Loading Bible Translation
First-time download in progress. This may take a few seconds…
Punjabi Bible Wordproject Bible
51 verses
1ਜਿਸ ਦਿਨ ਯਹੋਵਾਹ ਨੇ ਦਾਊਦ ਨੂੰ ਸ਼ਾਊਲ ਅਤੇ ਉਸਦੇ ਹੋਰ ਦੁਸ਼ਮਣਾਂ ਤੋਂ ਬਚਾਇਆ ਉਸਨੇ ਇਹ ਗੀਤ ਲਿਖਿਆ:
2ਯਹੋਵਾਹ ਮੇਰੀ ਚੱਟਾਨ, ਮੇਰਾ ਕਿਲ੍ਹਾ, ਮੇਰੀ ਸੁਰਖਿਆ ਦਾ ਸਬਾਨ ਹੈ।
3ਉਹ ਮੇਰਾ ਪਰਮੇਸ਼ੁਰ ਹੈ, ਉਹ ਮੇਰਾ ਟਿਲ੍ਲਾ ਹੈ, ਜਿਸ ਦੀ ਸ਼ਰਨੀਁ ਮੈਂ ਆਇਆ ਹਾਂ। ਪਰਮੇਸ਼ੁਰ ਮੇਰੀ ਢਾਲ, ਮੇਰੇ ਬਚਾਓ ਦਾ ਸਿੰਗ, ਮੇਰਾ ਉੱਚਾ ਗਢ਼, ਮੇਰੀ ਓਟ ਹੈ। ਜੋ ਮੈਨੂੰ ਵੈਰੀਆਂ ਤੋਂ ਬਚਾਉਂਦਾ ਹੈ।
4ਉਹ ਮੇਰਾ ਮਖੌਲ ਉਡਾਉਂਦੇ ਪਰ ਮੈਂ ਯਹੋਵਾਹ ਨੂੰ ਮਦਦ ਲਈ ਪੁਕਾਰਦਾ ਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਦਾ।
5ਮੇਰੇ ਵੈਰੀਆਂ, ਮੈਨੂੰ ਵਢ੍ਢਣ ਦੀ ਕੋਸ਼ਿਸ਼ ਕੀਤੀ ਮੌਤ ਦੀਆਂ ਲਹਿਰਾਂ ਨੇ ਮੈਨੂੰ ਘੇਰ ਲਿਆ ਬੇਧਰਮੀ ਹੜਾਂ ਚ ਮੈਂ ਘਿਰਿਆ ਜਿਨ੍ਹਾਂ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹਿਆ।
6ਪਾਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫ਼ਂਧੇ ਮੇਰੇ ਸਾਮ੍ਹਣੇ ਸੀ,
7ਉਨ੍ਹਾਂ ਚ ਘਿਰਿਆ, ਮੈਂ ਯਹੋਵਾਹ ਨੂੰ ਮਦਦ ਲਈ ਪੁਕਾਰਿਆ, ਹਾਂ, ਮੈਂ ਆਪਣੇ ਪਰਮੇਸ਼ੁਰ ਨੂੰ ਪੁਕਾਰਿਆ। ਪਰਮੇਸ਼ੁਰ, ਆਪਣੇ ਮੰਦਰ ਚ ਵਿਰਾਜਮਾਨ, ਨੇ ਮੇਰੀ ਪੁਕਾਰ ਸੁਣੀ ਉਸਨੇ ਮੇਰੇ ਕੁਰਲਾਉਂਦੇ ਦੀ ਚੀਖ ਸੁਣੀ।
8ਤੱਦ ਧਰਤੀ ਕੰਬੀ ਤੇ ਬਰਬਰਾਈ ਅਕਾਸ਼ ਦੀਆਂ ਨੀਹਾਂ ਹਿਲ੍ਲੀਆਂ। ਕਿਉਂ ਕਿ ਯਹੋਵਾਹ ਨੂੰ ਕਰੋਧ ਚੜਿਆ।
