Loading Bible Translation
First-time download in progress. This may take a few seconds…
Punjabi Bible Wordproject Bible
31 verses
1ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ,
2"ਆਦਮੀ ਦੇ ਪੁੱਤਰ, ਕੀ ਤੂੰ ਕਾਤਲਾਂ ਦੇ ਸ਼ਹਿਰ ਬਾਰੇ ਨਿਰਣਾ ਕਰੇਂਗਾ? ਕੀ ਤੂੰ ਉਸਨੂੰ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਬਾਰੇ ਦਸ੍ਸੇਁਗਾ ਜਿਹੜੀਆਂ ਉਸਨੇ ਕੀਤੀਆਂ ਸਨ?
3ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, 'ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ: ਸ਼ਹਿਰ ਕਾਤਲਾਂ ਨਾਲ ਭਰਿਆ ਹੋਇਆ ਹੈ। ਇਸ ਲਈ ਇਸਦੀ ਸਜ਼ਾ ਦਾ ਸਮਾਂ ਆ ਗਿਆ ਹੈ! ਇਸਨੇ ਆਪਣੇ ਲਈ ਬੁੱਤ ਬਣਾਏ। ਅਤੇ ਉਨ੍ਹਾਂ ਬੁੱਤਾਂ ਨੇ ਉਸ ਨੂੰ ਕਰ ਦਿੱਤਾ!
4"'ਯਰੂਸ਼ਲਮ ਦੇ ਲੋਕੋ, ਤੁਸੀਂ ਬਹੁਤ ਬੰਦਿਆਂ ਨੂੰ ਮਾਰਿਆ। ਤੁਸੀਂ ਬੁੱਤ ਬਣਾਏ। ਤੁਸੀਂ ਦੋਸ਼ੀ ਹੋ, ਅਤੇ ਤੁਹਾਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ। ਤੁਹਾਡਾ ਅੰਤ ਆ ਗਿਆ ਹੈ। ਦੂਸਰੀਆਂ ਕੌਮਾਂ ਤੁਹਾਡਾ ਮਜ਼ਾਕ ਉਡਾਣਗੀਆਂ। ਉਹ ਦੇਸ ਤੁਹਾਡੇ ਉੱਤੇ ਹਸ੍ਸਣਗੇ।
5ਦੂਰ ਨੇੜੇ ਦੇ ਲੋਕ ਤੁਹਾਡਾ ਮਜ਼ਾਕ ਉਡਾਉਣਗੇ। ਤੁਸੀਂ ਆਪਣਾ ਨਾਮ ਬਦਨਾਮ ਕਰ ਲਿਆ ਹੈ। ਤੁਸੀਂ ਉੱਚਾ ਹਾਸਾ ਸੁਣ ਸਕਦੇ ਹੋ।
6"'ਦੇਖੋ, ਯਰੂਸ਼ਲਮ ਵਿੱਚ, ਇਸਰਾਏਲ ਦੇ ਹਰ ਹਾਕਮ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਸੀ ਕਿ ਉਹ ਹੋਰਨਾਂ ਲੋਕਾਂ ਨੂੰ ਮਾਰ ਸਕਦਾ ਸੀ।
7ਯਰੂਸ਼ਲਮ ਦੇ ਲੋਕ ਆਪਣੇ ਮਾਪਿਆਂ ਦਾ ਆਦਰ ਨਹੀਂ ਕਰਦੇ। ਉਹ ਅਜਨਬੀਆਂ ਨੂੰ ਇਸ ਸ਼ਹਿਰ ਵਿੱਚ ਦੁੱਖ ਦਿੰਦੇ ਹਨ। ਉਹ ਉਸ ਬਾਵੇਂ ਯਤੀਮਾਂ ਅਤੇ ਵਿਧਵਾਵਾਂ ਨੂੰ ਧੋਖਾ ਦਿੰਦੇ ਹਨ।
