Loading Bible Translation
First-time download in progress. This may take a few seconds…
Punjabi Bible Wordproject Bible
20 verses
1ਬੋੜੀਆਂ ਜਿਹੀਆਂ ਮੁਰਦਾ ਮੱਖੀਆਂ ਸਭ ਤੋਂ ਵਧੀਆ ਸੁਗੰਧੀ ਨੂੰ ਬਰਬਾਦ ਕਰ ਸਕਦੀਆਂ ਹਨ। ਇਸੇ ਤਰ੍ਹਾਂ ਹੀ, ਬੋੜੀ ਜਿਹੀ ਮੂਰਖਤਾ ਬਹੁਤ ਵੱਡੀ ਸਿਆਣਪ ਅਤੇ ਇੱਜ਼ਤ ਨੂੰ ਤਬਾਹ ਕਰ ਸਕਦੀ ਹੈ।
2ਸਿਆਣੇ ਬੰਦੇ ਦੇ ਵਿਚਾਰ ਉਸ ਦੀ ਸਹੀ ਰਸਤੇ ਉੱਤੇ ਅਗਵਾਈ ਕਰਦੇ ਹਨ। ਪਰ ਮੂਰਖ ਬੰਦੇ ਦੇ ਵਿਚਾਰ ਉਸ ਦੀ ਗ਼ਲਤ ਰਸਤੇ ਵੱਲ ਅਗਵਾਈ ਕਰਦੇ ਹਨ।
3ਜਦੋਂ ਮੂਰਖ ਬੰਦਾ ਸੜਕ ਤੇ ਵੀ ਤੁਰ ਰਿਹਾ ਹੁੰਦਾ ਹੈ ਉਹ ਆਪਣੀ ਮੂਰਖਤਾ ਦਰਸਾਉਂਦਾ। ਉਹ ਇਹ ਸਭ ਲਈ ਸਾਫ ਕਰ ਦਿੰਦਾ ਕਿ ਉਹ ਮੂਰਖ ਹੈ।
4ਜੇਕਰ ਸ਼ਾਸਕ ਤੁਹਾਡੇ ਤੇ ਨਾਰਾਜ਼ ਹੋ ਜਾਵੇ, ਉਸ ਕੋਲੋਂ ਰੁਖ੍ਖੇਪਣ ਵਿੱਚ ਨਾ ਚਲੇ ਜਾਵੋ। ਜੇ ਤੁਸੀਂ ਸ਼ਾਤ ਅਤੇ ਮਦਦਗਾਰ ਬਣੇ ਰਹੋਁਗੇ ਤੁਸੀਂ ਵੱਡੀਆਂ ਗਲਤੀਆਂ ਵੀ ਸੁਧਾਰ ਸਕਦੇ ਹੋ।
5ਇੱਥੇ ਇੱਕ ਹੋਰ ਬਦੀ ਹੈ ਜਿਹੜੀ ਮੈਂ ਇਸ ਦੁਨੀਆਂ ਵਿੱਚ ਵੇਖੀ ਹੈ ਅਤੇ ਇਹ ਉਹ ਗੱਲ ਹੈ ਜਿਹੜੀ ਸ਼ਾਸਕ ਕਰਦੇ ਹਨ:
6ਮੂਰਖ ਬੰਦਿਆਂ ਨੂੰ ਮਹੱਤਵਪੂਰਣ ਥਾਵਾਂ ਮਿਲਦੀਆਂ ਹਨ, ਜਦੋਂ ਕਿ ਅਮੀਰ ਆਦਮੀਆਂ ਨੂੰ ਉਹ ਨੌਕਰੀਆਂ ਮਿਲਦੀਆਂ ਹਨ ਜਿਹੜੀਆਂ ਮਹਰ੍ਰਵਪੂਰਣ ਨਹੀਂ।
