Loading Bible Translation
First-time download in progress. This may take a few seconds…
Punjabi Bible Wordproject Bible
13 verses
1"ਦਰਸ਼ਨ ਵਿਚਲੇ ਆਦਮੀ ਨੇ ਆਖਿਆ, 9 ਦਾਨੀੇਲ, ਉਸ ਸਮੇਂ, ਮਹਾਨ ਸ਼ਹਿਜ਼ਾਦਾ (ਦੂਤ) ਮੀਕਾੇਲ ਉੱਠ ਖਲੋਵੇਗਾ। ਮੀਕਾੇਲ ਤੁਹਾਡੇ ਯਹੂਦੀ ਲੋਕਾਂ ਦਾ ਅਧਿਕਾਰੀ ਹੈ। ਉੱਥੇ ਬਹੁਤ ਮੁਸੀਬਤ ਦਾ ਸਮਾਂ ਆਵੇਗਾ, ਉਸਤੋਂ ਬਦਤਰ, ਜਦੋਂ ਤੋਂ ਕੌਮਾਂ ਧਰਤੀ ਉੱਤੇ ਆਈਆਂ ਹਨ। ਪਰ ਦਾਨੀੇਲ, ਉਸ ਵੇਲੇ ਤੁਹਾਡੇ ਲੋਕਾਂ ਵਿੱਚੋਂ ਹਰ ਕੋਈ, ਜਿਸਦਾ ਨਾਮ ਜੀਵਨ ਦੀ ਪਵਿੱਤਰ ਪੁਸਤਕ ਵਿੱਚ ਲਿਖਿਆ ਹੋਇਆ ਹੈ ਬਚ ਜਾਵੇਗਾ।
2ਉਹ ਬਹੁਤ ਸਾਰੇ ਲੋਕ ਜਿਹੜੇ ਜਿਹੜੇ ਮਰ ਚੁੱਕੇ ਹਨ ਅਤੇ ਦਫ਼ਨਾੇ ਜਾ ਚੁੱਕੇ ਹਨ, ਜਾਗ ਉੱਠਣਗੇ। ਉਨ੍ਹਾਂ ਵਿੱਚੋਂ ਕੁਝ ਲੋਕ ਸਦੀਵੀ ਜੀਵਨ ਲਈ ਜਾਗ ਉੱਠਣਗੇ। ਪਰ ਉਨ੍ਹਾਂ ਵਿੱਚੋਂ ਕੁਝ ਸਦਾ ਲਈ ਸ਼ਰਮ ਅਤੇ ਨਿਰਾਦਰ ਹਾਸਿਲ ਕਰਨ ਲਈ ਜਾਗ ਉੱਠਣਗੇ।
3ਸਿਆਣੇ ਲੋਕ ਅਕਾਸ਼ ਵਾਂਗ ਚਮਕਣਗੇ। ਉਹ ਸਿਆਣੇ ਲੋਕ ਜਿਨ੍ਹਾਂ ਨੇ ਹੋਰਨਾਂ ਨੂੰ ਸਹੀ ਜੀਵਨ ਢੰਗ ਸਿਖਾਇਆ ਸੀ ਸਦਾ ਲਈ ਤਾਰਿਆਂ ਵਾਂਗ ਚਮਕਦੇ ਰਹਿਣਗੇ।
4""ਪਰ ਤੂੰ, ਦਾਨੀੇਲ, ਇਸ ਸੰਦੇਸ਼ ਨੂੰ ਗੁਪਤ ਰੱਖੀਁ। ਤੈਨੂੰ ਕਿਤਾਬ ਜ਼ਰੂਰ ਬੰਦ ਕਰ ਦੇਣੀ ਚਾਹੀਦੀ ਹੈ। ਤੈਨੂੰ ਇਹ ਭੇਤ ਅੰਤ ਕਾਲ ਤੀਕ ਸਾਂਭ ਕੇ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਸੱਚੇ ਗਿਆਨ ਲਈ ਇੱਧਰ-ਉਧ੍ਧਰ ਭਟਣਕਗੇ। ਅਤੇ ਸੱਚਾ ਗਿਆਨ ਵਧੇ ਫ਼ੁਲ੍ਲੇਗਾ।'
5"ਫ਼ੇਰ, ਮੈਂ, ਦਾਨੀੇਲ ਨੇ, ਦੇਖਿਆ ਅਤੇ ਦੋ ਹੋਰਨਾਂ ਬੰਦਿਆਂ ਨੂੰ ਦੇਖਿਆ। ਇੱਕ ਆਦਮੀ ਨਦੀ ਵਾਲੇ ਮੇਰੇ ਪਾਸੇ ਖਲੋਤਾ ਸੀ। ਅਤੇ ਦੂਸਰਾ ਆਦਮੀ ਨਦੀ ਦੇ ਦੂਸਰੇ ਪਾਸੇ ਖਲੋਤਾ ਸੀ।
6ਉਹ ਬੰਦਾ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ, ਉਹ ਨਦੀ ਦੇ ਪਾਣੀ ਉੱਪਰ ਖਲੋਤਾ ਸੀ। ਦੋਹਾਂ ਵਿੱਚੋਂ ਇੱਕ ਜਣੇ ਨੇ ਉਸਨੂੰ ਆਖਿਆ, 9 ਹੋਰ ਕਿੰਨਾ ਚਿਰ ਲੱਗੇਗਾ ਜਦੋਂ ਇਹ ਅਦਭੁਤ ਗੱਲਾਂ ਸੱਚ ਹੋ ਜਾਣਗੀਆਂ?'
