Loading Bible Translation
First-time download in progress. This may take a few seconds…
Punjabi Bible Wordproject Bible
19 verses
1ਰਹਬੁਆਮ ਸ਼ਕਮ ਦੇਸ ਨੂੰ ਗਿਆ ਕਿਉਂ ਕਿ ਸਾਰਾ ਇਸਰਾਏਲ ਉਸ ਨੂੰ ਪਾਤਸ਼ਾਹ ਬਨਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ।
2ਨਬਾਟ ਦਾ ਪੁੱਤਰ ਯਾਰਾਬੁਆਮ ਮਿਸਰ ਵਿੱਚ ਸੀ ਕਿਉਂ ਕਿ ਉਹ ਸੁਲੇਮਾਨ ਤੋਂ ਡਰਦਾ ਸੀ। ਪਰ ਜਦੋਂ ਉਸਨੇ ਸੁਣਿਆ ਕਿ ਸੁਲੇਮਾਨ ਮਰ ਚੁਕਿਆ ਸੀ ਅਤੇ ਰਹਬੁਆਮ ਨੂੰ ਜਲਦੀ ਹੀ ਰਾਜੇ ਦਾ ਤਾਜ ਪਹਿਨਾਇਆ ਜਾਣਾ ਸੀ, ਉਹ ਇਸਰਾਏਲ ਨੂੰ ਵਾਪਸ ਮੁੜ ਆਇਆ।
3ਇਸਰਾਏਲ ਦੇ ਲੋਕਾਂ ਨੇ ਯਾਰਾਬੁਆਮ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ ਤਦ ਯਾਰਾਬੁਆਮ ਅਤੇ ਸਾਰੇ ਇਸਰਾਏਲੀ ਰਹਬੁਆਮ ਕੋਲ ਗਏ ਅਤੇ ਜਾ ਕੇ ਉਸਨੂੰ ਕਿਹਾ, "ਰਹਬੁਆਮ,
4ਤੇਰੇ ਪਿਤਾ ਨੇ ਸਾਡਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਸੀ, ਉਸਦੇ ਹੁੰਦੇ ਜ਼ਿੰਦਗੀ ਬੋਝਾ ਢੋਣ ਦੇ ਬਰਾਬਰ ਸੀ ਇਸਲਈ ਪਹਿਲਾਂ ਸਾਡਾ ਭਾਰ ਹੌਲਾ ਕਰ ਫ਼ਿਰ ਅਸੀਂ ਤੇਰੀ ਸੇਵਾ ਕਰਾਂਗੇ।"
5ਰਹਬੁਆਮ ਨੇ ਉਨ੍ਹਾਂ ਨੂੰ ਆਖਿਆ, "ਤੁਸੀਂ ਮੇਰੇ ਕੋਲ ਤਿੰਨ ਦਿਨ ਬਾਅਦ ਆਉਣਾ।" ਤਾਂ ਲੋਕ ਵਾਪਸ ਚਲੇ ਗਏ।
6ਤਦ ਰਹਬੁਆਮ ਪਾਤਸ਼ਾਹ ਨੇ ਆਪਣੇ ਬਜ਼ੁਰਗ ਮਨੁੱਖਾਂ ਜਿਨ੍ਹਾਂ ਨੇ ਉਸਦੇ ਪਿਤਾ ਸੁਲੇਮਾਨ ਦੀ ਸੇਵਾ ਕੀਤੀ ਸੀ ਉਸ ਨਾਲ ਸਲਾਹ ਕੀਤੀ, "ਤੁਸੀਂ ਮੈਨੂੰ ਕੀ ਰਾਇ ਦਿੰਦੇ ਹੋ? ਤੁਹਾਡੀ ਕੀ ਰਾਇ ਹੈ ਕਿ ਮੈਂ ਉਨ੍ਹਾਂ ਨਾਲ ਕੀ ਗੱਲ ਕਰਾਂ?"
