Loading Bible Translation
First-time download in progress. This may take a few seconds…
Punjabi Bible Wordproject Bible
43 verses
1ਜਦ ਰਾਖੇਲ ਨੇ ਡਿੱਠਾ ਕਿ ਯਾਕੂਬ ਤੋਂ ਮੈਂ ਨਹੀਂ ਜਣਦੀ ਤਾਂ ਰਾਖੇਲ ਆਪਣੀ ਭੈਣ ਨਾਲ ਖੁਣਸ ਕਰਨ ਲੱਗ ਪਈ ਅਰ ਯਾਕੂਬ ਨੂੰ ਆਖਿਆ, ਮੈਨੂੰ ਪੁੱਤ੍ਰ ਦੇਹ ਨਹੀਂ ਤਾਂ ਮੈਂ ਮਰ ਜਾਵਾਂਗੀ।
2ਤਾਂ ਯਾਕੂਬ ਦਾ ਕਰੋਧ ਰਾਖੇਲ ਉੱਤੇ ਭੜਕਿਆ ਅਰ ਓਸ ਆਖਿਆ, ਕੀ ਮੈਂ ਪਰਮੇਸ਼ੁਰ ਦੀ ਥਾਂ ਹਾਂ ਜਿਸ ਤੇਰੀ ਕੁੱਖ ਨੂੰ ਫਲ ਤੋਂ ਰੋਕਿਆ ਹੈ?
3ਫ ਤਾਂ ਓਸ ਆਖਿਆ, ਵੇਖ ਮੇਰੀ ਗੋੱਲੀ ਬਿਲਹਾਹ ਹੈ। ਉਸ ਦੇ ਕੋਲ ਜਾਹ ਅਰ ਉਹ ਮੇਰੇ ਗੋਡਿਆ ਉੱਤੇ ਜਣੂਗੀ ਤਾਂਜੋ ਮੈਂ ਵੀ ਉਸ ਤੋਂ ਅੰਸ ਵਾਲੀ ਬਣਾਈ ਜਾਵਾਂ।
4ਫੇਰ ਉਸ ਨੇ ਬਿਲਹਾਹ ਆਪਣੀ ਗੋੱਲੀ ਉਸ ਨੂੰ ਤੀਵੀਂ ਹੋਣ ਲਈ ਦਿੱਤੀ ਅਰ ਯਾਕੂਬ ਉਸ ਦੇ ਕੋਲ ਗਿਆ।
5ਬ ਤਾਂ ਬਿਲਹਾਹ ਗਰਭਵੰਤੀ ਹੋਈ ਅਰ ਯਾਕੂਬ ਤੋਂ ਪੁੱਤ੍ਰ ਜਣੀ।
6ਰ ਅਰ ਰਾਖੇਲ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਨਿਆਉਂ ਕੀਤਾ ਨਾਲੇ ਮੇਰੀ ਅਵਾਜ਼ ਸੁਣੀ ਅਰ ਮੈਨੂੰ ਇੱਕ ਪੁੱਤ੍ਰ ਭੀ ਦਿੱਤਾ। ਏਸ ਕਾਰਨ ਉਸ ਦਾ ਨਾਉਂ ਦਾਨ ਰੱਖਿਆ।
7ਫੇਰ ਬਿਲਹਾਹ ਰਾਖੇਲ ਦੀ ਗੋੱਲੀ ਗਰਭਵੰਤੀ ਹੋਈ ਅਰ ਯਾਕੂਬ ਤੋਂ ਦੂਜਾ ਪੁੱਤ੍ਰ ਜਣੀ।
8ਰ ਰਾਖੇਲ ਨੇ ਆਖਿਆ, ਮੇਰੀ ਆਪਣੀ ਭੈਣ ਨਾਲ ਮੇਰਾ ਪਰਮੇਸ਼ੁਰ ਦੇ ਘੋਲਾਂ ਵਰਗਾ ਘੋਲ ਹੋਇਆ ਪਰ ਮੈਂ ਜਿੱਤ ਗਈ ਏਸ ਲਈ ਉਸ ਦਾ ਨਾਉਂ ਨਫਤਾਲੀ ਰੱਖਿਆ।
9ਲਜਾਂ ਲੇਆਹ ਨੇ ਵੇਖਿਆ ਕਿ ਮੈਂ ਜਣਨ ਤੋਂ ਰਹਿ ਗਈ ਹਾਂ ਤਾਂ ਉਸ ਆਪਣੀ ਗੋੱਲੀ ਜਿਲਫਾਹ ਨੂੰ ਲੈਕੇ ਯਾਕੂਬ ਨੂੰ ਉਸ ਦੀ ਤੀਵੀਂ ਹੋਣ ਲਈ ਦਿੱਤਾ।
10ਤ ਅਤੇ ਲੇਆਹ ਦੀ ਗੋੱਲੀ ਜਿਲਫਾਹ ਯਾਕੂਬ ਤੋਂ ਇੱਕ ਪੁੱਤ੍ਰ ਜਣੀ।
11ਲਤਾਂ ਲੇਆਹ ਨੇ ਅਖਿਆ, ਮੇਰੇ ਭਾਗ ਜਾਗੇ ਹਨ ਤਾਂ ਉਸ ਉਹ ਦਾ ਨਾਉਂ ਗਾਦ ਰੱਖਿਆ।
12ਫੇਰ ਲੇਆਹ ਦੀ ਗੋੱਲੀ ਜਿਲਫਾਹ ਨੇ ਯਾਕੂਬ ਤੋਂ ਦੂਜਾ ਪੁੱਤ੍ਰ ਜਣਿਆ।
13ਲਤਾਂ ਲੇਆਹ ਆਖਿਆ, ਮੈਂ ਸੁਖੀ ਹਾਂ ਏਸ ਕਾਰਨ ਧੀਆਂ ਮੈਨੂੰ ਸੁਖੀ ਆਖਣਗੀਆਂ। ਏਸ ਲਈ ਉਸ ਦਾ ਨਾਉਂ ਆਸ਼ੇਰ ਰੱਖਿਆ।
14ਤਾਂ ਰਊਬੇਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿੱਕਲ ਕੇ ਦੂਦੀਆਂ ਪਾਈਆਂ ਅਰ ਉਨ੍ਹਾਂ ਨੂੰ ਆਪਣੀ ਮਾਤਾ ਲੇਆਹ ਕੋਲ ਲਿਆਇਆ ਤਾਂ ਰਾਖੇਲ ਨੇ ਲੇਆਹ ਨੂੰ ਆਖਿਆ, ਆਪਣੇ ਪੁੱਤ੍ਰ ਦੀਆਂ ਦੂਦੀਆਂ ਵਿੱਚੋਂ ਮੈਨੂੰ ਦੇ।
15ਲਉਸ ਉਹ ਨੂੰ ਆਖਿਆ, ਏਹ ਨਿੱਕੀ ਗੱਲ ਹੈ ਕਿ ਤੈਂ ਮੇਰਾ ਮਰਦ ਲੈ ਲਿਆ ਅਰ ਹੁਣ ਤੂੰ ਮੇਰੇ ਪੁੱਤ੍ਰ ਦੀਆਂ ਦੂਦੀਆਂ ਵੀ ਲੈ ਲਵੇਂਗੀ? ਰਾਖੇਲ ਨੇ ਆਖਿਆ, ਏਸ ਲਈ ਤੇਰੇ ਪੁੱਤ੍ਰ ਦੀਆਂ ਦੂਦੀਆਂ ਦੇ ਬਦਲੇ ਉਹ ਮਰਦ ਤੇਰੇ ਸੰਗ ਅੱਜ ਦੀ ਰਾਤ ਲੇਟੇਗਾ।
16ਯ ਜਾਂ ਯਾਕੂਬ ਸ਼ਾਮਾਂ ਦੇ ਵੇਲੇ ਖੇਤ ਤੋਂ ਆਇਆ ਤਾਂ ਲੇਆਹ ਉਹ ਦੇ ਮਿਲਣ ਲਈ ਬਾਹਰ ਆਈ ਅ��� ਉਸ ਆਖਿਆ, ਤੂੰ ਮੇਰੇ ਕੋਲ ਆਵੀਂ ਕਿਉਂਜੋ ਮੈਂ ਤੈਨੂੰ ਆਪਣੇ ਪੁੱਤ੍ਰ ਦੀਆਂ ਦੂਦੀਆਂ ਨਾਲ ਭਾੜੇ ਉੱਤੇ ਲਿਆ ਹੈ। ਉਪਰੰਤ ਉਹ ਉਸ ਰਾਤ ਉਸ ਦੇ ਨਾਲ ਲੇਟਿਆ।
17ਤਾਂ ਪਰਮੇਸ਼ੁਰ ਨੇ ਲੇਆਹ ਦੀ ਸੁਣੀ ਅਤੇ ਉਹ ਗਰਭਵੰਤੀ ਹੋਈ ਅਰ ਯਾਕੂਬ ਲਈ ਪੰਜਵਾਂ ਪੁੱਤ੍ਰ ਜਣੀ।
18ਲਤਾਂ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਭਾੜਾ ਦਿੱਤਾ ਕਿਉਂਜੋ ਮੈਂ ਆਪਣੀ ਗੋੱਲੀ ਆਪਣੇ ਮਰਦ ਨੂੰ ਦਿੱਤੀ ਅਰ ਉਸ ਉਹ ਦਾ ਨਾਉਂ ਯਿਸਾਕਾਰ ਰੱਖਿਆ।
19ਲਲੇਆਹ ਫੇਰ ਗਰਭਵੰਤੀ ਹੋਈ ਅਰ ਯਾਕੂਬ ਲਈ ਛੇਵਾਂ ਪੁੱਤ੍ਰ ਜਣੀ।
20ਲਲੇਆਹ ਆਖਿਆ, ਪਰਮੇਸ਼ੁਰ ਨੇ ਮੈਨੂੰ ਚੰਗਾ ਦਾਜ ਦਿੱਤਾ। ਹੁਣ ਮੇਰਾ ਮਰਦ ਮੇਰੇ ਸੰਗ ਰਹੇਗਾ ਕਿਉਂਜੋ ਮੈਂ ਉਹ ਦੇ ਲਈ ਛੇ ਪੁੱਤ੍ਰ ਜਣੀ ਤਾਂ ਉਸ ਉਹ ਦਾ ਨਾਉਂ ਜਬੂਲਨ ਰੱਖਿਆ।
