Loading Bible Translation
First-time download in progress. This may take a few seconds…
Punjabi Bible Wordproject Bible
49 verses
1ਸਾਨੂੰ ਬੰਦੀਵਾਨਾਂ ਵਜੋਂ ਲਿਜਾਏ ਜਾਣ ਤੋਂ ਬਾਅਦ 25 ਵੇਂ ਵਰ੍ਹੇ ਵਿੱਚ, ਸਾਲ ਦੇ ਸ਼ੁਰੂ ਵਿੱਚ, ਮਹੀਨੇ ਦੇ 10 ਵੇਂ ਦਿਨ, ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਆਈ। ਇਹ ਗੱਲ ਬਾਬਲ ਦੇ ਯਰੂਸ਼ਲਮ ਉੱਤੇ ਕਬਜ਼ੇ ਦੇ 14 ਸਾਲ ਬਾਦ ਦੀ ਹੈ। ਉਸ ਦਿਨ, ਯਹੋਵਾਹ ਮੈਨੂੰ ਨਜ਼ਾਰੇ ਵਿੱਚ ਓਥੇ ਲੈ ਗਿਆ।
2ਦਰਸ਼ਨ ਵਿੱਚ, ਮੈਨੂੰ ਪਰਮੇਸ਼ੁਰ ਇਸਰਾਏਲ ਦੀ ਧਰਤੀ ਉੱਤੇ ਲੈ ਗਿਆ। ਉਸਨੇ ਮੈਨੂੰ ਇੱਕ ਬਹੁਤ ਉੱਚੇ ਪਰਬਤ ਦੇ ਨੇੜੇ ਹੇਠਾਂ ਉਤਾਰ ਦਿੱਤਾ। ਉਸ ਪਰਬਤ ਉੱਤੇ ਮੇਰੇ ਸਾਮ੍ਹਣੇ ਇੱਕ ਇਮਾਰਤ ਸੀ ਜਿਹੜੀ ਸ਼ਹਿਰ ਵਾਂਗ ਦਿਖਾਈ ਦਿੰਦੀ ਸੀ।
3ਯਹੋਵਾਹ ਮੈਨੂੰ ਓਥੇ ਲੈ ਗਿਆ। ਓਥੇ ਇੱਕ ਆਦਮੀ ਸੀ ਜਿਹੜਾ ਲਿਸ਼ਕਾਈ ਹੋਈ ਕਾਂਸੀ ਵਾਂਗ ਚਮਕੀਲਾ ਦਿਖਾਈ ਦਿੰਦਾ ਸੀ। ਉਸ ਆਦਮੀ ਕੋਲ ਕੱਪੜੇ ਦਾ ਇੱਕ ਫ਼ੀਤਾ ਅਤੇ ਇੱਕ ਪੈਮਾਨਾ ਹੱਥ ਵਿੱਚ ਫ਼ੜਿਆ ਹੋਇਆ ਸੀ। ਉਹ ਫ਼ਾਟਕ ਦੇ ਨੇੜੇ ਖਲੋਤਾ ਸੀ।
4ਆਦਮੀ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਵੇਖ ਅਤੇ ਮੇਰੀ ਗੱਲ ਧਿਆਨ ਨਾਲ ਸੁਣ। ਉਸ ਹਰ ਗੱਲ ਵੱਲ ਧਿਆਨ ਦੇਹ ਜਿਹੜੀ ਮੈ ਤੈਨੂੰ ਦਿਖਾਉਂਦਾ ਹਾਂ। ਕਿਉਂ ਕਿ ਤੈਨੂੰ ਇੱਥੇ ਇਸ ਲਈ ਲਿਆਂਦਾ ਗਿਆ ਹੈ ਤਾਂ ਜੋ ਮੈਂ ਤੈਨੂੰ ਇਹ ਚੀਜ਼ਾਂ ਦਿਖਾ ਸਕਾਂ। ਤੈਨੂੰ ਇਸਰਾਏਲ ਦੇ ਪਰਿਵਾਰ ਨੂੰ ਉਸ ਸਭ ਕਾਸੇ ਬਾਰੇ ਜ਼ਰੂਰ ਦੱਸ ਦੇਣਾ ਚਾਹੀਦਾ ਹੈ, ਜੋ ਤੂੰ ਦੇਖੇਁ।"
