Loading Bible Translation
First-time download in progress. This may take a few seconds…
Punjabi Bible Wordproject Bible
22 verses
1ਜਦੋਂ ਯਾਰਾਬੁਆਮ ਪਾਤਸ਼ਾਹ ਦਾ ਇਸਰਾਏਲ ਉੱਪਰ ਰਾਜ ਦਾ 18 ਵਰ੍ਹਾ ਸੀ ਤਦ ਅਬੀਯਾਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ।
2ਅਬੀਯਾਹ ਨੇ ਯਰੂਸ਼ਲਮ ਵਿੱਚ 3 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਮੀਕਾਯਾਹ ਸੀ ਜੋ ਊਰੀੇਲ ਦੀ ਧੀ ਸੀ ਅਤੇ ਊਰੀੇਲ ਗਬਈ ਸ਼ਹਿਰ ਤੋਂ ਸੀ ਅਤੇ ਅਬੀਯਾਹ ਅਤੇ ਯਾਰਾਬੁਆਮ ਦੇ ਦਰਮਿਆਨ ਵੀ ਜੰਗ ਚਲਦੀ ਰਹੀ।
3ਅਬੀਯਾਹ ਦੀ ਫ਼ੌਜ ਵਿੱਚ 4 ,00,000 ਬਹਾਦੁਰ ਸਿਪਾਹੀ ਸਨ ਜਿਨ੍ਹਾਂ ਨੂੰ ਲੈ ਕੇ ਉਹ ਲੜਾਈ ਦੇ ਮੈਦਾਨ ਵਿੱਚ ਉਤਰਿਆ। ਯਾਰਾਬੁਆਮ ਦੀ ਫ਼ੌਜ ਵਿੱਚ 8 ,00,000 ਬਹਾਦੁਰ ਸਿਪਾਹੀ ਸਨ ਤੇ ਉਹ ਅਬੀਯਾਹ ਨਾਲ ਯੁੱਧ ਕਰਨ ਲਈ ਤਿਆਰ ਹੋ ਗਿਆ।
4ਤਦ ਅਬੀਯਾਹ ਸਮਾਰੀਮ ਦੀ ਚੋਟੀ ਉੱਤੇ ਜੋ ਅਫ਼ਰਾਈਮ ਦੀ ਪਹਾੜੀ ਉੱਪਰ ਹੈ ਖੜਾ ਹੋਇਆ ਅਤੇ ਆਖਣ ਲੱਗਾ ਕਿ, "ਹੇ ਯਾਰਾਬੁਆਮ ਅਤੇ ਸਾਰੇ ਇਸਰਾਏਲ ਦੇ ਲੋਕੋ! ਮੇਰੀ ਸੁਣੋ!
5ਕੀ ਤੁਹਾਨੂੰ ਪਤਾ ਨਹੀਂ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਇਸਰਾਏਲ ਉੱਪਰ ਰਾਜ ਦਾਊਦ ਨੂੰ ਅਤੇ ਉਸਦੇ ਵੰਸ਼ ਨੂੰ ਨੂਣ ਦੇ ਇਕਰਾਰਨਾਮਾ ਨਾਲ ਸਦੀਵ ਲਈ ਦਿੱਤਾ ਹੈ?
