Loading Bible Translation
First-time download in progress. This may take a few seconds…
Punjabi Bible Wordproject Bible
29 verses
1ਹੇ ਮੂਰਖ ਗਲਾਤੀਓ, ਕਿਹ ਨੇ ਤੁਹਾਡੇ ਉੱਤੇ ਜਾਦੂ ਪਾ ਲਏ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਯਿਸੂ ਮਸੀਹ ਸਲੀਬ ਉੱਤੇ ਚਾੜ੍ਹਿਆ ਹੋਇਆ ਸਰੀਹਣ ਪਰਸਿੱਧ ਕੀਤਾ ਗਿਆ?
2ਮੈਂ ਤੁਹਾਥੋਂ ਨਿਰਾ ਇੰਨਾ ਮਲੂਮ ਕਰਨਾ ਚਾਹੁੰਦਾ ਹਾਂ ਭਈ ਤੁਹਾਨੂੰ ਸ਼ਰਾ ਦੇ ਕੰਮਾਂ ਤੋਂ ਆਤਮਾ ਪਰਾਪਤ ਹੋਇਆ ਅਥਵਾ ਨਿਹਚਾ ਦੇ ਸੁਨੇਹੇ ਤੋਂ ?
3ਕੀ ਤੁਸੀਂ ਇਹੋ ਜਿਹੇ ਮੂਰਖ ਹੋ ? ਭਲਾ, ਆਤਮਾ ਦੁਆਰਾ ਅਰੰਭ ਕਰ ਕੇ ਤੁਸੀਂ ਹੁਣ ਸਰੀਰ ਦੁਆਰਾ ਸਮਾਪਤ ਕਰਦੇ ਹੋ ?
4ਕੀ ਤੁਸੀਂ ਐਨਿਆਂ ਦੁਖਾਂ ਨੂੰ ਐਵੇਂ ਹੀ ਝੱਲਿਆ ਜੇ ਸੱਚੀ ਮੁੱਚੀ ਐਵੇਂ ਭੀ ਹੋਵੇ !
5ਫੇਰ ਜਿਹੜਾ ਤੁਹਾਨੂੰ ਆਤਮਾ ਦਿੰਦਾ ਅਤੇ ਤੁਹਾਡੇ ਵਿੱਚ ਕਰਾਮਾਤਾਂ ਵਿਖਾਉਂਦਾ ਹੈ ਸੋ ਸ਼ਰਾ ਦੇ ਕੰਮਾਂ ਤੋਂ ਯਾ ਨਿਹਚਾ ਦੇ ਸੁਨੇਹੇ ਤੋਂ ਇਹ ਕਰਦਾ ਹੈ ?
6ਜਿਵੇਂ ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ।
7ਸੋ ਜਾਣ ਛੱਡੋ ਭਈ ਜਿਹੜੇ ਪਰਤੀਤ ਵਾਲੇ ਹਨ ਓਹੋ ਅਬਰਾਹਾਮ ਦੇ ਪੁੱਤ੍ਰ ਹਨ।
8ਅਤੇ ਧਰਮ ਪੁਸਤਕ ਨੇ ਅੱਗਿਓਂ ਇਹ ਵੇਖ ਕੇ ਭਈ ਪਰਮੇਸ਼ੁਰ ਪਰਾਈਆਂ ਕੌਮਾਂ ਨੂੰ ਨਿਹਚਾ ਦੇ ਰਾਹੀਂ ਧਰਮੀ ਠਹਿਰਾਵੇਗਾ ਅਬਰਾਹਾਮ ਨੂੰ ਅੱਗੋਂ ਹੀ ਇਹ ਖੁਸ਼ ਖਬਰੀ ਸੁਣਾਈ ਭਈ ਸਭ ਕੌਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ।
9ਸੋ ਜਿਹੜੇ ਨਿਹਚਾ ਵਾਲੇ ਹਨ ਓਹ ਨਿਹਚਾਵਾਨ ਅਬਰਾਹਾਮ ਦੇ ਨਾਲ ਮੁਬਾਰਕ ਹਨ।
10ਕਿਉਂਕਿ ਜਿੰਨੇ ਸ਼ਰਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਓਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਦੇ ਕਰਨ ਵਿੱਚ ਜਿਹੜੀਆਂ ਸ਼ਰਾ ਦੇ ਪੁਸਤਕ ਵਿੱਚ ਲਿਖੀਆਂ ਹਨ ਲੱਗਾ ਨਹੀਂ ਰਹਿੰਦਾ।