8ਤੁਸੀਂ ਲੋਕ ਮੇਰੀਆਂ ਪਵਿੱਤਰ ਵਸਤੂਆਂ ਨੂੰ ਨਫ਼ਰਤ ਕਰਦੇ ਹੋ। ਤੁਸੀਂ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਬਾਰੇ ਇਸ ਤਰ੍ਹਾਂ ਵਿਹਾਰ ਕਰਦੇ ਹੋ ਜਿਵੇਂ ਉਹ ਮਹਤ੍ਤਵਪੂਣ ਨਾ ਹੋਣ।
9ਯਰੂਸ਼ਲਮ ਦੇ ਲੋਕ ਹੋਰਨਾਂ ਲੋਕਾਂ ਬਾਰੇ ਝੂਠ ਬੋਲਦੇ ਹਨ। ਉਹ ਅਜਿਹਾ ਉਨ੍ਹਾਂ ਬੇਪਾਪਾਂ ਨੂੰ ਮਾਰਨ ਲਈ ਕਰਦੇ ਹਨ। ਲੋਕ ਪਹਾੜਾਂ ਉੱਤੇ ਜਾਂਦੇ ਨੇ (ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ) ਅਤੇ ਫ਼ੇਰ ਯਰੂਸ਼ਲਮ ਵਾਪਸ ਆਉਂਦੇ ਨੇ (ਆਪਣੀ ਸੰਗਤ ਦੇ ਭੋਜਨ ਨੂੰ) ਖਾਣ ਲਈ।"ਯਰੂਸ਼ਲਮ ਵਿੱਚ ਲੋਕ ਬਹੁਤ ਸਾਰੇ ਜਿਨਸੀ ਪਾਪ ਕਰਦੇ ਹਨ।
10ਯਰੂਸ਼ਲਮ ਵਿੱਚ ਲੋਕ ਆਪਣੇ ਪਿਤਾ ਦੀ ਪਤਨੀ ਨਾਲ ਵੀ ਬਦਕਾਰੀ ਕਰਦੇ ਹਨ। ਯਰੂਸ਼ਲਮ ਵਿੱਚ ਆਦਮੀ ਔਰਤਾਂ ਨਾਲ ਬਲਾਤਕਾਰ ਕਰਦੇ ਹਨ - ਉਨ੍ਹਾਂ ਦੇ ਮਾਹਵਾਰੀ ਦੇ ਦਿਨਾਂ ਵਿੱਚ ਵੀ।
11ਕੋਈ ਇੱਕ ਬੰਦਾ ਆਪਣੇ ਹੀ ਗਵਾਂਢੀ ਦੀ ਪਤਨੀ ਨਾਲ ਅਜਿਹਾ ਭਿਆਨਕ ਪਾਪ ਕਰਦਾ ਹੈ। ਕੋਈ ਦੂਸਰਾ ਬੰਦਾ ਆਪਣੀ ਹੀ ਨੂੰਹ ਨਾਲ ਬਦਕਾਰੀ ਕਰਦਾ ਹੈ ਅਤੇ ਉਸਨੂੰ ਨਾਪਾਕ ਬਣਾ ਦਿੰਦਾ ਹੈ। ਅਤੇ ਕੋਈ ਹੋਰ ਬੰਦਾ ਆਪਣੇ ਪਿਤਾ ਦੀ ਧੀ - ਆਪਣੀ ਹੀ ਭੈਣ ਨਾਲ - ਬਲਾਤਕਾਰ ਕਰਦਾ ਹੈ।
12'ਯਰੂਸ਼ਲਮ ਵਿੱਚ, ਤੁਸੀਂ ਲੋਕ ਲੋਕਾਂ ਨੂੰ ਮਾਰਨ ਲਈ ਪੈਸਾ ਲੈਂਦੇ ਹੋ। ਤੁਸੀਂ ਲੋਕ ਪੈਸਾ ਉਧਾਰ ਦਿੰਦੇ ਹੋ ਅਤੇ ਉਨ੍ਹਾਂ ਕਰਜ਼ਿਆਂ ਉੱਤੇ ਸੂਦ ਵਸੂਲ ਕਰਦੇ ਹੋ। ਤੁਸੀਂ ਲੋਕ ਬੋੜੇ ਜਿੰਨੇ ਪੈਸੇ ਲਈ ਆਪਣੇ ਗੁਵਾਂਢੀਆਂ ਨੂੰ ਧੋਖਾ ਦਿੰਦੇ ਹੋ। ਅਤੇ ਤੁਸੀਂ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।' ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