7ਬਜ਼ੁਰਗ ਆਦਮੀਆਂ ਨੇ ਰਹਬੁਆਮ ਨੂੰ ਕਿਹਾ, "ਜੇਕਰ ਤੂੰ ਉਨ੍ਹਾਂ ਲੋਕਾਂ ਨਾਲ ਹਿਤ੍ਤ ਕਰੇਂਗਾ ਅਤੇ ਉਨ੍ਹਾਂ ਨੂੰ ਖੁਸ਼ ਕਰੇਂਗਾ ਤਦ ਉਹ ਹਮੇਸ਼ਾ ਤੇਰੀ ਚਾਕਰੀ ਕਰਦੇ ਰਹਿਣਗੇ।"
8ਪਰ ਰਹਬੁਆਮ ਨੇ ਬਜ਼ੁਰਗਾਂ ਦੀ ਮਤ ਨੂੰ ਸਵੀਕਾਰ ਨਾ ਕੀਤਾ। ਫ਼ਿਰ ਉਸਨੇ ਆਪਣੀ ਉਮਰ ਦੇ ਜੁਆਨਾਂ ਨਾਲ ਮਸ਼ਵਰਾ ਕੀਤਾ ਜਿਹੜੇ ਕਿ ਉਸਦੇ ਨਾਲ ਹੀ ਵੱਡੇ ਹੋਏ ਸਨ ਅਤੇ ਉਸਦੀ ਚਾਕਰੀ ਕਰ ਰਹੇ ਸਨ।
9ਰਹਬੁਆਮ ਨੇ ਉਨ੍ਹਾਂ ਨੂੰ ਪੁਛਿਆ, "ਤੁਸੀਂ ਮੈਨੂੰ ਕੀ ਰਾਇ ਦਿੰਦੇ ਹੋ? ਸਾਨੂੰ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਹੈ? ਉਹ ਮੈਨੂੰ ਆਪਣਾ ਬੋਝ ਹਲਕਾ ਕਰਨ ਨੂੰ ਆਖ ਰਹੇ ਹਨ ਅਤੇ ਉਹ ਇਹ ਵੀ ਆਖਦੇ ਹਨ ਕਿ ਜਿੰਨਾ ਕੰਮ ਦਾ ਭਾਰ ਤੇਰੇ ਪਿਤਾ ਨੇ ਸਾਡੇ ਉੱਪਰ ਪਾਇਆ ਹੋਇਆ ਸੀ, ਪਹਿਲਾਂ ਤੂੰ ਉਹ ਭਾਰ ਸਾਡੇ ਤੋਂ ਹਲਕਾ ਕਰ।"
10ਤਾਂ ਉਹ ਜੁਆਨ ਜਿਹੜੇ ਉਸਦੇ ਹਮਜੋਲੀ ਸਨ ਉਸਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਤੈਨੂੰ ਆਖਿਆ ਕਿ ਤੇਰੇ ਪਿਤਾ ਨੇ ਸਾਡਾ ਕੰਮ ਦਾ ਬੋਝ ਵਧਾਇਆ ਪਰ ਤੂੰ ਸਾਡੇ ਲਈ ਉਸਨੂੰ ਹਲਕਾ ਕਰ ਤਾਂ ਤੂੰ ਉਨ੍ਹਾਂ ਨੂੰ ਇਹ ਜਵਾਬ ਦੇ ਕਿ ਮੇਰੀ ਉਂਗਲ ਮੇਰੇ ਪਿਤਾ ਦੇ ਕਮਰ ਕੋਲੋਂ ਵੀ ਤਕੜੀ ਹੈ।
11ਮੇਰੇ ਪਿਤਾ ਨੇ ਤਾਂ ਭਾਰਾ ਬੋਝ ਤੁਹਾਡੇ ਤੇ ਪਾਇਆ ਸੀ, ਪਰ ਮੈਂ ਉਸ ਭਾਰ ਨੂੰ ਹੋਰ ਵੀ ਵਧੀਕ ਕਰਾਂਗਾ। ਮੇਰੇ ਪਿਤਾ ਨੇ ਤਾਂ ਸਿਰਫ਼ ਤੁਹਾਨੂੰ ਕੋਟਲਿਆਂ ਨਾਲ ਮਾਰਿਆ ਸੀ ਪਰ ਮੈਂ ਤੁਹਾਨੂੰ ਲੋਹੇ ਦੇ ਸਿਰੇ ਵਾਲੇ ਕੋਟਲਿਆਂ ਨਾਲ ਫ਼ਂਡਾਂਗਾ।
12ਤਿੰਨਾਂ ਦਿਨਾਂ ਉਪਰੰਤ, ਯਾਰਾਬੁਆਮ ਅਤੇ ਬਾਕੀ ਦੇ ਸਾਰੇ ਲੋਕ ਰਹਬੁਆਮ ਕੋਲ ਆਏ, ਬਿਲਕੁਲ ਜਿਵੇਂ ਕਿ ਉਸਨੇ ਉਨ੍ਹਾਂ ਨੂੰ ਕਿਹਾ ਸੀ। "ਮੇਰੇ ਕੋਲ ਤਿੰਨਾਂ ਦਿਨਾਂ ਵਿੱਚ ਵਾਪਸ ਆ ���ਾਵੋ।"
