Loading Bible Translation
First-time download in progress. This may take a few seconds…
Punjabi Bible Wordproject Bible
34 verses
1ਤਾਂ ਉਸ ਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੀਆਂ ਗੂਣਾਂ ਵਿੱਚ ਅੰਨ ਜਿੰਨਾਂ ਓਹ ਲੈ ਜਾ ਸੱਕਣ ਭਰ ਦੇਹ ਅਰ ਹਰ ਇੱਕ ਦੀ ਚਾਂਦੀ ਉਸ ਦੀ ਗੂਣ ਦੇ ਮੂੰਹ ਵਿੱਚ ਰੱਖ ਦੇਹ।
2ਅਰ ਮੇਰਾ ਪਿਆਲਾ ਚਾਂਦੀ ਦਾ ਪਿਆਲਾ ਨਿੱਕੇ ਦੀ ਗੂਣ ਦੇ ਮੂੰਹ ਵਿੱਚ ਉਹ ਦੀ ਵਿਹਾਜਣ ਦੀ ਚਾਂਦੀ ਸਣੇ ਰੱਖ ਦੇਹ ਸੋ ਉਸ ਨੇ ਯੂਸੁਫ਼ ਦੇ ਆਖੇ ਦੇ ਅਨੁਸਾਰ ਹੀ ਕੀਤਾ।
3ਤਾਂ ਸਵੇਰ ਦੀ ਲੋ ਹੋਣ ਦੇ ਵੇਲੇ ਉਹ ਅਰ ਉਨ੍ਹਾਂ ਦੇ ਖੋਤੇ ਤੋਰ ਦਿੱਤੇ ਗਏ।
4ਓਹ ਨਗਰ ਤੋਂ ਬਾਹਰ ਅਜੇ ਦੂਰ ਨਹੀਂ ਗਏ ਸਨ ਕਿ ਯੂਸਫ਼ ਨੇ ਆਪਣੇ ਮੁਖ਼ਤਿਆਰ ਨੂੰ ਹੁਕਮ ਦਿੱਤਾ ਕਿ ਉੱਠ ਉਨ੍ਹਾਂ ਮਨੁੱਖਾਂ ਦਾ ਪਿੱਛਾ ਕਰ ਅਰ ਜਦ ਤੂੰ ਉਨ੍ਹਾਂ ਨੂੰ ਜਾ ਲਵੇਂ ਤਾਂ ਉਨ੍ਹਾਂ ਨੂੰ ਆਖੀਂ ਤੁਸੀਂ ਕਿਉਂ ਭਲਿਆਈ ਦੇ ਬਦਲੇ ਬੁਰਿਆਈ ਕੀਤੀ?
5ਕੀ ਏਹ ਉਹ ਨਹੀਂ ਜਿਹਦੇ ਵਿੱਚੋਂ ਮੇਰਾ ਸੁਵਾਮੀ ਪੀਦਾਂ ਹੈ ਅਰ ਜਿਹਦੇ ਨਾਲ ਫਾਲ ਵੀ ਪਾਉਂਦਾ ਹੈ? ਤੁਸਾਂ ਜੋ ਏਹ ਕੀਤਾ ਸੋ ਬੁਰਾ ਹੀ ਕੀਤਾ।
6ਤਾਂ ਉਸ ਨੇ ਉਨ੍ਹਾਂ ਨੂੰ ਜਾ ਲਿਆ ਅਰ ਏਹ ਗੱਲਾਂ ਉਨ੍ਹਾਂ ਨੂੰ ਆਖੀਆਂ।
7ਅਤੇ ਉਨ੍ਹਾਂ ਨੇ ਉਹ ਨੂੰ ਆਖਿਆ, ਸਾਡਾ ਸੁਵਾਮੀ ਅਜੇਹੀਆਂ ਗੱਲਾਂ ਕਿਉਂ ਬੋਲਦਾ ਹੈ? ਤੁਹਾਡੇ ਦਾਸਾਂ ਤੋਂ ਅਜੇਹਾ ਕੰਮ ਦੂਰ ਰਹੇ।
8ਵੇਖੋ ਉਹ ਚਾਂਦੀ ਜਿਹੜੀ ਸਾਨੂੰ ਸਾਡੀਆਂ ਗੂਣਾਂ ਦੇ ਮੂੰਹ ਵਿੱਚ ਲੱਭੀ ਕਨਾਨ ਦੇਸ ਤੋਂ ਮੋੜ ਕੇ ਤੁਹਾਡੇ ਕੋਲ ਲੈ ਆਏ ਹਾਂ ਤਾਂ ਕਿਵੇਂ ਅਸੀਂ ਤੁਹਾਡੇ ਸਵਾਮੀ ਦੇ ਘਰ ਵਿੱਚੋਂ ਚਾਂਦੀ ਯਾ ਸੋਨਾ ਚੁਰਾ ਸਕਦੇ ਹਾਂ?
