Loading Bible Translation
First-time download in progress. This may take a few seconds…
Punjabi Bible Wordproject Bible
19 verses
1ਫ਼ੇਰ ਉਹ ਆਦਮੀ ਮੈਨੂੰ ਉੱਤਰੀ ਫਾਟਕ ਰਾਹੀਂ ਬਾਹਰਲੇ ਵਿਹੜੇ ਵਿੱਚ ਲੈ ਗਿਆ। ਉਸਨੇ ਪੱਛਮ ਵੱਲ ਦੀ ਉਸ ਇਮਾਰਤ ਵੱਲ ਮੇਰੀ ਅਗਵਾਈ ਕੀਤੀ ਜਿਸਦੇ ਕਈ ਕਮਰੇ ਸਨ ਜਿਹੜੀ ਉੱਤਰ ਵਾਲੇ ਪਾਸੇ ਦੀ ਇਮਾਰਤ ਅਤੇ ਸੀਮਾਬਧ੍ਧ ਖੇਤਰ ਦੇ ਪੱਛਮ ਵੱਲ ਸੀ।
2ਇਹ ਇਮਾਰਤ 100 ਹੱਥ ਲੰਮੀ ਅਤੇ 50 ਹੱਥ ਚੌੜੀ ਸੀ। ਲੋਕੀ ਇਸ ਵਿੱਚ ਉੱਤਰ ਵਾਲੇ ਪਾਸਿਓ ਵਿਹੜੇ ਵਿੱਚੋਂ ਦਾਖਲ ਹੁੰਦੇ ਸਨ।
3ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਛਜ੍ਜੇ ਸਨ। 20 ਹੱਥ ਦਾ ਅੰਦਰਲਾ ਵਿਹੜਾ ਇਮਾਰਤ ਅਤੇ ਮੰਦਰ ਦੇ ਵਿਚਕਾਰ ਸੀ। ਦੂਸਰੇ ਪਾਸੇ ਤੇ ਕਮਰੇ ਬਾਹਰਲੇ ਵਿਹੜੇ ਦੀ ਪਟੜੀ ਵੱਲ ਸਾਮ੍ਹਣੇ ਸਨ।
4ਇਮਾਰਤ ਦੀ ਦੱਖਣੀ ਵੱਖੀ ਦੇ ਨਾਲ-ਨਾਲ ਇੱਕ 10 ਹੱਥ ਚੌੜਾ ਅਤੇ 100 ਹੱਥ ਲੰਮਾ ਰਸਤਾ ਜਾਂਦਾ ਸੀ, ਅਤੇ ਪ੍ਰਵੇਸ਼ ਦੁਆਰ ਉੱਤਰ ਵਾਲੇ ਪਾਸੇ ਸੀ।
5ਕਿਉਂਕਿ ਇਹ ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਬਾਹਰਲੇ ਵਿਹੜੇ ਦੇ ਬਮਲਿਆਂ ਵਰਗੇ ਬਮਲੇ ਨਹੀਂ ਸਨ, ਇਸਦੇ ਉੱਪਰ ਕਮਰੇ ਵਿਚਕਾਰਲੀ ਅਤੇ ਹੇਠਲੀ ਮੰਜ਼ਿਲ ਦੇ ਕਮਰਿਆਂ ਨਾਲੋਂ ਵਧੇਰੇ ਪਿੱਛੇ ਹਟਵੇਂ ਸਨ। ਉਪਰਲੀ ਮੰਜ਼ਿਲ ਵਿਚਕਾਰਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ, ਜਿਹੜੀ ਕਿ ਹੇਠਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ। ਕਿਉਂ ਕਿ ਇਸ ਥਾਂ ਦੀ ਵਰਤੋਂ ਛਜਿਆਂ ਰ੍ਰਾਹੀਂ ਕੀਤੀ ਗਈ ਸੀ।
