Loading Bible Translation
First-time download in progress. This may take a few seconds…
Punjabi Bible Wordproject Bible
36 verses
1ਏਹ ਓਹ ਨਿਆਉਂ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਂਗਾ।
2ਜਦ ਤੂੰ ਇਬਰਾਨੀ ਗੁਲਾਮ ਲਵੇਂ ਤਾਂ ਉਹ ਛੇ ਵਰਹੇ ਤੇਰੀ ਟਹਿਲ ਕਰੇ ਪਰ ਸੱਤਵੇਂ ਵਰਹੇ ਉਹ ਮੁਖਤ ਅਜ਼ਾਦ ਹੋਕੇ ਚੱਲਿਆ ਜਾਵੇ।
3ਜੇ ਉਹ ਇਕੱਲਾ ਆਇਆ ਹੋਵੇ ਤਾਂ ਇਕੱਲਾ ਹੀ ਚਲਿਆ ਜਾਵੇ ਅਰ ਜੇ ਓਹ ਤੀਵੀਂ ਵਾਲਾ ਸੀ ਤਾਂ ਉਸ ਦੀ ਤੀਵੀਂ ਉਸ ਦੇ ਨਾਲ ਚੱਲੀ ਜਾਵੇ।
4ਜੇ ਉਸ ਦੇ ਸਵਾਮੀ ਨੇ ਉਸ ਨੂੰ ਤੀਵੀਂ ਦਿੱਤੀ ਹੋਵੇ ਅਰ ਉਹ ਉਸ ਲਈ ਪੁੱਤ੍ਰ ਧੀਆਂ ਜਣੀ ਤਾਂ ਉਹ ਤੀਵੀਂ ਅਰ ਉਹ ਦੇ ਬੱਚੇ ਉਹ ਦੇ ਸਵਾਮੀ ਦੇ ਹੋਣਗੇ ਅਰ ਉਹ ਇਕੱਲਾ ਚਲਿਆ ਜਾਵੇ।
5ਪਰ ਜੇ ਗੋੱਲਾ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸਵਾਮੀ ਅਤੇ ਆਪਣੀ ਤੀਵੀਂ ਅਤੇ ਆਪਣੇ ਬੱਚਿਆਂ ਨਾਲ ਪਰੇਮ ਕਰਦਾ ਹਾਂ। ਮੈਂ ਅਜ਼ਾਦ ਹੋਕੇ ਚੱਲਿਆ ਨਹੀ ਜਾਵਾਂਗਾ।
6ਤਾਂ ਉਸ ਦਾ ਸਵਾਮੀ ਉਸ ਨੂੰ ਨਿਆਇਆਂ ਦੇ ਕੋਲ ਲਿਆਵੇ ਅਤੇ ਓਹ ਦਰਵੱਜੇ ਦੇ ਕੋਲ ਅਥਵਾ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸਵਾਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ।
7ਅਰ ਜਦ ਕੋਈ ਮਨੁੱਖ ਆਪਣੀ ਧੀ ਨੂੰ ਗੋਲੀ ਹੋਣ ਲਈ ਵੇਚੇ ਤਾਂ ਉਹ ਗੋੱਲਿਆ ਵਾਂਝੁ ਬਾਹਰ ਨਾ ਚੱਲੀ ਜਾਵੇ।
8ਜੇ ਉਹ ਆਪਣੇ ਸਵਾਮੀ ਦੀਆਂ ਅੱਖਾਂ ਨੂੰ ਨਾ ਭਾਵੇ ਤਾਂ ਜੇ ਉਸ ਨੇ ਉਹ ਦੇ ਨਾਲ ਕੁੜਮਾਈ ਨਹੀਂ ਕੀਤੀ ਉਹ ਉਸ ਦਾ ਵੱਟਾ ਦੇਵੇ। ਗੈਰ ਕੋਮ ਵਿੱਚ ਉਸ ਨੂੰ ਵੇਚ ਨਹੀਂ ਸਕਦਾ ਕਿਉਂ ਜੋ ਉਸ ਨੇ ਉਹ ਦੇ ਨਾਲ ਛਲ ਕੀਤਾ ਹੈ।
