Loading Bible Translation
First-time download in progress. This may take a few seconds…
Punjabi Bible Wordproject Bible
13 verses
1ਲਿਖਤੁਮ ਕਲੀਸਿਯਾ ਦਾ ਬਜ਼ੁਰਗ, ਅੱਗੇ ਜੋਗ ਚੁਣੀ ਹੋਈ ਸੁਆਣੀ ਨੂੰ ਅਤੇ ਉਹ ਦੇ ਬਾਲਕਾਂ ਨੂੰ ਜਿਨ੍ਹਾਂ ਨਾਲ ਮੈਂ ਸੱਚੀਂ ਮੁੱਚੀਂ ਉਸ ਸਚਿਆਈ ਦੇ ਕਾਰਨ ਪ੍ਰੇਮ ਕਰਦਾ ਹਾਂ, ਅਤੇ ਨਿਰਾ ਮੈਂ ਹੀ ਨਹੀਂ ਸਗੋਂ ਓਹ ਵੀ ਸੱਭੇ ਪ੍ਰੇਮ ਕਰਦੇ ਹਨ ਜਿਨ੍ਹਾਂ ਸਚਿਆਈ ਨੂੰ ਜਾਣਿਆ ਹੈ।
2ਏਹ ਉਸ ਸਚਿਆਈ ਦੇ ਕਾਰਨ ਹੈ ਜਿਹੜੀ ਸਾਡੇ ਵਿੱਚ ਰਹਿੰਦੀ ਹੈ ਅਤੇ ਸਦਾ ਹੀ ਸਾਡੇ ਨਾਲ ਰਹੇਗੀ।
3ਪਿਤਾ ਪਰਮੇਸ਼ੁਰ ਦੀ ਵੱਲੋਂ ਅਤੇ ਪਿਤਾ ਦੇ ਪੁੱਤ੍ਰ ਯਿਸੂ ਮਸੀਹ ਦੀ ਵੱਲੋਂ ਸਚਿਆਈ ਅਤੇ ਪ੍ਰੇਮ ਸਣੇ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਅੰਗ ਸੰਗ ਰਹੇਗੀ।
4ਮੈਂ ਡਾਢਾ ਅਨੰਦ ਹੋਇਆ ਜਦ ਮੈਂ ਤੇਰੇ ਬਾਲਕਾਂ ਵਿੱਚੋਂ ਕਈਆਂ ਨੂੰ ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ ਸਚਿਆਈ ਉੱਤੇ ਚੱਲਦੇ ਵੇਖਿਆ।
5ਅਤੇ ਹੁਣ ਹੇ ਸੁਆਣੀਏ, ਮੈਂ ਤੈਨੂੰ ਜਾਣੀਦਾ ਕੋਈ ਨਵਾਂ ਹੁਕਮ ਨਹੀਂ ਸਗੋਂ ਉਹ ਜਿਹੜਾ ਮੁੱਢੋਂ ਸਾਨੂੰ ਮਿਲਿਆ ਹੋਇਆ ਹੈ ਲਿਖ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਸੀਂ ਆਪੋ ਵਿੱਚੀਂ ਪ੍ਰੇਮ ਰੱਖੀਏ।
6ਅਤੇ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੇ ਅਨੁਸਾਰ ਚੱਲੀਏ। ਹੁਕਮ ਇਹੋ ਹੈ ਜਿਵੇਂ ਤੁਸਾਂ ਮੁੱਢੋਂ ਸੁਣਿਆ ਜੋ ਤੁਸੀਂ ਓਸ ਉੱਤੇ ਚੱਲੋ।
7ਕਿਉਂ ਜੋ ਬਾਹਲੇ ਛਲੀਏ ਸੰਸਾਰ ਵਿੱਚ ਨਿੱਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹੋ ਛਲੇਡਾ ਅਤੇ ਮਸੀਹ ਦਾ ਵਿਰੋਧੀ ਹੈ।
8ਚੌਕਸ ਰਹੋ ਭਈ ਜਿਹੜੇ ਕੰਮ ਅਸਾਂ ਕੀਤੇ ਸੋ ਤੁਸੀਂ ਨਾ ਵਿਗਾੜੋ ਸਗੋਂ ਪੂਰਾ ਫਲ ਪਰਾਪਤ ਕਰੋ।
9ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ। ਜਿਹੜਾ ਓਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤ੍ਰ ਵੀ ਹਨ।
10ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁਖ ਮਨਾਓ।
11ਕਿਉਂਕਿ ਜਿਹੜਾ ਉਸ ਦੀ ਸੁਖ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।
12ਲਿਖਣਾ ਤਾਂ ਤੁਹਾਨੂੰ ਬਹੁਤ ਕੁਝ ਸੀ ਪਰ ਮੈਂ ਨਾ ਚਾਹਿਆ ਜੋ ਕਾਗਤ ਅਤੇ ਸਿਆਹੀ ਨਾਲ ਲਿਖਾਂ, ਪਰ ਮੈਨੂੰ ਆਸ ਹੈ ਭਈ ਤੁਹਾਡੇ ਕੋਲ ਆਵਾਂ ਅਤੇ ਰੋਬਰੂ ਗੱਲਾਂ ਕਰਾਂ ਭਈ ਤੁਹਾਡਾ ਅਨੰਦ ਪੂਰਾ ਹੋਵੇ।
13ਤੇਰੀ ਚੁਣੀ ਹੋਈ ਭੈਣ ਦੇ ਬਾਲਕ ਤੇਰੀ ਸੁਖ ਸਾਂਦ ਪੁੱਛਦੇ ਹਨ।