Loading Bible Translation
First-time download in progress. This may take a few seconds…
Punjabi Bible Wordproject Bible
12 verses
1ਯਹੋਵਾਹ ਜੀ, ਤੁਸੀਂ ਮੇਰੇ ਪਰਮੇਸ਼ੁਰ ਹੋ। ਮੈਂ ਤੁਹਾਡਾ ਅਤੇ ਤੁਹਾਡੇ ਨਾਮ ਦਾ ਆਦਰ ਕਰਦਾ ਹਾਂ। ਤੁਸੀਂ ਅਦਭੁਤ ਗੱਲਾਂ ਕੀਤੀਆਂ ਹਨ ਜਿਹੜੇ ਸ਼ਬਦ ਤੁਸੀਂ ਬਹੁਤ ਪਹਿਲਾਂ ਆਖੇ ਸੀ ਉਹ ਪੂਰੀ ਤਰ੍ਹਾਂ ਸੱਚ ਹਨ। ਹਰ ਗੱਲ ਸੱਚਮੁੱਚ ਉਵੇਂ ਹੀ ਵਾਪਰੀ ਹੈ ਜਿਵੇਂ ਤੁਸੀਂ ਆਖਿਆ ਸੀ ਕਿ ਇਹ ਵਾਪਰੇਗੀ।
2ਤੁਸ਼ਾਂ ਸ਼ਹਿਰ ਨੂੰ ਤਬਾਹ ਕਰ ਦਿੱਤਾ ਹੈ। ਇਹ ਸ਼ਹਿਰ ਮਜ਼ਬੂਤ ਦੀਵਾਰਾਂ ਦੀ ਰਾਖੀ ਵਿੱਚ ਸ਼ੀ। ਪਰ ਹੁਣ ਇਹ ਸਿਰਫ਼ ਮਲਬੇ ਦਾ ਢੇਰ ਹੈ। ਵਿਦੇਸ਼ੀ ਮਹਿਲ ਤਬਾਹ ਕਰ ਦਿੱਤਾ ਗਿਆ ਹੈ। ਇਹ ਫ਼ੇਰ ਕਦੇ ਨਹੀਂ ਉਸਾਰਿਆ ਜਾਵੇਗਾ।
3ਤਾਕਤਵਰ ਕੌਮਾਂ ਦੇ ਲੋਕ ਤੁਹਾਡਾ ਸਨਮਾਨ ਕਰਨਗੇ। ਮਜ਼ਬੂਤ ਸ਼ਹਿਰਾਂ ਦੇ ਸ਼ਕਤੀਸ਼ਾਲੀ ਲੋਕ ਤੁਹਾਡੇ ਕੋਲੋਂ ਭੈਭੀਤ ਹੋਣਗੇ।
4ਯਹੋਵਾਹ ਜੀ ਤੁਸੀਂ ਗਰੀਬਾਂ ਦਾ ਸੁਰਖਿਅਤ ਟਿਕਾਣਾ ਹੋ, ਜਿਨ੍ਹਾਂ ਦੀਆਂ ਲੋੜਾਂ ਹਨ। ਇਨ੍ਹਾਂ ਲੋਕਾਂ ਨੂੰ ਕਈ ਮੁਸ਼ਕਿਲਾਂ ