Loading Bible Translation
First-time download in progress. This may take a few seconds…
Punjabi Bible Wordproject Bible
15 verses
1ਉਪਰੰਤ ਉਸ ਸੇਵਾ ਦੇ ਵਿਖੇ ਜਿਹੜੀ ਸੰਤਾਂ ਲਈ ਹੈ ਤੁਹਾਡੀ ਵੱਲ ਮੇਰੇ ਲਿਖਣ ਦੀ ਕੋਈ ਲੋੜ ਨਹੀਂ।
2ਕਿਉਂ ਜੋ ਮੈਂ ਤੁਹਾਡੀ ਤਿਆਰੀ ਨੂੰ ਜਾਣਦਾ ਹਾਂ ਜਿਹ ਦੇ ਲਈ ਮੈਂ ਮਕਦੂਨਿਯਾ ਦੇ ਵਾਸੀਆਂ ਅੱਗੇ ਤੁਹਾਡੇ ਵਿਖੇ ਅਭਮਾਨ ਕਰਦਾ ਹਾਂ ਭਈ ਅਖਾਯਾ ਦੇ ਲੋਕ ਪਰੂੰ ਤੋਂ ਤਿਆਰ ਹੋ ਰਹੇ ਹਨ ਅਤੇ ਤੁਹਾਡੇ ਡਾਢੇ ਉੱਦਮ ਨੇ ਬਹੁਤਿਆਂ ਨੂੰ ਉਕਸਾਇਆ।
3ਮੈਂ ਭਰਾਵਾਂ ਨੂੰ ਘੱਲਿਆ ਮਤੇ ਸਾਡਾ ਅਭਮਾਨ ਜਿਹੜਾ ਅਸੀਂ ਤੁਹਾਡੇ ਵਿਖੇ ਕਰਦੇ ਸਾਂ ਇਸ ਗੱਲ ਵਿੱਚ ਅਕਾਰਥ ਹੋ ਜਾਏ ਭਈ ਜਿਵੇਂ ਮੈਂ ਆਖਿਆ ਸੀ ਤੁਸੀਂ ਤਿਆਰ ਰਹੋ।
4ਕਿਤੇ ਐਉਂ ਨਾ ਹੋਵੇ ਕਿ ਜੇ ਮਕਦੂਨਿਯਾ ਦੇ ਵਾਸੀ ਮੇਰੇ ਨਾਲ ਆ ਜਾਣ ਅਤੇ ਤੁਹਾਨੂੰ ਤਿਆਰ ਨਾ ਵੇਖਣ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਗੋਂ ਅਸੀਂ ਉਸ ਪੱਕੇ ਭਰੋਸੇ ਤੋਂ ਲੱਜਿਆਵਾਨ ਹੋਈਏ
5ਇਸ ਕਾਰਨ ਮੈਂ ਭਰਾਵਾਂ ਦੇ ਅੱਗੇ ਇਹ ਬੇਨਤੀ ਕਰਨੀ ਉਚਿਤ ਸਮਝੀ ਜੋ ਓਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ ਦਾਨ ਨੂੰ ਜਿਹ ਦਾ ਅੱਗੋਂ ਹੀ ਤੁਸਾਂ ਬਚਨ ਦਿੱਤਾ ਹੋਇਆ ਸੀ ਅਗੇਤਾ ਹੀ ਤਿਆਰ ਕਰ ਰੱਖਣਾ ਭਈ ਉਹ ਖੁਲ੍ਹ ਦਿਲੀ ਦੇ ਦਾਨ ਵਰਗਾ ਤਿਆਰ ਰਹੇ ਨਾ ਬੱਧੋਗੀਰੀ ਦੇ ਦਾਨ ਵਰਗਾ।
6ਪਰ ਗੱਲ ਇਹ ਹੈ ਭਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁਲ੍ਹੇ ਦਿਲ ਬੀਜਦਾ ਹੈ ਉਹ ਖੁਲ੍ਹੇ ਦਿਲ ਵੱਢੇਗਾ।
7ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।