5ਮੈਂ ਇੱਕ ਅਜਿਹੀ ਕੰਧ ਦੇਖੀ ਜਿਹੜੀ ਮੰਦਰ ਦੇ ਬਾਹਰ ਚਹੁਂਆਂ ਪਾਸਿਆਂ ਵੱਲ ਜਾਂਦੀ ਸੀ। ਆਦਮੀ ਦੇ ਹੱਥ ਵਿੱਚ ਚੀਜ਼ਾਂ ਨਾਪਣ ਵਾਲਾ ਫੁੱਟਾ ਸੀ। ਉਸਦੇ ਹੱਥ ਵਿੱਚ 6 ਹੱਥ ਲੰਮਾ ਇੱਕ ਪੈਮਾਨਾ ਸੀ। ਇਸ ਤਰ੍ਹਾਂ ਆਦਮੀ ਨੇ ਕੰਧ ਦੀ ਮੋਟਾਈ ਨਾਪੀ। ਇਹ ਇੱਕ ਪੈਮਾਨੇ ਜਿੰਨੀ ਮੋਟੀ ਸੀ। ਆਦਮੀ ਨੇ ਕੰਧ ਦੀ ਉਚਾਈ ਨਾਪੀ। ਇਹ ਇੱਕ ਪੈਮਾਨੇ ਜਿੰਨੀ ਲੰਮੀ ਸੀ।
6ਫ਼ੇਰ ਉਹ ਆਦਮੀ ਪੂਰਬੀ ਫ਼ਾਟਕ ਕੋਲ ਗਿਆ। ਆਦਮੀ ਇਸਦੀਆਂ ਪੌੜੀਆਂ ਚੜ ਗਿਆ ਅਤੇ ਫ਼ਾਟਕ ਦੀ ਖੁਲ੍ਹੀ ਥਾਂ ਨੂੰ ਨਾਪਿਆ। ਇਹ ਇੱਕ ਪੈਮਾਨਾ ਚੌੜੀ ਸੀ।
7ਪਹਿਰੇਦਾਰਾਂ ਦੇ ਕਮਰੇ ਇੱਕ ਪੈਮਾਨਾ ਲੰਮੇ ਅਤੇ ਇੱਕ ਪੈਮਾਨਾ ਚੌੜੇ ਸਨ। ਕਮਰਿਆਂ ਦੀਆਂ ਕੰਧਾਂ 5 ਹੱਥ ਮੋਟੀਆਂ ਸਨ। ਮੰਦਰ ਦੇ ਸਾਮ੍ਹਣੇ ਰਸਤੇ ਦੇ ਅਖੀਰ ਉੱਤੇ ਵਰਾਂਡੇ ਦਾ ਖੁਲ੍ਹਾ ਹਿੱਸਾ ਵੀ ਇੱਕ ਪੈਮਾਨਾ ਚੌੜਾ ਸੀ।
8ਫ਼ੇਰ ਆਦਮੀ ਨੇ ਵਰਾਂਡੇ ਨੂੰ ਨਾਪਿਆ।
9ਇਹ 8 ਹੱਥ ਚੌੜਾ ਸੀ। ਆਦਮੀ ਨੇ ਫ਼ਾਟਕ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਨੂੰ ਨਾਪਿਆ। ਹਰ ਪਾਸੇ ਦੀ ਕੰਧ 2 ਹੱਥ ਚੌੜੀ ਸੀ। ਵਰਾਂਡਾ ਮੰਦਰ ਦੇ ਸਾਹਮਣੇ, ਵਾਲੇ ਰਸਤੇ ਦੇ ਅਖੀਰ ਉੱਤੇ ਸੀ।
10ਰਸਤੇ ਦੇ ਦੋਹੀਁ ਪਾਸੀਁ ਤਿੰਨ ਛੋਟੇ ਕਮਰੇ ਸਨ। ਇਨ੍ਹਾਂ ਸਾਰੇ ਕਮਰਿਆਂ ਦਾ ਨਾਪ ਇੱਕੋ ਜਿਹਾ ਸੀ ਅਤੇ ਉਨ੍ਹਾਂ ��ੀਆਂ ਸਾਰੀਆਂ ਕੰਧਾਂ ਇੱਕੋ ਨਾਪ ਦੀਆਂ ਸਨ।