7"ਉਸ ਆਦਮੀ ਨੇ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ ਅਤੇ ਜਿਹੜਾ ਪਾਣੀ ਉੱਪਰ ਖਲੋਤਾ ਸੀ, ਆਪਣੇ ਸੱਜੇ ਅਤੇ ਖੱਬੇ ਹੱਥ ਅਕਾਸ਼ ਵੱਲ ਉਠਾੇ। ਅਤੇ ਮੈਂ ਉਸਨੂੰ ਉਸ ਪਰਮੇਸ਼ੁਰ ਦੇ ਨਾਮ ਦੀ ਵਰਤੋਂ ਕਰਕੇ ਇਕਰਾਰ ਕਰਦਿਆਂ ਸੁਣਿਆ ਜਿਹੜਾ ਸਦਾ ਲਈ ਜਿਉਂਦਾ ਹੈ। ਉਸਨੇ ਆਖਿਆ, 'ਇਹ ਤਿੰਨ ਅਤੇ ਡੇਢ ਵਰ੍ਹੇ ਲਈ ਹੋਵੇਗਾ। ਪਵਿੱਤਰ ਲੋਕਾਂ ਦੀ ਤਾਕਤ ਟੁੱਟ ਜਾਵੇਗੀ ਅਤੇ ਫ਼ੇਰ ਆਖਿਰਕਾਰ ਇਹ ਸਭ ਗੱਲਾਂ ਸਹੀ ਸਿਧ੍ਧ ਹੋਣਗੀਆਂ?'
8"ਮੈਂ ਜਵਾਬ ਸੁਣਿਆ ਪਰ ਮੈਂ ਸੱਚਮੁੱਚ ਸਮਝਿਆ ਨਹੀਂ। ਇਸ ਲਈ ਮੈਂ ਪੁਛਿਆ, 'ਸ਼੍ਰ੍ਰੀਮਾਨ, ਇਨ੍ਹਾਂ ਸਾਰੀਆਂ ਗੱਲਾਂ ਦਾ ਅੰਤ ਕੀ ਹੋਵੇਗਾ?'
9"ਉਸਨੇ ਜਵਾਬ ਦਿੱਤਾ, 'ਜਾ, ਦਾਨੀੇਲ ਆਪਣੇ ਜੀਵਨ ਚਲਦਾ ਚਲ। ਇਸ ਵਿੱਚ ਹੀ ਸੰਦੇਸ਼ ਛੁਪੀਆ ਹਇਆ ਹੈ। ਇਹ ਉਦੋਂ ਤੀਕ ਭੇਤ ਰਹੇਗਾ ਜਦੋਂ ਤੱਕ ਕਿ ਅੰਤ ਸਮਾਂ ਨਹੀਂ ਆ ਜਾਂਦਾ।
10ਬਹੁਤ ਸਾਰੇ ਲੋਕ ਪਵਿੱਤਰ ਬਣਾਏ ਜਾਣਗੇ। ਉਹ ਆਪਣੇ-ਆਪ ਨੂੰ ਸਾਫ਼ ਬਣਾ ਲੈਣਗੇ। ਪਰ ਮੰਦੇ ਲੋਕ ਬਦੀ ਕਰਦੇ ਰਹਿਣਗੇ। ਅਤੇ ਉਹ ਮੰਦੇ ਲੋਕ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਣਗੇ। ਪਰ ਸਿਆਣੇ ਬੰਦੇ ਇਨ੍ਹਾਂ ਗੱਲਾਂ ਨੂੰ ਸਮਝ ਲੈਣਗੇ।
11""ਰੋਜ਼ਾਨਾ ਬਲੀ ਰੋਕ ਦਿੱਤੀ ਜਾਵੇਗੀ। ਉਸ ਸਮੇਂ ਤੋਂ ਲੈਕੇ 1,290 ਦਿਨ ਗੁਜ਼ਰ ਜਾਣਗੇ ਜਦੋਂ ਉਹ ਸਮਾਂ ਆਵੇਗਾ ਕਿ ਤਬਾਹੀ ਲਿਆਉਣ ਵਾਲੀ ਭਿਆਨਕ ਸ਼ੈ ਸਬਾਪਿਤ ਕੀਤੀ ਜਾਵੇਗੀ।
12ਉਹ ਬੰਦਾ ਬਹੁਤ ਪ੍ਰਸੰਨ ਹੋਵੇਗਾ ਜਿਹੜਾ 1 ਣ335 ਦਿਨ ਤੱਕ ਇੰਤਜ਼ਾਰ ਕਰਦਾ ਹੈ ਅਤੇ ਉਨ੍ਹਾਂ ਦੇ ਅੰਤ ਤੱਕ ਆਉਂਦਾ ਹੈ।
13""ਜਿੱਥੋਂ ਤੀਕ ਤੇਰੀ ਗੱਲ ਹੈ, ਦਾਨੀੇਲ, ਜਾ ਅਤੇ ਆਪਣੇ ਜੀਵਨ ਨੂੰ ਅੰਤ ਤੀਕ ਬਿਤਾ। ਤੈਨੂੰ ਤੇਰਾ ਆਰਾਮ ਮਿਲੇਗਾ। ਅੰਤ ਉੱਤੇ, ਤੂੰ ਮੌਤ ਤੋਂ ਉਭਰੇਁਗਾ, ਆਪਣਾ ਹਿੱਸਾ ਲੈਣ ਲਈ।"'