8ਅਤੇ ਪਰਮੇਸ਼ੁਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸੱਕਦਾ ਹੈ ਭਈ ਹਰ ਪਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫ਼ਰ ਭੀ ਹੋਵੇ।
9ਜਿਵੇਂ ਲਿਖਿਆ ਹੋਇਆ ਹੈ- ਉਹ ਨੇ ਖਿੰਡਾਇਆ, ਕੰਗਾਲਾਂ ਨੂੰ ਦਿੱਤਾ, ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ।
10ਅਤੇ ਜਿਹੜਾ ਬੀਜਣ ਵਾਲੇ ਨੂੰ ਬੀ ਅਰ ਖਾਣ ਲਈ ਰੋਟੀ ਦਿੰਦਾ ਹੈ ਉਹ ਤੁਹਾਨੂੰ ਬੀਜਣ ਲਈ ਬੀ ਦੇਵੇਗਾ ਅਤੇ ਉਹ ਦਾ ਵਾਧਾ ਕਰੇਗਾ ਅਤੇ ਤੁਹਾਡੇ ਧਰਮ ਦੇ ਫਲ ਨੂੰ ਵਧਾਵੇਗਾ।
11ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪਰਕਾਰ ਦੀ ਸਖਾਵਤ ਲਈ ਧਨੀ ਹੋ ਜਾਓ ਜਿਹੜੀ ਸਾਡੇ ਰਾਹੀਂ ਪਰਮੇਸ਼ੁਰ ਦੇ ਧੰਨਵਾਦ ਲਈ ਗੁਣਕਾਰੀ ਹੈ।
12ਕਿਉਂ ਜੋ ਇਸ ਸੇਵਕਾਈ ਦਾ ਪੁੰਨ ਨਾ ਕੇਵਲ ਸੰਤਾਂ ਦੀਆਂ ਥੁੜਾਂ ਨੂੰ ਪੂਰਿਆਂ ਕਰਦਾ ਸਗੋਂ ਪਰਮੇਸ਼ੁਰ ਦਿਆਂ ਬਹੁਤਿਆਂ ਧੰਨਵਾਦਾਂ ਦੇ ਰਾਹੀਂ ਵਧਦਾ ਭੀ ਜਾਂਦਾ ਹੈ।
13ਕਿਉਂ ਜੋ ਤੁਹਾਡੀ ਇਸ ਸੇਵਕਾਈ ਦਾ ਪਰਮਾਣ ਪਾ ਕੇ ਓਹ ਇਸ ਲਈ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ ਭਈ ਤੁਸੀਂ ਮਸੀਹ ਦੀ ਖੁਸ਼ ਖਬਰੀ ਦੇ ਕਰਾਰ ਵਿੱਚ ਅਧੀਨ ਹੋ ਅਤੇ ਉਨ੍ਹਾਂ ਲਈ ਸਗੋਂ ਸਭਨਾਂ ਲਈ ਦਾਨ ਸਖਾਵਤ ਨਾਲ ਦਿੰਦੇ ਹੋ।
14ਅਤੇ ਓਹ ਆਪ ਤੁਹਾਡੇ ਲਈ ਬੇਨਤੀ ਕਰਦਿਆਂ ਪਰਮੇਸ਼ੁਰ ਦੀ ਅੱਤ ਕਿਰਪਾ ਦੇ ਕਾਰਨ ਜਿਹੜੀ ਤੁਹਾਡੇ ਉੱਤੇ ਹੋਈ ਹੈ ਤੁਹਾਨੂੰ ਬਹੁਤੇ ਲੋਚਦੇ ਹਨ।
15ਧੰਨਵਾਦ ਹੈ ਪਰਮੇਸ਼ੁਰ ਦਾ ਉਹ ਦੇ ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ।