Loading Bible Translation
First-time download in progress. This may take a few seconds…
Punjabi Bible Wordproject Bible
27 verses
1ਜਦੋਂ ਯੋਆਸ਼ ਪਾਤਸ਼ਾਹ ਬਣਿਆ ਉਹ ਸੱਤ ਵਰ੍ਹਿਆਂ ਦਾ ਸੀ ਅਤੇ ਉਸਨੇ 40 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀਬਯਾਹ ਸੀ ਜੋ ਕਿ ਬੇਰਸ਼ਬਾ ਸ਼ਹਿਰ ਦੀ ਸੀ।
2ਜਦ ਤੀਕ ਯਹੋਯਦਾ ਜਿਉਂਦਾ ਰਿਹਾ ਯੋਆਸ਼ ਯਹੋਵਾਹ ਅੱਗੇ ਸਹੀ ਜੀਵਨ ਜਿਉਂਦਾ ਰਿਹਾ।
3ਯਹੋਯਾਦਾ ਨੇ ਉਸਨੂੰ ਦੋ ਔਰਤਾਂ ਨਾਲ ਵਿਆਹ ਦਿੱਤਾ। ਯੋਆਸ਼ ਦੇ ਘਰ ਪੁੱਤਰ ਅਤੇ ਧੀਆਂ ਹੋਏ।
4ਫ਼ਿਰ ਬਾਅਦ ਵਿੱਚ, ਯੋਆਸ਼ ਨੇ ਯਹੋਵਾਹ ਦੇ ਮੰਦਰ ਦਾ ਮੁੜ ਤੋਂ ਨਿਰਮਾਣ ਕਰਨ ਦਾ ਨਿਸ਼ਚਾ ਕੀਤਾ।
5ਯੋਆਸ਼ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕਠਿਆਂ ਬ੍ਬੁਲਵਾਇਆ ਅਤੇ ਉਨ੍ਹਾਂ ਨੂੰ ਆਖਿਆ, "ਯਹੂਦਾਹ ਦੇ ਸ਼ਹਿਰਾਂ ਵਿੱਚ ਜਾ ਕੇ ਸਾਰੇ ਇਸਰਾਏਲ ਕੋਲੋਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਲਈ ਧਨ ਦੌਲਤ ਇਕੱਠੀ ਕਰਿਆ ਕਰੋ। ਜਾਓ ਤੇ ਜਲਦੀ ਹੀ ਇਉਂ ਕਰੋ।" ਪਰ ਲੇਵੀਆਂ ਨੇ ਕੋਈ ਜਲਦੀ ਨਾ ਕੀਤੀ।
6ਤਦ ਯੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਨੂੰ ਸਦਿਆ ਤ੍ਤੇ ਆਖਿਆ, "ਤੈਨੂੰ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਲੰਘ ਕੇ ਕਰ ਇਕੱਠਾ ਕਰਨ ਲਈ ਲੇਵੀਆਂ ਦੀ ਜ਼ਰੂਰਤ ਕਿਉਂ ਨਹੀਂ, ਜੋ ਕਿ ਮੂਸਾ, ਯਹੋਵਾਹ ਦੇ ਸੇਵਕ ਦੁਆਰਾ ਲਾਇਆ ਗਿਆ ਸੀ। ਮੂਸਾ ਅਤੇ ਇਸਰਾਏਲੀ ਕਰ ਦੇ ਉਸ ਧਨ ਨੂੰ ਪਵਿੱਤਰ ਤੰਬੂ ਲਈ ਵਰਤਦੇ ਸਨ।"
