ਼ਾ ਟਹਿਲ ਸੇਵਾ ਕਰੇਗਾ।
36ਫ਼ੇਰ ਜਿੰਨੇ ਵੀ ਤੇਰੇ ਪਰਿਵਾਰ ਦੇ ਜੀਅ ਬਚੇ ਰਹਿਣਗੇ ਉਹ ਇਸ ਜਾਜਕ ਦੇ ਅੱਗੇ ਸਿਰ ਝੁਕਾਕੇ ਇਸ ਕੋਲੋਂ ਭਿਖਿਆ ਮੰਗਣਗੇ ਅਤੇ ਇੱਕ ਗਰਾਹੀ ਲਈ ਹੱਥ ਅਡ੍ਡਕੇ ਆਖਣਗੇ, "ਜਾਜਕ ਦਾ ਕੋਈ ਕੰਮ ਕਿਰਪਾ ਕਰਕੇ ਮੈਨੂੰ ਦੇ ਤਾਂ ਜੋ ਮੈਂ ਵੀ ਕੁਝ ਭੋਜਨ ਖਾ ਸਕਾਂ।"'