Loading Bible Translation
First-time download in progress. This may take a few seconds…
Punjabi Bible Wordproject Bible
21 verses
1ਤੂੰ ਸ਼ਿੱਟੀਮ ਦੀ ਲੱਕੜੀ ਦੀ ਇੱਕ ਜਗਵੇਦੀ ਪੰਜ ਹੱਥ ਲੰਮੀ ਅਤੇ ਪੰਜ ਹੱਥ ਚੋੜੀ ਬਣਾਈਂ। ਉਹ ਜਗਵੇਦੀ ਚੌਰਸ ਹੋਵੇ ਅਰ ਉਸ ਦੀ ਉਚਾਈ ਤਿੰਨ ਹੱਥ ਹੋਵੇ।
2ਤੂੰ ਉਹ ਦੇ ਸਿੰਙ ਉਹ ਦੇ ਚੌਹਾਂ ਖੂੰਜਿਆਂ ਉੱਤੇ ਬਣਾਈਂ। ਉਹ ਦੇ ਸਿੰਙ ਉਸੇ ਤੋਂ ਹੋਣ ਅਰ ਤੂੰ ਪਿੱਤਲ ਨਾਲ ਮੜ੍ਹੀਂ।
3ਤੂੰ ਉਹ ਦੀ ਸੁਆਹ ਚੁੱਕਣ ਵਾਲੇ ਤਸਲੇ ਅਰ ਉਹ ਦੇ ਕੜਛੇ ਅਰ ਉਹ ਦੇ ਬਾਟੇ ਅਰ ਉਹ ਦੀਆਂ ਤ੍ਰਿਸੂਲੀਆਂ ਅਰ ਉਹ ਦੀਆਂ ਅੰਗੀਠੀਆਂ ਬਣਾਈਂ।
4ਉਸ ਦੇ ਸਾਰੇ ਭਾਂਡੇ ਤੂੰ ਪਿੱਤਲ ਦੇ ਬਣਾਈਂ। ਤੂੰ ਉਹ ਦੇ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਝਰੀ ਬਣਾਈਂ ਅਤੇ ਤੂੰ ਜਾਲੀ ਉੱਤੇ ਉਹ ਦੇ ਚੌਹਾਂ ਖੂੰਜਿਆਂ ਉੱਤੇ ਚਾਰ ਕੜੇ ਪਿੱਤਲ ਦੇ ਬਣਾਈਂ।
5ਤੂੰ ਉਹ ਨੂੰ ਜਗਵੇਦੀ ਦੇ ਥੜੇ ਦੇ ਹੇਠ ਦੀ ਰੱਖੀਂ। ਐਉਂ ਉਹ ਜਾਲੀ ਜਗਵੇਦੀ ਦੇ ਗੱਭੇ ਹੋਵੇ।
6ਤੂੰ ਜਗਵੇਦੀ ਲਈ ਚੌਬਾਂ ਬਣਾਈਂ ਅਰਥਾਤ ਸ਼ਿੱਟੀਮ ਦੀ ਲੱਕੜੀ ਦੀਆਂ ਚੌਬਾਂ ਅਤੇ ਤੂੰ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹੀਂ।
7ਤੂੰ ਉਹ ਦੀਆਂ ਚੌਬਾਂ ਨੂੰ ਕੜਿਆਂ ਵਿੱਚ ਪਾਵੀਂ ਅਤੇ ਉਹ ਚੋਬਾਂ ਜਗਵੇਦੀ ਦੇ ਚੁੱਕਣ ਲਈ ਦੋਹੀਂ ਪਾਸੀਂ ਹੋਣਗੀਆਂ।
8ਤੂੰ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਈਂ। ਜਿਵੇਂ ਤੈਨੂੰ ਪਹਾੜ ਉੱਤੇ ਵਿਖਾਲਾਇਆ ਗਿਆ ਤਿਵੇਂ ਓਹ ਉਸ ਨੂੰ ਬਣਾਉਣ।
9ਐਉਂ ਤੂੰ ਡੇਹਰੇ ਦਾ ਹਾਤਾ ਬਣਾਈਂ—ਦੱਖਣ ਵੱਲ ਦੇ ਪਾਸੇ ਹਾਤੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਕਨਾਤਾਂ ਹੋਣ ਅਤੇ ਇੱਕ ਪਾਸੇ ਦੀ ਲੰਬਾਈ ਸੌ ਹੱਥ ਹੋਵੇ।
10ਅਤੇ ਉਹ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਚੀਥੀਆਂ ਵੀਹ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।
11ਐਉਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੀਆਂ ਕਨਾਤਾਂ ਹੋਣ ਅਤੇ ਉਹ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਚੀਥੀਆਂ ਵੀਹ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।