7ਇਸ ਤੋਂ ਪਹਿਲਾਂ ਅਬਲਯਾਹ ਦੇ ਪੁੱਤਰਾਂ ਨੇ ਯਹੋਵਾਹ ਦੇ ਮੰਦਰ ਨੂੰ ਤੋੜਿਆ ਸੀ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਦੀਆਂ ਵਸਤਾਂ ਬਆਲਾਂ ਲਈ ਵਰਤ ਲਈਆਂ ਸਨ। ਅਬਲਯਾਹ ਇੱਕ ਬੜੀ ਹੀ ਦੁਸ਼ਟ ਰਾਣੀ ਸੀ।
8ਯੋਆਸ਼ ਪਾਤਸ਼ਾਹ ਨੇ ਹੁਕਮ ਦਿੱਤਾ ਤੇ ਉਨ੍ਹਾਂ ਨੇ ਇੱਕ ਸੰਦੂਕ ਬਣਾ ਕੇ ਉਸਨੂੰ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ ਬਾਹਰ ਰੱਖ ਦਿੱਤਾ।
9ਤਦ ਲੇਵੀਆਂ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਇੱਕ ਘੋਸ਼ਣਾ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਯਹੋਵਾਹ ਲਈ ਉਹ ਕਰ ਲੈ ਕੇ ਆਉਣ ਜਿਹੜਾ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਉਜਾੜ ਵਿੱਚ ਇਸਰਾਏਲ ਉੱਤੇ ਲਗਾਇਆ ਸੀ।
10ਸਾਰੇ ਆਗੂ ਅਤੇ ਲੋਕ ਖੁਸ਼ ਸਨ। ਉਹ ਸਾਰੇ ਖੁਸ਼ੀ-ਖੁਸ਼ੀ ਧਨ ਦੌਲਤ ਲਿਆਏ ਅਤੇ ਉਸ ਸੰਦੂਕ ਵਿੱਚ ਪਾਈ ਤੇ ਜਦ ਤੀਕ ਉਹ ਸੰਦੂਕ ਭਰ ਨਾ ਗਿਆ ਉਹ ਪੈਸੇ ਦਿੰਦੇ ਰਹੇ।
11ਜਦ ਸੰਦੂਕ ਲੇਵੀਆਂ ਦੁਆਰਾ ਕਰਿਂਦਿਆਂ ਦੇ ਹੱਥ ਪੁਜਿਆ ਅਤੇ ਉਨ੍ਹਾਂ ਵੇਖਿਆ ਕਿ ਇਸ ਵਿੱਚ ਬਹੁਤ ਰਕਮ ਹੈ ਤਾਂ ਪਾਤਸ਼ਾਹ ਦੇ ਮੁਨਸ਼ੀ (ਲਿਖਾਰੀ) ਅਤੇ ਪਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕੀਤਾ ਤੇ ਉਸਨੂੰ ਫ਼ਿਰ ਉਸੇ ਹੀ ਜਗ੍ਹਾ ਤੇ ਰਖਵਾ ਦਿੱਤਾ ਜਿੱਥੋਂ ਕਿ ਉਹ ਚੁਕਿਆ ਸੀ। ਇਉਂ ਹਰ ਰੋਜ਼ ਅਜਿਹਾ ਕਰਦਿਆਂ ਉਨ੍ਹਾਂ ਨੇ ਬਹੁਤ ਸਾਰਾ ਮਾਲ ਇਕੱਠਾ ਕਰ ਲਿਆ।
12ਫ਼ੇਰ ਯੋਆਸ਼ ਪਾਤਸ਼ਾਹ ਅਤੇ ਯਹੋਯਾਦਾ ਨੇ ਉਹ ਧਨ ਉਨ੍ਹਾਂ ਲੋਕਾਂ ਨੂੰ ਦਿੱਤਾ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਲਈ ਕੰਮ ਕਰਦੇ ਸਨ। ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਯਹੋਵਾਹ ਦੇ ਮੰਦਰ ਨੂੰ ਠੀਕ ਕਰਨ ਲਈ ਰਾਜਾਂ ਤੇ ਤਰਖਾਣਾਂ ਨੂੰ ਬੁਲਾਇਆ ਗਿਆ। ਅਤੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਲਈ ਲੋਹ��ਰਾਂ ਅਤੇ ਠਠੇਰਿਆਂ ਨੂੰ ਮਜੂਰੀ ਉੱਤੇ ਰੱਖਿਆ ਗਿਆ।
