Loading Bible Translation
First-time download in progress. This may take a few seconds…
Punjabi Bible Wordproject Bible
26 verses
1ਮਨਸ਼੍ਸ਼ਹ 12 ਸਾਲਾਂ ਦਾ ਸੀ ਜਦ ਉਸਨੇ ਰਾਜ ਕਰਨਾ ਸ਼ੁਰੂ ਕੀਤਾ। ਉਸਨੇ ਯਰੂਸ਼ਲਮ ਵਿੱਚ 55 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਹਫ਼ਸੀਬਾਹ ਸੀ।
2ਮਨਸ਼੍ਸ਼ਹ ਨੇ ਵੀ ਉਹੀ ਗੱਲਾਂ ਕੀਤੀਆਂ ਜੋ ਯਹੋਵਾਹ ਨੇ ਆਖਿਅ ਕਿ ਗ਼ਲਤ ਸਨ। ਉਸ ਨੇ ਵੀ ਬਾਕੀ ਕੌਮਾਂ ਵਾਂਗ ਹੀ ਭੈੜੇ ਕੰਮ ਕੀਤੇ ਜਦੋਂ ਇਸਰਾਏਲੀ ਆਏ ਤੇ ਯਹੋਵਾਹ ਨੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ।
3ਮਨਸ਼੍ਸ਼ਹ ਨੇ ਫ਼ਿਰ ਉੱਚੀਆਂ ਥਾਵਾਂ ਨੂੰ ਬਣਾਇਆ। ਜਿਹੜੀਆਂ ਕਿ ਉਸਦੇ ਪਿਤਾ ਹਿਜ਼ਕੀਯਾਹ ਨੇ ਨਸ਼ਟ ਕਰਵਾਈਆਂ ਸਨ। ਉਸਨੇ ਮੁੜ ਤੋਂ ਜਗਵੇਦੀਆਂ, ਬਆਲ ਦੇਵਤੇ ਲਈ ਬਣਵਾਈਆਂ ਅਤੇ ਅਸ਼ੀਰਾਹ ਦੇ ਟੁਂਡ (ਖੰਭ) ਬਣਵਾੇ ਜਿਵੇਂ ਕਿ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਬਣਵਾੇ ਸਨ। ਮਨਸ਼੍ਸ਼ਹ ਨੇ ਸਾਰੇ ਸੁਰਗੀ ਲਸ਼ਕਰਾਂ ਨੂੰ ਮੱਥਾ ਟੇਕਿਆ ਤੇ ਉਹਨਾਂ ਉਪਾਸਨਾ ਕੀਤੀ।
4ਮਨਸ਼੍ਸ਼ਹ ਨੇ ਯਹੋਵਾਹ ਦੇ ਮੰਦਰ ਵਿੱਚ ਝੂਠੇ ਦੇਵਤਿਆਂ ਨੂੰ ਸਨਮਾਨ ਦੇਣ ਲਈ ਜਗਵੇਦੀਆਂ ਬਣਵਾਈਆਂ। ਇਹ ਉਹੀ ਜਗ੍ਹਾ ਹੈ ਜਿਸ ਬਾਰੇ ਯਹੋਵਾਹ ਗੱਲ ਕਰ ਰਿਹਾ ਸੀ, ਜਦੋਂ ਉਸਨੇ ਇਹ ਆਖਿਆ ਸੀ, "ਮੈਂ ਯਰੂਸ਼ਲਮ ਵਿੱਚ ਆਪਣਾ ਨਾਂ ਰੱਖਾਂਗਾ।"
5ਮਨਸ਼੍ਸ਼ਹ ਨੇ ਯਹੋਵਾਹ ਦੇ ਮੰਦਰ ਦੇ ਦੋਨੋ ਵਿਹੜਿਆਂ ਵਿੱਚ ਅਕਾਸ਼ ਦੇ ਸਾਰੇ ਲਸ਼ਕਰਾਂ ਲਈ ਜਗਵੇਦੀਆਂ ਬਣਾਈਆਂ।
