Loading Bible Translation
First-time download in progress. This may take a few seconds…
Punjabi Bible Wordproject Bible
14 verses
1ਇਉਂ ਉਹ ਸਾਰਾ ਕੰਮ ਜੋ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਲਈ ਸ਼ੁਰੂ ਕੀਤਾ ਸੀ ਖਤਮ ਹੋਇਆ ਤਾਂ ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤਾਂ ਯਾਨੀ ਕਿ ਸੋਨਾਂ, ਚਾਂਦੀ ਅਤੇ ਸਾਰੇ ਭਾਂਡੇ, ਇਹ ਸਭ ਕੁਝ ਅੰਦਰ ਲੈ ਆਇਆ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜਾਨੇ ਵਿੱਚ ਧਰ ਦਿੱਤਾ।
2ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਅਤੇ ਸਾਰੀਆਂ ਗੋਤਾਂ ਦੇ ਮੁਖੀਆਂ, ਆਗੂਆਂ ਨੂੰ ਯਰੂਸ਼ਲਮ ਵਿੱਚ ਸੱਦਾ ਦਿੱਤਾ। (ਇਹ ਸਾਰੇ ਮਨੁੱਖ ਇਸਰਾਏਲ ਦੇ ਘਰਾਣਿਆਂ ਦੇ ਮੁਖੀਆ ਸਨ।) ਤਾਂ ਜੋ ਉਹ ਦਾਊਦ ਦੇ ਸ਼ਹਿਰ ਵਿੱਚੋਂ ਜੋ ਸੀਯੋਨ ਹੈ ਉਥੋਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਲੈ ਆਉਣ।
3ਤਾਂ ਇਸਰਾਏਲ ਦੇ ਸਾਰੇ ਮਨੁੱਖ ਪਰਬ ਲਈ ਜੋ ਕਿ ਸੱਤਵੇਂ ਮਹੀਨੇ ਵਿੱਚ ਹੁੰਦਾ ਸੀ, ਇਕੱਠੇ ਹੋਏ।
4ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਪਹੁੰਚ ਗਏ ਤਾਂ ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਚੁਕਿਆ ਹੋਇਆ ਸੀ।