9ਤੁਹਾਡੇ ਦਾਸਾਂ ਵਿੱਚੋਂ ਜਿਸ ਦੇ ਕੋਲੋਂ ਉਹ ਲੱਭੇ ਉਹ ਮਾਰਿਆ ਜਾਵੇ ਅਰ ਅਸੀਂ ਵੀ ਆਪਣੇ ਸਵਾਮੀ ਦੇ ਗੁਲਾਮ ਹੋ ਜਾਵਾਂਗੇ।
10ਤਾਂ ਉਸ ਆਖਿਆ, ਹੁਣ ਤੁਹਾਡੀਆਂ ਗੱਲਾਂ ਦੇ ਅਨੁਸਾਰ ਹੀ ਹੋਵੇਗਾ। ਜਿਸ ਦੇ ਕੋਲੋਂ ਉਹ ਲੱਭੇਗਾ ਉਹ ਮੇਰਾ ਗੁਲਾਮ ਹੋਵੇਗਾ ਪਰ ਤੁਸੀਂ ਨਿਰਦੋਸ਼ੀ ਠਹਿਰੋਗੇ।
11ਉਨ੍ਹਾਂ ਨੇ ਛੇਤੀ ਨਾਲ ਆਪੋ ਆਪਣੀਆਂ ਗੂਣਾਂ ਜਮੀਨ ਉੱਤੇ ਲਾਹ ਕੇ ਖੋਲ੍ਹ ਦਿੱਤੀਆਂ।
12ਅਤੇ ਉਸ ਨੇ ਵੱਡੇ ਤੋਂ ਲੈਕੇ ਛੋਟੇ ਤੀਕ ਤਲਾਸ਼ੀ ਲਈ ਅਰ ਉਹ ਪਿਆਲਾ ਬਿਨਯਾਮੀਨ ਦੀ ਗੂਣ ਵਿੱਚੋਂ ਲੱਭਾ।
13ਤਾਂ ਉਨ੍ਹਾਂ ਨੇ ਆਪਣੇ ਬਸਤ੍ਰ ਪਾੜੇ ਅਰ ਹਰ ਇੱਕ ਨੇ ਅਪਣਾ ਖੋਤਾ ਲੱਦਿਆ ਅਰ ਓਹ ਨਗਰ ਨੂੰ ਮੁੜ ਆਏ।
14ਤਾਂ ਯਹੂਦਾਹ ਅਰ ਉਸ ਦੇ ਭਰਾ ਯੂਸੁਫ਼ ਦੇ ਘਰ ਆਏ ਅਰ ਉਹ ਅਜੇ ਤੀਕ ਉੱਥੇ ਹੀ ਸੀ ਅਤੇ ਉਹ ਉਸ ਦੇ ਅੱਗੇ ਧਰਤੀ ਉੱਤੇ ਡਿੱਗ ਪਏ।
15ਫੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਏਹ ਕੀ ਕਰਤੂਤ ਹੈ ਜੋ ਤੁਸਾਂ ਕੀਤੀ? ਕੀ ਤੁਸੀਂ ਨਹੀਂ ਜਾਣਦੇ ਸਾਓ ਕਿ ਮੇਰੇ ਵਰਗਾ ਆਦਮੀ ਫਾਲ ਪਾ ��ੱਕਦਾ ਹੈ?