13ਉਹ ਲੋਕ ਜਿਹੜੇ ਕਾਮਿਆਂ ਵਜੋਂ ਨਿਯੁਕਤ ਕੀਤੇ ਗਏ ਸਨ, ਬੜੇ ਵਫਾਦਾਰ ਸਨ ਇਉਂ ਮੰਦਰ ਦੀ ਮੁਰੰਮਤ ਦਾ ਕਾਰਜ ਸਫ਼ਲਤਾ ਨਾਲ ਸਿਰੇ ਚੜਿਆ। ਯਹੋਵਾਹ ਦਾ ਮੰਦਰ ਬਿਲਕੁਲ ਉਵੇਂ ਹੀ ਬਣਾਇਆ ਗਿਆ ਜਿਵੇਂ ਕਿ ਇਹ ਪਹਿਲਾਂ ਸੀ ਅਤੇ ਉਨ੍ਹਾਂ ਨੇ ਇਸ ਨੂੰ ਮਜਬੂਤ ਬਣਾਇਆ।
14ਜਦੋਂ ਕਾਰੀਗਰਾਂ ਨੇ ਕੰਮ ਪੂਰਾ ਕਰ ਲਿਆ ਤਾਂ ਜਿਹੜਾ ਧੰਨ ਬਚ ਗਿਆ ਉਹ ਪਾਤਸ਼ਾਹ ਅਤੇ ਯਹੋਯਾਦਾ ਕੋਲ ਵਾਪਸ ਲੈ ਕੇ ਆਏ। ਉਨ੍ਹਾਂ ਨੇ ਇਸ ਧੰਨ ਨੂੰ ਯਹੋਵਾਹ ਦੇ ਮੰਦਰ ਦੀ ਉਸਾਰੀ ਤੇ ਵਸਤਾਂ ਲਈ ਵਰਤਿਆ ਸੀ ਅਤੇ ਉਹ ਵਸਤਾਂ ਮੰਦਰ ਦੀ ਸੇਵਾ ਅਤੇ ਹੋਮ ਦੀਆਂ ਭੇਟਾਂ ਲਈ ਵਰਤਿਆਂ ਗਈਆਂ। ਉਨ੍ਹਾਂ ਨੇ ਇਸ ਧੰਨ ਨਾਲ ਸੋਨੇ ਅਤੇ ਚਾਂਦੀ ਦੇ ਕਟੋਰੇ ਅਤੇ ਹੋਰ ਬਰਤਨ ਵੀ ਬਣਾਏ। ਜਦੋਂ ਯਹੋਯਾਦਾ ਜਿਉਂਦਾ ਸੀ ਤਾਂ ਜਾਜਕ ਯਹੋਵਾਹ ਦੇ ਮੰਦਰ ਵਿੱਚ ਹੋਮ ਦੀਆਂ ਭੇਟਾਂ ਚੜਾਉਂਦੇ ਸਨ।
15ਯਹੋਯਾਦਾ ਬੁਢ੍ਢਾ ਹੋ ਗਿਆ ਉਹ ਕਾਫ਼ੀ ਵੱਡੀ ਉਮਰ ਤੱਕ ਜੀਵਿਆ ਫ਼ੇਰ ਅਤੇ ਚਲਾਣਾ ਕਰ ਗਿਆ। ਜਦੋਂ ਉਹ ਮਰਿਆ ਉਹ 130 ਵਰ੍ਹਿਆਂ ਦਾ ਸੀ।
16ਲੋਕਾਂ ਨੇ ਉਸਨੂੰ ਦਾਊਦ ਦੇ ਸ਼ਹਿਰ ਜਿੱਥੇ ਪਾਤਸ਼ਾਹਾਂ ਨੂੰ ਦਫ਼ਨਾਇਆ ਜਾਂਦਾ ਸੀ, ਉੱਥੇ ਹੀ ਦਫ਼ਨਾਇਆ। ਲੋਕਾਂ ਨੇ ਉਸ ਨੂੰ ਉੱਥੇ ਇਸ ਲਈ ਦਫ਼ਨਾਇਆ ਕਿਉਂ ਕਿ ਉਸਨੇ ਆਪਣੇ ਜੀਵਨ ਕਾਲ ਵਿੱਚ ਯਹੋਵਾਹ ਅਤੇ ਉਸਦੇ ਮੰਦਰ ਅਤੇ ਇਸਰਾਏਲ ਦੇ ਲੋਕਾਂ ਲਈ ਬੜੇ ਚੰਗੇ ਭਲਾਈ ਦੇ ਕਾਰਜ ਕੀਤੇ।
17ਯਹੋਯਾਦਾ ਦੇ ਮਰਨ ਉਪਰੰਤ ਯਹੂਦਾਹ ਦੇ ਆਗੂ ਆਏ ਅਤੇ ਉਨ੍ਹਾਂ ਨੇ ਯੋਆਸ਼ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ।
18ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਮੰਦਰ ਨੂੰ ਛੱਡ ਦਿੱਤਾ ਅਤੇ ਬੁੱਤਾਂ ਅਤੇ ਅਸ਼ੇਰਾਹ ਦੇ ਥੰਮਾਂ ਦੀ ਉਪਾਸਨਾ ਕਰਨ ਲੱਗ ਪਏ। ਉਨ੍ਹਾਂ ਦੇ ਦੋਸ਼ ਕਾਰਣ, ਪਰਮੇਸ਼ੁਰ ਬਹੁਤ ਗੁੱਸੇ ਸੀ ਅਤੇ ਯਹੂਦਾਹ ਅਤੇ ਯਰੂਸ਼ਲਮ ਉੱਪਰ ਕਸ਼ਟ ਆਣ ਪਏ।
19ਤਦ ਵੀ ਯਹੋਵਾਹ ਨੇ ਉਨ੍ਹਾਂ ਕੋਲ ਨਬੀਆਂ ਨੂੰ ਭੇਜਿਆ ਤਾਂ ਜੋ ਉਹ ਉਨ੍ਹਾਂ ਨੂੰ ਯਹੋਵਾਹ ਵੱਲ ਮੋੜ ਲਿਆਉਣ। ਨਬੀ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਰਹੇ, ਪਰ ਉਨ੍ਹਾਂ ਨੇ ਉਸਤੇ ਕੋਈ ਕੰਨ ਨਾ ਧਰਿਆ।
20ਤਦ ਪਰਮੇਸ਼ੁਰ ਦਾ ਆਤਮਾ ਜ਼ਕਰਯਾਹ, ਯਹੋਯਾਦਾ ਜਾਜਕ ਦੇ ਪੁੱਤਰ ਉੱਤੇ ਆਇਆ। ਉਹ ਉੱਚੇ ਥਾਂ ਤੇ ਖਲੋ ਗਿਆ ਅਤੇ ਲੋਕਾਂ ਨੂੰ ਆਖਣ ਲੱਗ ਪਿਆ ਕਿ, ਪਰਮਮੇਸ਼ੁਰ ਆਖਦਾ, ਤੁਸੀਂ ਯਹੋਵਾਹ ਦੇ ਹੁਕਮਨਾਮਿਆਂ ਨੂੰ ਕਿਉਂ ਤੋਂੜਦੇ ਹੋ? ਤੁਸੀਂ ਤਰਕ੍ਕੀ ਨਹੀਂ ਕਰ ਸਕਦੇ ਕਿਉਂ ਕਿ ਤੁਸੀਂ ਯਹੋਵਾਹ ਵੱਲ ਆਪਣੀਆਂ ਪਿਠ੍ਠਾਂ ਮੋੜ ਲਈਆਂ ਹਨ, ਇਸ ਲਈ ਯਹੋਵਾਹ ਵੀ ਤੁਹਾਡੇ ਵੱਲ ਆਪਣੀ ਪਿੱਠ ਮੋੜ ਲਵੇਗਾ।
21ਪਰ ਲੋਕਾਂ ਨੇ ਜ਼ਕਰਯਾਹ ਦੇ ਵਿਰੁੱਧ ਵਿਉਂਤਾ ਘੜ ਲਈਆਂ ਅਤੇ ਆਪਣੀਆਂ ਸਾਜਿਸ਼ਾਂ ਨਾਲ ਪਾਤਸ਼ਾਹ ਦੇ ਹੁਕਮ ਨਾਲ ਉਸਨੂੰ ਯਹੋਵਾਹ ਦੇ ਮੰਦਰ ਵਿੱਚ ਪੱਥਰ ਨਾਲ ਮਾਰ ਸੁਟਿਆ।
22ਯ੍ਯੋਆਸ਼ ਪਾਤਸ਼ਾਹ ਨੇ ਉਸਦੇ ਪਿਤਾ ਯਹੋਯਾਦਾ ਦੇ ਪਰਉਪਕਾਰ ਨੂੰ ਜੋ ਉਸਨੇ ਯੋਆਸ਼ ਉੱਪਰ ਕੀਤਾ ਸੀ, ਚੇਤੇ ਨਾ ਰੱਖਿਆ ਸ੍ਸਗੋਁ ਉਸਦੇ ਪੁੱਤਰ ਨੂੰ ਮਾਰ ਦਿੱਤਾ। ਜ਼ਕਰਯਾਹ ਨੇ ਮਰਨ ਤੋਂ ਪਹਿਲਾਂ ਆਖਿਆ, "ਯਹੋਵਾਹ ਤੇਰੀ ਕਰਨੀ ਵੇਖੇ ਤੇ ਤੈਨੂੰ ਤੇਰੇ ਕੀਤੇ ਦਾ ਦੰਡ ਦੇਵੇ।"
