Loading Bible Translation
First-time download in progress. This may take a few seconds…
Punjabi Bible Wordproject Bible
25 verses
1ਜਿਹ ਦੇ ਨਲ ਮਿੱਧੇ ਹੋਏ ਹੋਣ ਅਥਵਾ ਇੰਦਰੀ ਕੱਟੀ ਹੋਈ ਹੋਵੇ ਉਹ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
2ਹਰਾਮ ਦੀ ਨਸਲ ਯਹੋਵਾਹ ਦੀ ਸਭਾ ਵਿੱਚ ਨਾ ਵੇੜੇ। ਉਹ ਦਸਵੀਂ ਪੀੜ੍ਹੀ ਤੀਕ ਵੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
3ਕੋਈ ਅੰਮੋਨੀ, ਕੋਈ ਮੋਆਬੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਉਨ੍ਹਾਂ ਵਿੱਚੋਂ ਕੋਈ ਵੀ ਦਸਵੀਂ ਪੀੜ੍ਹੀ ਤੀਕ ਸਦਾ ਲਈ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
4ਏਸ ਗੱਲ ਦਾ ਕਾਰਨ ਏਹ ਹੈ ਕਿ ਜਦ ਤੁਸੀਂ ਮਿਸਰ ਵਿੱਚੋਂ ਨਿੱਕਲੇ ਸਾਓ ਤਾਂ ਓਹ ਰੋਟੀ ਪਾਣੀ ਲੈ ਕੇ ਰਾਹ ਉੱਤੇ ਤੁਹਾਡੇ ਅਗਲਵਾਂਢੀ ਨਾ ਨਿੱਕਲੇ ਸਗੋਂ ਤੁਹਾਡੇ ਵਿਰੁੱਧ ਉਨ੍ਹਾਂ ਨੇ ਬਓਰ ਦੇ ਪੁੱਤ੍ਰ੍ ਬਿਲਆਮ ਨੂੰ ਭਾੜੇ ਉੱਤੇ ਮਸੋਪੋਤਾ-ਮੀਆਂ ਦੇ ਫ਼ਤੋਹ ਵਿੱਚ ਸੱਦਿਆ ਕਿ ਉਹ ਤੁਹਾਨੂੰ ਸਰਾਪ ਦੇਵੇ।
5ਪਰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਬਿਲਆਮ ਦੀ ਸੁਣਨੀ ਨਾ ਚਾਹੀ ਸਗੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੂੰ ਤੁਹਾਡੇ ਨਾਲ ਪ੍ਰੇਮ ਕੀਤਾ ਸੀ।
6ਤੁਸੀਂ ਸਦਾ ਤੀਕ ਆਪਣੇ ਜੀਵਨ ਭਰ ਉਨ੍ਹਾਂ ਦੀ ਸੁਖ ਸਾਂਦ ਅਤੇ ਉਨ੍ਹਾਂ ਦੀ ਭਲਿਆਈ ਨਾ ਭਾਲੋ।
7ਤੁਸੀਂ ਕਿਸੇ ਅਦੋਮੀ ਤੋਂ ਘਿਣ ਨਾ ਕਰੋ ਕਿਉਂ ਜੋ ਉਹ ਤੁਹਾਡਾ ਭਰਾ ਹੈ। ਤੁਸੀਂ ਕਿਸੇ ਮਿਸਰੀ ਤੋਂ ਘਿਣ ਨਾ ਕਰੋ ਕਿਉਂ ਜੋ ਤੁਸੀਂ ਉਸ ਦੇ ਦੇਸ ਵਿੱਚ ਪਰਦੇਸੀ ਸਾਓ।
8ਉਨ੍ਹਾਂ ਦੇ ਪੁੱਤ੍ਰ ਜਿਹੜੇ ਉਨ੍ਹਾਂ ਤੋਂ ਜੰਮਣ ਤੀਜੀ ਪੀੜ੍ਹੀ ਵਿੱਚ ਯਹੋਵਾਹ ਦੀ ਸਭਾ ਵਿੱਚ ਵੜਨ।
