Loading Bible Translation
First-time download in progress. This may take a few seconds…
Punjabi Bible Wordproject Bible
16 verses
1"ਮੈਂ ਇਸਰਾਏਲ ਨੂੰ ਤਂਦਰੁਸਤ ਕਰਾਂਗਾ, ਫ਼ੇਰ ਅਫ਼ਰਾਈਮ ਦੇ ਪਾਪ ਪਰਗਟ ਕੀਤੇ ਜਾਣਗੇ। ਲੋਕ ਸਾਮਰਿਯਾ ਦੇ ਪਾਪਾਂ ਬਾਰੇ ਵੀ ਜਾਣ ਲੈਣਗੇ। ਉਹ ਸਾਮਰਿਯਾ ਦੇ ਕਪਟ ਅਤੇ ਸਾਮਰਿਯਾ ਵਿੱਚ ਆਉਂਦੇ ਅਤੇ ਬਾਹਰ ਜਾਂਦੇ ਚੋਰਾਂ ਬਾਰੇ ਜਾਣ ਲੈਣਗੇ।
2ਉਨ੍ਹਾਂ ਨੂੰ ਇਹ ਯਕੀਨ ਨਹੀਂ ਕਿ ਮੈਂ ਉਨ੍ਹਾਂ ਦੇ ਪਾਪ ਯਾਦ ਰੱਖਦਾ ਜੋ ਪਾਪ ਉਨ੍ਹਾਂ ਨੇ ਕੀਤੇ ਸਾਰੀਁ ਪਾਸੀਁ ਫ਼ੈਲ ਗਏ ਹਨ। ਮੈਂ ਉਨ੍ਹਾਂ ਦੇ ਪਾਪ ਸਾਫ਼-ਸਾਫ਼ ਵੇਖ ਸਕਦਾ ਹਾਂ।
3ਉਹ ਆਪਣੀਆਂ ਬਦੀਆਂ ਨਾਲ ਪਾਤਸ਼ਾਹ ਨੂੰ ਖੁਸ਼ ਕਰਦੇ ਹਨ ਆਪਣੇ ਝੂਠਾਂ ਨਾਲ ਆਗੂਆਂ ਨੂੰ ਖੁਸ਼ ਕਰਦੇ ਹਨ।
4ਉਹ ਸਾਰੇ ਬਦਕਾਰ ਹਨ। ਉਹ ਨਾਨਬਾਈ ਦੁਆਰਾ ਗਰਮ ਕੀਤੇ ਹੋਏ ਇੱਕ ਤੰਦੂਰ ਵਾਂਗ ਹਨ। ਉਹ ਆਟੇ ਨੂੰ ਗੁਂਨਣ ਤੋਂ ਲੈਕੇ ਇਸ ਦੇ ਉਫ਼ਾਨ ਦੇ ਸਮੇਂ ਤੀਕ ਅੱਗ ਨੂੰ ਨਹੀਂ ਹਿਲਾਉਂਦਾ ਪਰ ਤੰਦੂਰ ਗਰਮ ਰਹਿੰਦਾ ਹੈ।
5ਸਾਡੇ ਪਾਤਸ਼ਾਹ ਦੇ ਦਿਨ, ਉਹ ਅੱਗ ਨੂੰ ਹੋਰ ਵੀ ਤਪਾਉਂਦੇ ਹਨ। ਉਹ ਪੀਣ ਦੀਆਂ ਦਾਅਵਤਾਂ ਦਿੰਦੇ ਹਨ। ਆਗੂ ਮੈਅ ਦੀ ਗਰਮੀ ਨਾਲ ਬੀਮਾਰ ਹੋ ਜਾਂਦੇ ਹਨ ਅਤੇ ਰਾਜੇ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ ਜੋ ਪਰਮੇਸ਼ੁਰ ਦਾ ਮਜ਼ਾਕ ਉਡਾਉਂਦੇ ਹਨ।