13'ਪਰਮੇਸ਼ੁਰ ਨੇ ਆਖਿਆ, 'ਹੁਣ ਦੇਖ! ਅਵੱਸ਼ ਹੀ ਮੈਂ ਆਪਣਾ ਹੱਥ ਹੇਠਾਂ ਮਾਰਾਂਗਾ ਅਤੇ ਤੁਹਾਨੂੰ ਰੋਕ ਦੇਵਾਂਗਾ! ਮੈਂ ਤੁਹਾਨੂੰ ਲੋਕਾਂ ਨੂੰ ਧੋਖਾ ਦੇਣ ਲਈ ਅਤੇ ਮਾਰਨ ਲਈ ਸਜ਼ਾ ਦੇਵਾਂਗਾ।
14ਕੀ ਤੁਸੀਂ ਉਦੋਂ ਬਹਾਦਰ ਬਣੋਁਗੇ? ਕੀ ਤੁਸੀਂ ਉਦੋਂ ਮਜ਼ਬੂਤ ਬਣੋਁਗੇ ਜਿਸ ਵੇਲੇ ਮੈਂ ਤੁਹਾਨੂੰ ਸਜ਼ਾ ਦੇਣ ਲਈ ਆਵਾਂਗਾ! ਨਹੀਂ! ਮੈਂ ਯਹੋਵਾਹ ਹਾਂ। ਮੈਂ ਬੋਲ ਦਿੱਤਾ ਹੈ। ਅਤੇ ਮੈਂ ਉਹੋ ਗੱਲਾਂ ਕਰਾਂਗਾ ਜੋ ਮੈਂ ਆਖੀਆਂ ਸੀ!
15ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦੇਵਾਂਗਾ। ਮੈਂ ਤੁਹਾਨੂੰ ਬਹੁਤ ਸਾਰੇ ਦੇਸਾਂ ਵਿੱਚ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਇਸ ਸ਼ਹਿਰ ਦੀਆਂ ਅਸ਼ੁਧਤਾਵਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗਾ।
16ਪਰ ਯਰੂਸ਼ਲਮ, ਤੂੰ ਅਪਵਿੱਤਰ ਹੋ ਜਾਵੇਂਗਾ। ਅਤੇ ਹੋਰ ਕੌਮਾਂ ਇਨ੍ਹਾਂ ਗੱਲਾਂ ਨੂੰ ਵਾਪਰਦਿਆਂ ਦੇਖਣਗੀਆਂ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।"'
17ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ,
18"ਆਦਮੀ ਦੇ ਪੁੱਤਰ, ਚਾਂਦੀ ਦੇ ਮੁਕਾਬਲੇ ਤੇ ਕਾਂਸੀ, ਲੋਹਾ, ਸਿਕ੍ਕਾ ਅਤੇ ਟੀਨ ਨਿਕੰਮੇ ਹਨ। ਕਾਰੀਗਰ ਚਾਂਦੀ ਨੂੰ ਸ਼ੁਧ੍ਧ ਕਰਨ ਲਈ ਉਸਨੂੰ ਅੱਗ ਵਿੱਚ ਸੁੱਟ ਦਿੰਦੇ ਹਨ। ਚਾਂਦੀ ਪਿਘਲ ਜਾਂਦੀ ਹੈ ਅਤੇ ਕਾਰੀਗਰ ਉਸਨੂੰ ਕੂੜੇ ਤੋਂ ਵੱਖ ਕਰ ਲੈਂਦੇ ਹਨ। ਇਸਰਾਏਲ ਦੀ ਕੌਮ ਉਸ ਨਿਕੰਮੇ ਕੂੜੇ ਵਰਗੀ ਬਣ ਗਈ ਹੈ।
19ਇਸ ਲਈ ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, 'ਤੁਸੀਂ ਸਾਰੇ ਲੋਕ ਨਿਕੰਮੇ ਕੂੜੇ ਵਰਗੇ ਬਣ ਗਏ ਹੋ। ਇਸ ਲਈ ਮੈਂ ਤੁਹਾਨੂੰ ਯਰੂਸ਼ਲਮ ਵਿੱਚ ਇਕਠਿਆਂ ਕਰਾਂਗਾ।