9ਪਰਮੇਸ਼ੁਰ ਦੀਆਂ ਨਾਸਾਂ ਚੋ ਧੂੰਆਂ ਨਿਕਲਿਆ ਮੂੰਹ ਚੋ ਅੱਗ ਦੀਆਂ ਲਾਟਾਂ ਚੱਲੀਆਂ ਉਸਦੀ ਦੇਹ ਚੋ ਅੱਗ ਦੇ ਚਿਂਗਾੜੇ ਉੱਡੇ।
10ਯਹੋਵਾਹ ਨੇ ਅਸਮਾਨਾਂ ਨੂੰ ਨਿਵਾਇਆ ਅਤੇ ਹੇਠਾਂ ਉਤਰਿਆ ਯਹੋਵਾਹ ਭਾਰੇ ਘਣੇ ਕਾਲੇ ਬੱਦਲ ਚ ਖੜੋਤਾ।
11ਉਹ ਉੱਡ ਰਿਹਾ ਸੀ ਯਹੋਵਾਹ ਕਰੂਬੀ ਫ਼ਰਿਸ਼ਤਿਆਂ ਉੱਪਰ ਚੜ ਕੇ ਉਡਿਆ ਉਸ੍ਸਨੂੰ ਪੌਣ ਦੇ ਖੰਭਾਂ ਤੇ ਸਵਾਰ ਵੇਖਿਆ ਗਿਆ।
12ਯਹੋਵਾਹ ਨੇ ਕਾਲੇ ਬੱਦਲਾਂ ਨੂੰ ਤੰਬੂ ਵਾਂਗ ਆਪਣੇ ਦੁਆਲੇ ਲਪੇਟ ਲਿਆ। ਉਸਨੇ ਪਾਣੀ ਨੂੰ, ਭਾਰੇ ਘਟੇ ਬੱਦਲ ਦਾ ਰੂਪ ਦੇਣ ਲਈ ਇੱਕਠਾ ਕੀਤਾ।
13ਉਸਦੇ ਅੱਗੇ ਦੀ ਦਮਕ ਤੋਂ ਅੰਗਿਆਰ ਦਗ੍ਗ-ਦਗ੍ਗ ਕਰਨ ਲੱਗੇ।
14ਯਹੋਵਾਹ ਅਕਾਸ਼ ਤੋਂ ਗਰਜਿਆ ਅੱਤ ਉੱਚ ਪਰਮੇਸ਼ੁਰ ਨੇ ਆਪਣੀ ਵਾਣੀ ਸੁਣਾਈ।
15ਫ਼ਿਰ ਯਹੋਵਾਹ ਨੇ ਆਪਣੇ ਤੀਰ ਚਲਾਏ ਅਤੇ ਆਪਣੇ ਵੈਰੀਆਂ ਨੂੰ ਵਿਂਨ੍ਹ ਦਿੱਤਾ ਬਿਜਲੀਆਂ ਦੀ ਚਮਕ ਨਾਲ ਲੋਕਾਂ ਨੂੰ ਡਰਾ ਦਿੱਤਾ।
16ਯਹੋਵਾਹ ਦੇ ਘੁਰਕਣੇ ਕਾਰਣ ਉਸ ਦੀਆਂ ਨਾਸਾਂ ਦੇ ਸਾਹ ਦੇ ਝੋਕੇ ਕਾਰਣ ਸਮੁੰਦਰ ਦੀਆਂ ਨਿਚਲੀਆਂ ਦਿਸ ਪਈਆਂ ਅਤੇ ਜਗਤ ਦੀਆਂ ਨੀਹਾਂ ਖੁਲ੍ਹ ਗਈਆਂ।
17ਯਹੋਵਾਹ ਨੇ ਉਵੇਂ ਹੀ ਮੇਰੀ ਰੱਖਿਆ ਕ੍ਕੀਤੀ। ਯਹੋਵਾਹ ਅਰਸੋਁ ਫ਼ਰਸ਼ੇ ਉਤਰਿਆ ਯਹੋਵਾਹ ਨੇ ਮੈਨੂੰ ਜਕੜਿਆ ਤੇ ਮੁਸੀਬਤਾਂ ਦੇ ਸਮੁੰਦਰਾਂ ਚੋ ਮੈਨੂੰ ਆਪਣੇ ਵੱਲ ਖਿਚਿਆ।
18ਮੇਰੇ ਵੈਰੀ ਮੈਥੋਂ ਵਧ ਬਲਵਾਨ ਸਨ ਉਨ੍ਹਾਂ ਮੇਰੇ ਨਾਲ ਬੜੀ ਨਫ਼ਰਤ ਕੀਤੀ ਮੇਰੇ ਵੈਰੀ ਮੇਰੇ ਲਈ ਬਹੁਤ ਤਾਕਤਵਰ ਹਨ ਪਰ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਤੋਂ ਬਚਾਇਆ।
19ਮੇਰੀ ਬਿਪਤਾ ਵਿੱਚ ਮੇਰੇ ਵੈਰੀਆਂ ਨੇ ਮੇਰੇ ਤੇ ਹਮਲਾ ਕੀਤਾ ਪਰ ਯਹੋਵਾਹ ਮੇਰੀ ਟੇਕ ਸੀ।
20ਮੈਂ ਯਹੋਵਾਹ ਦਾ ਪਿਆਰਾ ਸੀ ਸੋ ਉਸ ਮੈਨੂੰ ਬਚਾਇਆ ਤੇ ਮੈਨੂੰ ਖੁਲ੍ਹੇ ਅਸਮਾ��ੀ ਕੱਢ ਲਿਆਇਆ।
21ਯਹੋਵਾਹ ਨੇ ਮੇਰੇ ਧਰਮ ਅਨੁਸਾਰ ਮੈਨੂੰ ਇਨਾਮ ਦਿੱਤਾ ਮੇਰੇ ਹੱਥਾਂ ਦੀ ਸੁਚ੍ਚਤਾ ਅਨੁਸਾਰ ਮੈਨੂੰ ਮਿਲਾਅ ਦਿੱਤਾ।
22ਕਿਉਂ ਕਿ ਮੈਂ ਯਹੋਵਾਹ ਨੂੰ ਮੰਨਿਆ! ਮੈਂ ਆਪਣੇ ਪਰਮੇਸ਼ੁਰ ਦੇ ਵਿਰੁੱਧ ਪਾਪ ਨਹੀਂ ਕੀਤਾ।
23ਮੈਂ ਹਮੇਸ਼ਾ ਯਹੋਵਾਹ ਦੇ ਫ਼ੈਸਲਿਆਂ ਨੂੰ ਚੇਤੇ ਰੱਖਦਾ। ਮੈਂ ਉਸ ਦੇ ਕਨੂੰਨਾਂ ਦਾ ਪਾਲਣ ਕਰਦਾ ਹਾਂ।
24ਉਸਦੇ ਸਾਹਵੇਂ ਮੈਂ ਖੁਦ ਨੂੰ ਪਾਕ ਤੇ ਮਾਸੂਸ ਰੱਖਿਆ।
25ਸੋ ਯਹੋਵਾਹ ਨੇ ਨਿਗਾਹ ਕਰਕੇ ਮੇਰੇ ਧਰਮ ਅਨੁਸਾਰ ਤੇ ਸੁਚ੍ਚਮਤਾ ਕਾਰਨ ਮੈਨੂੰ ਨਜ਼ਰਾਨਾ ਦਿੱਤਾ।
26ਪਿਆਰੇ ਲਈ ਤੂੰ ਆਪਣਾ ਪਿਆਰ ਦਰਸਾਉਂਦਾ ਹੈਂ ਸੱਚੇ ਮਨੁੱਖ ਲਈ ਆਪਣਾ ਸੱਚ ਪ੍ਰਗਟਾਉਂਦਾ ਹੈਂ।
27ਸ਼ੁਧ੍ਧ ਲਈ ਤੂੰ ਆਪੇ ਨੂੰ ਸ਼ੁਧ ਵਿਖਾਵੇਂਗਾ। ਹਾਠੇ ਲਈ ਆਪਾ ਹਾਠਾ ਬਣ ਜਾਵੇਂਗਾ।
28ਤੂੰ ਦੁੱਖੀ ਲੋਕਾਂ ਲਈ ਮਿਹਰ ਹੈਂ ਹਂਕਾਰੀਆਂ ਲਈ ਕਹਿਰ ਹੈਂ।
29ਤੂੰ ਮੇਰਾ ਦੀਵਾ ਹੈਂ ਯਹੋਵਾਹ! ਜਿਸ ਨੇ ਮੇਰੇ ਹਨੇਰਿਆਂ ਨੂੰ ਉਜਿਆਲਾ ਕੀਤਾ।
30ਤੇਰੀ ਮਿਹਰ ਸਦਕਾ ਯਹੋਵਾਹ ਮੈਂ ਸੂਰਮਿਆਂ ਨਾਲ ਭਜਿਆ ਤ੍ਤੇ ਤੇਰੀ ਕਿਰਪਾ ਨਾਲ ਮੈਂ ਵੈਰੀਆਂ ਦੀਆਂ ਦੀਵਾਰਾਂ ਟਪ੍ਪੀਆਂ।
31ਪਰਮੇਸ਼ੁਰ ਦਾ ਰਾਹ ਪੂਰਾ ਹੈ ਯਹੋਵਾਹ ਦਾ ਬਚਨ ਪਰਤਾਇਆ ਹੋਇਆ ਹੈ ਉਹ ਆਪਣੇ ਸ਼ਰਧਾਲੂਆਂ ਦਾ ਰਖਵਾਲਾ ਹੈ।
32ਯਹੋਵਾਹ ਤੋਂ ਬਿਨਾ ਹੋਰ ਕੌਣ ਪਰਮੇਸ਼ੁਰ ਹੈ? ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ?