6ਲੋਕ ਗੁਪਤ ਵਿਉਂਤਾ ਬਣਾਉਂਦੇ ਹਨ। ਉਨ੍ਹਾਂ ਦੇ ਦਿਲ ਉੱਤੇਜਨਾ ਦੀ ਅੱਗ ਨਾਲ ਬਲਦੇ ਹਨ। ਤੇ ਸਾਰੀ ਰਾਤ ਉਨ੍ਹਾਂ ਦੀ ਉੱਤੇਜਨਾ ਬਲਦੀ ਹੈ ਤੇ ਦਿਨ ਚਢ਼ਨ ਤੀਕ ਇਹ ਮੱਚਦੀ ਅੱਗ ਦੇ ਗੋਲੇ ਵਾਂਗ ਹੁੰਦੀ ਹੈ।
7ਉਹ ਸਭ ਭਖੇ ਤੰਦੂਰ ਵਾਂਗਰਾਂ ਉਨ੍ਹਾਂ ਆਪਣੇ ਸ਼ਾਸਕ ਨਸ਼ਟ ਕੀਤੇ ਉਨ੍ਹਾਂ ਦੇ ਸਾਰੇ ਪਾਤਸ਼ਾਹ ਡਿੱਗ ਪਏ ਪਰ ਕਿਸੇ ਇੱਕ ਨੇ ਵੀ ਮੈਨੂੰ ਨਾ ਪੁਕਾਰਿਆ।"
8"ਅਫ਼ਰਾਈਮ ਹੋਰਨਾਂ ਕੌਮਾਂ ਨਾਲ ਰਲ ਜਾਂਦਾ ਉਹ ਇੱਕ ਪੂਰੀ ਤਰ੍ਹਾਂ ਨਾ ਪੱਕੇ ਹੋਏ ਕੇਕ ਵਰਗਾ ਹੈ।
9ਅਜਨਬੀ ਉਸਦੀ ਸ਼ਕਤੀ ਲੁਟ ਲਿਜਾਂਦੇ ਹਨ ਪਰ ਉਹ ਇਸ ਨੂੰ ਮਹਿਸੂਸ ਨਹੀਂ ਕਰਦਾ। ਉਸ ਦੇ ਧੌਲੇ ਆਉਣ ਲੱਗ ਪਏ ਹਨ, ਪਰ ਉਹ ਇਸ ਨੂੰ ਮਹਿਸੂਸ ਨਹੀਂ ਕਰਦਾ।
10ਅਫ਼ਰਾਈਮ ਦਾ ਹਂਕਾਰ ਉਸਦੇ ਹੀ ਵਿਰੁੱਧ ਬੋਲਦਾ ਹੈ। ਲੋਕਾਂ ਨੂੰ ਇੰਨੀਆਂ ਦੁੱਖ ਅਤੇ ਤਕਲੀਫ਼ਾਂ ਹਨ ਪਰ ਫ਼ਿਰ ਵੀ ਉਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਪਰਤ ਕੇ ਮਦਦ ਲਈ ਨਹੀਂ ਪੁਕਾਰਦੇ।
11ਇਉਂ ਅਫ਼ਰਾਈਮ ਇੱਕ ਬੇਵਕੂਫ਼, ਅਤੇ ਸੂਝਹੀਣ ਕਬੂਤਰ ਵਰਗਾ ਬਣ ਗਿਆ ਹੈ! ਉਹ ਮਦਦ ਲਈ ਮਿਸਰ ਨੂੰ ਪੁਕਾਰਦੇ ਹਨ ਅਤੇ ਮਦਦ ਲਈ ਅੱਸ਼ੂਰ ਨੂੰ ਜਾਂਦੇ ਹਨ।
