Loading Bible Translation
First-time download in progress. This may take a few seconds…
Punjabi Bible Wordproject Bible
14 verses
1ਉਸ ਸਾਰੀ ਰਾਤ ਪਤਸ਼ਾਹ ਨੂੰ ਨੀਂਦ ਨਾ ਆਈ ਤਾਂ ਉਸਨੇ ਆਪਣੇ ਇੱਕ ਦਾਸ ਨੂੰ ਇਤਿਹਾਸ ਦੀ ਪੋਥੀ ਲਿਆ ਕੇ ਉਸ ਨੂੰ ਸੁਨਾਉਣ ਨੂੰ ਕਿਹਾ। ਇਤਿਹਾਸ ਦੀ ਪੋਥੀ ਵਿੱਚ ਪਾਤਸ਼ਾਹ ਦੇ ਰਾਜ ਦੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਅੰਕਿਤ ਸਨ।
2ਪਾਤਸ਼ਾਹ ਨੇ ਸੇਵਾਦਾਰ ਨੇ ਪਾਤਸ਼ਾਹ ਨੂੰ ਪੋਥੀ ਪਢ਼ ਕੇ ਸੁਣਾਈ। ਉਸਨੇ ਪਾਤਸ਼ਾਹ ਅਹਸ਼ਵੇਰੋਸ਼ ਨੂੰ ਮਾਰ ਮੁਕਉਣ ਦੀ ਵਿਉਂਤ ਨੂੰ ਵੀ ਪਢ਼ਿਆ। ਇਹ ਉਸ ਵੇਲੇ ਦੀ ਵਾਰਦਾਤ ਹੈ ਜਦੋਂ ਮਾਰਦਕਈ ਨੇ ਬਿਗਬਾਨਾ ਅਤੇ ਤਰਸ਼ ਦੀ ਖਬਰ ਦਿੱਤੀ ਸੀ। ਇਹ ਉਹ ਦੋ ਖੁਸਰੇ ਸਨ ਜਿਹੜੇ ਪਾਤਸ਼ਾਹ ਦੇ ਦਰਵਾਜ਼ੇ ਤੇ ਪਹਿਰੇਦਾਰੀ ਕਰਦੇ ਸਨ, ਅਤੇ ਜਿਨ੍ਹਾਂ ਨੇ ਪਾਤਸ਼ਾਹ ਨੂੰ ਮਾਰਨ ਦੀ ਵਿਉਂਤ ਬਣਾਈ ਸੀ। ਮਾਰਦਕਈ ਨੂੰ ਇਸਦੀ ਸੂਹ ਮਿਲ ਗਈ ਅਤੇ ਉਸਨੇ ਇਸ ਬਾਰੇ ਕਿਸੇ ਨੂੰ ਸੂਚਨਾ ਦਿੱਤੀ ਸੀ।
3ਤਦ ਪਾਤਸ਼ਾਹ ਨੇ ਆਖਿਆ, "ਮਾਰਦਕਈ ਨੂੰ ਇਸ ਕਰਨੀ ਲਈ ਕੀ ਸਤਿਕਾਰ ਅਤੇ ਚੰਗਾ ਪੁਰਸਕਾਰ ਦਿੱਤਾ ਗਿਆ ਹੈ?"ਤਾਂ ਜਵਾਨ ਸੇਵਾਦਾਰਾਂ ਨੇ ਰਾਜੇ ਨੂੰ ਕਿਹਾ, "ਮਾਰਦਕਈ ਲਈ ਕੁਝ ਵੀ ਨਹੀਂ ਕੀਤਾ ਗਿਆ।"
4ਉਸ ਵੇਲੇ ਹਾਮਾਨ ਪਾਤਸ਼ਾਹ ਦੇ ਮਹਿਲ ਦੇ ਵਿਹੜੇ ਵਿੱਚ ਅਜੇ ਦਾਖਲ ਹੀ ਹੋਇਆ ਸੀ। ਉਹ ਪਾਤਸ਼ਾਹ ਨੂੰ ਇਹ ਆਖਣ ਆਇਆ ਸੀ ਕਿ ਜੋ ਸੂਲੀ ਉਸਨੇ ਤਿਆਰ ਕੀਤੀ ਹੈ ਪਾਤਸ਼ਾਹ, ਮਾਰਦਕਈ ਨੂੰ ਉੱਥੇ ਟੰਗਣ ਦਾ ਹੁਕਮ ਦੇਵੇ। ਰਾਜੇ ਨੇ ਕਦਮਾਂ ਦੀ ਆਵਾਜ਼ ਸੁਣੀ। ਰਾਜੇ ਨੇ ਆਖਿਆ, "ਵਿਹੜੇ ਵਿੱਚ ਕੌਣ ਆਇਆ ਹੈ?"