11ਆਦਮੀ ਨੇ ਰਸਤੇ ਦੇ ਪ੍ਰਵੇਸ਼ ਦੁਆਰ ਨੂੰ ਨਾਪਿਆ। ਇਹ 10 ਹੱਥ ਚੌੜਾ ਅਤੇ 13 ਹਬ੍ਬ ਲੰਬਾ ਸੀ।
12ਹਰ ਕਮਰੇ ਦੇ ਸਾਮ੍ਹਣੇ ਇੱਕ ਨੀਵੀਁ ਕੰਧ ਸੀ। ਇਹ ਕੰਧ ਇੱਕ ਹੱਥ ਉੱਚੀ ਅਤੇ ਇੱਕ ਹੱਥ ਮੋਟੀ ਸੀ। ਕਮਰੇ ਵਰਗਾਕਾਰ ਸਨ ਅਤੇ ਹਰ ਕਧ੍ਧ 6 ਹੱਥ ਲੰਬੀ ਸੀ।
13ਆਦਮੀ ਨੇ ਇੱਕ ਕਮਰੇ ਦੀ ਛੱਤ ਦੇ ਬਾਹਰਲੇ ਸਿਰੇ ਤੋਂ ਸਾਮ੍ਹਣੇ ਵਾਲੇ ਕਮਰੇ ਦੀ ਛੱਤ ਦੇ ਬਾਹਰਲੇ ਸਿਰੇ ਤੀਕ ਦੇ ਰਸਤੇ ਨੂੰ ਨਾਪਿਆ। ਇਹ 25 ਹੱਥ ਸੀ। ਹਰ ਦਰਵਾਜੇ ਦੂਸਰੇ ਫ਼ਾਟਕ ਦੇ ਬਿਲਕੁਲ ਸਾਮ੍ਹਣੇ ਸੀ।
14ਆਦਮੀ ਨੇ ਵਿਹੜੇ ਦੇ ਵਰਾਂਡੇ ਦੇ ਹਰ ਪਾਸੇ ਦੀਆਂ ਦੀਵਾਰਾਂ ਸਮੇਤ ਪਾਸਿਆਂ ਦੀਆਂ ਸਾਰੀਆਂ ਕੰਧਾਂ ਦੇ ਮਬਿਆਂ ਨੂੰ ਨਾਪਿਆ। ਕੁਲ ਜੋੜ 60 ਹੱਥ ਸੀ।
15ਬਾਹਰਲੇ ਫ਼ਾਟਕ ਦੇ ਅੰਦਰਲੇ ਸਿਰੇ ਤੋਂ ਲੈਕੇ ਵਰਾਂਡੇ ਦੇ ਅਖੀਰ ਤੱਕ ਦਾ ਨਾਪ 50 ਹੱਥ ਸੀ।
16ਪਹਿਰੇਦਾਰ ਗਾਰਡਾਂ ਦੇ ਸਾਰੇ ਕਮਰਿਆਂ, ਪਾਸਿਆਂ ਦੀਆਂ ਕੰਧਾਂ ਅਤੇ ਵਰਾਂਡੇ ਦੇ ਉੱਪਰ ਛੋਟੀਆਂ ਖਿੜਕੀਆਂ ਸਨ। ਖਿੜਕੀਆਂ ਦਾ ਚੌੜਾਈ ਵਾਲਾ ਹਿੱਸਾ ਰਸਤੇ ਦੇ ਸਾਮ੍ਹਣੇ ਵੱਲ ਸੀ। ਰਸਤੇ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਉੱਤੇ ਖਜੂਰ ਦੇ ਰੁੱਖ ਉਕਰੇ ਹੋਏ ਸਨ।
17ਆਦਮੀ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਗਿਆ। ਮੈਂ ਓਥੇ ਤੀਹ ਕਮਰੇ ਅਤੇ ਇੱਕ ਪਟੜੀ ਦੇਖੀ ਜਿਹੜੀ ਵਿਹੜੇ ਦੇ ਆਲੇ-ਦੁਆਲੇ ਫ਼ੈਲੀ ਹੋਈ ਸੀ। ਕਮਰੇ ਕੰਧ ਦੇ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦਾ ਰੁੱਖ ਪਟੜੀ ਵੱਲ ਸੀ।
18ਪਟੜੀ ਫ਼ਾਟਕਾਂ ਦੀ ਲੰਬਾਈ ਜਿੰਨੀ ਹੀ ਚੌੜੀ ਸੀ। ਪਟੜੀ ਫ਼ਾਟਕ ਦੇ ਅੰਦਰਲੇ ਸਿਰੇ ਤੱਕ ਜਾਂਦੀ ਸੀ। ਇਹ ਨੀਵੀਁ ਪਟੜੀ ਸੀ।
19ਆਦਮੀ ਨੇ ਹੇਠਲੇ ਰਸਤੇ ਦੇ ਅੰਦਰਲੇ ਸਿਰੇ ਤੋਂ ਅੰਦਰਲੇ ਵਿਹੜੇ ਦੇ ਬਾਹਰਲੇ ਪਾਸੇ ਤਾਈਂ ਨਾਪ ਲਿਆ। ਇਹ ਪੂਰਬ ਦੇ ਅਤੇ ਉੱਤਰ ਦੇ ਪਾਸੇ ਵੱਲ 100 ਹੱਥ ਸੀ।
20ਫ਼ੇਰ ਉਸਨੇ ਬਾਹਰਲੇ ਵਿਹੜੇ ਦੀ ਉੱਤਰ ਵਾਲੇ ਪਾਸੇ ਦੀ ਫ਼ਾਟਕ ਦੀ ਲੰਬਾਈ ਅਤੇ ਚੌੜਾਈ ਮਿਣੀ।
21ਇਹ ਦਰਵਾਜ਼ੇ ਅਤੇ ਉਸਦੀਆਂ ਕੋਠੜੀਆਂ, ਤਿੰਨ ਇਸ ਪਾਸੇ ਅਤੇ ਤਿੰਨ ਉਸ ਪਾਸੇ ਸਨ ਅਤੇ ਉਸਦੇ ਥੰਮ ਤੇ ਡਾਟਾਂ ਪਹਿਲੇ ਦਰਵਾਜ਼ੇ ਦੇ ਮੇਚੇ ਦੇ ਅਨੁਸਾਰ ਸਨ। ਉਸਦੀ ਲੰਬਾਈ 50 ਹੱਥ ਅਤੇ ਦਰਵਾਜ਼ਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ।
22ਇਸ ਦੀਆਂ ਖਿੜਕੀਆਂ ਅਤੇ ਵਰਾਂਡਾ ਅਤੇ ਇਸ ਉੱਤੇ ਉਕਰੇ ਹੋਏ ਪਾਮ ਦੇ ਰੁੱਖ ਪੂਰਬ ਵਾਲੇ ਫ਼ਾਟਕ ਦੇ ਨਾਪ ਦੇ ਸਨ। ਬਾਹਰ ਵਾਲੇ ਪਾਸੇ ਫ਼ਾਟਕ ਤੀਕ ਜਾਂਦੀਆਂ ਸੱਤ ਪੌੜੀਆਂ ਸਨ। ਇਸਦਾ ਵਰਾਂਡਾ ਦਰਵਾਜ਼ੇ ਦੇ ਅੰਦਰਲੇ ਸਿਰੇ ਤੇ ਸੀ।
23ਵਿਹੜੇ ਦੇ ਪਾਰ ਉਤਰੀ ਫ਼ਾਟਕ ਵੱਲੋਂ ਅੰਦਰਲੇ ਵਿਹੜੇ ਦਾ ਦਰਵਾਜ਼ਾ ਸੀ। ਇਹ ਪੂਰਬ ਵਾਲੇ ਫ਼ਾਟਕ ਵਰਗਾ ਸੀ। ਆਦਮੀ ਨੇ ਅੰਦਰਲੀ ਕੰਧ ਵਾਲੇ ਫ਼ਾਟਕ ਤੋਂ ਬਾਹਰਲੀ ਕੰਧ ਵਾਲੇ ਫ਼ਾਟਕ ਤਾਈ ਨਾਪ ਲਿਆ। ਇਹ ਫ਼ਾਟਕ ਤੋਂ ਫ਼ਾਟਕ ਤੱਕ 100 ਹੱਥ ਸੀ।
24ਫ਼ੇਰ ਆਦਮੀ ਮੈਨੂੰ ਦੱਖਣੀ ਕੰਧ ਵੱਲ ਲੈ ਗਿਆ। ਮੈਂ ਦੱਖਣੀ ਕੰਧ ਵਿੱਚ ਇੱਕ ਫ਼ਾਟਕ ਦੇਖਿਆ। ਆਦਮੀ ਨੇ ਇਸ ਦੀਆਂ ਪਾਸੇ ਦੀਆਂ ਕੰਧਾਂ ਅਤੇ ਵਰਾਂਡੇ ਨੂੰ ਨਾਪਿਆ। ਉਨ੍ਹਾਂ ਦੀ ਮਿਣਤੀ ਹੋਰਨਾਂ ਫਾਟਕਾਂ ਦੇ ਬਰਾਬਰ ਦੀ ਸੀ।