16ਤਾਂ ਯਹੂਦਾਹ ਨੇ ਆਖਿਆ, ਅਸੀਂ ਆਪਣੇ ਸਵਾਮੀ ਨੂੰ ਕੀ ਆਖੀਏ ਅਰ ਕੀ ਬੋਲੀਏ ਅਰ ਅਸੀਂ ਆਪਣੇ ਆਪ ਨੂੰ ਕਿੱਦਾਂ ਧਰਮੀ ਬਣਾਈਏ? ਪਰਮੇਸ਼ੁਰ ਨੇ ਤੁਹਾਡੇ ਦਾਸਾਂ ਦੀ ਬੁਰਿਆਈ ਲੱਭ ਲਈ। ਵੇਖੋ ਅਸੀਂ ਆਪਣੇ ਸਵਾਮੀ ਦੇ ਗੁਲਾਮ ਹਾਂ, ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲੋਂ ਪਿਆਲਾ ਲੱਭਾ ਹੈ ਪਰ ਉਸ ਨੇ ਆਖਿਆ, ਏਹ ਕੰਮ ਮੈਥੋਂ ਦੂਰ ਹੋਵੇ।
17ਉਹ ਮਨੁੱਖ ਜਿਸ ਦੇ ਕੋਲੋਂ ਪਿਆਲਾ ਲੱਭਾ ਓਹੋ ਹੀ ਮੇਰਾ ਗੁਲਾਮ ਹੋਵੇਗਾ ਪਰ ਤੁਸੀਂ ਸਲਾਮਤੀ ਨਾਲ ਆਪਣੇ ਪਿਤਾ ਦੇ ਕੋਲ ਉਤਾਹਾਂ ਚਲੇ ਜਾਓ।
18ਫੇਰ ਯਹੂਦਾਹ ਨੇ ਉਸ ਦੇ ਨੇੜੇ ਜਾ ਕੇ ਆਖਿਆ, ਮੇਰੇ ਸਵਾਮੀ ਜੀ ਮੇਰੀ ਬੇਨਤੀ ਹੈ ਕਿ ਤੁਹਾਡਾ ਦਾਸ ਆਪਣੇ ਸਵਾਮੀ ਦੇ ਕੰਨਾਂ ਵਿੱਚ ਗੱਲ ਕਰੇ ਅਰ ਤੁਹਾਡਾ ਕਰੋਧ ਤੁਹਾਡੇ ਦਾਸ ਦੇ ਵਿਰੁੱਧ ਨਾ ਭੜਕੇ ਕਿਉਂਜੋ ਤੁਸੀਂ ਫ਼ਿਰਊਨ ਜੇਹੇ ਹੋ।
19ਮੇਰੇ ਸਵਾਮੀ ਨੇ ਆਪਣੇ ਦਾਸਾਂ ਤੋਂ ਏਹ ਪੁੱਛਿਆ ਸੀ, ਕੀ ਤੁਹਾਡਾ ਪਿਤਾ ਯਾ ਭਰਾ ਹੈ?
20ਅਰ ਅਸੀਂ ਆਪਣੇ ਸਵਾਮੀ ਨੂੰ ਆਖਿਆ ਸੀ ਕਿ ਸਾਡਾ ਬਿਰਧ ਪਿਤਾ ਹੈ ਅਰ ਉਸ ਦੀ ਬਿਰਧ ਅਵਸਥਾ ਦਾ ਇੱਕ ਛੋਟਾ ਪੁੱਤ੍ਰ ਹੈ ਪਰ ਉਸ ਦਾ ਭਰਾ ਮਰ ਗਿਆ ਹੈ ਅਰ ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਰ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ।
21ਤੁਸਾਂ ਆਪਣੇ ਦਾਸਾਂ ਨੂੰ ਆਖਿਆ ਕਿ ਉਸ ਨੂੰ ਮੇਰੇ ਕੋਲ ਲਿਆਓ ਤਾਂਜੋ ਮੈਂ ਉਸ ਮੁੰਡੇ ਨੂੰ ਆਪਣੀਆਂ ਅੱਖਾਂ ਨਾਲ ਵੇਖਾਂ।
22ਤਾਂ ਅਸਾਂ ਆਪਣੇ ਸਵਾਮੀ ਨੂੰ ਆਖਿਆ ਕਿ ਮੁੰਡਾ ਆਪਣੇ ਪਿਤਾ ਨੂੰ ਛੱਡ ਨਹੀਂ ਸਕਦਾ। ਜੇਕਰ ਉਹ ਆਪਣੇ ਪਿਤਾ ਨੂੰ ਛੱਡੇ ਤਾਂ ਉਹ ਮਰ ਜਾਊਗਾ।
23ਫੇਰ ਤੁਸਾਂ ਆਪਣੇ ਦਾਸਾਂ ਨੂੰ ਆਖਿਆ ਸੀ ਕਿ ਜਦ ਤੀਕ ਤੁਹਾਡਾ ਨਿੱਕਾ ਭਰਾ ਤੁਹਾਡੇ ਸੰਗ ਨਾ ਆਵੇ ਤੁਸੀਂ ਮੇਰਾ ਮੂੰਹ ਫੇਰ ਨਾ ਵੇਖੋਗੇ।
24ਐਉਂ ਹੋਇਆ ਕਿ ਜਦ ਅਸੀਂ ਤੁਹਾਡੇ ਦਾਸ ਆਪਣੇ ਪਿਤਾ ਕੋਲ ਗਏ ਤਾਂ ਅਸਾਂ ਆਪਣੇ ਸਵਾਮੀ ਦੀਆਂ ਗੱਲਾਂ ਉਸ ਨੂੰ ਦੱਸੀਆਂ।