12ਹਾਤੇ ਦੀ ਚੁੜਾਈ ਲਈ ਲਹਿੰਦੇ ਪਾਸੇ ਵੱਲ ਪੰਜਾਹ ਹੱਥ ਦੀਆਂ ਕਨਾਤਾਂ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਦਸ ਅਤੇ ਚੀਥੀਆਂ ਦਸ ਹੋਣ।
13ਅਤੇ ਹਾਤੇ ਦੀ ਚੁੜਾਈ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ ਹੋਵੇ।
14ਅਤੇ ਫਾਟਕ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ ਅਰ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ।
15ਅਰ ਦੂਜੇ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ। ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਚੀਥੀਆਂ ਤਿੰਨ ਹੋਣ।
16ਹਾਤੇ ਦੇ ਫਾਟਕ ਲਈ ਇੱਕ ਓਟ ਵੀਹ ਹੱਥ ਦੀ ਨੀਲੇ, ਬੈਂਗਣੀ ਅਰ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੇ ਬਣਾਈਂ ਅਤੇ ਏਹ ਕਸੀਦੇਕਾਰ ਦਾ ਕੰਮ ਹੋਵੇ। ਉਨ੍ਹਾਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਚੀਥੀਆਂ ਚਾਰ ਹੋਣ।
17ਅਤੇ ਹਾਤੇ ਦੀਆਂ ਸ��ਰੀਆਂ ਥੰਮ੍ਹੀਆਂ ਚੁਫੇਰੇ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ।
18ਹਾਤੇ ਦੀ ਲੰਬਾਈ ਸੌ ਹੱਥ ਅਰ ਚੁੜਾਈ ਸਭਨੀਂ ਥਾਈਂ ਪੰਜਾਹ ਹੱਥ ਅਤੇ ਉਸ ਦੀ ਉਚਾਈ ਪੰਜ ਹੱਥ ਮਹੀਨ ਉਣੀ ਹੋਈ ਕਤਾਨ ਦੀ ਹੋਵੇ ਅਤੇ ਉਨ੍ਹਾਂ ਦੀਆਂ ਚੀਥੀਆਂ ਪਿੱਤਲ ਦੀਆਂ ਹੋਣ।
19ਡੇਹਰੇ ਦਾ ਸਾਰਾ ਸਮਾਨ ਜਿਹੜਾ ਉਸ ਦੀ ਸਾਰੀ ਉਪਾਸਨਾ ਲਈ ਹੋਵੇ ਅਤੇ ਉਹ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਹੋਣ।
20ਤੂੰ ਇਸਰਾਏਲ ਨੂੰ ਹੁਕਮ ਦੇਹ ਕਿ ਓਹ ਤੇਰੇ ਕੋਲ ਨਿਰੋਲ ਕੁੱਟਮਾਂ ਜ਼ੈਤੂਨ ਦਾ ਤੇਲ ਚਾਨਣੇ ਲਈ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ।
21ਅਤੇ ਮੰਡਲੀ ਦੇ ਤੰਬੂ ਵਿੱਚ ਉਸ ਪੜਦੇ ਦੇ ਬਾਹਰ ਜਿਹੜਾ ਸਾਖੀ ਦੇ ਅੱਗੇ ਹੈ ਹਾਰੂਨ ਅਰ ਉਸ ਦੇ ਪੁੱਤ੍ਰ ਉਹ ਨੂੰ ਸ਼ਾਮ ਤੋਂ ਸਵੇਰ ਤੀਕ ਯਹੋਵਾਹ ਅੱਗੇ ਸਵਾਰਨ। ਏਹ ਸਦਾ ਦੀ ਬਿਧੀ ਪੀੜ੍ਹੀਆਂ ਤੀਕ ਇਸਰਾਏਲੀਆਂ ਵੱਲੋ ਹੈ।