Loading Bible Translation
First-time download in progress. This may take a few seconds…
Punjabi Bible Wordproject Bible
25 verses
1ਜਦੋਂ ਯਹੋਵਾਹ, ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਵੱਲ ਚੁੱਕਣ ਹੀ ਵਾਲਾ ਸੀ, ਏਲੀਯਾਹ, ਅਤੇ ਅਲੀਸ਼ਾ ਗਿਲਗਾਲ ਤੋਂ ਜਾ ਰਹੇ ਸਨ।
2ਲੀਯਾਹ ਨੇ ਅਲੀਸ਼ਾ ਨੂੰ ਕਿਹਾ, "ਕਿਰਪਾ ਕਰਕੇ ਇੱਥੇ ਰੁਕ ਜਾ ਕਿਉਂ ਕਿ ਯਹੋਵਾਹ ਨੇ ਮੈਨੂੰ ਬੈਤੇਲ ਤੀਕ ਜਾਣ ਲਈਂ ਕਿਹਾ ਹੈ।"ਪਰ ਅਲੀਸ਼ਾ ਨੇ ਕਿਹਾ, "ਮੈਂ ਯਹੋਵਾਹ ਦੀ ਜ਼ਿੰਦਗੀ ਦੀ ਅਤੇ ਤੇਰੀ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ, ਮੈਂ ਤੈਨੂੰ ਛੱਡ ਕੇ ਨਾ ਜਾਵਾਂਗਾ।" ਤੱਦ ਇਹ ਦੋਨੋ ਮਨੁੱਖ ਬੈਤੇਲ ਨੂੰ ਤੁਰ ਪਏ।
3ਨਬੀਆਂ ਦਾ ਇੱਕ ਸਮੂਹ, ਜੋ ਕਿ ਬੈਤੇਲ ਵਿੱਚ ਸੀ, ਅਲੀਸ਼ਾ ਕੋਲ ਆਇਆ ਅਤੇ ਉਸਨੂੰ ਕਹਿਣ ਲੱਗਾ, "ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸੁਆਮੀ ਨੂੰ, ਤੇਰੇ ਤੋਂ ਅਲੱਗ ਕਰ ਦੇਵੇਗਾ?"ਅਲੀਸ਼ਾ ਨੇ ਕਿਹਾ, "ਮੈਨੂੰ ਪਤਾ ਹੈ, ਇਸ ਬਾਰੇ ਗੱਲ ਨਾ ਕਰੋ।"
4ਲੀਯਾਹ ਨੇ ਅਲੀਸ਼ਾ ਨੂੰ ਕਿਹਾ, "ਅਲੀਸ਼ਾ ਤੂੰ ਇੱਥੇ ਠਹਿਰ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।"ਪਰ ਅਲੀਸ਼ਾ ਨੇ ਕਿਹਾ, "ਮੈਂ ਇਕਰਾਰ ਕੀਤਾ ਸੀ ਕਿ ਜਦ ਤੱਕ ਯਹੋਵਾਹ ਜਿਉਂਦਾ ਰਹੇਗਾ ਤੇ ਜਦ ਤੀਕ ਤੂੰ ਜਿਉਂਦਾ ਰਹੇਂਗਾ, ਮੈਂ ਤੈਨੂੰ ਛੱਡਕੇ ਨਹੀਂ ਜਾਵਾਂਗਾ।" ਇਸ ਲਈ ਉਹ ਦੋਨੋ ਫ਼ੇਰ ਯਰੀਹੋ ਨੂੰ ਤੁਰ ਪਏ।
5ਯਰੀਹੋ ਵਿੱਚ ਇੱਕ ਨਬੀਆਂ ਦੀ ਟੋਲੀ ਅਲੀਸ਼ਾ ਕੋਲ ਆਈ ਅਤੇ ਆਕੇ ਉਸ ਨੂੰ ਕਹਿਣ ਲਗੀ, "ਕੀ ਤੂੰ ਜਾਣਦਾ ਹੈਂ ਕਿ ਅੱਜ ਯਹੋਵਾਹ ਤੇਰੇ ਸੁਆਮੀ ਨੂੰ ਤੇਰੇ ਤੋਂ ਜੁਦਾਅ ਕਰ ਦੂਰ ਲੈ ਜਾਵੇਗਾ?"ਏਲੀਯਾਹ ਨੇ ਜਵਾਬ ਦਿੱਤਾ, "ਹਾਂ, ਮੈਂ ਜਾਣਦਾ ਹਾਂ, ਪਰ ਇਸ ਬਾਰੇ ਕੋਈ ਗੱਲ ਨਾ ਕਰੋ।"
6ਲੀਯਾਹ ਨੇ ਅਲੀਸ਼ਾ ਨੂੰ ਕਿਹਾ, "ਤੂੰ ਇੱਥੇ ਰੁਕ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰਦਨ ਦਰਿਆ ਦੇ ਕੰਢੇ ਤੇ ਜਾਣ ਨੂੰ ਕਿਹਾ ਹੈ।"ਅਲੀਸ਼ਾ ਨੇ ਆਖਿਆ, "ਮੈਂ ਯਹੋਵਹਾ ਦੀ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ ਕਿ ਜਦ ਤਕ ਯਹੋਵਹਾ ਅਤੇ ਤੂੰ ਜਿਉਂਦਾ ਹੈਂ, ਮੈਂ ਛੱਡ ਕੇ ਨਹੀਂ ਜਾਵਾਂਗਾ।" ਇਸ ਲਈ ਦੋਵੇਂ ਚਲੇ ਗਏ।
7ਉੱਥੇ ਨਬੀਆਂ ਦੇ ਟੋਲੇ ਵਿੱਚੋਂ ਕੋਈ 50 ਦੇ ਕਰੀਬ ਮਨੁੱਖ ਸਨ, ਜਿਨ੍ਹਾਂ ਉਨ੍ਹਾਂ ਦਾ ਪਿੱਛਾ ਕੀਤਾ। ਏਲੀਯਾਹ ਅਤੇ ਅਲੀਸ਼ਾ ਯਰਦਨ ਦਰਿਆ ਕੋਲ ਠਹਿਰ ਗਏ ਅਤੇ ਉਹ 50 ਮਨੁੱਖ ਉਨ੍ਹਾਂ ਤੋਂ ਕਾਫ਼ੀ ਦੂਰ ਜਾਕੇ ਠਹਿਰ ਗਏ।
8ਲੀਯਾਹ ਨੇ ਆਪਣਾ ਕੋਟ ਉਤਾਰਿਆ, ਮੋੜਿਆ, ਅਤੇ ਇਸ ਨਾਲ ਪਾਣੀ ਨੂੰ ਧਕਿਆ। ਇਸ੍ਸ ਨਾਲ ਪਾਣੀ ਖੱਬੇ ਅਤੇ ਸੱਜੇ ਦੋ ਹਿਸਿਆਂ ਵਿੱਚ ਵੰਡ ਗਿਆ। ਫ਼ੇਰ ਏਲੀਯਾਹ ਅਤੇ ਅਲੀਸ਼ਾ ਸੁੱਕੀ ਧਰਤੀ ਤੋਂ ਦੀ ਤੁਰ ਕੇ ਯਰਦਨ ਨਦੀ ਦੇ ਦੂਜੇ ਪਾਸੇ ਚਲੇ ਗਏ।
9ਜਦੋਂ ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, "ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਮੈਨੂੰ ਤੇਰੇ ਤੋਂ ਜੁਦਾਅ ਕਰ ਦੇਵੇ, ਦੱਸ ਤੂੰ ਕਿ ਮੈਂ ਤੇਰੇ ਲਈ ਕੀ ਕਰਾਂ?"ਅਲੀਸ਼ਾ ਨੇ ਕਿਹਾ, "ਤੇਰੇ ਆਤਮੇ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ।"
10ਲੀਯਾਹ ਨੇ ਕਿਹਾ, "ਤੂੰ ਕੁਝ ਅਜਿਹਾ ਮੰਗਿਆ ਜੋ ਕਿ ਬਹੁਤ ਮੁਸ਼ਕਿਲ ਹੈ! ਜੇਕਰ ਤੂੰ ਮੈਨੂੰ ਉਸ ਵੇਲੇ ਵੇਖੇਁ ਜਦੋਂ ਮੈਂ ਤੈ ਦੂਰ ਲਿਜਾਇਆ ਜਾਵਾਂਗਾ, ਨਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਤੂੰ ਨਹੀਂ ਵੇਖੇਂਗਾ, ਤਾਂ ਇਹ ਨਹੀਂ ਵਾਪਰੇਗਾ।"
11ਲੀਯਾਹ ਅਤੇ ਅਲੀਸ਼ਾ ਦੋਨੋ ਇਕੱਠੇ ਚੱਲਦੇ ਗੱਲਾਂ ਕਰ ਰਹੇ ਸਨ। ਅਚਾਨਕ ਕੁਝ ਘੋੜੇ ਅਤੇ ਰੱਥ ਆਏ ਅਤੇ ਏਲੀਯਾਹ ਨੂੰ ਅਲੀਸ਼ਾ ਤ��ਂ ਅਲੱਗ ਕਰ ਗਏ। ਉਹ ਘੋੜੇ ਅਤੇ ਰੱਥ ਅੱਗ ਵਾਂਗ ਸਨ। ਤੱਦ ਏਲੀਯਾਹ ਇਸ ਵਾਵਰੋਲੇ ਵਿੱਚ ਅਕਾਸ਼ ਨੂੰ ਉਠਾਇਆ ਗਿਆ।
12ਅਲੀਸ਼ਾ ਨੇ ਇਹ ਸਭ ਵੇਖਿਆ ਤਾਂ ਉੱਚੀ ਅਵਾਜ਼ ਵਿੱਚ ਚੀਕਿਆ, "ਹੇ ਮੇਰੇ ਪਿਤਾ! ਮੇਰੇ ਪਿਤਾ! ਇਸਰਾਏਲ ਦੇ ਘੋੜੇ ਤੇ ਰੱਥ!"ਜਦੋਂ ਅਲੀਸ਼ਾ ਨੂੰ ਏਲੀਯਾਹ ਹੋਰ ਨਾ ਦਿਖਿਆ, ਅਲੀਸ਼ਾ ਨੇ ਕਸਕੇ ਆਪਣੇ ਕੱਪੜਿਆਂ ਨੂੰ ਫ਼ੜਿਆ ਅਤੇ ਆਪਣੀ ਉਦਾਸੀ ਦਰਸਾਉਣ ਲਈ ਇਨ੍ਹਾਂ ਨੂੰ ਦੋ ਟੁਕੜਿਆਂ ਵਿੱਚ ਪਾੜ ਦਿੱਤਾ।
13ਲੀਯਾਹ ਦਾ ਕੋਟ ਜ਼ਮੀਨ ਤੇ ਡਿੱਗ ਪਿਆ, ਤਾਂ ਅਲੀਸ਼ਾ ਨੇ ਉਸਨੂੰ ਚੁਕਿਆ ਅਤੇ ਯਰਦਨ ਨਦੀ ਦੇ ਕਿਨਾਰੇ ਆ ਗਿਆ ਅਲੀਸ਼ਾ ਨੇ ਪਾਣੀ ਨੂੰ ਧਕਿਆ ਅਤੇ ਆਖਿਆ, "ਯਹੋਵਾਹ, ਏਲੀਯਾਹ ਦਾ ਪਰਮੇਸ਼ੁਰ ਕਿੱਥੋ ਹੈ?"