33ਪਰਮੇਸ਼ੁਰ ਮੇਰਾ ਪੱਕਾ ਗਢ਼ ਹੈ ਉਹ ਨਿਰਦੋਸ਼ ਲੋਕਾਂ ਨੂੰ ਆਪਣੇ ਰਾਹ ਤੇ ਲਾਉਂਦਾ ਹੈ।
34ਪਰਮੇਸ਼ੁਰ ਸਦਕਾ ਮੈਂ ਹਿਰਨੀਆਂ ਵਾਂਗ ਚੁਂਗੀਆਂ ਭਰਦਾਂ ਤੇ ਮੈਨੂੰ ਮੇਰੇ ਉਚਿਆਂ ਬ੍ਥਾਵਾਂ ਤੇ ਉਹ ਖੜਾ ਕਰਦਾ ਹੈ।
35ਪਰਮੇਸ਼ੁਰ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦਾ ਹੈ ਜਿਸ ਸਦਕਾ ਮੇਰੀਆਂ ਬਾਹਾਂ ਪਿੱਤਲ ਦਾ ਧਨੁਖ੍ਖ ਵੀ ਝੁਕਾਅ ਸਕਦੀਆਂ ਹਨ।
36ਪਰਮੇਸ਼ੁਰ, ਤੂੰ ਆਪਣੀ ਸੁਰਖਿਆ ਦੀ ਢਾਲ ਮੈਨੂੰ ਬਖਸ਼ੀ ਹੈ ਅਤੇ ਜਿੱਤਣ ਲਈ ਸਹਾਇਤਾ ਕੀਤੀ ਹੈ। ਹਾਂ ਤੂੰ ਮੇਰੀ ਸਹਾਇਤਾ ਕੀਤੀ ਹੈ ਦੁਸ਼ਮਣਾਂ ਤੋਂ ਜਿੱਤਣ ਵਿੱਚ।
37ਤੂੰ ਮੇਰੇ ਹੇਠਾਂ ਮੇਰੇ ਕਦਮਾਂ ਨੂੰ ਵਧਾਇਆ ਹੈ ਤੇ ਮੇਰੇ ਪੈਰ ਤਾਂ ਹੀ ਨਹੀਂ ਤਿਲਕੇ, ਨਾ ਹੀ ਬਿੜਕੇ।
38ਮੈਂ ਆਪਣੇ ਵੈਰੀਆਂ ਦਾ ਪਿੱਛਾ ਕੀਤਾ ਪਿੱਛਾ ਕਰ ਉਨ੍ਹਾਂ ਦਾ ਨਾਸ ਕੀਤਾ ਤੱਦ ਤੀਕ ਨਾ ਵਾਪਸ ਮੁੜਿਆ ਜਦ ਤੀਕ ਉਹ ਬਰਬਾਦ ਨਾ ਹੋਏ।
39ਮੈਂ ਵੈਰੀਆਂ ਦਾ ਨਾਸ ਕੀਤਾ ਮੈਂ ਉਨ੍ਹਾਂ ਨੂੰ ਹਰਾਇਆਂ ਉਹ ਮੇਰੇ ਪੈਰੀ ਪਏ ਮੁੜੇ ਅਤੇ ਕਦੇ ਨਾ ਉੱਠ ਸਕੇ।
40ਪਰਮੇਸ਼ੁਰ, ਤੂੰ ਯੁੱਧ ਲਈ ਆਪਣੇ ਬਲ ਨਾਲ ਮੇਰੀ ਕਮਰ ਕਸੀ ਤੂੰ ਮੇਰੇ ਵੈਰੀਆਂ ਨੂੰ ਮੇਰੇ ਹੇਠ ਝੁਕਾਅ ਦਿੱਤਾ।
41ਤੂੰ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ ਤੇ ਮੈਂ ਆਪਣੇ ਨਫ਼ਰਤ ਕਰਨ ਵਾਲਿਆਂ ਦਾ ਸਰਬਨਾਸ਼ ਕੀਤਾ।
42ਉਨ੍ਹਾਂ ਨੇ ਵੇਖਿਆ ਕੋਈ ਬਚਾਉਣ ਵਾਲਾ ਨਾ ਵਿਖਾਈ ਦਿੱਤਾ ਵੇਖਿਆ ਉਨ੍ਹਾਂ ਵੱਲ ਯਹੋਵਾਹ ਦੇ ਵੀ ਪਰ ਉਸਨੇ ਵੀ ਕੋਈ ਨਾ ਜਵਾਬ ਦਿੱਤਾ।
