Loading Bible Translation
First-time download in progress. This may take a few seconds…
Punjabi Bible Wordproject Bible
14 verses
1ਪਰਮੇਸ਼ੁਰ ਨੇ ਮੈਨੂੰ ਆਖਿਆ, "ਤੈਨੂੰ ਇਸਰਾਏਲ ਦੇ ਆਗੂਆਂ ਬਾਰੇ ਇਹ ਸੋਗੀ ਗੀਤ ਅਵੱਸ਼ ਗਾਉਣਾ ਚਾਹੀਦਾ ਹੈ।
2"'ਤੁਹਾਡੀ ਮਾਂ ਉਸ ਸ਼ੇਰਨੀ ਵਰਗੀ ਹੈ ਜਿਹੜੀ ਸ਼ੇਰਾਂ ਨਾਲ ਲੇਟੀ ਹੋਈ ਹੈ। ਉਹ ਉੱਥੇ ਜਵਾਨ ਸ਼ੇਰਾਂ ਨਾਲ ਲੇਟਣ ਲਈ ਗਈ ਸੀ ਅਤੇ ਉਸਨੇ ਅਨੇਕਾਂ ਬੱਚੇ ਪੈਦਾ ਕੀਤੇ।
3ਉਸਦਾ ਇੱਕ ਬੱਚਾ ਉਠਦਾ ਹੈ। ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ ਹੈ। ਉਸਨੇ ਸ਼ਿਕਾਰ ਕਰਨਾ ਸਿਖ੍ਖ ਲਿਆ ਹੈ ਉਸਨੇ ਇੱਕ ਆਦਮੀ ਨੂੰ ਮਾਰ ਦਿੱਤਾ ਅਤੇ ਖਾ ਲਿਆ।
4ਲੋਕਾਂ ਨੇ ਉਸਦੀ ਦਹਾੜ ਸੁਣੀ। ਅਤੇ ਉਸਨੂੰ ਉਨ੍ਹਾਂ ਆਪਣੇ ਜਾਲ ਵਿੱਚ ਫ਼ੜ ਲਿਅ! ਉਨ੍ਹਾਂ ਉਸਦੇ ਮੂੰਹ ਅੰਦਰ ਲਗਾਮਾਂ ਪਾ ਦਿੱਤੀਆਂ, ਅਤੇ ਉਸ ਜਵਾਨ ਸ਼ੇਰ ਨੂੰ ਮਿਸਰ ਅੰਦਰ ਲੈ ਗਏ।
5"'ਮਾਂ ਸ਼ੇਰਨੀਨੇ ਆਸ ਲਈ ਕਿ ਉਸਦਾ ਬੱਚਾ ਆਗੂ ਬਣ ਜਾਵੇਗਾ। ਪਰ ਹੁਣ ਉਸਦੀ ਸਾਰੀ ਆਸ ਟੁੱਟ ਗਈ ਹੈ। ਇਸ ਲਈ ਉਸਨੇ ਆਪਣੇ ਇੱਕ ਹੋਰ ਬੱਚੇ ਨੂੰ ਲਿਆਂਦਾ। ਉਸਨੇ ਉਸਨੂੰ ਸ਼ੇਰ ਬਣਨ ਦੀ ਸਿਖਲਾਈ ਦਿੱਤੀ।
6ਉਹ ਜਵਾਨ ਸ਼ੇਰ ਆਪਣਾ ਸ਼ਿਕਾਰ ਫ਼ੜਨ ਲਈ ਸ਼ੇਰਾਂ ਨਾਲ ਗਿਆ। ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ! ਉਸਨੇ ਸ਼ਿਕਾਰ ਕਰਨਾ ਸਿਖ੍ਖ ਲਿਆ। ਉਸਨੇ ਇੱਕ ਆਦਮੀ ਨੂੰ ਮਾਰਕੇ ਖਾ ਲਿਆ।
7ਉਸਨੇ ਮਹਿਲਾਂ ਉੱਤੇ ਹਮਲਾ ਕੀਤਾ। ਉਸਨੇ ਸ਼ਹਿਰ ਤਬਾਹ ਕਰ ਦਿੱਤੇ। ਉਸ ਦੇਸ ਦਾ ਹਰ ਬੰਦਾ ਇੰਨਾ ਭੈਭੀਤ ਸੀ ਕਿ ਉਹ ਉਸਦੀ ਦਹਾੜ ਸੁਣ ਕੇੇ ਬੋਲ ਨਹੀਂ ਸਕਦਾ ਸੀ।