6ਉਸਨੇ ਆਪਣੇ ਪੁੱਤਰ ਨੂੰ ਅੱਗ ਵਿੱਚੋਂ ਦੀ ਲੰਘਾਇਆ। ਅਤੇ ਉਸਨੇ ਭਵਿੱਖ ਨੂੰ ਜਾਨਣ ਵਾਸਤੇ ਵੱਖੋ-ਵੱਖ ਤਰੀਕੇ ਅਪਣਾੇ। ਉਸਨੇ ਟੂਣੇ-ਟੋਟਕੇ ਕਰਨ ਵਾਲੇ ਜਾਦੂਗਰਾਂ ਨਾਲ ਵਾਸਤਾ ਰੱਖਿਆ।ਉਸਨੇ ਅਨੇਕਾਂ ਬਦ-ਗੱਲਾਂ ਕਰਕੇ ਯਹੋਵਾਹ ਨੂੰ ਗੁੱਸੇ ਕੀਤਾ ਜਿਨ੍ਹਾਂ ਨੂੰ ਯਹੋਵਾਹ ਗ਼ਲਤ ਮੰਨਦਾ ਸੀ।
7ਉਸਨੇ ਆਪਣੀ ਘੜੀ ਹੋਈ ਅਸ਼ੇਰਾਹ ਦੀ ਮੂਰਤ ਨੂੰ ਮੰਦਰ ਵਿੱਚ ਧਰ ਦਿੱਤਾ। ਯਹੋਵਾਹ ਨੇ ਦਾਊਦ ਅਤੇ ਉਸਦੇ ਪੁੱਤਰ ਸੁਲੇਮਾਨ ਨੂੰ ਇਸ ਮੰਦਰ ਬਾਰੇ ਆਖਿਆ ਸੀ ਕਿ, "ਮੈਂ ਇਸਰਾਏਲ ਦੇ ਸਾਰੇ ਸ਼ਹਿਰਾਂ ਵਿੱਚੋਂ ਯਰੂਸ਼ਲਮ ਨੂੰ ਚੁਣਿਆ ਹੈ ਅਤੇ ਮੈਂ ਯਰੂਸ਼ਲਮ ਦੇ ਮੰਦਰ ਵਿੱਚ ਹਮੇਸ਼ਾ ਲਈ ਆਪਣਾ ਨਾਂ ਰਖਾਂਗਾ।
8ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਜ਼ਮੀਨ ਤੋਂ ਬਾਹਰ ਨਹੀਂ ਭਟਕਣ ਦੇਵਾਂਗਾ ਜੋ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ, ਜੇਕਰ ਉਹ ਮੇਰੇ ਦਿੱਤੇ ਹੋਏ ਹੁਕਮਾਂ ਅਤੇ ਆਗਿਆਵਾਂ ਦੇ ਮੁਤਾਬਕ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਦਿੱਤਾ ਸੀ ਪੂਰਾ ਕਰਕੇ ਉਸਦਾ ਪਾਲਨ ਕਰਨ।"
9ਪਰ ਲੋਕਾਂ ਨੇ ਪਰਮੇਸ਼ੁਰ ਦੀ ਗੱਲ ਨਾ ਸੁਣੀ। ਮਨਸ਼੍ਸ਼ਹ ਨੇ ਉਨ੍ਹਾਂ ਤੋਂ ਉਨ੍ਹਾਂ ਲੋਕਾਂ ਨਾਲੋਂ ਵੀ ਭੈੜੇ ਕੰਮ ਕਰਵੇ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲ ਦੀ ਖਾਤਰ ਤਬਾਹ ਕੀਤਾ ਸੀ।
10ਯਹੋਵਾਹ ਨੇ ਆਪਣੇ ਸੇਵਕਾਂ, ਨਬੀਆਂ ਨੂੰ ਇਹ ਆਖਣ ਲਈ ਭੇਜਿਆ:
11"ਯਹੂਦਾਹ ਦੇ ਪਾਤਸ਼ਾਹ ਮਨਸ਼੍ਸ਼ਹ ਨੇ ਇਹ ਮੰਦੇ ਘਿਰਣਾ ਯੋਗ ਕੰਮ ਕੀਤੇ ਹਨ ਅਤੇ ਅਮੋਰੀਆਂ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਉਨ੍ਹਾਂ ਤੋਂ ਵੀ ਵਧ੍ਧਕੇ ਉਸਨੇ ਭੈੜੇ ਕੰਮ ਕੀਤੇ ਹਨ। ਇੰਨਾਂ ਹੀ ਨਹੀਂ ਸਗੋਂ ਉਸਨੇ ਯਹੂਦਾਹ ਤੋਂ ਵੀ ਆਪਣੇ ਬਣਾਏ ਹੋਏ ਬੁੱਤਾਂ ਦੇ ਨਾਲ ਪਾਪ ਕਰਵਾਇਆ ਹੈ।