9ਜੇ ਉਹ ਉਸ ਦੀ ਆਪਣੇ ਪੁੱਤ੍ਰ ਨਾਲ ਕੁੜਮਾਈ ਕਰੇ ਤਾਂ ਉਹ ਧੀਆਂ ਦੇ ਦਸਤੂਰ ਦੇ ਅਨੁਸਾਰ ਉਹ ਦੇ ਲਈ ਕਰੇ।
10ਜੇ ਉਹ ਦੂਜੀ ਤੀਵੀਂ ਆਪਣੇ ਲਈ ਲਵੇ ਤਾਂ ਉਸ ਦੇ ਖਾਣੇ ਕੱਪੜੇ ਅਤੇ ਵਿਆਹ ਵਾਲੇ ਹੱਕ ਨੂੰ ਨਾ ਘਟਾਵੇ।
11ਜੇ ਉਹ ਉਸ ਦੇ ਲਈ ਏਹ ਤਿੰਨ ਗੱਲਾਂ ਨਾ ਕਰੇ ਤਾਂ ਉਹ ਮੁਖਤ ਬਿਨਾ ਚਾਂਦੀ ਦੇ ਚੱਲੀ ਜਾਵੇ।
12ਜੇ ਕੋਈ ਮਨੁੱਖ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਹ ਜਰੂਰ ਮਾਰਿਆ ਜਾਵੇ।
13ਪਰ ਜਿਹੜਾ ਛੈਹ ਕੇ ਨਾ ਬੈਠਾ ਹੋਵੇ ਅਰ ਪਰਮੇਸ਼ਰ ਨੇ ਉਸ ਨੂੰ ਉਹ ਦੇ ਹੱਥ ਵਿੱਚ ਆਉਣ ਦਿੱਤਾ ਹੋਵੇ ਤਾਂ ਮੈ ਤੇਰੇ ਲਈ ਇੱਕ ਅਸਥਾਨ ਠਹਿਰਾਵਾਂਗਾ ਜਿੱਥੇ ਨੂੰ ਉਹ ਨੱਠ ਜਾਵੇ।
14ਜੇ ਕੋਈ ਮਨੁੱਖ ਆਪਣੇ ਗੁਵਾਂਢੀ ਉੱਤੇ ਧੱਕੋ ਧੱਕੀ ਵਾਰ ਕਰੇ ਤਾਂ ਜੋ ਉਹ ਨੂੰ ਛਲ ਨਾਲ ਮਾਰ ਸੁੱਟੇ ਤਾਂ ਤੂੰ ਉਸ ਨੂੰ ਮੇਰੀ ਜਗਵੇਦੀ ਤੋਂ ਵੀ ਲੈਕੇ ਮਾਰ ਦੇਹ।
15ਜੇ ਕੋਈ ਆਪਣੇ ਪਿਤਾ ਅਰ ਆਪਣੀ ਮਾਤਾ ਨੂੰ ਮਾਰੇ ਉਹ ਜਰੂਰ ਮਾਰਿਆ ਜਾਵੇ।
16ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕੱਬਜੇ ਵਿੱਚੋਂ ਲੱਭ ਪਏ ਤਾਂ ਉਹ ਜਰੂਰ ਮਾਰਿਆ ਜਾਵੇ।
17ਜਿਹੜਾ ਆਪਣੇ ਪਿਤਾ ਯਾ ਆਪਣੀ ਮਾਤਾ ਨੂੰ ਫਿਟਕਾਰੇ ਉਹ ਜਰੂਰ ਮਾਰਿਆ ਜਾਵੇ।
18ਜਦ ਮਨੁੱਖ ਲੜ ਪੈਣ ਅਤੇ ਇੱਕ ਮਨੁੱਖ ਆਪਣੇ ਗਵਾਂਢੀ ਨੂੰ ਪੱਥਰ ਨਾਲ ਯਾ ਹੂਰੇ ਨਾਲ ਮ���ਰੇ ਪਰ ਉਹ ਨਾ ਮਰੇ ਪਰੰਤੂ ਆਪਣੇ ਮੰਜੇ ਉੱਤੇ ਪੈ ਜਾਵੇ।
19ਤਾਂ ਜੇ ਕਦੀ ਉਹ ਉਠ ਕੇ ਆਪਣੀ ਨਾਲ ਬਾਹਰ ਫਿਰੇ ਤਾਂ ਉਸ ਦਾ ਮਾਰਨ ਵਾਲਾ ਬੇਦੋਸ਼ ਠਹਿਰੇ। ਨਿਰਾ ਉਸ ਦੇ ਵਿਹਲੇ ਸਮੇ ਦਾ ਘਾਟਾ ਭਰੇ ਅਤੇ ਉਸ ਨੂੰ ਪੂਰੀ ਤਰਾਂ ਨਾਲ ਚੰਗਾ ਕਰਾਵੇ।