7ਬਾਹਰਵਾਰ ਇੱਕ ਕੰਧ ਸੀ ਜਿਹੜੀ ਬਾਹਰਲੇ ਵਿਹੜੇ ਦੇ ਨਾਲ-ਨਾਲ ਕਮਰਿਆਂ ਦੇ ਸਮਾਨਂਤਰ ਜਾਂਦੀ ਸੀ। ਇਹ ਕਮਰਿਆਂ ਦੇ ਸਾਮ੍ਹਣੇ ਵੱਲ 50 ਹੱਥ ਤੱਕ ਵਧੀ ਹੋਈ ਸੀ।
8ਉਨ੍ਹਾਂ ਕਮਰਿਆਂ ਦੀ ਕਤਾਰ ਜਿਹੜੇ ਬਾਹਰਲੇ ਵਿਹੜੇ ਦੇ ਨਾਲ-ਨਾਲ ਜਾਂਦੀ ਸੀ, 50 ਹੱਥ ਲੰਮੀ ਸੀ, ਭਾਵੇਂ ਮੰਦਰ ਵਾਲੇ ਪਾਸੇ ਵੱਲ ਇਮਾਰਤ ਦੀ ਕੁੱਲ ਲੰਬਾਈ 100 ਹੱਥ ਸੀ।
9ਇਨ੍ਹਾਂ ਕਮਰਿਆਂ ਦੇ ਹੇਠਾਂ ਇਮਾਰਤ ਦੇ ਪੂਰਬੀ ਸਿਰੇ ਉੱਤੇ ਪ੍ਰਵੇਸ਼ ਦੁਆਰ ਸੀ ਤਾਂ ਜੋ ਲੋਕੀ ਬਾਹਰਲੇ ਵਿਹੜੇ ਵਿੱਚੋਂ ਇਸ ਵਿੱਚ ਦਾਖਲ ਹੋ ਸਕਣ।
10ਪ੍ਰਵੇਸ਼ ਦੁਆਰ ਵਿਹੜੇ ਨਾਲ ਲਗਦੀ ਕੰਧ ਦੇ ਸ਼ੁਰੂ ਵਿੱਚ ਸੀ। ਸੀਮਾ ਬਧ੍ਧ ਖੇਤਰ ਅਤੇ ਦੂਸਰੀ ਇਮਾਰਤ ਤੋਂ ਅਗਾਂਹ।ਓਥੇ ਦੱਖਣੀ ਪਾਸੇ ਤੇ ਕਮਰੇ ਸਨ। ਓਥੇ ਇੱਕ ਰਸਤਾ ਸੀ।
11ਇਨ੍ਹਾਂ ਕਮਰਿਆਂ ਦੇ ਸਾਹਮਣੇ। ਇਹ ਉੱਤਰ ਵਾਲੇ ਪਾਸੇ ਦੇ ਕਮਰਿਆਂ ਵਰਗੇ ਸਨ। ਇਨ੍ਹਾਂ ਦੀ ਲੰਬਾਈ ਅਤੇ ਚੌੜਾਈ ਉਨੀ ਹੀ ਸੀ ਅਤੇ ਓਹੋ ਜਿਹੇ ਹੀ ਦਰਵਾਜ਼ੇ ਸਨ।
12ਦੱਖਣੀ ਕਮਰਿਆਂ ਦਾ ਦਾਖਲਾ ਇਮਾਰਤ ਦੇ ਪੂਰਬੀ ਸਿਰੇ ਉੱਤੇ ਸੀ ਤਾਂ ਜੋ ਲੋਕ ਕੰਧ ਦੇ ਨਾਲ ਲਗਦੇ ਰਸਤੇ ਦੇ ਖੁਲ੍ਹੇ ਸਿਰੇ ਵੱਲੋਂ ਦਾਖਲ ਹੋ ਸਕਣ।
13ਆਦਮੀ ਨੇ ਮੈਨੂੰ ਆਖਿਆ, "ਸੀਮਾ ਬਧ੍ਧ ਖੇਤਰ ਦੇ ਸਾਮ੍ਹਣੇ ਉੱਤਰੀ ਕਮਰੇ ਅਤੇ ਦੱਖਣੀ ਕਮਰੇ ਪਵਿੱਤਰ ਹਨ। ਇਹ ਕਮਰੇ ਉਨ੍ਹਾਂ ਜਾਜਕਾ�� ਲਈ ਹਨ ਜਿਹੜੇ ਯਹੋਵਾਹ ਅੱਗੇ ਬਲੀਆਂ ਚੜਾਉਂਦੇ ਹਨ। ਇਹੀ ਥਾਂ ਹੈ ਜਿੱਥੇ ਜਾਜਕ ਸਭ ਤੋਂ ਪਵਿੱਤਰ ਭੇਟਾਂ ਦਾ ਭੋਜਨ ਛਕਣਗੇ। ਅਤੇ ਉਹੀ ਥਾਂ ਹੈ ਜਿੱਥੇ ਉਹ ਅੱਤ ਪਵਿੱਤਰ ਚੜਾਵਿਆਂ ਨੂੰ ਰੱਖਣਗੇ। ਕਿਉਂ ਕਿ ਇਹ ਥਾਂ ਪਵਿੱਤਰ ਹੈ। ਅੱਤ ਪਵਿੱਤਰ ਭੇਟਾਂ ਹਨ: ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ।