7ਮੈਂ ਅਜਿਹੇ ਲੋਕਾਂ ਨੂੰ ਘੋੜੇ ਉੱਤੇ ਸਵਾਰੀ ਕਰਦਿਆਂ ਦੇਖਿਆ ਹੈ ਜਿਨ੍ਹਾਂ ਨੂੰ ਨੌਕਰ ਹੋਣਾ ਚਾਹੀਦਾ ਹੈ, ਜਦੋਂ ਕਿ ਉਹ ਲੋਕ ਜਿਨ੍ਹਾਂ ਨੂੰ ਹਾਕਮ ਹੋਣਾ ਚਾਹੀਦਾ ਹੈ (ਉਨ੍ਹਾਂ ਦੇ ਨਾਲ ਗੁਲਾਮਾਂ ਵਾਂਗ) ਤੁਰਦਿਆਂ ਦੇਖਿਆ ਹੈ।
8ਉਹ ਬੰਦਾ ਜਿਹੜਾ ਟੋਆ ਪੁੱਟਦਾ ਹੈ ਉਹ ਖੁਦ ਹੀ ਉਸ ਵਿੱਚ ਡਿੱਗ ਸਕਦਾ ਹੈ। ਉਹ ਬੰਦਾ ਜਿਹੜਾ ਕੰਧ ਢਾਹੁਂਦਾ ਹੈ, ਹੋ ਸਕਦਾ ਹੈ ਉਸ ਨੂੰ ਸੱਪ ਡਂਗ ਲਵੇ।
9ਉਹ ਬੰਦਾ ਜਿਹੜਾ ਵੱਡੇ ਪੱਥਰ ਨੂੰ ਸਰਕਾਉਂਦਾ ਹੈ ਹੋ ਸਕਦਾ ਹੈ ਉਹ ਉਨ੍ਹਾਂ ਰਾਹੀਂ ਜ਼ਖਮੀ ਹੋ ਜਾਵੇ। ਅਤੇ ਉਹ ਬੰਦਾ ਜਿਹੜਾ ਰੁੱਖਾਂ ਨੂੰ ਕੱਟਦਾ ਹੈ, ਖਤਰੇ ਵਿੱਚ ਹੈ, ਰੁੱਖ ਉਸ ਦੇ ਆਪਣੇ ਉੱਪਰ ਵੀ ਡਿੱਗ ਸਕਦੇ ਹਨ।
10ਪਰ ਸਿਆਣਪ ਕਿਸੇ ਵੀ ਕੰਮ ਨੂੰ ਆਸਾਨ ਬਣਾ ਦੇਵੇਗੀ। ਖੁਂਢੇ ਚਾਕੂ ਨੂੰ ਵਰਤ ਕੇ ਕੱਟਣਾ ਬੜਾ ਔਖਾ ਹੈ, ਪਰ ਜੇ ਕੋਈ ਬੰਦਾ ਇਸ ਨੂੰ ਤੇਜ਼ ਕਰ ਲੈਂਦਾ ਹੈ, ਤਾਂ ਕੰਮ ਆਸਾਨ ਹੋ ਜਾਂਦਾ ਹੈ ਇਹੀ ਸਿਆਣਪ ਦਾ ਲਾਭ ਹੈ।
11ਭਾਵੇਂ ਕੋਈ ਬੰਦਾ ਸੱਪਾਂ ਨੂੰ ਕਾਬੂ ਕਰਨਾ ਜਾਣਦਾ ਹੋਵੇ। ਪਰ ਫਿਜ਼ੂਲ ਹੈ ਜੇ ਉਸ ਦੇ ਨੇੜੇ ਨਾ ਹੁੰਦਿਆਂ ਕਿਸੇ ਨੂੰ ਸੱਪ ਡਸ ਲਵੇ।
12ਸਿਆਣੇ ਬੰਦੇ ਦੇ ਸ਼ਬਦ ਉਸਤਤ ਲਿਆਉਂਦੇੇ ਹਨ, ਪਰ ਮੂਰਖ ਬੰਦੇ ਦੇ ਸ਼ਬਦ ਤਬਾਹੀ ਲਿਆਉਂਦੇ ਨੇ।
13ਉਹ ਮੂਰਖਤਾ ਭਰੀਆਂ ਗੱਲਾਂ ਤੋਂ ਸ਼ੁਰੂ ਹੁੰਦਾ ਅਤੇ ਪਾਗਲਪਨ ਅਤੇ ਬਦੀ ਨਾਲ ਬੋਲਣੋ ਹਟਦਾ ਹੈ।