20ਜਿਹੜਾ ਮਨੁੱਖ ਆਪਣੇ ਗੋੱਲੇ ਨੂੰ ਯਾ ਆਪਣੀ ਗੋੱਲੀ ਨੂੰ ਡਾਂਗ ਨਾਲ ਆਜੇਹਾ ਮਾਰੇ ਕਿ ਉਹ ਉਸ ਦੇ ਹੱਥੋਂ ਮਰ ਜਾਵੇ ਤਾਂ ਉਸ ਤੋ ਵੱਟਾ ਲਿਆ ਜਾਵੇ।
21ਪਰੰਤੂ ਜੇ ਉਹ ਇੱਕ ਦੋ ਦਿਨ ਜੀਉਂਦਾ ਰਹੇ ਤਾਂ ਉਸ ਤੋਂ ਬਦਲਾ ਨਾ ਲਿਆ ਜਾਵੇ ਕਿਉਂ ਜੋ ਉਹ ਉਸ ਦਾ ਮਾਲ ਹੈ
22ਜਦ ਕਦੀ ਮਨੁੱਖ ਆਪੋ ਵਿੱਚ ਹੱਥੋਂ ਪਾਈ ਹੋਣ ਅਤੇ ਕਿਸੇ ਗਰਭਣੀ ਤੀਵੀਂ ਨੂੰ ਧੱਕਾ ਮਾਰਨ ਕਿ ਉਸ ਦਾ ਗਰਭ ਡਿੱਗ ਪਏ ਪਰ ਕੋਈ ਹੋਰ ਕਸਰ ਨਾ ਪਏ ਤਾਂ ਉਹ ਜਰੂਰ ਡੰਨ ਭਰੇ ਜਿੰਨਾ ਉਸ ਤੀਵੀਂ ਦਾ ਪਤੀ ਉਸ ਉੱਤੇ ਠਹਿਰਾਵੇ ਪਰ ਉਹ ਨਿਆਈਆਂ ਦੇ ਆਖੇ ਦੇ ਅਨੁਸਾਰ ਦੇਵੇ।
23ਪਰੰਤੂ ਜੇ ਕੋਈ ਕਸਰ ਹੋ ਜਾਵੇ ਤਾਂ ਜੀਵਨ ਦੇ ਵੱਟੇ ਜੀਵਨ,।
24ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ, ਪੈਰ ਦੇ ਵੱਟੇ ਪੈਰ,।
25ਸਾੜਨ ਦੇ ਵੱਟੇ ਸਾੜਨ, ਫੱਟ ਦੇ ਵੱਟੇ ਫੱਟ, ਸੱਟ ਦੇ ਵੱਟੇ ਸੱਟ ਤੂੰ ਦੇਹ।
26ਜਦ ਕੋਈ ਮਨੁੱਖ ਆਪਣੇ ਗੋੱਲੇ ਦੀ ਅੱਖ ਯਾ ਆਪਣੀ ਗੋੱਲੀ ਦੀ ਅੱਖ ਉੱਤੇ ਅਜੇਹਾ ਮਾਰੇ ਕਿ ਉਹ ਮਾਰੀ ਜਾਵੇ ਤਾਂ ਉਹ ਉਸ ਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰ ਕੇ ਜਾਣ ਦੇਵੇ।
27ਜੇ ਉਹ ਆਪਣੇ ਗੋੱਲੇ ਦੇ ਦੰਦ ਯਾ ਆਪਣੀ ਗੋੱਲੀ ਦੇ ਦੰਦ ਨੂੰ ਭੰਨ ਸੁੱਟੇ ਤਾਂ ਉਹ ਉਸ ਨੂੰ ਦੰਦ ਦੇ ਵੱਟੇ ਅਜ਼ਾਦ ਕਰ ਕੇ ਜਾਣ ਦੇਵੇ।
28ਜਦ ਕੋਈ ਬਲਦ ਕਿਸੇ ਮਨੁੱਖ ਨੂੰ ਯਾ ਕਿਸੇ ਤੀਵੀਂ ਨੂੰ ਅਜੇਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਸ ਬਲਦ ਨੂੰ ਜਰੂਰ ਵੱਟੇ ਮਾਰੇ ਜਾਣ ਅਤੇ ਉਸ ਦਾ ਮਾਸ ਖਾਧਾ ਨਾ ਜਾਵੇ ਪਰ ਉਸ ਬਲਦ ਦਾ ਮਾਲਕ ਬੇਦੋਸ਼ਾ ਠਹਿਰੇ।
29ਜੇ ਉਹ ਬਲਦ ਪਿੱਛੇ ਵੀ ਮਾਰ ਖੰਡ ਹੁੰਦਾ ਸੀ ਅਤੇ ਉਸ ਦੇ ਮਾਲਕ ਨੂੰ ਏਹ ਦੱਸਿਆ ਗਿਆ ਸੀ ਪਰ ਉਸ ਨੇ ਉਹ ਨੂੰ ਨਾ ਸਾਂਭਿਆ ਅਰ ਉਸ ਨੇ ਕਿਸੇ ਮਨੁੱਖ ਯਾ ਤੀਵੀਂ ਨੂੰ ਮਾਰ ਦਿੱਤਾ ਹੋਵੇ ਤਾਂ ਉਸ ਬਲਦ ਨੂੰ ਵੱਟਿਆ ਨਾਲ ਮਾਰਿਆ ਜਾਵੇ ਅਰ ਉਸ ਦਾ ਮਾਲਕ ਭੀ ਮਾਰਿਆ ਜਾਵੇ।
30ਜਦ ਨਿਸਤਾਰੇ ਦਾ ਮੁੱਲ ਉਸ ਉੱਤੇ ਠਹਿਰਾਇਆ ਜਾਵੇ ਤਾਂ ਆਪਣੀ ਜਿੰਦ ਛੁਡਾਉਣ ਲਈ ਜੋ ਕੁਝ ਉਸ ਉੱਤੇ ਠਹਿਰਾਇਆ ਜਾਵੇ ਤਾਂ ਆਪਣੀ ਜਿੰਦ ਛੁਡਾਉਣ ਲਈ ਜੋ ਕੁਝ ਉਸ ਉੱਤੇ ਠਹਿਰਾਇਆ ਜਾਵੇ ਉਹੀ ਦੇਵੇ।
31ਜੇ ਉਸ ਦੇ ਪੁੱਤ੍ਰ੍ ਸਿੰਗ ਮਾਰਿਆ ਹੋਵੇ ਯਾ ਧੀ ਨੂੰ ਸਿੰਗ ਮਾਰਿਆ ਹੋਵੇ ਤਾਂ ਉਸੇ ਨਿਆਉਂ ਦੇ ਅਨੁਸਾਰ ਉਸ ਨਾਲ ਕੀਤਾ ਜਾਵੇ।
32ਜੇ ਉਹ ਬਲਦ ਗੋੱਲੇ ਨੂੰ ਯਾ ਗੋੱਲੀ ਨੂੰ ਸਿੰਗ ਮਾਰੇ ਤਾਂ ਤੀਹ ਰੁਪਈਏ ਚਾਂਦੀ ਦੇ ਉਸ ਦੇ ਸਵਾਮੀ ਨੂੰ ਦਿੱਤੇ ਜਾਣ ਅਰ ਉਹ ਬਲਦ ਵੱਟਿਆ ਨਾਲ ਮਾਰਿਆ ਜਾਵੇ।
33ਜਦ ਕੋਈ ਮਨੁੱਖ ਟੋਆ ਖੋਲ੍ਹੇ ਯਾ ਟੋਆ ਪੁੱਟਕੇ ਉਸ ਨੂੰ ਨਾ ਢੱਕੇ ਅਤੇ ਉਸ ਵਿੱਚ ਬਲਦ ਯਾ ਖੋਤਾ ਡਿੱਗ ਪਵੇ।
34ਤਾਂ ਟੋਏ ਦਾ ਮਾਲਕ ਉਹ ਦਾ ਘਾਟਾ ਭਰੇ ਅਤੇ ਚਾਂਦੀ ਉਸ ਦੇ ਮਾਲਕ ਨੂੰ ਮੋੜ ਦੇਵੇ। ਫੇਰ ਲੋਥ ਉਸ ਦੀ ਹੋਵੇਗੀ।
35ਜਦ ਕਦੀ ਕਿਸੇ ਦਾ ਬਲਦ ਉਸ ਦੇ ਗੁਵਾਂਢੀ ਦੇ ਬਲਦ ਨੂੰ ਮਾਰੇ ਅਰ ਉਹ ਮਰ ਜਾਵੇ ਤਾਂ ਜਿਉਂਦੇ ਬਲਦ ਨੂੰ ਵੇਚ ਦੇਣ ਅਰ ਉਸ ਦੀ ਚਾਂਦੀ ਨੂੰ ਵੰਡ ਲੈਣ ਅਤੇ ਲੋਥ ਵੀ ਵੰਡ ਲੈਣ
36ਅਥਵਾ ਜੇ ਇਹ ਜਾਣਿਆ ਗਿਆ ਕਿ ਉਹ ਪਿੱਛੇ ਭੀ ਮਾਰ ਖੰਡ ਹੁੰਦਾ ਸੀ ਪਰ ਉਸ ਦੇ ਮਾਲਕ ਨੇ ਉਸ ਨੂੰ ਨਹੀਂ ਸਾਂਭਿਆ ਤਾਂ ਉਹ ਜਰੂਰ ਘਾਟਾ ਭਰੇ ਅਤੇ ਬਲਦ ਦੇ ਵੱਟੇ ਬਲਦ ਦੇਵੇ ਅਰ ਉਹ ਲੋਥ ਉਹ ਦੀ ਹੋਵੇਗੀ।