6ਪਰ ਨਬਾਟ ਦਾ ਪੁੱਤਰ ਯਾਰਾਬੁਆਮ ਜੋ ਦਾਊਦ ਦੇ ਪੁੱਤਰ ਸੁਲੇਮਾਨ ਦਾ ਸੇਵਾਦਾਰ ਸੀ ਉੱਠਕੇ ਆਪਣੇ ਮਾਲਕ ਤੋਂ ਆਕੀ ਹੋ ਗਿਆ।
7ਫੇਰ ਯਾਰਾਬੁਆਮ ਬੇਕਾਰ ਅਤੇ ਲਫਂਗਿਆ ਨਾਲ ਜੁੜ ਗਿਆ। ਬਾਅਦ ਵਿੱਚ ਇਹ ਬਦ ਲੋਕ ਰਹਬੁਆਮ ਦੇ ਖਿਲਾਫ ਹੋ ਗਏ। ਕਿਉਂ ਜੋ ਉਹ ਛੋਟਾ ਅਤੇ ਬੇਤਜੁਰਬਾਕਾਰ ਸੀ, ਉਹ ਉਨ੍ਹਾਂ ਤੇ ਕਾਬੂ ਨਾ ਪਾ ਸਕਿਆ।
8"ਹੁਣ, ਤੁਸੀਂ ਲੋਕਾਂ ਨੇ ਯਹੋਵਾਹ ਦੇ ਰਾਜ ਨੂੰ ਹਰਾਉਣ ਦਾ ਨਿਸ਼ਚਾ ਕਰ ਲਿਆ ਹੈ, ਜੋ ਕਿ ਦਾਊਦ ਦੇ ਉੱਤਰਾਧਿਕਾਰੀਆਂ ਦੁਆਰਾ ਸ਼ਾਸਿਤ ਹੋ ਰਿਹਾ। ਤੇਰੇ ਕੋਲ ਤੇਰੇ ਨਾਲ ਬਹੁਤ ਲੋਕ ਹਨ ਅਤੇ ਯਾਰਾਬੁਆਮ ਦੁਆਰਾ, ਤੇਰੇ ਦੇਵਤੇ ਹੋਣ ਲਈ ਬਣਾਏ ਹਾਏ ਸੋਨੇ ਦੇ ਵਛਿਆਂ ਦੇ ਬੁੱਤ ਵੀ ਤੇਰੇ ਕੋਲ ਹਨ।
9ਤੁਸੀਂ ਹਾਰੂਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਹੋਵਾਹ ਦੇ ਜਾਜਕ ਸਨ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਸਦੀ ਬਾਵੇਂ ਆਪਣੇ ਜਾਜਕ ਰੱਖੇ ਜਿਵੇਂ ਕਿ ਦੁਨੀਆਂ ਦੇ ਦੂਜੇ ਰਾਜੇ ਕਰਦੇ ਹਨ। ਅਤੇ ਹੁਣ ਇਹ ਮੁਕਰ੍ਰਰ ਕਰ ਦਿੱਤਾ ਕਿ ਜਿਹੜਾ ਕੋਈ ਇੱਕ ਬਛੜਾ ਅਤੇ ਸੱਤ ਭੇਡੇ ਲੈਕੇ ਆਵੇ ਉਹ ਉਨ੍ਹਾਂ ਦੇਵਤਿਆਂ ਜੋ ਕਿ ਝੂਠੇ ਹਨ ਉਨ੍ਹਾਂ ਦਾ ਜਾਜਕ ਬਣ ਸਕਦਾ ਹੈ।
10"ਪਰ ਸਾਡੇ ਲਈ ਤਾਂ ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ ਅਤੇ ਅਸੀਂ ਯਹੂਦਾਹ ਦੇ ਲੋਕ ਉਸ ਨੂੰ ਮੰਨਣ ਤੋਂ ਇਨਕਾਰੀ ਨਹੀਂ ਹਾਂ। ਅਸੀਂ ਉਸਨੂੰ ਛੱਡਿਆ ਨ੍ਨਹੀਁ। ਜਿਹੜੇ ਜਾਜਕ ਯਹੋਵਾਹ ਦੀ ਸੇਵਾ ਕਰਦੇ ਹਨ ਉਹ ਹਾਰੂਨ ਦੇ ਬੱਚੇ ਹਨ ਅਤੇ ਲੇਵੀ ਯਹੋਵਾਹ ਦੀ ਸੇਵਾ ਕਰਨ ਵਿੱਚ ਜਾਜਕਾਂ ਦੀ ਮਦਦ ਕਰਦੇ ਹਨ।