20ਕਾਰੀਗਰ ਚਾਂਦੀ, ਕਾਂਸੀ, ਲੋਹੇ, ਸਿੱਕੇ ਅਤੇ ਟੀਨ ਨੂੰ ਅੱਗ ਵਿੱਚ ਸੁੱਟਦੇ ਹਨ। ਉਹ ਅੱਗ ਨੂੰ ਹੋਰ ਤੇਜ਼ ਕਰਨ ਲਈ ਫ਼ੂਕਾਂ ਮਾਰਦੇ ਹਨ। ਫ਼ੇਰ ਧਾਤਾਂ ਪਿਘਲਣ ਲਗਦੀਆਂ ਹਨ। ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਆਪਣੀ ਅੱਗ ਵਿੱਚ ਸੁੱਟਾਂਗਾ ਅਤੇ ਪਿਘਲਾ ਦੇਵਾਂਗਾ। ਉਹ ਅੱਗ ਮੇਰਾ ਭਖਦਾ ਕਹਿਰ ਹੈ।
21ਮੈਂ ਤੁਹਾਨੂੰ ਉਸ ਅੱਗ ਵਿੱਚ ਸੁੱਟਾਂਗਾ। ਮੈਂ ਆਪਣੇ ਕਹਿਰ ਦੀ ਅੱਗ ਨੂੰ ਫ਼ੂਕਾਂ ਮਾਰਾਂਗਾ। ਅਤੇ ਤੁਸੀਂ ਪਿਘਲਣ ਲੱਗ ਪਵੋਁਗੇ।
22ਚਾਂਦੀ ਅੱਗ ਵਿੱਚ ਪਿਘਲ ਜਾਂਦੀ ਹੈ (ਅਤੇ ਕਾਰੀਗਰ ਚਾਂਦੀ ਨੂੰ ਨਿਤਾਰ ਲੈਂਦੇ ਹਨ ਅਤੇ ਉਸਨੂੰ ਬਚਾ ਲੈਂਦੇ ਨੇ।) ਓਸੇ ਤਰ੍ਹਾਂ ਤੁਸੀਂ ਸ਼ਹਿਰ ਵਿੱਚ ਪਿਘਲ ਜਾਵੋਂਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਆਪਣਾ ਕਹਿਰ ਤੁਹਾਡੇ ਵਿਰੁੱਧ ਢਾਲ ਦਿੱਤਾ ਹੈ।"'
23ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,
24"ਆਦਮੀ ਦੇ ਪੁੱਤਰ, ਇਸਰਾਏਲ ਨਾਲ ਗੱਲ ਕਰ। ਉਸਨੂੰ ਆਖ ਕਿ ਉਹ ਪਵਿੱਤਰ ਨਹੀਂ ਹੈ। ਮੈਂ ਉਸ ਦੇਸ ਨਾਲ ਨਾਰਾਜ਼ ਹਾਂ, ਇਸੇ ਲਈ ਉਸ ਦੇਸ ਵਿੱਚ ਬਾਰਿਸ਼ ਨਹੀਂ ਹੋਈ।
25ਯਰੂਸ਼ਲਮ ਦੇ ਨਬੀ ਮੰਦੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਸ਼ੇਰ ਵਾਂਗ ਹਨ - ਜਿਹੜਾ ਆਪਣੇ ਸ਼ਿਕਾਰ ਕੀਤੇ ਜਾਨਵਰ ਨੂੰ ਖਾਣ ਲਗਿਆਂ ਦ੍ਦਹਾੜਦਾ ਹੈ। ਉਨ੍ਹਾਂ ਨਬੀਆਂ ਨੇ ਬਹੁਤ ਜ਼ਿਂਦਗੀਆਂ ਤਬਾਹ ਕਰ ਦਿੱਤੀਆਂ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਈਆਂ ਹਨ। ਉਨ੍ਹਾਂ ਕਾਰਣ ਯਰੂਸ਼ਲਮ ਦੀਆਂ ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਗਈਆਂ ਹਨ।