14ਜਦ ਅਲੀਸ਼ਾ ਨੇ ਪਾਣੀ ਨੂੰ ਧਕਿਆ ਤਾਂ ਪਾਣੀ ਖੱਬੇ-ਸੱਜੇ ਦੋ ਹਿਸਿਆ ਵਿੱਚ ਵੰਡਿਆਂ ਗਿਆ ਅਤੇ ਅਲੀਸ਼ਾ ਦਰਿਆ ਪਾਰ ਕਰ ਗਿਆ।
15ਜਦੋਂ ਯਰੀਹੋ ਵਿੱਚ ਨਬੀਆਂ ਦੀ ਟੋਲੀ ਨੇ ਅਲੀਸ਼ਾ ਨੂੰ ਵੇਖਿਆ ਤਾਂ ਉਨ੍ਹਾਂ ਕਿਹਾ, "ਏਲੀਯਾਹ ਦੀ ਆਤਮਾ ਹੁਣ ਅਲੀਸ਼ਾ ਵਿੱਚ ਹੈ।" ਤਾਂ ਉਹ ਅਲੀਸ਼ਾ ਨੂੰ ਮਿਲਣ ਲਈ ਆਏ। ਉਨ੍ਹਾਂ ਅਲੀਸ਼ਾ ਦੇ ਸਾਮ੍ਹਣੇ ਸਿਰ ਝੁਕਾਇਆ ਅਤੇ ਉਸਨੂੰ ਕਿਹਾ,
16"ਵੇਖ ਸਾਡੇ ਕੋਲ 50 ਤਕੜੇ ਆਦਮੀ ਹਨ। ਉਨ੍ਹਾਂ ਨੂੰ ਤੇਰੇ ਸੁਆਮੀ ਦੀ ਭਾਲ ਵਿੱਚ ਜਾਣ ਦੇ। ਹੋ ਸਕਦਾ ਹੈ ਕਿ ਯਹੋਵਾਹ ਦੇ ਆਤਮਾ ਨੇ ਏਲੀਯਾਹ ਨੂੰ ਉੱਪਰ ਚੁੱਕ ਲਿਆ ਹੋਵੇ ਅਤੇ ਕਿਸੇ ਪਹਾੜੀ ਦੀ ਚੋਟੀ ਉੱਤੇ ਛੱਡ ਦਿੱਤਾ ਹੋਵੇ ਜਾਂ ਕਿਸੇ ਵਾਦੀ ਵਿੱਚ ਲਾਹ ਦਿੱਤਾ ਹੋਵੇ।"ਪਰ ਅਲੀਸ਼ਾ ਨੇ ਕਿਹਾ, "ਨਹੀਂ! ਤੁਸੀਂ ਏਲੀਯਾਹ ਨੂੰ ਭਾਲਣ ਲਈ ਆਪਣੇ ਬੰਦਿਆਂ ਨੂੰ ਨਾ ਭੇਜੋ।"
17ਪਰ ਜਦ ਨਬੀਆਂ ਨੇ ਇੰਨਾ ਹਠ ਕੀਤਾ ਤਾਂ ਉਹ ਸ਼ਰਮਿੰਦਾ ਹੋ ਗਿਆ ਤਾਂ ਉਸਨੇ ਆਖਿਆ , "ਭੇਜ ਦੇਵੋ।"ਤਾਂ ਉਨ੍ਹਾਂ ਨੇ 50 ਮਨੁੱਖ ਭੇਜੇ। ਉਨ੍ਹਾਂ ਤਿੰਨ ਦਿਨ ਉਸ ਦੀ ਖੋਜ ਕੀਤੀ ਪਰ ਉਹ ਕਿਤੇ ਨਾ ਲੱਭਾ।
18ਤੱਦ ਆਦਮੀ ਯਰੀਹੋ ਵੱਲ ਗਏ, ਜਿੱਥੇ ਕਿ ਅਲੀਸ਼ਾ ਠਹਿਰਿਆ ਹੋਇਆ ਸੀ ਅਤੇ ਉਨ੍ਹਾਂ ਨੇ ਉਸਨੂੰ ਦੱਸਿਆ ਕਿ ਉਨ੍ਹ੍ਹਾਂ ਨੂੰ ਏਲੀਯਾਹ ਕਿਤੇ ਨਹੀਂ ਲਭਿਆ। ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, "ਕੀ ਮੈਂ ਤੁਹਾਨੂੰ ਨਾ ਜਾਣ ਲਈ ਨਹੀਂ ਆਖਿਆ ਸੀ?"ਅਲੀਸ਼ਾ ਦਾ ਪਾਣੀ ਨੂੰ ਵਧੀਆ ਬਨਾਉਣਾ
19ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਕਿਹਾ, "ਸੁਆਮੀ! ਤੁਸੀਂ ਵੇਖ ਰਹੇ ਹੋ ਕਿ ਇਹ ਇੱਕ ਬੜਾ ਵਧੀਆ ਸ਼ਹਿਰ ਹੈ, ਪਰ ਇਥੋਂ ਦਾ ਪਾਣੀ ਬੜਾ ਖਰਾਬ ਹੈ। ਇਸੇ ਲਈ ਇਸ ਧਰਤੀ ਤੇ ਫ਼ਸਲ ਨਹੀਂ ਪੈਦਾ ਹੁੰਦੀ।"
20ਅਲੀਸ਼ਾ ਨੇ ਕਿਹਾ, "ਮੈਨੂੰ ਇੱਕ ਨਵਾਂ ਕਟੋਰਾ ਦਿਓ ਅਤੇ ਉਸ ਵਿੱਚ ਲੂਣ ਪਾਵੋ।"ਲੋਕੀ ਉਸ ਲਈ ਭਾਂਡਾ ਲੈ ਆਏ।
21ਤਾਂ ਅਲੀਸ਼ਾ ਉਸ ਬਾਵੇਂ ਗਿਆ ਜਿੱਥੋਂ ਕਿ ਪਾਣੀ ਧਰਤੀ ਵਿੱਚੋਂ ਨਿਕਲਦਾ ਸੀ। ਉਸ ਬਾਵੇਂ, ਅਲੀਸ਼ਾ ਨੇ ਭਾਂਡੇ ਵਿੱਚੋਂ ਲੂਣ ਡੋਲ੍ਹਿਆ ਅਤੇ ਆਖਿਆ, "ਯਹੋਵਾਹ ਨੇ ਆਖਿਆ ਹੈ, 'ਮੈਂ ਇਸ ਪਾਣੀ ਨੂੰ ਸਾਫ਼ ਕਰ ਰਿਹਾ ਹਾਂ ਹੁਣ ਤੋਂ ਇਸ ਪਾਣੀ ਨੂੰ ਪੀਕੇ ਕੋਈ ਨਹੀਂ ਮਰੇਗਾ ਅਤੇ ਨਾ ਹੀ ਧਰਤੀ ਤੇ ਫ਼ਸਲ ਹੋਣ ਵਿੱਚ ਕੋਈ ਰੁਕਾਵਟ ਪਾਵੇਗਾ।"'
22ਪਾਣੀ ਬਿਲਕੁਲ ਸਾਫ਼ ਹੋ ਗਿਆ। ਇਹ ਪਾਣੀ ਅੱਜ ਤੀਕ ਸਾਫ਼ ਹੈ। ਇਹ ਸਭ ਕੁਝ ਉਵੇਂ ਹੋਇਆ ਜਿਵੇਂ ਅਲੀਸ਼ਾ ਨੇ ਕਿਹਾ।ਕੁਝ ਮੁੰਡਿਆਂ ਵੱਲੋਂ ਅਲੀਸ਼ਾ ਨੂੰ ਮਖੌਲ ਕਰਨਾ
23ਅਲੀਸ਼ਾ ਉਸ ਸ਼ਹਿਰ ਤੋਂ ਬੈਤੇਲ ਨੂੰ ਆਇਆ। ਅਲੀਸ਼ਾ ਬੈਤੇਲ ਵੱਲ ਪਹਾੜੀਆਂ ਉੱਪਰ ਤੁਰਿਆ ਜਾਂਦਾ ਸੀ ਤਾਂ, ਕੁਝ ਮੁੰਡੇ ਸ਼ਹਿਰ ਤੋਂ ਬਾਹਰ ਆ ਰਹੇ ਸਨ ਅਤੇ ਉਨ੍ਹਾਂ ਨੇ ਅਲੀਸ਼ਾ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਆਖਿਆ, "ਚੜਦਾ ਰਹੀ ਗੰਜਿਆਂ, ਚੜਾਦਾ ਰਹੀ ਗੰਜਿਆਂ।"
24ਅਲੀਸ਼ਾ ਨੇ ਪਰਤ ਕੇ ਉਨ੍ਹਾਂ ਵੱਲ ਵੇਖਿਆ ਅਤੇ ਯਹੋਵਾਹ ਦਾ ਨਾਂ ਲੈਕੇ ਉਨ੍ਹਾਂ ਨੂੰ ਸਰਾਪ ਦਿੱਤਾ ਫੇਰ ਜੰਗਲ ਵਿੱਚੋਂ ਦੋ ਰਿੱਛ ਨਿਕਲੇ, ਅਤੇ 42 ਮੁੰਡਿਆਂ ਨੂੰ ਪਾੜ ਕੇ ਮਾਰ ਦਿੱਤਾ।
25ਅਲੀਸ਼ਾ ਬੈਤੇਲ ਨੂੰ ਛੱਡ ਕੇ ਕਰਮਲ ਦੇ ਪਹਾੜ ਨੂੰ ਗਿਆ। ਫ਼ਿਰ ਉਸ ਜਗ੍ਹਾ ਤੋਂ ਅਲੀਸ਼ਾ ਸਾਮਰਿਯਾ ਵੱਲ ਨੂੰ ਗਿਆ।