11ਹੁਣ ਇਹ ਗੱਲ ਪਰਗਟ ਹੈ ਕਿ ਪਰਮੇਸ਼ੁਰ ਦੇ ਅੱਗੇ ਸ਼ਰਾ ਤੋਂ ਧਰਮੀ ਕੋਈ ਨਹੀਂ ਠਹਿਰਦਾ ਇਸ ਲਈ ਜੋ ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ।
12ਅਤੇ ਸ਼ਰਾ ਨੂੰ ਨਿਹਚਾ ਨਾਲ ਕੁਝ ਵਾਸਤਾ ਨਹੀਂ ਸਗੋਂ ਜਿਹ ਨੇ ਓਹਨਾਂ ਹੁਕਮਾਂ ਦੀ ਪਾਲਨਾ ਕੀਤੀ ਸੋ ਓਹਨਾਂ ਤੋਂ ਜੀਉਂਦਾ ਰਹੇਗਾ।
13ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਭਈ ਸਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ।
14ਭਈ ਅਬਰਾਹਾਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਆਤਮਾ ਦੇ ਬਚਨ ਨੂੰ ਨਿਹਚਾ ਦੇ ਰਾਹੀਂ ਪਰਾਪਤ ਕਰੀਏ।
15ਹੇ ਭਰਾਵੋ, ਮੈਂ ਮਨੁੱਖ ਵਾਂਙੁ ਬੋਲਦਾ ਹਾਂ- ਭਾਵੇਂ ਮਨੁੱਖ ਦਾ ਵਸੀਅਤ ਨਾਮਾ ਹੀ ਹੋਵੇ ਪਰ ਜਾਂ ਉਹ ਪੱਕਾ ਹੋ ਗਿਆ ਤਾਂ ਕੋਈ ਉਸ ਵਿੱਚ ਨਾ ਭੰਗ ਪਾਉਂਦਾ ਨਾ ਵਾਧਾ ਕਰਦਾ ਹੈ।
16ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਬਚਨ ਦਿੱਤੇ ਗਏ ਸਨ। ਉਹ ਨਹੀਂ ਕਹਿੰਦਾ, ਅੰਸਾਂ ਨੂੰ , ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ ਤੇਰੀ ਅੰਸ ਨੂੰ, ਸੋ ਉਹ ਮਸੀਹ ਹੈ।
17ਹੁਣ ਮੈਂ ਇਹ ਆਖਦਾ ਹਾਂ ਭਈ ਉਸ ਨੇਮ ਨੂੰ ਜੋ ਪਰਮੇਸ਼ੁਰ ਨੇ ਅੱਗੇ ਹੀ ਬੰਨ੍ਹਿਆ ਹੈ ਸੋ ਸ਼ਰਾ ਜਿਹੜੀ ਉਸ ਤੋਂ ਚਾਰ ਸੌ ਤੀਹਾਂ ਵਰਿਹਾਂ ਦੇ ਪਿੱਛੋਂ ਆਈ ਉਸ ਨੂੰ ਅਕਾਰਥ ਨਹੀਂ ਕਰਦੀ ਭਈ ਉਹ ਬਚਨ ਅਵਿਰਥਾ ਹੋ ਜਾਵੇ।
18ਕਿਉਂਕਿ ਜੇ ਅਧਕਾਰ ਸ਼ਰਾ ਤੋਂ ਹੁੰਦਾ ਤਾਂ ਫੇਰ ਬਚਨ ਤੋਂ ਨਹੀਂ, ਪਰੰਤੂ ਪਰਮੇਸ਼ੁਰ ਨੇ ਅਬਰਾਹਾਮ ਲਈ ਉਹ ਨੂੰ ਬਚਨ ਦੇ ਰਾਹੀਂ ਦਾਨ ਕੀਤਾ ਹੈ।