26"ਜਾਜਕ ਨੇ ਸੱਚਮੁੱਚ ਮੇਰੀਆਂ ਬਿਵਸਬਾ ਨੂੰ ਨੁਕਸਾਨ ਪੁਚਾਇਆ ਹੈ। ਉਹ ਮੇਰੀਆਂ ਪਵਿੱਤਰ ਚੀਜ਼ਾਂ ਨਾਲ ਠੀਕ ਤਰ੍ਹਾਂ ਵਿਹਾਰ ਨਹੀਂ ਕਰਦੇ - ਉਹ ਇਹ ਨਹੀਂ ਦਰਸਾਂਉਦੇ ਕਿ ਇਹ ਮਹੱਤਵਪੂਰਣ ਹਨ। ਉਹ ਪਵਿੱਤਰ ਚੀਜ਼ਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ ਜਿਵੇਂ ਉਹ ਪਵਿੱਤਰ ਨਾ ਹੋਣ। ਉਹ ਪਾਕ ਚੀਜ਼ਾਂ ਨਾਲ ਨਾਪਾਕ ਚੀਜ਼ਾਂ ਵਰਗਾ ਵਿਹਾਰ ਕਰਦੇ ਹਨ। ਉਹ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਸਿਖਿਆ ਨ੍ਨਹੀਁ ਦਿੰਦੇ। ਉਹ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਨੂੰ ਆਦਰ ਦੇਣ ਤੋਂ ਇਨਕਾਰੀ ਹਨ। ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ।
27"ਯਰੂਸ਼ਲਮ ਦੇ ਆਗੂ ਉਸ ਬਘਿਆੜ ਵਰਗੇ ਹਨ ਜਿਹੜਾ ਆਪਣੇ ਸ਼ਿਕਾਰ ਕੀਤੇ ਜਾਨਵਰ ਨੂੰ ਖਾ ਰਿਹਾ ਹੋਵੇ। ਉਹ ਆਗੂ ਸਿਰਫ਼ ਅਮੀਰ ਹੋਣ ਲਈ ਲੋਕਾਂ ਉੱਤੇ ਹਮਲਾ ਕਰਦੇ ਅਤੇ ਮਾਰਦੇ ਹਨ।
28"ਨਬੀ ਲੋਕਾਂ ਨੂੰ ਚੇਤਾਵਨੀ ਨਹੀਂ ਦਿੰਦੇ-ਉਹ ਸੱਚ ਉੱਤੇ ਪਰਦਾ ਪਾਉਂਦੇ ਹਨ। ਉਹ ਉਨ੍ਹਾਂ ਕਾਰੀਗਰਾਂ ਵਰਗੇ ਹਨ ਜਿਹੜੇ ਸੱਚਮੁੱਚ ਦੀਵਾਰ ਨੂੰ ਠੀਕ ਨਹੀਂ ਕਰਦੇ। - ਉਹ ਸਿਰਫ਼ ਸੁਰਾਖਾਂ ਉੱਤੇ ਪਲਸਤਰ ਫ਼ੇਰਦੇ ਹਨ। ਉਹ ਸਿਰਫ਼ ਝੂਠ ਹੀ ਦੇਖਦੇ ਹਨ। ਉਹ ਆਪਣਾ ਜਾਦੂ ਕਰਕੇ ਭਵਿੱਖ ਦਾ ਹਾਲ ਜਾਨਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਸਿਰਫ਼ ਝੂਠ ਬੋਲਦੇ ਹਨ। ਉਹ ਆਖਦੇ ਹਨ, 'ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।' ਪਰ ਉਹ ਸਿਰਫ਼ ਝੂਠ ਬੋਲ ਰਹੇ ਹਨ - ਯਹੋਵਾਹ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ!