5ਤਦ ਜਾਜਕਾਂ ਅਤੇ ਲੇਵੀਆਂ ਦੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿੱਚ ਲਿਆਂਦਾ। ਉਹ ਆਪਣੇ ਨਾਲ ਮੰਡਲੀ ਦਾ ਤੰਬੂ ਅਤੇ ਜੋ ਵੀ ਪਵਿੱਤਰ ਵਸਤਾਂ ਉੱਥੇ ਸਨ, ਉਹ ਯਰੂਸ਼ਲਮ ਵਿੱਚ ਲੈ ਆਏ।
6ਸੁਲੇਮਾਨ ਪਾਤਸ਼ਾਹ ਅਤੇ ਸਾਰੇ ਇਸਰਾਏਲੀ ਇਕਰਾਰਨਾਮੇ ਦੇ ਸੰਦੂਕ ਦੇ ਸਾਮ੍ਹਣੇ ਮਿਲੇ ਅਤੇ ਉਨ੍ਹਾਂ ਸਭਨਾਂ ਨੇ ਭੇਡਾਂ ਅਤੇ ਬਲਦਾਂ ਦੀ ਬਲੀ ਦਿੱਤੀ। ਇਹ ਭੇਡਾਂ ਅਤੇ ਬਲਦਾਂ ਇੰਨੀ ਤਾਦਾਤ ਵਿੱਚ ਸਨ ਕਿ ਇਨ੍ਹਾਂ ਦੀ ਗਿਣਤੀ ਕਰਨੀ ਅਸਂਭਵ ਸੀ।
7ਤਦ ਜਾਜਕਾਂ ਨੇ ਇਕਰਾਰਨਾਮੇ ਦੇ ਸੰਦੂਕ ਨੂੰ ਉਸ ਬਾਵੇਂ ਲਿਆਂਦਾ ਜਿਹੜੀ ਜਗ੍ਹਾ ਉਸ ਲਈ ਤਿਆਰ ਕੀਤੀ ਗਈ ਸੀ। ਇਹ ਜਗ੍ਹਾ ਮੰਦਰ ਵਿੱਚ ਅੱਤ ਪਵਿੱਤਰ ਸਬਾਨ ਸੀ। ਅਤੇ ਇਕਰਾਰਨਾਮੇ ਦੇ ਸੰਦੂਕ ਨੂੰ ਕਰੂਬੀ ਫ਼ਰਿਸਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ।
8ਜਿੱਥੇ ਨੇਮ ਦੇ ਸੰਦੂਕ ਨੂੰ ਰੱਖਿਆ ਗਿਆ ਉੱਥੇ ਕਰੂਬੀ ਆਪਣੇ ਖੰਭ ਪਸਾਰੇ ਖੜੇ ਸਨ ਇਵੇਂ ਕਰੂਬੀ ਫ਼ਰਿਸ਼ਤਿਆਂ ਨੇ ਉਸ ਸੰਦੂਕ ਦੀਆਂ ਚੋਬਾਂ ਨੂੰ ਉੱਤੋਂ ਦੀ ਢਕਿਆ ਹੋਇਆ ਸੀ।
9ਇਹ ਚੋਬਾਂ ਇੰਨੀਆਂ ਲੰਬੀਆਂ ਸਨ ਕਿ ਇਨ੍ਹਾਂ ਦੇ ਸਿਰੇ ਅੱਤ ਪਵਿੱਤਰ ਅਸਬਾਨ ਦੇ ਸਾਮ੍ਹਣਿਓਁ ਵੀ ਨਜ਼ਰ ਆਉਂਦੇ ਸਨ ਪਰ ਇਸ ਨੂੰ ਕੋਈ ਵੀ ਮਨੁੱਖ ਮੰਦਰ ਦੇ ਬਾਹਰ ਤੋਂ ਨਹੀਂ ਸੀ ਵੇਖ ਸਕਦਾ। ਇਹ ਚੋਬਾਂ ਅੱਜ ਵੀ ਉੱਥੇ ਬਰਕਰਾਰ ਹਨ।
10ਉਸ ਇਕਰਾਰਨਾਮੇ ਦੇ ਸੰਦੂਕ ਵਿੱਚ ਸਿਰਫ਼ ਪੱਥਰ ਦੀਆਂ ਦੋ ਤਖਤੀਆਂ ਸਨ। ਇਹ ਤਖਤੀਆਂ ਮੂਸਾ ਨੇ ਹੋਰੇਬ ਵਿੱਚ ਉਸ ਬਾਵੇਂ ਸੰਦੂਕ ਵਿੱਚ ਰੱਖੀਆਂ ਸਨ ਜਿੱਥੇ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਸੀ। ਇਹ ਉਸ ਵਕਤ ਹੋਇਆ ਜਦੋਂ ਉਹ ਮਿਸਰ ਵਿੱਚੋਂ ਬਾਹਰ ਨਿਕਲੇ ਸਨ।