9ਜਦ ਤੁਸੀਂ ਆਪਣੇ ਵੈਰੀਆਂ ਦੇ ਵਿਰੁੱਧ ਛੌਣੀ ਵਿੱਚ ਨਿੱਕਲੋ ਤਾਂ ਤੁਸੀਂ ਹਰ ਬੁਰੀ ਗੱਲ ਤੋਂ ਆਪ ਨੂੰ ਬਚਾ ਰਖੋ।
10ਜੇ ਤੁਹਾਡੇ ਵਿੱਚ ਕੋਈ ਮਨੁੱਖ ਹੋਵੇ ਅਣਜਾਣੇ ਤੇ ਰਾਤ ਨੂੰ ਅਸ਼ੁੱਧ ਹੋ ਗਿਆ ਹੋਵੇ ਉਹ ਛੌਣੀ ਵਿੱਚੋਂ ਇੱਕ ਪਾਸੇ ਨੂੰ ਚੱਲਿਆ ਜਾਵੇ, ਉਹ ਛੌਣੀ ਵਿੱਚ ਨਾ ਵੜੇ।
11ਤਾਂ ਐਉ ਹੋਵੇਗਾ ਕਿ ਸੰਝ ਦੇ ਵੇਲੇ ਉਹ ਪਾਣੀ ਨਾਲ ਨਹਾਵੇ ਅਤੇ ਜਦ ਸੂਰਜ ਡੁੱਬ ਗਿਆ ਹੋਵੇ ਤਦ ਉਹ ਛੌਣੀ ਵਿੱਚ ਵੜੇ।
12ਤੁਹਾਡੇ ਲਈ ਛੌਣੀ ਤੋਂ ਬਾਹਰ ਇੱਕ ਪਾਸੇ ਵੱਲ ਥਾਂ ਹੋਵੇ ਜਿੱਥੇ ਤੁਸੀਂ ਸੁਚੇਤੇ ਜਾਓ।
13ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਐਉਂ ਹੋਵੇ ਕਿ ਜਦ ਤੁਸੀਂ ਬਾਹਰ ਸੁਚੇਤੇ ਬੈਠੋ ਤਾਂ ਤੁਸੀਂ ਉਸ ਦੇ ਨਾਲ ਪੁੱਟੋ। ਅਤੇ ਜੋ ਕੁਝ ਤੁਹਾਡੇ ਵਿੱਚੋਂ ਨਿੱਕਲਿਆ ਹੋਵੇ ਮੁੜ ਕੇ ਉਸ ਨੂੰ ਕੱਜ ਦਿਓ।
14ਕਿਓਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀ ਛੌਣੀ ਦੇ ਵਿੱਚ ਫਿਰਦਾ ਹੈ ਤਾਂ ਜੋ ਉਹ ਤੁਹਾਨੂੰ ਛੁਡਾਵੇ ਅਤੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਅੱਗੇ ਲਾ ਦੇਵੇ ਤਾਂ ਹੀ ਤੁਹਾਡੀ ਛੌਣੀ ਪੱਵਿਤ੍ਰ ਹੋਵੇ ਮਤੇ ਉਹ ਤੁਹਾਡੇ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖ ਕੇ ਮੁੜ ਜਾਵੇ।
15ਤੂੰ ਕੋਈ ਗੋੱਲਾ ਜਿਹੜਾ ਤੇਰੇ ਕੋਲ ਆਪਣੇ ਸੁਆਮੀ ਤੋਂ ਨੱਠ ਕੇ ਆ ਜਾਵੇ ਉਸ ਦੇ ਸੁਆਮੀ ਨੂੰ ਨਾ ਮੋੜੀਂ।
16ਉਹ ਤੇਰੇ ਵਿੱਚ ਤੇਰੇ ਸੰਗ ਉਸ ਥਾਂ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਉਸ ਨੂੰ ਚੰਗਾ ਲੱਗੇ ਟਿਕ ਜਾਵੇ। ਤੂੰ ਉਸ ਨੂੰ ਦੁੱਖ ਨਾ ਦੇਵੀਂ।
17ਇਸਰਾਏਲ ਦੀਆਂ ਧੀਆਂ ਵਿੱਚੋਂ ਕੋਈ ਦੇਵਦਾਸੀ ਨਾ ਹੋਵੇ ਅਤੇ ਨਾ ਇਸਰਾਏਲ ਦੇ ਪੁੱਤ੍ਰਾਂ ਵਿੱਚੋਂ ਕੋਈ ਗਾਂਡੂ ਹੋਵੇ।