12ਇਹ ਇਨ੍ਹਾਂ ਦੇਸਾਂ ਕੋਲ ਸਹਾਇਤਾ ਲਈ ਜਾਂਦੇ ਹਨ ਪਰ ਮੈਂ ਆਪਣਾ ਜਾਲ ਉਨ੍ਹਾਂ ਉੱਪਰ ਵਿਛਾਵਾਂਗਾ ਅਤੇ ਅਕਾਸ਼ ਦੇ ਪੰਛੀਆਂ ਵਾਂਗ ਉਨ੍ਹਾਂ ਨੂੰ ਹੇਠਾਂ ਲੈ ਆਵਾਂਗਾ। ਮੈਂ ਉਨ੍ਹਾਂ ਦੇ ਨੇਮਾਂ ਕਾਰਣ ਉਨ੍ਹਾਂ ਨੂੰ ਸਜ਼ਾ ਦੇਵਾਂਗਾ।
13ਉਹ ਮੈਨੂੰ ਛੱਡ ਗਏ ਇਹ ਉਨ੍ਹਾਂ ਲਈ ਬਹੁਤ ਬੁਰਾ ਹੋਵੇਗਾ ਉਹ ਮੈਨੂੰ ਮੰਨਣ ਤੋਂ ਇਨਕਾਰੀ ਹੋਏ ਇਸ ਲਈ ਉਹ ਨਸ਼ਟ ਕੀਤੇ ਜਾਣਗੇ। ਮੈਂ ਉਨ੍ਹਾਂ ਨੂੰ ਬਚਾਇਆ ਪਰ ਉਹ ਮੇਰੇ ਵਿਰੁੱਧ ਝੂਠ ਬੋਲਦੇ ਹਨ।
14ਉਹ ਕਦੇ ਮੈਨੂੰ ਆਪਣੇ ਦਿਲੋਂ ਨਹੀਂ ਪੁਕਾਰਦੇ । ਹਾਂ, ਉਹ ਆਪਣੇ ਬਿਸਤਰਿਆਂ ਤੇ ਰੋਦੇ ਹਨ, ਅਤੇ ਆਪਣੇ-ਆਪ ਨੂੰ ਕਟਦੇ ਹਨ ਜਦੋਂ ਉਹ ਭੋਜਨ ਅਤੇ ਨਵੀਂ ਮੈ ਮੰਗਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿੱਚ ਉਹ ਮੈਥੋਂ ਪਰ੍ਹਾਂ ਮੁੜ ਗਏ ਹਨ।
15ਮੈਂ ਉਨ੍ਹਾਂ ਨੂੰ ਸਿਖਾਇਆ ਅਤੇ ਉਨ੍ਹਾਂ ਦੀਆਂ ਬਾਹਵਾਂ ਮਜਬੂਤ ਕੀਤੀਆਂ ਪਰ ਉਹ ਮੇਰੇ ਹੀ ਵਿਰੁੱਧ ਦੁਸ਼ਟ ਯੋਜਨਾਵਾਂ ਘੜਦੇ ਹਨ।
16ਉਹ ਇੱਕ ਮੁੜੀ ਹੋਈ ਸੋਟੀ ਵਰਗੇ ਹਨ। ਉਨ੍ਹਾਂ ਨੇ ਦਿਸ਼ਾਵਾਂ ਬਦਲੀਆਂ, ਪਰ ਮੇਰੇ ਕੋਲ ਵ���ਪਸ ਨਾ ਆਏ, ਉਨ੍ਹਾਂ ਦੇ ਪ੍ਰਧਾਨ ਆਗੂ ਆਪਣੀ ਹਂਕਾਰੀ ਜੀਭ ਕਾਰਣ ਆਪਣੀ ਤਲਵਾਰ ਨਾਲ ਹੇਠਾਂ ਡਿੱਗ ਪੈਣਗੇ ਅਤੇ ਮਿਸਰ ਵਿਚਲੇ ਲੋਕ ਉਨ੍ਹਾਂ ਤੇ ਹਸ੍ਸਣਗੇ।