19ਫੇਰ ਸ਼ਰਾ ਕੀ ਹੈ ? ਉਹ ਅਪਰਾਧਾਂ ਦੇ ਕਾਰਨ ਨਾਲ ਰਲਾਈ ਗਈ ਕਿ ਜਿੰਨਾ ਚਿਰ ਉਹ ਅੰਸ ਜਿਹ ਨੂੰ ਬਚਨ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਉਹ ਦੂਤਾਂ ���ੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ।
20ਹੁਣ ਵਿਚੋਲਾ ਇੱਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ੁਰ ਇੱਕੋ ਹੈ।
21ਫੇਰ ਭਲਾ, ਸ਼ਰਾ ਪਰਮੇਸ਼ੁਰ ਦਿਆਂ ਬਚਨਾਂ ਦੇ ਵਿਰੁੱਧ ਹੈ ? ਕਦੇ ਨਹੀਂ ਕਿਉਂਕਿ ਜੇਕਰ ਅਜਿਹੀ ਸ਼ਰਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸੱਕਦੀ ਤਾਂ ਧਰਮ ਸੱਚੀ ਮੁੱਚੀ ਸ਼ਰਾ ਤੋਂ ਪਰਾਪਤ ਹੁੰਦਾ।
22ਪਰ ਧਰਮ ਪੁਸਤਕ ਨੇ ਸਭਨਾਂ ਨੂੰ ਪਾਪ ਦੇ ਹੇਠਾਂ ਬੰਦ ਕਰ ਛੱਡਿਆ ਭਈ ਉਹ ਬਚਨ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਮਿਲਦਾ ਹੈ ਨਿਹਚਾ ਕਰਨ ਵਾਲਿਆਂ ਨੂੰ ਦਿੱਤਾ ਜਾਵੇ।
23ਪਰ ਨਿਹਚਾ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਨਿਹਚਾ ਦੇ ਲਈ ਜਿਹੜੀ ਪਰਗਟ ਹੋਣੀ ਸੀ ਸ਼ਰਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸਾਂ।
24ਸੋ ਸ਼ਰਾ ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ ਬਣੀ ਭਈ ਅਸੀਂ ਨਿਹਚਾ ਨਾਲ ਧਰਮੀ ਠਹਿਰਾਏ ਜਾਈਏ।
25ਪਰ ਹੁਣ ਨਿਹਚਾ ਜੋ ਆਈ ਅਸੀਂ ਅਗਾਹਾਂ ਨੂੰ ਨਿਗਾਹਬਾਨ ਦੇ ਮਤਹਿਤ ਨਹੀਂ ਹਾਂ।
26ਕਿਉਂ ਜੋ ਮਸੀਹ ਯਿਸੂ ਉੱਤੇ ਨਿਹਚਾ ਕਰਨ ਕਰਕੇ ਤੁਸੀਂ ਸੱਭੇ ਪਰਮੇਸ਼ੁਰ ਦੇ ਪੁੱਤ੍ਰ ਹੋ।
27ਕਿਉਂ ਜੋ ਤੁਸਾਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ।
28ਨਾ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਹੋ ਸੱਕਦਾ ਹੈ ਕਿਉਂ ਜੋ ਤੁਸੀਂ ਸੱਭੇ ਮਸੀਹ ਯਿਸੂ ਵਿੱਚ ਇੱਕੋ ਹੀ ਹੋ।
29ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਬਚਨ ਦੇ ਅਨੁਸਾਰ ਅਧਕਾਰੀ ਹੋ।