12ਇਸ ਲਈ ਇਸਰਾਏਲ ਦਾ ਯਹੋਵਾਹ ਆਖਦਾ ਹੈ, 'ਵੇਖੋ! ਮੈਂ ਯਰੂਸ਼ਲਮ ਅਤੇ ਯਹੂਦਾਹ ਲਈ ਮੁਸੀਬਤਾਂ ਲਿਆਵਾਂਗਾ ਅਤੇ ਜੋ ਵੀ ਕੋਈ ਇਸ ਬਾਰੇ ਸੁਣੇਁਗਾ ਹੇਰਾਨ ਹੋ ਜਾਵ���ਗਾ। ਉਹ ਹੈਰਾਨਕੁਨ ਰਹਿ ਜਾਵੇਗਾ।
13ਮੈਂ ਯਰੂਸ਼ਲਮ ਉੱਪਰ ਉਹ ਮਾਪਕ ਲਕੀਰ ਖਿੱਚਾਗਾਂ ਜੋ ਸਾਮਰਿਯਾ ਦੇ ਖਿਲਾਫ਼ ਵਰਤੀ ਸੀ ਅਤੇ ਉਹ ਸਾਹਲ ਜੋ ਮੈਨ ਆਹਾਬ ਦੇ ਘਰ ਦੇ ਵਿਰੁੱਧ ਵਰਤੀ ਸੀ। ਮੈਂ ਯਰੂਸ਼ਲਮ ਨੂੰ ਪਲਟ ਦੇਵਾਂਗਾ ਜਿਵੇਂ ਕੋਈ ਵਿਅਕਤੀ ਭਾਂਡਾ ਪੂਂਝਕੇ ਇਸਨੂੰ ਮੂਧਾ ਮਾਰ ਦਿੱਤਾ ਹੈ।
14ਉਬ੍ਬੋਁ ਫ਼ਿਰ ਭੀ ਮੇਰੇ ਕੁਝ ਲੋਕ ਬਚੇ ਰਹਿਣਗੇ, ਪਰ ਮੈਂ ਉਨ੍ਹਾਂ ਨੂੰ ਛੱਡ ਦੇਵਾਂਗਾ, ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹਵਾਲੇ ਕਰਾਂਗਾ। ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਣਗੇ ਤੇ ਉਹ ਉਨ੍ਹਾਂ ਲਈ ਜੰਗ ਵਿੱਚ ਜਿੱਤੀਆਂ ਕੀਮਤੀ ਵਸਤਾਂ ਵਾਂਗ ਹੋਣਗੇ!
15ਕਿਉਂ ਕਿ ਮੇਰੇ ਲੋਕਾਂ ਨੇ ਉਹ ਕੰਮ ਕੀਤੇ ਜਿਨ੍ਹਾਂ ਨੂੰ ਮੈਂ ਵਰਜਿਆ ਜਾਂ ਮਾੜਾ ਕਰਾਰ ਦਿੱਤਾ। ਉਨ੍ਹਾਂ ਨੇ ਮੈਨੂੰ ਆਪਣੇ ਨਾਲ ਨਰਾਜ਼ ਕੀਤਾ ਜਦ ਤੋਂ ਕਿ ਉਨ੍ਹਾਂ ਦੇ ਪੁਰਖੇ ਮਿਸਰ ਵਿੱਚੋਂ ਨਿਕਾਲੇ।
16ਮਨਸਹ੍ਹ ਨੇ ਬੜੇ ਮਾਸੂਮ ਲੋਕਾਂ ਦਾ ਕਤਲ ਕੀਤਾ। ਉਸਨੇ ਯਰੂਸ਼ਲਮ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਸਾਰੀ ਜ਼ਮੀਨ ਨੂੰ ਖੂਨ ਨਾਲ ਲਬਰੇਜ਼ ਕਰ ਦਿੱਤਾ। ਅਤੇ ਉਹ ਸਾਰੇ ਪਾਪਾਂ ਦੇ ਨਾਲ ਮਨਸ਼੍ਸ਼ਹ ਨੇ ਯਹੂਦਾਹ ਤੋਂ ਉਹ ਪਾਪ ਕਰਵਾਏ ਕਿ ਉਹ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਲੱਗਣ।"'
17ਮਨਸ਼੍ਸ਼ਹ ਨੇ ਜੋ ਵੀ ਪਾਪ ਕੀਤੇ, ਉਹ ਸਾਰੇ ਪਾਪ ਜਿਹੜੇ ਉਸ ਕੀਤੇ ਸਭ 'ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹਨ।