5ਪਾਤਸ਼ਾਹ ਦੇ ਸੇਵਾਦਾਰਾਂ ਨੇ ਕਿਹਾ, "ਵਿਹੜੇ ਵਿੱਚ ਹਾਮਾਨ ਖੜਾ ਹੈ?"ਤਾਂ ਪਾਤਸ਼ਾਹ ਨੇ ਕਿਹਾ, "ਉਸ ਨੂੰ ਅੰਦਰ ਬੁਲਾਓ।"
6ਜਦੋਂ ਹਾਮਾਨ ਅੰਦਰ ਆਇਆ ਤਾਂ ਪਾਤਸ਼ਾਹ ਨੇ ਉਸਨੂੰ ਸੁਆਲ ਕੀਤਾ ਅਤੇ ਕਿਹਾ, "ਹਾਮਾਨ! ਜਿਸ ਮਨੁੱਖ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ, ਉਸ ਨੂੰ ਕਿਹੋ ਜਿਹਾ ਸਂਮਾਨ ਦੇਣਾ ਚਾਹੀਦਾ ਹੈ?"ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ, "ਮੇਰੇ ਤੋਂ ਵਧ ਭਲਾ ਹੋਰ ਕੌਣ ਹੋ ਸਕਦਾ ਹੈ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ? ਜ਼ਰੂਰੀ ਹੈ ਕਿ ਪਾਤਸ਼ਾਹ ਮੈਨੂੰ ਹੀ ਸਂਮਾਨ ਦੇਣਾ ਚਾਹੁੰਦਾ ਹੋਣਾ ਹੈ! ਮੈਨੂੰ ਇਹ ਪੱਕਾ ਯਕੀਨ ਹੈ।"
7ਤਾਂ ਹਾਮਾਨ ਨੇ ਪਾਤਸ਼ਾਹ ਨੂੰ ਕਿਹਾ, "ਜਿਸ ਨੂੰ ਪਾਤਸ਼ਾਹ ਦੀ ਨਦਰ ਹੋਵੇ ਉਸ ਮਨੁੱਖ ਦੇ ਸਂਮਾਨ ਲਈ ਪਾਤਸ਼ਾਹ ਨੂੰ ਇਉਂ ਕਰਨਾ ਚਾਹੀਦਾ ਹੈ।
8ਜਿਹੜੀ ਪੋਸ਼ਾਕ ਪਾਤਸ਼ਾਹ ਪਹਿਨਦਾ ਹੈ ਨੌਕਰ ਉਹ ਸ਼ਾਹੀ ਪੋਸ਼ਾਕ ਉਸ ਲਈ ਲੈ ਕੇ ਆਉਣ ਅਤੇ ਜਿਸ ਘੋੜੇ ਤੇ ਪਾਤਸ਼ਾਹ ਆਪ ਸਵਾਰ ਹੁੰਦਾ ਹੈ ਉਹ ਸ਼ਾਹੀ ਸਵਾਰੀ ਉਸ ਲਈ ਤਿਆਰ ਕੀਤੀ ਜਾਵੇ, ਜਿਸ ਘੋੜੇ ਦੇ ਸਿਰ ਉੱਪਰ ਸ਼ਾਹੀ ਤਾਜ ਰੱਖਿਆ ਹੋਇਆ ਹੈ। ਉਸ ਨੂੰ ਲਿਆਂਦਾ ਜਾਵੇ।
9ਫਿਰ ਉਹ ਪੋਸ਼ਾਕ ਅਤੇ ਉਹ ਘੋੜਾ ਪਾਤਸ਼ਾਹ ਦੇ ਮਹੱਤਵਪੂਰਣ ਸਰਦਾਰਾਂ ਵਿੱਚੋਂ ਕਿਸੇ ਇੱਕ ਦੇ ਹੱਥਾਂ ਵਿੱਚ ਦਿੱਤੇ ਜਾਣ ਤਾਂ ਜੋ ਉਹ ਉਸ ਮਨੁੱਖ ਨੂੰ ਇਹ ਪੋਸ਼ਾਕ ਪੁਆਵੇ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਫੇਰ ਉਹ ਉਸ ਨੂੰ ਘੋੜੇ ਉੱਤੇ ਚੜਾ ਕੇ ਸ਼ਹਿਰ ਦੇ ਚੌਁਕ ਵਿੱਚ ਫਿਰਾਇਆ ਜਾਵੇ, ਅਤੇ ਇਹ ਐਲਾਨ ਕੀਤਾ ਜਾਵੇ, 'ਜਿਸ ਮਨੁੱਖ ਨੂੰ ਪਾਤਸ਼ਾਹ ਮਾਨ ਵਡਿਆਈ ਦੇਣੀ ਚਾਹੁੰਦਾ ਹੈ, ਇਹ ਉਸ ਲਈ ਕੀਤਾ ਗਿਆ ਹੈ!"'
10"ਜਲਦੀ ਜਾ" ਪਾਤਸ਼ਾਹ ਨੇ ਹਾਮਾਨ ਨੂੰ ਹੁਕਮ ਦਿੱਤਾ। "ਜਾ ਕੇ ਸ਼ਾਹੀ ਪੋਸ਼ਾਕ ਅਤੇ ਘੋੜਾ ਲਿਆ ਜਿਵੇਂ ਕਿ ਤੂੰ ਹੁਣੇ ਸੁਝਾਅ ਦਿੱਤਾ ਹੈ ਤੇ ਇਹ ਸਭ ਕੁਝ ਮਾਰਦਕਈ ਯਹੂਦੀ ਲਈ ਕਰ। ਉਹ ਪਾਤਸ਼ਾਹੀ ਫਾਟਕ ਕੋਲ ਬੈਠਾ ਹੈ ਅਤੇ ਇਹ ਸਭ ਕੁਝ ਉਸ ਲਈ ਆਪਣੇ ਸੁਝਾਅ ਮੁਤਾਬਕ ਕਰ।"'
11ਫੇਰ ਹਾਮਾਨ ਪੋਸ਼ਾਕ ਅਤੇ ਘੋੜਾ ਲਿਅਇਆ। ਫਿਰ ਉਸ ਨੇ ਮਾਰਦਕਈ ਨੂੰ ਉਹ ਪੁਸ਼ਾਕ ਪੁਵਾਈ ਅਤੇ ਉਸਨੂੰ ਘੋੜੇ ਉੱਤੇ ਬਿਠਾਇਆ ਫੇਰ ਉਹ, ਉਸ ਨੂੰ ਸ਼ਹਿਰ ਦੇ ਦੁਆਲੇ ਲੈ ਗਿਆ ਅਤੇ ਐਲਾਨ ਕੀਤਾ, "ਇਹ ਉਸ ਵਿਅਕਤੀ ਲਈ ਕੀਤਾ ਗਿਆ ਜਿਸ ਨੂੰ ਪਾਤਸ਼ਾਹ ਸਤਿਕਾਰਨਾ ਚਾਹੁੰਦਾ ਹੈ।"
12ਇਸ ਉਪਰੰਤ ਮਾਰਦਕਈ ਮੁੜ ਪਾਤਸ਼ਾਹੀ ਫਾਟਕ ਕੋਲ ਪਰਤ ਆਇਆ। ਪਰ ਹਾਮਾਨ ਛੇਤੀ ਨਾਲ ਘਰ ਨੂੰ ਮੁੜ ਗਿਆ ਅਤੇ ਉਸਨੇ ਆਪਣਾ ਸਿਰ ਮੂੰਹ ਢਕ੍ਕ ਲਿਆ ਕਿਉਂ ਕਿ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ।
13ਉਪਰੰਤ ਹਾਮਾਨ ਨੇ ਇਹ ਸਾਰੀ ਵਾਰਦਾਤ ਜੋ ਉਸ ਨਾਲ ਘਟੀ ਆਪਣੀ ਪਤਨੀ ਜ਼ਰਸ਼ ਅਤੇ ਆਪਣੇ ਮਿੱਤਰਾਂ ਨੂੰ ਸੁਣਾਈ। ਹਾਮਾਨ ਦੀ ਪਤਨੀ ਅਤੇ ਉਸਦੇ ਮਿੱਤਰਾਂ ਨੇ ਜਿਹੜੇ ਸੁਝਾਅ ਉਸ ਨੂੰ ਦਿੱਤੇ ਸਨ, ਉਨ੍ਹਾਂ ਨੇ ਕਿਹਾ, "ਜੇਕਰ ਮਾਰਦਕਈ ਯਹੂਦੀ ਹੈ ਤਾਂ ਤੂੰ ਇਸ ਨੂੰ ਹਰਾ ਨਹੀਂ ਸਕਦਾ ਪਰ ਹੁਣ ਤੋਂ ਹੀ ਤੇਰਾ ਪਤਨ ਸ਼ੁਰੂ ਹੋ ਚੁੱਕਾ ਹੈ ਅਤੇ ਤੇਰਾ ਪਤਨ ਤੇ ਹਾਰ ਅਵੱਸ਼ ਹੈ।"
14ਜਦੋਂ ਇਹ ਲੋਕ ਹਾਮਾਨ ਨਾਲ ਗੱਲਾਂ ਕਰ ਰਹੇ ਸਨ ਤਾਂ ਪਾਤਸ਼ਾਹ ਦਾ ਖੁਸਰਾ ਹਾਮਾਨ ਦੇ ਘਰ ਪੁਹਂਚਿਆ ਅਤੇ ਹਾਮਾਨ ਨੂੰ ਦਾਅਵਤ ਲਈ ਜਿਹੜੀ ਅਸਤਰ ਨੇ ਤਿਆਰ ਕੀਤੀ ਸੀ, ਉਸ ਲਈ ਲੈ ਗਏ।