Loading Bible Translation
First-time download in progress. This may take a few seconds…
Punjabi Bible Wordproject Bible
33 verses
1ਸੋ ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ
2ਅਤੇ ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਭੇਟ ਅਤੇ ਬਲੀਦਾਨ ਕਰ ਕੇ ਧੂਪ ਦੀ ਸੁਗੰਧ ਲਈ ਦੇ ਦਿੱਤਾ।
3ਪਰ ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉਂ ਵੀ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ।
4ਅਤੇ ਨਾ ਬੇਸ਼ਰਮੀ, ਨਾ ਮੂੜ੍ਹ ਬਚਨ ਅਥਵਾ ਠੱਠੇ ਬਾਜ਼ੀ ਜੋ ਅਜੋਗ ਹਨ ਪਰ ਧੰਨਵਾਦ ਹੋਇਆ ਕਰੇ।
5ਕਿਉਂ ਜੋ ਤੁਸੀਂ ਇਸ ਗੱਲ ਨੂੰ ਪੱਕ ਜਾਣਦੇ ਹੋ ਭਈ ਕਿਸੇ ਹਰਾਮਕਾਰ ਯਾ ਭ੍ਰਿਸ਼ਟ ਯਾ ਲੋਭੀ ਮਨੁੱਖ ਨੂੰ ਜੋ ਮੂਰਤੀ ਪੂਜਕ ਹੈ ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਧਕਾਰ ਨਹੀਂ।
6ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਕੋਪ ਅਣਆਗਿਆਕਾਰੀ ਦੇ ਪੁੱਤ੍ਰਾਂ ਉੱਤੇ ਪੈਂਦਾ ਹੈ।
7ਸੋ ਤੁਸੀਂ ਓਹਨਾਂ ਦੇ ਸਾਂਝੀ ਨਾ ਹੋਵੋ।
8ਕਿਉਂ ਜੋ ਤੁਸੀਂ ਅੱਗੇ ਅਨ੍ਹੇਰਾ ਸਾਓ ਪਰ ਹੁਣ ਪ੍ਰਭੁ ਵਿੱਚ ਹੋ ਕੇ ਚਾਨਣ ਹੋ, ਤੁਸੀਂ ਚਾਨਣ ਦੇ ਪੁਤ੍ਰਾਂ ਵਾਙੁ ਚੱਲੋ।
9ਚਾਨਣ ਦਾ ਫਲ ਹਰ ਭਾਂਤ ਦੀ ਭਲਿਆਈ ਅਤੇ ਧਰਮ ਅਤੇ ਸਚਿਆਈ ਵਿੱਚ ਹੈ
10ਅਤੇ ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।
11ਅਤੇ ਅਨ੍ਹੇਰੇ ਦੇ ਅਫੱਲ ਕਾਰਜਾਂ ਵਿੱਚ ਸਾਂਝੀ ਨਾ ਹੋਵੋ ਪਰ ਉਨ੍ਹਾਂ ਨੂੰ ਨੰਗਿਆ ਕਰੋ।
12ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਓਹਨਾਂ ਤੋਂ ਹੁੰਦੇ ਹਨ, ਉਨ੍ਹਾਂ ਦੀ ਗੱਲ ਕੀਤਿਆਂ ਵੀ ਸ਼ਰਮ ਆਉਂਦੀ ਹੈ।
13ਪਰ ਸਾਰੀਆਂ ਗੱਲਾਂ ਜਾਂ ਉਨ੍ਹਾਂ ਨੂੰ ਨੰਗਿਆਂ ਕਰ ਸੁੱਟੀਦਾ ਹੈ ਤਾਂ ਚਾਨਣ ਤੋਂ ਪਰਗਟ ਹੋ ਜਾਂਦੀਆਂ ਹਨ ਕਿਉਂ ਜੋ ਹਰੇਕ ਗੱਲ ਜੋ ਪਰਗਟ ਹੁੰਦੀ ਹੈ ਸੋ ਚਾਨਣ ਹੈ।
14ਇਸ ਲਈ ਉਹ ਆਖਿਆ ਜਾਂਦਾ ਹੈ-ਹੇ ਸੋਣ ਵਾਲਿਆ, ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ! ਤਾਂ ਮਸੀਹ ਤੇਰੇ ਉੱਤੇ ਚਮਕੇਗਾ।
15ਸੋ ਚੌਕਸੀ ਨਾਲ ਵੇਖੋ ਭਈ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾ ਵਾਂਙੁ।
16ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।
17ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ।
18ਅਤੇ ਮੈਂ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ ਸਗੋਂ ਆਤਮਾ ਨਾਲ ਭਰਪੂਰ ਹੋ ਜਾਓ
19ਅਤੇ ਜ਼ਬੂਰ ਅਤੇ ਭਜਨ ਅਤੇ ਆਤਮਕ ਗੀਤ ਗਾ ਕੇ ਇੱਕ ਦੂਏ ਨਾਲ ਗੱਲਾਂ ਕਰੋ ਅਤੇ ਮਨ ਲਾ ਕੇ ਪ੍ਰਭੁ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ
20ਅਤੇ ਸਭਨਾਂ ਗੱਲਾਂ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਉੱਤੇ ਪਰਮੇਸ਼ੁਰ ਅਰਥਾਤ ਪਿਤਾ ਦਾ ਸਦਾ ਧੰਨਵਾਦ ਕਰੋ।
21ਅਤੇ ਮਸੀਹ ਦੇ ਭੌ ਵਿੱਚ ਇੱਕ ਦੂਏ ਦੇ ਅਧੀਨ ਰਹੋ।
22ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ।
23ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ।
24ਪਰ ਤਾਂ ਵੀ ਜਿਸ ਪਰਕਾਰ ਕਲੀਸਿਯਾ ਮਸੀਹ ਦੇ ਅਧੀਨ ਹੈ ਇਸੇ ਪਰਕਾਰ ਪਤਨੀਆਂ ਭੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਹੋਣ।
25ਹੇ ਪਤਿਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।
26ਭਈ ਉਸ ਨੂੰ ਜਲ ਦੀ ਅਸ਼ਨਾਨ ਤੋਂ ਬਾਣੀ ���ਾਲ ਸ਼ੁੱਧ ਕਰ ਕੇ ਪਵਿੱਤਰ ਕਰੇ।
27ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪਰਤਾਪਵਾਨ ਕਲੀਸਿਯਾ ਤਿਆਰ ਕਰੇ ਜਿਹ ਦੇ ਵਿੱਚ ਕਲੰਕ ਯਾ ਬੱਜ ਯਾ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ।
28ਇਸੇ ਤਰਾਂ ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ।
29ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ
30ਕਿਉਂ ਜੋ ਅਸੀਂ ਉਹ ਦੀ ਦੇਹੀ ਦੇ ਅੰਗ ਹਾਂ।
31ਇਸ ਕਰਕੇ ਮਨੁੱਖ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ।
32ਇਹ ਭੇਤ ਤਾਂ ਵੱਡਾ ਹੈ ਪਰ ਮੈਂ ਮਸੀਹ ਅਤੇ ਕਲੀਸਿਯਾ ਦੇ ਵਿਖੇ ਬੋਲਦਾ ਹਾਂ।
33ਪਰ ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ ਅਰ ਪਤਨੀ ਆਪਣੇ ਪਤੀ ਦਾ ਮਾਨ ਕਰੇ।