23ਉਸ ਸਾਲ ਦੇ ਅਖੀਰ ਵਿੱਚ ਅਰਾਮੀਆਂ ਦੀ ਫ਼ੋਜ ਨੇ ਯੋਆਸ਼ ਉੱਪਰ ਚੜਾਈ ਕਰ ਦਿੱਤੀ ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆਕੇ ਉਮਤ੍ਤ ਦੇ ਸਾਰੇ ਸਰਦਾਰਾਂ ਨੂੰ ਲੋਕਾਂ ਵਿੱਚੋਂ ਮਾਰ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦੰਮਿਸਕ ਦੇ ਪਾਤਸ਼ਾਹ ਕੋਲ ਭੇਜ ਦਿੱਤਾ।
24ਅਰਾਮੀ ਫ਼ੌਜ ਦੀ ਅਜੇ ਇੱਕ ਛੋਟਾ ਜਿਹਾ ਦਲ ਹੀ ਆਇਆ ਸੀ, ਪਰ ਯਹੋਵਾਹ ਨੇ ਉਸ ਛੋਟੇ ਜਿਹੇ ਦਲ ਕੋਲੋਂ ਹੀ ਯਹੂਦਾਹ ਦੀ ਇੰਨੀ ਭਾਰੀ ਫ਼ੌਜ ਨੂੰ ਹਾਰ ਦਿੱਤੀ। ਯਹੋਵਾਹ ਨੇ ਇਉਂ ਇਸ ਲਈ ਕੀਤਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ ਸੀ, ਇਸ ਲਈ ਯੋਆਸ਼ ਨੂੰ ਇਹ ਦੰਡ ਮਿਲਿਆ।
25ਜਦੋਂ ਅਰਾਮੀਆਂ ਨੇ ਯੋਆਸ਼ ਨੂੰ ਛੱਡਿਆ, ਉਹ ਬੁਰੀ ਤਰ੍ਹਾਂ ਜ਼ਖਮੀ ਸੀ। ਯੋਆਸ਼ ਦੇ ਆਪਣੇ ਦਾਸ ਉਸਦੇ ਵਿਰੋਧੀ ਹੋ ਗਏ। ਉਹ ਯੋਆਸ਼ ਦੇ ਵੈਰੀ ਇਸ ਲਈ ਹੋਏ ਕਿਉਂ ਕਿ ਉਸਨੇ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਨੂੰ ਮਾਰਿਆ ਸੀ। ਯੋਆਸ਼ ਦੇ ਸੇਵਕਾਂ ਨੇ ਉਸਨੂੰ ਉਸਦੇ ਬਿਸਤਰ ਤੇ ਹੀ ਵੱਢ ਸੁਟਿਆ। ਜਦੋਂ ਯੋਆਸ਼ ਮਰਿਆ ਤਾਂ ਲੋਕਾਂ ਨੇ ਉਸਨੂੰ ਦਾਊਦ ਦੇ ਸ਼ਹਿਰ 'ਚ ਦਫ਼ਨਾਇਆ, ਪਰ ਉਸਨੂੰ ਸ਼ਾਹੀ ਕਬਰਾਂ ਵਿੱਚ ਨਾ ਦਫ਼ਨਾਇਆ ਗਿਆ।
26ਜਿਹੜੇ ਸੇਵਕਾਂ ਨੇ ਯੋਆਸ਼ ਦੇ ਵਿਰੁੱਧ ਮਤਾ ਘੜਿਆ ਉਹ ਸਨ: ਅੰਮੋਨਣ ਸ਼ਿਮਆਬ ਦਾ ਪੁੱਤਰ ਜ਼ਾਬਾਦ, ਮੋਆਬਣ ਸ਼ਿਮਰੀਬ ਦਾ ਪੁੱਤਰ ਯਹੋਜ਼ਾਬਾਦ।
27ਯੋਆਸ਼ ਦੇ ਪੁੱਤਰਾਂ ਦੀ ਕਹਾਣੀ, ਉਸਦੇ ਵਿਰੁੱਧ ਮਹਾਨ ਅਗੰਮੀ ਵਾਚ ਅਤੇ ਉਸਨੇ ਯਹੋਵਾਹ ਦਾ ਮੰਦਰ ਕਿਵੇਂ ਮੁੜ ਉਸਾਰਿਆ, ਇਹ ਸਭ ਕਾਰਜ 'ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹਨ। ਉਸ ਉਪਰੰਤ ਅਮਸਯਾਹ ਨਵਾਂ ਪਾਤਸ਼ਾਹ ਬਣਿਆ। ਅਮਸਯਾਹ ਯੋਆਸ਼ ਦਾ ਪੁੱਤਰ ਸੀ।