21ਬ ਫੇਰ ਉਸ ਨੇ ਇੱਕ ਧੀ ਜਣੀ ਅਰ ਉਹ ਦਾ ਨਾਉਂ ਦੀਨਾਹ ਰੱਖਿਆ।
22ਤਾਂ ਪਰਮੇਸ਼ੁਰ ਨੇ ਰਾਖੇਲ ਨੂੰ ਚੇਤੇ ਕੀਤਾ ਅਰ ਪਰਮੇਸ਼ੁਰ ਨੇ ਉਹ ਦੀ ਸੁਣੀ ਅਰ ਉਹ ਦੀ ਕੁੱਖ ਨੂੰ ਖੋਲ੍ਹਿਆ।
23ਰ ਤਾਂ ਉਹ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਅਰ ਆਖਿਆ, ਪਰਮੇਸ਼ੁਰ ਨੇ ਮੇਰੀ ਬਦਨਾਮੀ ਨੂੰ ਦੂਰ ਕੀਤਾ ਹੈ।
24ਤਾਂ ਓਸ ਉਹ ਦਾ ਨਾਉਂ ਯੂਸੁਫ਼ ਰੱਖਿਆ ਭਈ ਯਹੋਵਾਹ ਮੈਨੂੰ ਇੱਕ ਹੋਰ ਪੁੱਤ੍ਰ ਦਿੱਤਾ।
25ਰ ਐਉਂ ਹੋਇਆ ਜਦ ਯੂਸੁਫ਼ ਰਾਖੇਲ ਤੋਂ ਜੰਮਿਆ ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੈਨੂੰ ਵਿਦਿਆ ਕਰ ਤਾਂਜੋ ਮੈਂ ਆਪਣੇ ਅਸਥਾਨ ਅਰ ਆਪਣੇ ਦੇਸ ਨੂੰ ਚੱਲਿਆ ਜਾਵਾਂ।
26ਮ ਅਤੇ ਮੇਰੀਆਂ ਤੀਵੀਆਂ ਅਰ ਮੇਰੇ ਬੱਚੇ ਜਿਨ੍ਹਾਂ ਲਈ ਮੈਂ ਤੇਰੀ ਟਹਿਲ ਕੀਤੀ ਮੈਨੂੰ ਦੇਹ ਤਾਂ ਮੈਂ ਚੱਲਿਆ ਜਾਵਾਂਗਾ ਕਿਉਂਜੋ ਤੂੰ ਮੇਰੀ ਟਹਿਲ ਨੂੰ ਜਾਣਦਾ ਹੈਂ ਜੋ ਮੈਂ ਤੇਰੇ ਲਈ ਕੀਤੀ।
27ਲਬਾਨ ਨੇ ਉਹ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਦਇਆ ਦੀ ਨਜ਼ਰ ਹੇਵੇ ਤਾਂ ਰਹਿ ਜਾ ਕਿਉਂਜੋ ਮੈਂ ਮਲੂਮ ਕੀਤਾ ਹੈ ਕਿ ਯਹੋਵਾਹ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ।
28ਮ ਉਸ ਆਖਿਆ, ਆਪਣੀ ਤਲਬ ਮੇਰੇ ਨਾਲ ਠਹਿਰਾ ਲੈ ਅਤੇ ਉਹ ਮੈਂ ਤੈਨੂੰ ਦਿਆਂਗਾ।
29ਯ ਉਸ ਉਹ ਨੂੰ ਆਖਿਆ, ਤੂੰ ਜਾਣਦਾ ਹੈਂ ਕਿ ਮੈਂ ਤੇਰੀ ਟਹਿਲ ਕਿਵੇਂ ਕੀਤੀ ਅਰ ਤੇਰੇ ਡੰਗਰ ਮੇਰੇ ਨਾਲ ਕਿਵੇਂ ਰਹੇ।
30ਕਿਉਂਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ ਪਰ ਹੁਣ ਬਹੁਤ ਵਧ ਗਿਆ ਹੈ। ਯਹੋਵਾਹ ਨੇ ਪੈਰ ਪੈਰ ਤੇ ਤੈਨੂੰ ਬਰਕਤ ਦਿੱਤੀ ਹੈ। ਹੁਣ ਮੈਂ ਆਪਣੇ ਘਰ ਲਈ ਭੀ ਕਦ ਕੁਝ ਕਰਾਂ?