43ਫ਼ਿਰ ਮੈਂ ਉਨ੍ਹਾਂ ਨੂੰ ਧਰਤੀ ਦੀ ਧੂਲ ਵਾਂਗ ਉਨ੍ਹਾਂ ਦਾ ਸੁਰਮਾ ਕੀਤਾ ਰਸਤੇ ਦੇ ਚਿਕ੍ਕੜ ਵਾਂਗ ਉਨ੍ਹਾਂ ਨੂੰ ਮਿਧਿਆ ਤ੍ਤੇ ਉਨ੍ਹਾਂ ਨੂੰ ਖਲਾਰ ਦਿੱਤਾ।
44ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, ਤੂੰ ਮੈਨੂੰ ਕੌਮਾ ਦਾ ਮੁਖੀਆ ਬਣਾਇਆ, ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਵੀ ਨਹੀਂ ਉਨ੍ਹਾਂ ਵੀ ਆਨ ਮੇਰੀ ਸੇਵਾ ਕੀਤੀ।
45ਪਰਦੇਸੀਆਂ ਮੇਰਾ ਹੁਕਮ ਮੰਨਿਆ, ਜਦ ਵੀ ਕਦੇ ਮੈਂ ਫ਼ੁਰਮਾਨ ਕੀਤਾ ਉਨ੍ਹਾਂ ਝਟ੍ਟ ਹੁਕਮ ਪਰਵਾਨ ਕੀਤਾ। ਪਰਦੇਸੀ ਹਮੇਸ਼ਾ ਮੈਥੋਂ ਘਬਰਾੇ।
46ਪਰਦੇਸੀ ਡਰ ਨਾਲ ਕੁਮਲਾਅ ਗਏ ਉਹ ਆਪਣੀਆਂ ਖੁਡ੍ਡਾਂ ਵਿੱਚੋਂ ਡਰ ਨਾਲ ਕੰਬੰਦੇ ਨਿਕਲੇ।
47ਯਹੋਵਾਹ ਜਿਉਂਦਾ ਹੈ ਤੇ ਉਹ ਮੇਰੀ ਚੱਟਾਨ ਹੈ। ਮੈਂ ਪਰਮੇਸ਼ੁਰ ਦੀ ਉਸਤਤ ਕਰਦਾ ਹਾਂ। ਉਹ ਚੱਟਾਨ ਹੈ ਜੋ ਮੈਨੂੰ ਬਚਾਉਂਦੀ ਹੈ।
48ਉਸ ਮੇਰੇ ਵੈਰੀਆਂ ਨੂੰ ਮੇਰੀ ਖਾਤਿਰ ਸਜ਼ਾ ਦਿੱਤੀ ਤੇ ਲੋਕਾਂ ਨੂੰ ਮੇਰੇ ਹੁਕਮ ਹੇਠ ਰੱਖਿਆ।
49ਪਰਮੇਸ਼ੁਰ ਨੇ ਮੈਨੂੰ ਵੈਰੀਆਂ ਤੋਂ ਬਚਾਇਆ, ਹਾਂ ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਮੈਨੂੰ ਉੱਚਾ ਕੀਤਾ ਮੈਨੂੰ ਜ਼ਾਲਮਾਂ ਤੋਂ ਬਚਾਇਆ।
50ਸੇ ਕਾਰਣ ਹੇ ਯੋਹਵਾਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ ਅਤੇ ਤੇ ਤੇਰੇ ਨਾਂ ਦਾ ਜਸ੍ਸ ਗਾਵਾਂਗਾ।
51ਯਹੋਵਾਹ ਆਪਣੇ ਪਾਤਸ਼ਾਹ ਲਈ ਸੁਰਖਿਆ ਦਾ ਬੁਰਜ ਹੈ ਅਤੇ ਆਪਣੇ ਮਸਹ ਕੀਤੇ ਹੋਏ ਉੱਪਰ ਭਾਵ ਦਾਊਦ ਅਤੇ ਉਸ ਦੇ ਉਤਰਾਧਿਕਾਰੀਆਂ ਉੱਪਰ ਹਮੇਸ਼ਾ ਦਯਾ ਕਰਦਾ ਹੈ।