25ਦਰਵਾਜ਼ੇ ਦੇ ਰਸਤੇ ਅਤੇ ਵਰਾਂਡੇ ਦੇ ਸਾਰੀ ਪਾਸੀਁ ਹੋਰਨਾਂ ਫਾਟਕਾਂ ਵਾਂਗ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ।
26ਇਸ ਫਾਟਕ ਤਾਈਂ ਜਾਣ ਵਾਲੀਆਂ ਸੱਤ ਪੌੜੀਆਂ ਸਨ। ਇਸਦਾ ਵਰਾਂਡਾ ਦਰਵਾਜ਼ੇ ਦੇ ਰਸਤੇ ਦੇ ਅੰਦਰਲੇ ਸਿਰੇ ਤੇ ਸੀ। ਇਸ ਦੀਆਂ ਕੰਧਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ ਜਿਹੜੀਆਂ ਕਿ ਦਰਵਾਜ਼ੇ ਦੇ ਰਸਤੇ ਦੇ ਦੋਹੀਁ ਪਾਸੀਁ ਸਨ।
27ਅੰਦਰਲੇ ਵਿਹੜੇ ਦੇ ਦੱਖਣੀ ਸਿਰੇ ਤੇ ਇੱਕ ਫਾਟਕ ਸੀ। ਆਦਮੀ ਨੇ ਅੰਦਰਲੀ ਕੰਧ ਦੇ ਫਾਟਕ ਤੋਂ ਬਾਹਰਲੀ ਕੰਧ ਦੇ ਫਾਟਕ ਤੀਕ ਨਾਪ ਲਿਆ। ਇਹ ਫਾਟਕ ਤੋਂ ਫਾਟਕ ਤੀਕ 100 ਹੱਥ ਸੀ।
28ਫ਼ੇਰ ਉਹ ਆਦਮੀ ਮੈਨੂੰ ਦੱਖਣੀ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਤੀਕ ਲੈ ਗਿਆ। ਉਸਨੇ ਇਸ ਦਰਵਾਜ਼ੇ ਦਾ ਨਾਪ ਲਿਆ। ਦਰਵਾਜ਼ੇ ਦਾ ਰਸਤਾ ਵੀ ਅੰਦਰਲੇ ਵਿਹੜੇ ਦੇ ਹੋਰਨਾਂ ਫਾਟਕਾਂ ਦੇ ਨਾਪ ਜਿੰਨਾ ਹੀ ਸੀ।
29ਇਸਦੇ ਦਰਵਾਜ਼ਿਆਂ, ਪਾਸੇ ਦੀਆਂ ਕੰਧਾਂ ਅਤੇ ਵਰਾਂਡਾ ਬਾਕੀ ਦੇ ਫਾਟਕਾਂ ਜਿੰਨਾ ਹੀ ਸੀ। ਦਰਵਾਜ਼ੇ ਦੇ ਰਸਤੇ ਅਤੇ ਇਸਦੇ ਵਰਾਂਡੇ ਦੇ ਸਾਰੀਁ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ।
30ਵਰਾਂਡਾ 25 ਹੱਥ ਚੌੜਾ ਅਤੇ 5 ਹੱਥ ਲੰਮਾ ਸੀ।