11ਉਹ ਹਰ ਸਵੇਰ-ਸ਼ਾਮ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਚੜਾਉਂਦੇ ਹਨ ਅਤੇ ਧੂਫ ਧੁਖਾਉਂਦੇ ਹਨ। ਉਹ ਪਵਿੱਤਰ ਮੇਜ਼ ਉੱਪਰ ਚਢ਼ਤ ਦੀਆਂ ਰੋਟੀਆਂ ਰੱਖਦੇ ਹਨ ਅਤੇ ਹਰ ਸ਼ਾਮ ਸੁਨਿਹਰੇ ਸ਼ਮਾਦਾਨ ਉੱਪਰ ਦੀਵਿਆਂ ਨੂੰ ਜਗਾਉਂਦੇ ਹਨ। ਅਸੀਂ ਬੜੇ ਧਿਆਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਪਰ ਤੁਸੀਂ ਲੋਕਾਂ ਨੇ ਉਸ ਨ���ੰ ਛੱਡ ਦਿੱਤਾ ਹੈ।
12ਪਰਮੇਸ਼ੁਰ ਆਪ ਸਾਡੇ ਨਾਲ ਹੈ! ਉਹੀ ਸਾਡਾ ਸ਼ਾਸਕ ਹੈ ਅਤੇ ਉਸਦੇ ਜਾਜਕ ਸਾਡੇ ਨਾਲ ਹਨ। ਪਰਮੇਸ਼ੁਰ ਦੇ ਜਾਜਕ ਆਪਣੇ ਆਉਣ ਦੀ ਸੂਚਨਾ ਦਿੰਦੇ ਤੇ ਤੁਹਾਨੂੰ ਜਗਾਉਣ ਵਾਸਤੇ ਜੋਰ ਦੀ ਤੂਰ੍ਹੀਆਂ ਵਜਾਉਂਦੇ ਹਨ ਤੇ ਆਖਦੇ ਹਨ! ਹੇ ਇਸਰਾਏਲੀਓ, ਤੁਸੀਂ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਨਾ ਲੜੋ! ਕਿਉਂ ਜੋ ਤੁਸੀਂ ਸਫ਼ਲ ਨਾ ਹੋ ਪਾਵੋਁਗੇ।"
13ਪਰ ਯਾਰਾਬੁਆਮ ਨੇ ਅਬੀਯਾਹ ਦੀ ਫ਼ੌਜ ਦੇ ਪਿੱਛੇ ਚੋਰੀ-ਛੁਪ੍ਪੇ ਸਿਪਾਹੀਆਂ ਦਾ ਇੱਕ ਟੋਲਾ ਭੇਜ ਦਿੱਤਾ, ਸੋ ਉਸਦੀ ਫ਼ੌਜ ਅਬੀਯਾਹ ਦੀ ਫ਼ੌਜ ਦੇ ਸਾਮ੍ਹਣੇ ਸੀ ਅਤੇ ਯਾਰਾਬੁਆਮ ਦੇ ਛੁਪੇ ਹੋਏ ਸੈਨਿਕ ਅਬੀਯਾਹ ਦੀ ਫ਼ੌਜ ਦੇ ਪਿੱਛੇ ਸਨ।
14ਜਦੋਂ ਯਹੂਦਾਹ ਤੋਂ ਅਬੀਯਾਹ ਦੀ ਫ਼ੌਜ ਨੇ ਆਪਣੇ ਆਸੇ ਪਾਸੇ ਵੇਖਿਆ ਤਾਂ ਉਨ੍ਹਾਂ ਵੇਖਿਆ ਕਿ ਯਾਰਾਬੁਆਮ ਦੀ ਫ਼ੌਜ ਅੱਗੋਂ ਤੇ ਪਿੱਛੋਂ ਦੋਨੋ ਪਾਸੀਁ ਉਨ੍ਹਾਂ ਤੇ ਹਮਲਾ ਕਰ ਰਹੀ ਹੈ। ਤਦ ਯਹੂਦਾਹ ਦੇ ਲੋਕਾਂ ਯਹੋਵਾਹ ਨੂੰ ਉੱਚੀ ਪੁਕਾਰਿਆ ਤੇ ਜਾਜਕਾਂ ਨੇ ਤੂਰ੍ਹੀਆਂ ਵਜਾਈਆਂ।