18ਮਨਸ਼੍ਸ਼ਹ ਜਦੋਂ ਮਰਿਆ ਤਾਂ ਮਰਨ ਉਪਰੰਤ ਉਸਨੂੰ ਉਸਦੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ। ਮਨਸ਼੍ਸ਼ਹ ਨੂੰ ਉਸਦੇ ਘਰਦੇ ਬਾਗ਼ ਵਿੱਚ ਹੀ ਦਫ਼ਨਾਇਆ ਗਿਆ ਜੋ ਕਿ "ਉਜ਼ਾ ਦਾ ਬਾਗ਼" ਕਹਾਉਂਦਾ ਸੀ। ਉਸ ਉਪਰੰਤ ਉਸਦਾ ਪੁੱਤਰ ਆਮੋਨ ਰਾਜ ਕਰਨ ਲੱਗਾ।
19ਆਮੋਨ ਜਦੋਂ ਰਾਜ ਕਰਨ ਲੱਗਾ ਤਾਂ ਉਹ 22 ਵਰ੍ਹਿਆਂ ਦਾ ਸੀ। ਉਸਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਂ ਮਸ਼ੁਲ੍ਲਮਬ ਸੀ ਜੋ ਯਾਟਬਾਹੀ ਦੀ ਹਾਹੂਸ਼ ਦੀ ਧੀ ਸੀ।
20ਆਮੋਨ ਨੇ ਵੀ ਆਪਣੇ ਪਿਤਾ ਵਾਂਗ ਉਹ ਗ਼ਲਤ ਕੰਮ ਕੀਤੇ। ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ।
21ਆਮੋਨ ਨੇ ਵੀ ਆਪਣੇ ਪਿਉ ਵਾਂਗ ਹੀ ਉਨ੍ਹਾਂ ਬੁੱਤਾਂ ਦੀ ਉਪਾਸਨਾ ਅਤੇ ਸੇਵਾ ਕੀਤੀ।
22ਉਸਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ, ਨੂੰ ਛੱਡ ਦਿੱਤਾ ਅਤੇ ਓਵੇਂ ਨਹੀਂ ਰਹਿਆ ਜਿਵੇਂ ਯਹੋਵਾਹ ਨੇ ਕਿਹਾ ਸੀ।
23ਆਮੋਨ ਪਾਤਸ਼ਾਹ ਦੇ ਸੇਵਕਾਂ ਨੇ ਉਸਦੇ ਵਿਰੁੱਧ ਮਤਾ ਪਕਾਕੇ ਉਸਨੂੰ ਮਾਰ ਸੁਟਿਆ ਅਤੇ ਉਹ ਵੀ ਉਸਦੇ ਆਪਣੇ ਹੀ ਘਰ ਵਿੱਚ।
24ਪਰ ਉਸ ਦੇਸ਼ ਦੇ ਲੋਕਾਂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਛੱਡਿਆ ਜਿਨ੍ਹ੍ਹਾਂ ਨੇ ਆਮੋਨ ਪਾਤਸ਼ਾਹ ਦੇ ਵਿਰੁੱਧ ਵਿਉਂਤ ਬਣਾਈ ਸੀ। ਫ਼ਿਰ ਲੋਕਾਂ ਨੇ ਆਮੋਨ ਦੇ ਪੁੱਤਰ ਯੋਸੀਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ।
25ਆਮੋਨ ਪਾਤਸ਼ਾਹ ਦੇ ਹੋਰ ਬਾਕੀ ਦੇ ਕੰਮ ਯਹੂਦਾਹ ਪਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
26ਆਮੋਨ ਪਾਤਸ਼ਾਹ ਨੂੰ 'ਉਜ਼ਾ ਦੇ ਬਾਗ਼ ਵਿੱਚ ਹੀ ਦਫ਼ਨਾਇਆ ਗਿਆ ਅਤੇ ਉਸ ਉਪਰੰਤ ਉਸਦਾ ਪੁੱਤਰ ਯੋਸੀਯਾਹ ਨਵਾਂ ਪਾਤਸ਼ਾਹ ਬਣਿਆ।