31ਲਉਸ ਆਖਿਆ, ਮੈਂ ਤੈਨੂੰ ਕੀ ਦੇਵਾਂ? ਤਾਂ ਯਾਕੂਬ ਨੇ ਆਖਿਆ, ਮੈਨੂੰ ਕੁਝ ਨਾ ਦੇਹ। ਜੇਕਰ ਮੇਰੇ ਲਈ ਏਹ ਗੱਲ ਕਰੇਂਗਾ ਤਾਂ ਮੈਂ ਤੇਰੇ ਇੱਜੜਾ ਨੂੰ ਫੇਰ ਚਰਾਵਾਂਗਾ ਅਰ ਰਾਖੀ ਕਰਾਂਗਾ।
32ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਸਾਰੀਆਂ ਚਿਤਲੀਆਂ ਅਰ ਡੱਬੀਆਂ ਅਰ ਸਾਰੀਆਂ ਲੋਹੀਆਂ ਨੂੰ ਅਤੇ ਬੱਕਰੀਆਂ ਵਿੱਚੋਂ ਡੱਬੀਆਂ ਅਰ ਚਿਤਲੀਆਂ ਨੂੰ ਕੱਢਾਂਗਾ ਅਤੇ ਉਹ ਮੇਰੀ ਤਲਬ ਹੋਣਗੀਆਂ।
33ਅਰ ਮੇਰਾ ਧਰਮ ਮੇਰੇ ਲਈ ਕਿਸੇ ਆਉਣ ਵਾਲੇ ਦਿਨ ਵਿੱਚ ਉੱਤ੍ਰ ਦੇਵੇਗਾ ਜਦ ਤੂੰ ਮੇਰੇ ਸਨਮੁਖ ਮੇਰੀ ਤਲਬ ਲਈ ਆਵੇਂਗਾ ਤਾਂ ਬੱਕਰੀਆਂ ਵਿੱਚ ਹਰ ਇੱਕ ਜਿਹੜੀ ਚਿਤਲੀ ਅਰ ਡੱਬੀ ਅਰ ਭੇਡਾਂ ਵਿੱਚ ਲੋਹੀ ਨਾ ਹੋਵੇ ਸੋ ਉਹ ਮੇਰੇ ਕੋਲ ਚੋਰੀ ਦੀ ਹੋਵੇਗੀ।
34ਲਤਾਂ ਲਬਾਨ ਨੇ ਆਖਿਆ, ਵੇਖ ਤੇਰੀ ਗੱਲ ਦੇ ਅਨੁਸਾਰ ਹੋਵੇ।
35ਤ ਤਾਂ ਉਸ ਨੇ ਉਸ ਦਿਹਾੜੇ ਸਾਰੇ ਗਦਰੇ ਅਰ ਡੱਬੇ ਬੱਕਰੇ ਅਤੇ ਸਾਰੀਆਂ ਚਿਤਲੀਆਂ ਅਰ ਡੱਬੀਆਂ ਬੱਕਰੀਆਂ ਅਤੇ ਜਿਸ ਕਿਸੇ ਵਿੱਚ ਸਫੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਲੋਹੀਆਂ ਸਨ ਸਭਨਾਂ ਨੂੰ ਕੱਢਿਆ ਅਰ ਆਪਣੇ ਪੁੱਤ੍ਰਾਂ ਦੇ ਹੱਥਾਂ ਵਿੱਚ ਦਿੱਤਾ।
36ਅਤੇ ਉਸ ਨੇ ਤਿੰਨ ਦਿਨਾਂ ਦਾ ਪੈਂਡਾ ਆਪਣੇ ਅਰ ਯਾਕੂਬ ਦੇ ਵਿਚ ਠਹਿਰਾਇਆ ਅਰ ਯਾਕੂਬ ਲਬਾਨ ਦੇ ਬਾਕੀ ਇੱਜੜਾਂ ਨੂੰ ਚਾਰਨ ਲੱਗ ਪਿਆ।