13ਤਦ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਨਾਲ ਬੜੇ ਕਮੀਨੇਪਨ ਨਾਲ ਗੱਲ ਕੀਤੀ। ਉਸਨੇ ਬਜ਼ੁਰਗਾਂ ਦੀ ਗੱਲ ਦਾ ਕਹਿਣਾ ਨਾ ਮੰਨਿਆ।
14ਸਗੋਁ ਉਸਨੇ ਆਪਣੇ ਹਮਜੋਲੀ ਨੌਜੁਆਨਾਂ ਦੇ ਮਗਰ ਲੱਗਕੇ ਲੋਕਾਂ ਨਾਲ ਉਸੇ ਲਹਿਜੇ ਵਿੱਚ ਗੱਲ ਕੀਤੀ ਜਿਵੇਂ ਉਨ੍ਹਾਂ ਨੇ ਪਾਤਸ਼ਾਹ ਨੂੰ ਸਿਖਾਇਆ ਸੀ। ਉਸਨੇ ਕਿਹਾ, "ਮੇਰੇ ਪਿਤਾ ਨੇ ਤੁਹਾਡਾ ਬੋਝ ਵਧਾਇਆ ਸੀ ਪਰ ਮੈਂ ਤੁਹਾਡਾ ਬੋਝ ਉਸਤੋਂ ਵੀ ਵਧੀਕ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ਂਡਿਆ ਪਰ ਮੈਂ ਤੁਹਾਨੂੰ ਧਾਤ ਜੜੀਆਂ ਸਿਰੀਆਂ ਵਾਲੇ ਕੋਟਲਿਆਂ ਨਾਲ ਫ਼ਂਡਾਂਗਾ।"
15ਸੋ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ, ਕਿਉਂ ਕਿ ਗੱਲਾਂ ਦਾ ਇਹ ਫੇਰ-ਬਦਲ ਪਰਮੇਸ਼ੁਰ ਵੱਲੋਂ ਹੀ ਸੀ। ਇਹ ਵਾਪਰਿਆ ਤਾਂ ਜੋ ਯਹੋਵਾਹ ਸ਼ੀਲੋਨੀ ਸੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਬਾਰੇ ਬੋਲਿਆ ਸੀ, ਸੱਚ ਹੋ ਸਕੇ।
16ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਜਵਾਬ ਦਿੱਤਾ ਕਿ ਦਾਊਦ ਦੇ ਨਾਲ ਸਾਡਾ ਕੀ ਰਿਸ਼ਤਾ ਅਤੇ ਯਸੀ ਦੇ ਪੁੱਤਰ ਨਾਲ ਸਾਡੀ ਕੋਈ ਵੰਡ-ਵਿਹਾਰ ਨਹੀਂ ਹੈ। ਹੇ ਇਸਰਾਏਲ, ਆਪੋ-ਆਪਣੇ ਤੰਬੂਆਂ ਵਿੱਚ ਚਲੋ! ਹੁਣ ਹੇ ਦਾਊਦ! ਤੂੰ ਆਪਣੇ ਹੀ ਘਰਾਣੇ ਨੂੰ ਸੰਭਾਲ। ਤਦ ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਪਰਤ ਗਏ।
17ਪਰ ਉੱਥੇ ਕੁਝ ਇਸਰਾਏਲੀ ਅਜਿਹੇ ਸਨ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਵਸੇ ਹੋਏ ਸਨ ਅਤੇ ਰਹਬੁਆਮ ਉਨ੍ਹਾਂ ਦਾ ਪਾਤਸ਼ਾਹ ਸੀ।
18ਫ਼ੇਰ ਰਹਬੁਆਮ ਨੇ ਹਦੋਰਾਮ ਨੂੰ, ਜੋ ਕਿ ਮਜਬੂਰ ਮਜਦੂਰਾਂ ਦਾ ਇੰਚਾਰਜ ਸੀ, ਇਸਰਾਏਲ ਦੇ ਲੋਕਾਂ ਕੋਲ ਭੇਜਿਆ, ਪਰ ਉਨ੍ਹਾਂ ਨੇ ਉਸ ਉੱਪਰ ਪਥਰਾਵ ਕਰਕੇ ਉਸਨੂੰ ਮਾਰ ਸੁਟਿਆ।
19ਉਸ੍ਸ ਦਿਨ ਤੋਂ ਲੈਕੇ ਅੱਜ ਤੀਕ ਇਸਰਾਏਲੀ ਦਾਊਦ ਦੇ ਘਰਾਣੇ ਦੇ ਵਿਰੋਧੀ ਹਨ।