25ਤਾਂ ਸਾਡੇ ਪਿਤਾ ਨੇ ਆਖਿਆ, ਮੁੜ ਕੇ ਜਾਓ ਅਰ ਥੋੜਾ ਅੰਨ ਸਾਡੇ ਲਈ ਵਿਹਾਜ ਲਿਆਓ।
26ਪਰ ਅਸਾਂ ਆਖਿਆ, ਅਸੀਂ ਨਹੀਂ ਜਾ ਸੱਕਦੇ। ਜੇਕਰ ਸਾਡਾ ਨਿੱਕਾ ਭਰਾ ਸਾਡੇ ਨਾਲ ਹੋਵੇ ਤਾਂ ਅਸੀਂ ਜਾਵਾਂਗੇ ਕਿਉਂਜੋ ਜਦ ਤੀਕ ਸਾਡਾ ਨਿੱਕਾ ਭਰਾ ਸਾਡੇ ਸੰਗ ਨਾ ਜਾਵੇ ਅਸੀਂ ਉਸ ਮਨੁੱਖ ਦਾ ਮੂੰਹ ਨਾ ਵੇਖ ਸੱਕਾਂਗੇ।
27ਉਪਰੰਤ ਤੁਹਾਡੇ ਦਾਸ ਸਾਡੇ ਪਿਤਾ ਨੇ ਸਾਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਮੇਰੇ ਲਈ ਦੋ ਪੁੱਤ੍ਰ ਜਣੀ।
28ਇੱਕ ਮੇਰੇ ਕੋਲੋਂ ਕਿਤੇ ਚੱਲਾ ਗਿਆ ਅਰ ਮੈਂ ਆਖਿਆ ਕਿ ਉਹ ਸੱਚ ਮੁੱਚ ਪਾੜਿਆ ਗਿਆ ਹੈ ਅਰ ਮੈਂ ਉਸ ਨੂੰ ਹੁਣ ਤੀਕ ਨਹੀਂ ਡਿੱਠਾ।
29ਅਰ ਜੇਕਰ ਤੁਸੀਂ ਏਸ ਨੂੰ ਵੀ ਮੇਰੇ ਅੱਗੋਂ ਲੈ ਜਾਓਗੇ ਅਰ ਕੋਈ ਬਿਪਤਾ ਉਸ ਉੱਤੇ ਆ ਪਈ ਤਾਂ ਤੁਸੀਂ ਮੇਰੇ ਧੌਲਿਆਂ ਨੂੰ ਏਸ ਬੁਰਿਆਈ ਨਾਲ ਪਤਾਲ ਵਿੱਚ ਉਤਾਰੋਗੇ।
30ਹੁਣ ਜਦ ਤੁਹਾਡੇ ਦਾਸ ਆਪਣੇ ਪਿਤਾ ਦੇ ਕੋਲ ਮੈਂ ਜਾਵਾਂ ਅਰ ਏਹ ਮੁੰਡਾ ਸੰਗ ਨਾ ਹੋਵੇ ਤਾਂ ਏਸ ਲਈ ਕਿ ਉਹ ਦੇ ਪ੍ਰਾਣ ਮੁੰਡੇ ਦੇ ਪ੍ਰਾਣਾਂ ਨਾਲ ਬੱਧੇ ਹੋਏ ਹਨ।
31ਤਾਂ ਐਉਂ ਹੋਊਗਾ ਕਿ ਜਦ ਉਹ ਵੇਖੇਗਾ ਕਿ ਮੁੰਡਾ ਹੈ ਨਹੀਂ ਤਾਂ ਉਹ ਮਰ ਜਾਊਗਾ ਅਰ ਤੁਹਾਡੇ ਦਾਸ ਆਪਣੇ ਪਿਤਾ ਦੇ ਧੌਲਿਆਂ ਨੂੰ ਸੋਗ ਨਾਲ ਪਤਾਲ ਵਿੱਚ ਉਤਾਰਨਗੇ।
32ਕਿਉਂਜੋ ਤੁਹਾਡਾ ਦਾਸ ਆਪਣੇ ਪਿਤਾ ਕੋਲ ਮੁੰਡੇ ਦਾ ਜਾਮਨ ਐਉਂ ਹੋਇਆ ਹੈ ਭਈ ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੈਂ ਸਦਾ ਤੀਕ ਆਪਣੇ ਪਿਤਾ ਦਾ ਪਾਪੀ ਹੋਵਾਂਗਾ।
33ਹੁਣ ਤੁਹਾਡਾ ਦਾਸ ਮੁੰਡੇ ਦੇ ਥਾਂ ਮੇਰੇ ਸਵਾਮੀ ਦਾ ਗੁਲਾਮ ਰਹੇ ਅਰ ਮੁੰਡਾ ਆਪਣੇ ਭਰਾਵਾਂ ਦੇ ਸੰਗ ਚੱਲਿਆ ਜਾਵੇ।
34ਕਿਉਂਜੋ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਵਾਂ ਜੇਕਰ ਮੁੰਡਾ ਮੇਰੇ ਸੰਗ ਨਾ ਹੋਵੇ? ਕਿਤੇ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ ਮੈਂ ਨਾ ਵੇਖਾਂ।