37ਤਦ ਯਾਕੂਬ ਨੇ ਹਰੇ ਸਫੇਦੇ ਅਰ ਬਦਾਮ ਅਰ ਸਰੂ ਦੀਆਂ ਛਿਟੀਆਂ ਲੈ ਕੇ ਉਨ੍ਹਾਂ ਉੱਤੇ ਅਜੇਹੀਆਂ ਧਾਰੀਆਂ ਪਾਈਆਂ ਕਿ ਓਨ੍ਹਾਂ ਦੀ ਬਗਿਆਈ ਪਰਗਟ ਹੋਈ।
38ਯ ਤਾਂ ਉਨ੍ਹਾਂ ਛਿਟੀਆਂ ਨੂੰ ਜਿਨ੍ਹਾਂ ਉੱਤੇ ਉਸ ਧਾਰੀਆਂ ਪਾਈਆਂ ਸਨ ਹੌਦਾਂ ਅਤੇ ਨਾਲੀਆਂ ਵਿੱਚ ਜਿੱਥੇ ਇੱਜੜ ਪਾਣੀ ਪੀਣ ਆਉਂਦੇ ਸਨ ਉਨ੍ਹਾਂ ਦੇ ਸਾਹਮਣੇ ਹੀ ਰੱਖ ਦਿੱਤਾ ਅਤੇ ਜਦ ਓਹ ਪਾਣੀ ਪੀਂਦੀਆਂ ਸਨ ਤਾਂ ਓਹ ਆਸੇ ਲੱਗਣ ਲੱਗ ਪਈਆਂ।
39ਫ ਸੋ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਰ ਚਿਤਲੇ ਅਰ ਡੱਬੇ ਬੱਚੇ ਦਿੱਤੇ।
40ਤਾਂ ਯਾਕੂਬ ਨੇ ਲੇਲੇ ਅੱਡ ਕੀਤੇ ਅਰ ਲਾਬਾਨ ਦੇ ਇੱਜੜ ਦੀਆਂ ਵਿੱਚਲੀਆਂ ਗਦਰੀਆਂ ਅਤੇ ਸਭ ਲੋਹੀਆਂ ਦੀ ਵੱਲ ਭੇਡਾਂ ਦੇ ਮੂੰਹ ਫੇਰ ਦਿੱਤੇ ਅਤੇ ਉਸ ਆਪਣੇ ਇੱਜੜਾ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਰ ਨਾਲ ਰਲਨ ਨਾ ਦਿੱਤਾ।
41ਤਾਂ ਐਉਂ ਹੋਇਆ ਕਿ ਜਦ ਤਕੜੀਆਂ ਭੇਡਾਂ ਦੇ ਆਸੇ ਲੱਗਣ ਦਾ ਸਮਾਂ ਆਇਆ ਤਾਂ ਯਾਕੂਬ ਨੇ ਉਹ ਛਿਟੀਆਂ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਰੱਖੀਆਂ ਏਸ ਲਈ ਕਿ ਉਹ ਉਨ੍ਹਾਂ ਛਿਟੀਆਂ ਦੇ ਅੱਗੇ ਆਸੇ ਲੱਗਣ।
42ਪਰ ਜਦ ਇੱਜੜ ਮਾੜਾ ਸੀ ਤਾਂ ਉਸ ਨੇ ਨਾ ਰੱਖੀਆਂ। ਏਸ ਕਾਰਨ ਲਾਬਾਨ ਦੇ ਪੱਠੇ ਮਾੜੇ ਅਰ ਯਾਕੂਬ ਦੇ ਤਕੜੇ ਸਨ।
43ਸੋ ਉਹ ਮਨੁੱਖ ਬਾਹਲਾ ਹੀ ਵਧ ਗਿਆ ਅਤੇ ਉਹ ਦੇ ਕੋਲ ਬਹੁਤ ਇੱਜੜ ਅਤੇ ਗੋੱਲੀਆਂ ਗੋੱਲੇ ਅਰ ਊਠ ਅਰ ਗਧੇ ਸਨ।