18ਤੂੰ ਕੰਜਰੀ ਦੀ ਖਰਚੀ ਅਤੇ ਕੁੱਤੇ ਦੀ ਕਮਾਈ ਕਿਸੇ ਸੁੱਖਨਾ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਵਿੱਚ ਨਾ ਲੈ ਜਾਵੀਂ ਕਿਉਂ ਜੋ ਏਹ ਦੋਵੇਂ ਯਹੋਵਾਹ ਤੇਰੇ ਪਰਮੇਸ਼ੁਰ ਲਈ ਇੱਕੋ ਜਿਹੇ ਘਿਣਾਉਣੇ ਹਨ।
19ਤੂੰ ਆਪਣੇ ਭਰਾ ਨੂੰ ਬਿਆਜ ਉੱਤੇ ਨਾ ਦੇਵੀਂ, ਨਾ ਚਾਂਦੀ ਨਾ ਬਿਆਜ, ਨਾ ਅੰਨ ਦਾ ਬਿਆਜ, ਨਾ ਕਿਸੇ ਚੀਜ਼ ਦਾ ਬਿਆਜ ਜਿਹੜੀ ਬਿਆਜ ਉੱਤੇ ਦਿੱਤੀ ਜਾਂਦੀ ਹੈ।
20ਤੂੰ ਓਪਰੇ ਨੂੰ ਬਿਆਜ ਉੱਤੇ ਦੇ ਸਕਦਾ ਹੈਂ ਪਰ ਆਪਣੇ ਭਰਾ ਨੂੰ ਬਿਆਜ ਉੱਤੇ ਨਾ ਦੇਵੀਂ ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਉਸ ਧਰਤੀ ਉੱਤੇ ਜਿੱਥੇ ਤੂੰ ਕਬਜ਼ਾ ਕਰਨ ਲਈ ਜਾਂਦਾ ਹੈਂ ਤੈਨੂੰ ਬਰਕਤ ਦੇਵੇ।
21ਜਦ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੁਖਨਾਂ ਸੁੱਖੇਂ ਤਾਂ ਉਸ ਦੇ ਪੂਰਾ ਕਰਨ ਵਿੱਚ ਢਿੱਲ ਨਾ ਪੈਣ ਦੇਵੀਂ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੈਥੋਂ ਜ਼ਰੂਰ ਪੂਰਾ ਪੂਰਾ ਲਵੇਗਾ ਅਤੇ ਉਹ ਢਿੱਲ ਤੇਰੇ ਲਈ ਪਾਪ ਹੋਵੇਗੀ।
22ਪਰ ਜੇ ਤੂੰ ਸੁੱਖਨਾਂ ਨਾ ਸੁੱਖੇਂ ਤਾਂ ਉਹ ਤੇਰੇ ਲਈ ਪਾਪ ਨਹੀਂ ਹੋਵੇਗੀ।
23ਜੋ ਕੁਝ ਤੇਰੇ ਬੁੱਲਾਂ ਤੋਂ ਨਿੱਕਲੇ ਤੂੰ ਉਸ ਨੂੰ ਪੂਰਾ ਕਰੀਂ ਜਿਵੇਂ ਤੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਖੁਸ਼ੀ ਦੀ ਭੇਟ ਸੁੱਖੀ ਅਤੇ ਜਿਵੇਂ ਆਪਣੇ ਮੂੰਹ ਤੋਂ ਬਚਨ ਕੱਢਿਆ।
24ਜਦ ਤੂੰ ਆਪਣੇ ਗੁਆਢੀ ਦੇ ਅੰਗੂਰੀ ਬਾਗ ਵਿੱਚ ਜਾਵੇਂ ਤਾਂ ਤੂੰ ਆਪਣੀ ਇੱਛਾ ਅਨੁਸਾਰ ਅੰਗੂਰ ਖਾਈਂ ਪਰ ਤੂੰ ਆਪਣੇ ਭਾਂਡੇ ਵਿੱਚ ਨਾ ਪਾਈਂ।
25ਜਦ ਤੂੰ ਆਪਣੇ ਗੁਆਂਢੀ ਦੀ ਖੜੀ ਫ਼ਸਲ ਵਿੱਚ ਜਾਵੇ ਤਾਂ ਤੂੰ ਆਪਣੇ ਹੱਥ ਨਾਲ ਸਿੱਟੇ ਤੋੜੀਂ ਪਰ ਦਾਤੀ ਆਪਣੇ ਗੁਆਂਢੀ ਦੀ ਖੜੀ ਫ਼ਸਲ ਵਿੱਚ ਨਾ ਚਲਾਈਂ।