14"ਜਿਹੜੇ ਜਾਜਕ ਉਸ ਪਵਿੱਤਰ ਖੇਤਰ ਵਿੱਚ ਦਾਖਲ ਹੁੰਦੇ ਹਨ ਉਨ੍ਹਾਂ ਨੂੰ ਬਾਹਰਲੇ ਵਿਹੜੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਸੇਵਾ ਵਾਲੇ ਕੱਪੜੇ ਉਸ ਪਵਿੱਤਰ ਸਬਾਨ ਵਿੱਚ ਹੀ ਛੱਡ ਦੇਣੇ ਚਾਹੀਦੇ ਹਨ। ਕਿਉਂ ਕਿ ਇਹ ਕੱਪੜਾ ਪਵਿੱਤਰ ਹੈ। ਜੇ ਕੋਈ ਜਾਜਕ ਮੰਦਰ ਦੇ ਉਸ ਹਿੱਸੇ ਵਿੱਚ ਜਾਣਾ ਚਾਹੁੰਦਾ ਹੈ ਜਿੱਥੇ ਹੋਰ ਲੋਕ ਹਨ, ਤਾਂ ਉਸਨੂੰ ਇਨ੍ਹਾਂ ਕਮਰਿਆਂ ਵਿੱਚ ਜਾਕੇ ਹੋਰ ਕੱਪੜੇ ਪਹਿਨਣੇ ਚਾਹੀਦੇ ਹਨ।
15ਆਦਮੀ ਨੇ ਮੰਦਰ ਦੇ ਅੰਦਰਲੇ ਖੇਤਰ ਨੂੰ ਨਾਪਣ ਦਾ ਕੰਮ ਮੁਕਾ ਲਿਆ ਸੀ। ਫ਼ੇਰ ਉਹ ਮੈਨੂੰ ਪੂਰਬੀ ਫਾਟਕ ਤੋਂ ਬਾਹਰ ਲੈ ਆਇਆ ਅਤੇ ਉਸ ਖੇਤਰ ਦਾ ਆਲਾ-ਦੁਆਲਾ ਨਾਪਿਆ।
16ਆਦਮੀ ਨੇ ਪੈਮਾਨੇ ਨਾਲ ਪੂਰਬ ਵਾਲੇ ਪਾਸੇ ਨੂੰ ਨਾਪਿਆ ਇਹ 500 ਹੱਥ ਲੰਮਾ ਸੀ।
17ਉਸਨੇ ਉੱਤਰ ਵਾਲੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ।
18ਉਸਨੇ ਦੱਖਣ ਵੱਲ ਦੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ।
19ਉਹ ਪੱਛਮ ਵਾਲੇ ਪਾਸੇ ਵੱਲ ਗਿਆ ਅਤੇ ਉਸਨੂੰ ਨਾਪਿਆ। ਇਹ 500 ਹੱਥ ਲੰਮਾ ਸੀ।
20ਉਸਨੇ ਉਨ੍ਹਾਂ ਚਹੁਂਆਂ ਕੰਧਾਂ ਨੂੰ ਨਾਪਿਆ ਜਿਹੜੀਆਂ ਮੰਦਰ ਦੇ ਚਾਰੇ ਪਾਸੇ ਜਾਂਦੀਆਂ ਸਨ। ਕੰਧ 500 ਹੱਥ ਲੰਮੀ ਅਤੇ 500 ਹੱਥ ਚੌੜੀ ਸੀ। ਇਹ ਪਵਿੱਤਰ ਖੇਤਰ ਨੂੰ ਉਸ ਖੇਤਰ ਨਾਲੋਂ ਵੱਖ ਕਰਦੀ ਸੀ ਜਿਹੜਾ ਪਵਿੱਤਰ ਨਹੀਂ ਹੈ।