31ਇਸਦਾ ਵਰਾਂਡਾ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਤੇ ਸੀ। ਪਾਮ ਦੇ ਰੁੱਖਾਂ ਦੀ ਸ਼ਿਲਪਕਾਰੀ ਫਾਟਕਾਂ ਵੱਲ ਜਾਂਦੇ ਰਸਤੇ ਦੇ ਦੋਹੀਁ ਪਾਸੀਁ ਕੰਧਾਂ ਉੱਤੇ ਕੀਤੀ ਹੋਈ ਸੀ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ।
32ਫ਼ੇਰ ਮੈਨੂੰ ਉਹ ਆਦਮੀ ਪੂਰਬ ਦੀ ਵੱਖੀ ਦੇ ਅੰਦਰਲੇ ਵਿਹੜੇ ਵਿੱਚ ਲੈ ਗਿਆ। ਉਸਨੇ ਫਾਟਕ ਦਾ ਨਾਪ ਲਿਆ। ਇਹ ਨਾਪ ਵੀ ਹੋਰਨਾਂ ਦਰਵਾਜ਼ਿਆਂ ਜਿੰਨਾ ਹੀ ਸੀ।
33ਇਸਦੇ ਕਮਰੇ, ਪਾਸਿਆਂ ਦੀਆਂ ਕੰਧਾਂ ਅਤੇ ਵਰਾਂਡਾ ਵੀ ਬਾਕੀ ਦੇ ਦਰਵਾਜ਼ਿਆਂ ਦੇ ਨਾਪ ਦੇ ਸਨ। ਦਰਵਾਜ਼ੇ ਦੇ ਰਸਤੇ ਅਤੇ ਉਸਦੇ ਵਰਾਂਡੇ ਦੇ ਸਾਰੀ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਵੱਲ ਦਾ ਰਸਤਾ 50 ਹੱਥ ਲੰਮਾ ਅਤੇ 25 ਹਬ੍ਬ ਚੌੜਾ ਸੀ।
34ਅਤੇ ਇਸਦੀ ਡਿਉੜੀ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਉੱਤੇ ਸੀ। ਫਾਟਕ ਦੇ ਰਸਤੇ ਦੇ ਹਰ ਪਾਸੇ ਦੀਆਂ ਦੀਵਾਂਰਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ।
35ਫ਼ੇਰ ਉਹ ਆਦਮੀ ਮੈਨੂੰ ਉੱਤਰੀ ਦਰਵਾਜ਼ੇ ਵੱਲ ਲੈ ਗਿਆ। ਉਸਨੇ ਇਸਦਾ ਨਾਪ ਲਿਆ। ਇਸਦਾ ਨਾਪ ਵੀ ਹੋਰਨਾਂ ਦਰਵਾਜ਼ਿਆਂ ਦੇ ਨਾਪ ਜਿੰਨਾ ਹੀ ਸੀ।
36ਇਸ ਦੇ ਕਮਰੇ, ਆਸੇ-ਪਾਸੇ ਦੀਆਂ ਕੰਧਾਂ ਅਤੇ ਵਰਾਂਡਾ ਵੀ ਉਸੇ ਨਾਪ ਦਾ ਸੀ। ਦਰਵਾਜ਼ੇ ਦੇ ਰਸਤੇ ਅਤੇ ਇਸਦੇ ਵਰਾਂਡੇ ਦੇ ਸਾਰੇ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹਬ੍ਬ ਲੰਮਾ ਅਤੇ 25 ਹਬ੍ਬ ਚੌੜਾ ਸੀ।