29"ਆਮ ਆਦਮੀ ਇੱਕ ਦੂਸਰੇ ਦਾ ਲਾਭ ਉਠਾਂਦੇ ਹਨ। ਉਹ ਇੱਕ ਦੂਜੇ ਨੂੰ ਧੋਖਾ ਦਿੰਦੇ ਹਨ ਅਤੇ ਚੋਰੀ ਕਰਦੇ ਹਨ। ਉਹ ਗਰੀਬ ਬੇਸਹਾਰਾ ਮਂਗਤਿਆਂ ਦਾ ਲਾਭ ਉਠਾਂਦੇ ਹੋਏ ਅਮੀਰ ਹੁੰਦੇ ਹਨ। ਅਤੇ ਉਹ ਸੱਚਮੁੱਚ ਵਿਦੇਸ਼ੀ ਨਿਵਾਸੀਆਂ ਨੂੰ ਧੋਖਾ ਦਿੰਦੇ ਹਨ - ਉਹ ਬਿਲਕੁਲ ਵੀ ਉਨ੍ਹਾਂ ਨਾਲ ਨਿਆਂਈ ਹਨ!
30"ਮੈਂ ਲੋਕਾਂ ਨੂੰ ਉਨ੍ਹਾਂ ਦਾ ਬਚਾਉ ਕਰਨ ਲਈ ਉਨ੍ਹਾਂ ਦੀਆਂ ਜ਼ਿਂਦਗੀਆਂ ਬਦਲਣ ਲਈ ਆਖਿਆ ਸੀ। ਮੈਂ ਲੋਕਾਂ ਨੂੰ ਦੀਵਾਰਾਂ ਦੀ ਮੁਰੰਮਤ ਕਰਨ ਲਈ ਆਖਿਆ ਸੀ। ਮੈਂ ਉਨ੍ਹਾਂ ਨੂੰ ਕੰਧਾਂ ਦੇ ਉਨ੍ਹਾਂ ਸੁਰਾਖਾਂ ਕੋਲ ਖੜੇ ਹੋਣ ਲਈ ਆਖਿਆ ਸੀ ਅਤੇ ਆਪਣੇ ਸ਼ਹਿਰ ਲਈ ਲੜਨ ਅਤੇ ਰੱਖਿਆ ਕਰਨ ਲਈ ਆਖਿਆ ਸੀ। ਪਰ ਕੋਈ ਬੰਦਾ ਸਹਾਇਤਾ ਲਈ ਨਹੀਂ ਬਹੁੜਿਆ!
31ਇਸ ਲਈ ਮੈਂ ਉਨ੍ਹਾਂ ਉੱਤੇ ਆਪਣਾ ਕਹਿਰ ਦਰਸਾਵਾਂਗਾ - ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ! ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦੀ ਸਜ਼ਾ ਦਿਆਂਗਾ। ਇਹ ਸਾਰਾ ਉਨ੍ਹਾਂ ਦਾ ਕਸੂਰ ਹੈ!" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।