8ਫ਼ੇਰ ਉਸਦੇ ਦੁਆਲੇ ਰਹਿੰਦੇ ਲੋਕਾਂ ਨੇ ਉਸਦੇ ਲਈ ਇੱਕ ਜਾਲ ਵਿਛਾਇਆ ਅਤੇ ਉਨ੍ਹਾਂ ਉਸਨੂੰ ਆਪਣੇ ਜਾਲ ਵਿੱਚ ਫ਼ਸਾ ਲਿਆ।
9ਉਨ੍ਹਾਂ ਉਸਨੂੰ ਲਗਾਮਾਂ ਪਾ ਦਿੱਤੀਆਂ ਅਤੇ ਉਸਨੂੰ ਬੰਦ ਕਰ ਦਿੱਤਾ। ਉਨ੍ਹਾਂ ਉਸਨੂੰ ਆਪਣੇ ਜਾਲ ਅੰਦਰ ਫ਼ਸਾ ਲਿਆ। ਇਸ ਲਈ ਉਹ ਉਸਨੂੰ ਬਾਬਲ ਦੇ ਰਾਜੇ ਕੋਲ ਲੈ ਗਏ। ਅਤੇ ਹੁਣ ਤੁਸੀਂ ਇਸਰਾਏਲ ਦੇ ਪਰਬਤਾਂ ਉੱਤੇ ਉਸਦੀ ਦਹਾੜ ਨਹੀਂ ਸੁਣ ਸਕਦੇ।
10'ਮਾਂ ਤੁਹਾਡੀ ਪਾਣੀ ਨੇੜੇ ਲਾਈ ਹੋਈ ਇੱਕ ਅੰਗੂਰੀ ਵੇਲ ਵਰਗੀ ਹੈ। ਉਸਨੂੰ ਬਹੁਤ ਪਾਣੀ ਮਿਲਿਆ, ਇਸ ਲਈ ਉਸ ਨੇ ਮਜ਼ਬੂਤ ਵੇਲਾਂ ਉਗਾ ਲਈਆਂ।
11ਫ਼ੇਰ ਉਗਾ ਲਈਆਂ ਉਸੇ ਲੰਮੀਆਂ ਟਾਹਣੀਆਂ ਮਜ਼ਬੂਤ ਸਨ ਉਹ ਇੱਕ ਚੱਲਣ ਵਾਲੀ ਸੋਟੀ ਵਾਂਗ। ਮਜ਼ਬੂਤ ਸਨ ਉਹ ਰਾਜੇ ਦੇ ਰਾਜ-ਦੰਡ ਵਾਂਗ। ਵਧ੍ਧਦੀ ਗਈ, ਵਧ੍ਧਦੀ ਗਈ ਵੇਲ ਉਹ ਬਹੁਤ ਸਨ ਟਾਹਣੀਆਂ ਉਸਦੀਆਂ ਆਕਾਸ਼ ਵੱਲ ਨੂੰ ਫ਼ੈਲਦੀਆਂ ਹੋਈਆਂ।
12ਪਰ ਪੁੱਟ ਦਿੱਤੀ ਗਈ ਵੇਲ ਉਹ ਜਢ਼ਾਂ ਤੋਂ, ਅਤੇ ਸੁੱਟ ਦਿੱਤੀ ਗਈ ਸੀ ਧਰਤ ਉੱਤੇ। ਗਰਮ ਹਵਾ ਵਗੀ ਪੁਰੇ ਦੀ, ਅਤੇ ਸੁਕਾ ਦਿੱਤੇ ਫ਼ਲ ਉਸਦੇ। ਟੁੱਟ ਗਈਆਂ ਮਜ਼ਬੂਤ ਟਾਹਣੀਆਂ। ਅਤੇ ਸੁੱਟ ਦਿੱਤੀਆਂ ਗਈਆਂ ਉਹ ਅੱਗ ਅੰਦਰ।
13ਹੁਣ ਲਗਾਈ ਗਈ ਹੈ ਵੇਲ ਉਹ ਮਾਰੂਬਲ ਅੰਦਰ। ਬਹੁਤ ਸੁੱਕੀ ਅਤੇ ਪਿਆਸੀ ਧਰਤੀ ਹੈ ਇਹ।
14ਅਗ੍ਗ ਲਗੀ ਵੱਡੀ ਟਾਹਣੀ ਨੂੰ ਅਤੇ ਫ਼ੈਲ ਗਈ ਸਾੜਦੀ ਹੋਈ ਉਸਦੀਆਂ ਵੇਲਾਂ ਅਤੇ ਉਸਦੇ ਫ਼ਲਾਂ ਨੂੰ। ਇਸ ਲਈ ਨਹੀਂ ਸੀ ਓਥੇ ਚੱਲਣ ਵਾਲੀ ਮਜ਼ਬੂਤ ਸੋਟੀ ਕੋਈ ਅਤੇ ਨਾ ਹੀ ਓਥੇ ਸੀ ਰਾਜੇ ਦਾ ਰਾਜ-ਦੰਡ ਕੋਈ।'ਇਹ ਸੋਗੀ ਗੀਤ ਮੌਤ ਬਾਰੇ ਸੀ, ਅਤੇ ਇਸਨੂੰ ਮੌਤ ਦੇ ਸੋਗੀ ਗੀਤ ਵਾਂਗ ਹੀ ਗਾਇਆ ਗਿਆ।"