37ਇਸਦਾ ਵਰਾਂਡਾ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਤੇ ਸੀ। ਦਰਵਾਜ਼ੇ ਵਾਲੇ ਰਸਤੇ ਦੇ ਹਰ ਪਾਸੇ ਕੰਧਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ।
38ਉਬੇ ਇੱਕ ਕਮਰਾ ਸੀ ਜਿਸਦਾ ਦਰਵਾਜ਼ਾ ਇਸ ਫਾਟਕ ਦੇ ਵਰਾਂਡੇ ਵੱਲ ਖੁਲ੍ਹਦਾ ਸੀ। ਇਹ ਓਹੀ ਥਾਂ ਸੀ ਜਿੱਥੇ ਜਾਜਕ ਹੋਮ ਦੀਆਂ ਭੇਟਾਂ ਲਈ ਜਾਨਵਰਾਂ ਨੂੰ ਧੋਁਦੇ ਹਨ।
39ਇਸ ਵਰਾਂਡੇ ਦੇ ਫਾਟਕ ਦੇ ਹਰ ਪਾਸੀ ਦੋ ਮੇਜ਼ ਲੱਗੇ ਹੋਏ ਸਨ। ਹੋਮ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਵਜੋਂ ਚੜਾੇ ਜਾਣ ਵਾਲੇ ਜਾਨਵਰ ਇਸੇ ਮੇਜ਼ ਉੱਤੇ ਮਾਰੇ ਜਾਂਦੇ ਸਨ।
40ਇਸ ਵਰਾਂਡੇ ਦੀ ਬਾਹਰਲੀ ਕੰਧ ਦੇ ਦਰਵਾਜ਼ੇ ਦੇ ਹਰ ਪਾਸੇ ਵੀ, ਦੋ ਮੇਜ਼ ਲੱਗੇ ਹੋਏ ਸਨ।
41ਇਸ ਤਰ੍ਹਾਂ ਅੰਦਰਲੀ ਕੰਧ ਨਾਲ ਚਾਰ ਮੇਜ਼ ਲੱਗੇ ਹੋਏ ਸਨ ਅਤੇ ਬਾਹਰਲੀ ਕੰਧ ਨਾਲ ਚਾਰ ਮੇਜ਼ ਲੱਗੇ ਹੋਏ ਸਨ - ਅੱਠ ਮੇਜ਼, ਜਿਨ੍ਹਾਂ ਦੀ ਵਰਤੋਂ ਜਾਜਕ ਜਾਨਵਰਾਂ ਦੀ ਬਲੀ ਚੜਾਉਣ ਵੇਲੇ ਕਰਦੇ ਸਨ।
42ਹੋਮ ਦੀ ਭੇਟ ਚੜਾਉਣ ਲਈ ਵੀ ਉਬੇ ਪੱਥਰ ਦੇ ਬਣੇ ਹੋਏ ਚਾਰ ਮੇਜ਼ ਸਨ। ਇਹ ਮੇਜ਼ 1 -1ੜ2ਹਬ੍ਬ ਲੰਮੇ 1 -1/2ਹਬ੍ਬ ਚੌੜੇ ਅਤੇ। 1-1ੜ2 ਹੱਥ ਉੱਚੇ ਸਨ। ਇਨ੍ਹਾਂ ਮੇਜ਼ਾਂ ਉੱਤੇ ਜਾਜਕ ਆਪਣੇ ਉਹ ਔਜ਼ਾਰ ਰੱਖਦੇ ਸਨ ਜਿਨ੍ਹਾਂ ਦੀ ਵਰਤੋਂ ਉਹ ਹੋਮ ਦੀਆਂ ਭੇਟਾਂ ਅਤੇ ਹੋਰਨਾਂ ਬਲੀਆਂ ਲਈਁ ਜਾਨਵਰਾਂ ਨੂੰ ਮਾਰਨ ਲਈ ਕਰਦੇ ਸਨ।
43ਇਸ ਥਾਂ ਦੀਆਂ ਸਾਰੀਆਂ ਕੰਧਾਂ ਉੱਤੇ, ਤਿੰਨ ਇੰਚ ਲੰਮੀਆਂ ਮਾਸ ਲਟਕਾਉਣ ਵਾਲੀਆਂ ਹੁੱਕਾਂ ਸਨ। ਭੇਟਾਂ ਦਾ ਮਾਸ ਮੇਜ਼ਾਂ ਉੱਤੇ ਰੱਖ ਦਿੱਤਾ ਜਾਂਦਾ ਸੀ।