15ਤਦ ਅਬੀਯਾਹ ਦੀ ਫ਼ੌਜ ਨੇ ਲਲਕਾਰਿਆ। ਜਦੋਂ ਯਹੂਦਾਹ ਦੀ ਫ਼ੌਜ ਨੇ ਲਲਕਾਰਿਆਂ ਤਾਂ ਪਰਮੇਸ਼ੁਰ ਨੇ ਯਾਰਾਬੁਆਮ ਦੀ ਫ਼ੌਜ ਨੂੰ ਹਾਰ ਦਿੱਤੀ। ਇਸਰਾਏਲ ਤੋਂ ਯਾਰਾਬੁਆਮ ਦੀ ਸਾਰੀ ਫ਼ੌਜ ਨੂੰ ਅਬੀਯਾਹ ਨੇ ਯਹੂਦਾਹ ਵਿੱਚ ਹਰਾ ਦਿੱਤਾ।
16ਯਹੂਦਾਹ ਦੀ ਸੈਨਾ ਤੋਂ ਇਸਰਾਏਲੀ ਫ਼ੌਜ ਭੱਜ ਖਲੋਤੀ ਤੇ ਪਰਮੇਸ਼ੁਰ ਨੇ ਯਹੂਦਾਹ ਦੀ ਫੌਜ ਦਾ ਇਸਰਾਏਲੀ ਸੈਨਾ ਨੂੰ ਹਰਾਉਣ ਵਿੱਚ ਸਾਬ ਦਿੱਤਾ।
17ਇਸ ਹਾਰ ਵਿੱਚ ਇਸਰਾਏਲ ਦੀ ਫੌਜ ਦਾ 5 ਣ00,000 ਸੈਨਿਕ ਬੰਦਾ ਮਾਰਿਆ ਗਿਆ।
18ਉਸ ਵਕਤ ਯਹੂਦਾਹ ਦੀ ਫ਼ੌਜ ਦੀ ਜਿੱਤ ਅਤੇ ਇਸਰਾਏਲ ਦੀ ਹਾਰ ਹੋਈ। ਯਹੂਦਾਹ ਦੀ ਜਿੱਤ ਇਸ ਲਈ ਹੋਈ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਤੇ ਅਧੀਕ ਹੋਕੇ ਲੜਾਈ ਕੀਤੀ।
19ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਅਤੇ ਇਨ੍ਹਾਂ ਸ਼ਹਿਰਾਂ ਬੈਤੇਲ ਦੇ ਯਸ਼ਾਨਾਹ ਤੇ ਉਸਦੇ ਸ਼ਹਿਰ, ਅਫ਼ਰੋਨ ਅਤੇ ਉਸਦੇ ਸ਼ਹਿਰਾਂ ਨੂੰ ਉਸ ਕੋਲੋਂ ਖੋਹ ਲਿਆ।
20ਜਦ ਤੀਕ ਅਬੀਯਾਹ ਦਾ ਰਾਜ ਰਿਹਾ ਯਾਰਾਬੁਆਮ ਮੁੜ ਤਾਕਤ ਵਿੱਚ ਨਾ ਆਇਆ। ਫ਼ੇਰ ਅਬੀਯਾਹ ਦੇ ਦਿਨਾਂ ਵਿੱਚ ਯਹੋਵਾਹ ਨੇ ਯਾਰਾਬੁਆਮ ਨੂੰ ਪਛਾੜਿਆ ਅਤੇ ਉਹ ਮਰ ਗਿਆ।
21ਪਰ ਅਬੀਯਾਹ ਬੜੀ ਤਾਕਤ ਵਿੱਚ ਆ ਗਿਆ। ਉਸਨੇ 14 ਔਰਤਾਂ ਨਾਲ ਵਿਆਹ ਕੀਤਾ ਅਤੇ ਉਸਦੇ ਘਰ 22 ਪੁੱਤਰ ਅਤੇ 16 ਧੀਆਂ ਨੇ ਜਨਮ ਲਿਆ।
22ਅਬੀਯਾਹ ਦੇ ਹੋਰ ਕਾਰਨਾਮੇ ਇੱਦੋ ਨਬੀ ਦੀ ਪੋਥੀ ਵਿੱਚ ਲਿਖੇ ਹੋਏ ਹਨ।