11ਸਾਰੇ ਜਾਜਕ ਜੋ ਉੱਥੇ ਮੌਜੂਦ ਸਨ ਉਨ੍ਹਾਂ ਨੇ ਆਪਣੇ-ਆਪ ਨੂੰ ਪਵਿੱਤਰ ਕਰਨ ਲਈ ਇਹ ਰਸਮ ਕੀਤੀ। ਤਾਂ ਜਦੋਂ ਹੀ ਜਾਜਕ ਪਵਿੱਤਰ ਅਸਬਾਨ ਤੋਂ ਬਾਹਰ ਨਿਕਲੇ, ਤਾਂ ਉਹ ਵੱਖੋ-ਵੱਖ ਦਲ ਬਨਾਉਣ ਦੀ ਬਾਵੇਂ ਸਾਰੇ ਇਕੱਠੇ ਮਿਲ ਕੇ ਖੜੇ ਹੋਏ।
12ਲੇਵੀ ਗਵਈਏ ਜ੍ਜਗਵੇਦੀ ਦੇ ਪੂਰਬੀ ਪਾਸੇ ਵੱਲ ਖਲੋ ਗਏ। ਗਵਈਆ��� ਦੇ ਸਾਰੇ ਸਮੂਹ, ਆਸਾਫ਼, ਹੀਮਾਨ, ਅਤੇ ਯਦੂਬੂਨ ਅਨਦ ਉਨ੍ਹਾਂ ਦੇ ਪੁੱਤਰ ਅਤੇ ਭਰਾ ਇਕੱਤ੍ਰ ਹੋਏ। ਸਾਰੇ ਲੇਵੀ ਗਵਈਆਂ ਨੇ ਚਿੱਟੇ ਸੂਤੀ ਚੋਲੇ ਪਾਏ ਹੋਏ ਸਨ। ਉਨ੍ਹਾਂ ਦੇ ਹੱਥਾਂ ਵਿੱਚ ਸਰੰਗੀਆਂ, ਚਿਮਟੇ ਅਤੇ ਸਿਤਾਰਾਂ ਸਨ। ਓਥੇ ਲੇਵੀ ਗਵਈਆਂ ਸਮੇਤ ਕੁੱਲ 120 ਜਾਜਕ ਸਨ। ਇਹ ਸਾਰੇ 120 ਜਾਜਕ ਤੂਰ੍ਹੀਆਂ ਵਜਾ ਰਹੇ ਸਨ ਅਤੇ ਗਵਈਏ ਇੱਕੋ ਸੁਰ ਵਿੱਚ ਗਾ ਰਹੇ ਸਨ।
13ਜਦੋਂ ਉਨ੍ਹਾਂ ਨੇ ਯਹੋਵਾਹ ਦੀ ਉਸਤਤ ਗਾਈ ਅਤੇ ਉਸਦਾ ਸ਼ੁਕਰਾਨਾ ਕੀਤਾ, ਉਨ੍ਹਾਂ ਸਭ ਨੇ ਇੱਕੋ ਸੁਰ ਵਿੱਚ ਆਵਾਜ਼ ਕੀਤੀ ਅਤੇ ਉਹ ਆਪਣੇ ਸੰਗੀਤਕ ਸਾਜ਼ ਵਜਾਉਂਦੇ ਹੋਏ ਇੱਕੋ ਸੁਰ ਵਿੱਚ ਉੱਚੀ ਆਵਾਜ਼ ਵਿੱਚ ਗਾ ਰਹੇ ਸਨ। ਉਹ ਯਹੋਵਾਹ ਦੀ ਉਸਤਤ ਵਿੱਚ ਗੀਤ ਗਾ ਰਹੇ ਸਨ, ਉਸਦੇ ਕਿਰਪਾਲਤਾ ਅਤੇ ਉਸਦੇ ਅਨਂਤ ਪਿਆਰ ਬਾਰੇ ਗਾ ਰਹੇ ਸਨ।ਤਦ ਹੀ ਯਹੋਵਾਹ ਦਾ ਮੰਦਰ ਬੱਦਲ ਨਾਲ ਭਰ ਗਿਆ।
14ਇਸ ਬੱਦਲ ਕਾਰਣ ਜਾਜਕ ਸੇਵਾ ਜਾਰੀ ਨਾ ਰੱਖ ਸਕੇ ਕਿਉਂ ਕਿ ਪਰਮੇਸ਼ੁਰ ਦਾ ਮੰਦਰ ਉਸਦੇ ਪਰਤਾਪ ਨਾਲ ਭਰ ਗਿਆ ਸੀ।