14ਮੂਰਖ ਬੰਦਾ ਹਰ ਵੇਲੇ ਗੱਲਾਂ ਕਰਦਾ ਰਹਿੰਦਾ ਹੈ ਕਿ ਉਹ ਕੀ ਕਰੇਗਾ ਪਰ ਕੋਈ ਵੀ ਨਹੀਂ ਜਾਣਦਾ ਭਵਿੱਖ ਵਿੱਚ ਕੀ ਵਾਪਰੇਗਾ। ਕੋਈ ਨਹੀਂ ਕਹਿ ਸਕਦਾ ਕਿ ਬਾਦ ਵਿੱਚ ਕੀ ਹੋਵੇਗਾ।
15ਮੂਰਖ ਬੰਦਾ, ਚਤੁਰ ਨਹੀਂ ਇੰਨਾ ਕਿ ਆਪਣੇ ਘਰ ਦਾ ਰਾਹ ਲੱਭ ਸਕੇ, ਇਸ ਲਈ ਉਸ ਨੂੰ ਜੀਵਨ ਭਰ ਸਖਤ ਮਿਹਨਤ ਕਰਨੀ ਪੈਂਦੀ ਹੈ।
16ਜਿਸ ਦੇਸ ਦਾ ਰਾਜਾ ਬੱਚਾ ਹੈ ਉਸ ਦੇਸ ਲਈ ਅਤੇ ਜਿਸ ਦੇ ਸਜ੍ਜਣ ਆਪਣਾ ਸਾਰਾ ਸਮਾਂ ਖਾਣ ਪੀਣ ਵਿੱਚ ਬਿਤਾਉਂਦੇ ਹਨ ਇਹ ਬੁਰੀ ਗੱਲ ਹੈ।
17ਪਰ ਜੇ ਰਾਜਾ ਕਿਸੇ ਨੇਕ ਖਾਨਦਾਨ ਵਿੱਚੋਂ ਆਉਂਦਾ ਹੈ ਤਾਂ ਉਸ ਦੇਸ ਲਈ ਇਹ ਬਹੁਤ ਸ਼ੁਭ ਗੱਲ ਹੈ ਅਤੇ ਜੇਕਰ ਇਸਦੇ ਸਜ੍ਜਣ ਜਾਣਦੇ ਹਨ ਕਿ ਕਦੋਂ ਖਾਣਾ ਅਤੇ ਜੇਕਰ ਉਹ ਤਕੜੇ ਹੋਣ ਲਈ ਖਾਂਦੇ ਹਨ, ਨਾਕਿ ਆਨੰਦ ਮਨਾਉਣ ਅਤੇ ਸ਼ਰਾਬੀ ਹੋਣ ਲਈ।
18ਜੇ ਕੋਈ ਬੰਦਾ ਆਲਸੀ ਹੈ ਤਾਂ ਉਸਦਾ ਘਰ ਚੋਣਾ ਸ਼ੁਰੂ ਹੋ ਜਾਵੇਗਾ, ਅਤੇ ਛੱਤ ਡਿੱਗ ਪਵੇਗੀ।
19ਲੋਕ ਖਾਣਾ ਪਸੰਦ ਕਰਦੇ ਹਨ, ਅਤੇ ਮੈਅ ਉਨ੍ਹਾਂ ਦੇ ਜੀਵਨ ਨੂੰ ਪ੍ਰਸੰਨ ਬਣਾਉਂਦੀ ਹੈ। ਅਤੇ ਪੈਸੇ ਨਾਲ, ਸਭ ਕੁਝ ਸੁਲਝਾ ਦਿੰਦਾ ਹੈ।ਨਿਂਦਿਆ
20ਰਾਜੇ ਦੀ ਨਿਂਦਿਆ ਨਾ ਕਰੋ, ਆਪਣੀਆਂ ਸੋਚਾਂ ਵਿੱਚ ਵੀ ਨਹੀਂ। ਅਤੇ ਭਾਵੇਂ ਤੁਸੀਂ ਘਰ ਵਿੱਚ ਇਕੱਲੇ ਹੀ ਹੋਵੋਁ, ਅਮੀਰਾਂ ਬਾਰੇ ਮੰਦਾ ਨਾ ਬੋਲੋ। ਕਿਉਂ ਕਿ ਹੋ ਸਕਦਾ ਕਿ ਇੱਕ ਛੋਟਾ ਜਿਹਾ ਪੰਛੀ ਹੀ ਉੱਡ ਕੇ ਉਨ੍ਹਾਂ ਨੂੰ ਉਹ ਦੱਸ ਦੇਵੇ ਜੋ ਤੁਸੀਂ ਆਖਿਆ ਸੀ।