44ਅੰਦਰਲੇ ਵਿਹੜੇ ਵਿੱਚ ਦੋ ਕਮਰੇ ਸਨ। ਇੱਕ ਉੱਤਰ ਵਾਲੇ ਦਰਵਾਜ਼ੇ ਕੋਲ ਸੀ ਜਿਸਦਾ ਮੂੰਹ ਦੱਖਣ ਵੱਲ ਸੀ। ਦੂਸਰਾ ਕਮਰਾ ਦੱਖਣੀ ਦਰਵਾਜ਼ੇ ਕੋਲ ਸੀ ਜਿਸਦਾ ਮੂੰਹ ਉੱਤਰ ਵੱਲ ਸੀ।
45ਆਦਮੀ ਨੇ ਮੈਨੂੰ ਆਖਿਆ, "ਉਹ ਕਮਰਾ ਜਿਸਦਾ ਮੂੰਹ ਦੱਖਣ ਵੱਲ ਹੈ, ਉਨ੍ਹਾਂ ਜਾਜਕਾਂ ਲਈ ਹੈ ਜਿਹੜੇ ਮੰਦਰ ਦੇ ਖੇਤਰ ਵਿੱਚ ਸੇਵਾ ਕਰਨ ਦਾ ਫ਼ਰਜ਼ ਨਿਭਾ ਰਹੇ ਹਨ।
46"ਪਰ ਉਹ ਕਮਰਾ ਜਿਸਦਾ ਮੂੰਹ ਉੱਤਰ ਵੱਲ ਹੈ, ਉਨ੍ਹਾਂ ਜਾਜਕਾਂ ਲਈ ਹੈ ਜੋ ਜਗਵੇਦੀ ਉੱਤੇ ਸੇਵਾ ਕਰਨ ਦਾ ਫ਼ਰਜ਼ ਨਿਭਾ ਰਹੇ ਹਨ। ਜਾਜਕ ਲੇਵੀ ਦੇ ਪਰਿਵਾਰ ਸਮੂਹ ਵਿੱਚੋਂ ਹਨ। ਪਰ ਜਾਜਕਾਂ ਦਾ ਇਹ ਦੂਸਰਾ ਸਮੂਹ ਸਦੋਕ ਦੇ ਉਤਰਾਧਿਕਾਰੀਆਂ ਵਿੱਚੋਂ ਹੈ। ਸਿਰਫ਼ ਉਹੀ ਅਜਿਹੇ ਲੋਕ ਹਨ ਜਿਹੜੇ ਯਹੋਵਾਹ ਦੀ ਸੇਵਾ ਕਰਨ ਲਈ ਜਗਵੇਦੀ ਬਲੀਆਂ ਚੜਾ ਸਕਦੇ ਹਨ।"
47ਆਦਮੀ ਨੇ ਅੰਦਰਲੇ ਵਿਹੜੇ ਦਾ ਨਾਪ ਲਿਆ। ਵਿਹੜਾ ਪੂਰਨ ਚੌਕੋਰ ਸੀ। ਇਹ 100ਹਬ੍ਬ ਲੰਮਾ ਅਤੇ 100ਹਬ੍ਬ ਚੌੜਾ ਸੀ। ਜਗਵੇਦੀ ਮੰਦਰ ਦੇ ਸਾਮ੍ਹਣੇ ਸੀ।
48ਫ਼ੇਰ ਆਦਮੀ ਮੈਨੂੰ ਮੰਦਰ ਦੇ ਵਰਾਂਡਾ ਵਿੱਚ ਲੈ ਗਿਆ ਅਤੇ ਵਰਾਂਡਾ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਨੂੰ ਨਾਪਿਆ। ਹਰ ਕੰਧ 5 ਹਬ੍ਬ ਮੋਟੀ ਅਤੇ 3 ਹਬ੍ਬ ਚੌੜੀ ਸੀ। ਅਤੇ ਉਨ੍ਹਾਂ ਦੇ (ਵਿਚਕਾਰਲੀ) ਖੁਲ੍ਹੀ ਥਾਂ 14 ਹਬ੍ਬ ਸੀ।
49ਵਰਾਂਡਾ 20 ਹਬ੍ਬ ਚੌੜਾ ਅਤੇ 12 ਹਬ੍ਬ ਲੰਮਾ ਸੀ। ਵਰਾਂਡਾ ਤੱਕ ਦਸ ਪੌੜੀ���ਂ ਜਾਂਦੀਆਂ ਸਨ। ਵਰਾਂਡਾ ਦੇ ਹਰ ਪਾਸੇ ਦੀਆਂ ਕੰਧਾਂ ਦੇ ਦੋ ਬਮਲੇ ਸਨ - ਹਰ ਕੰਧ ਲਈ ਇੱਕ।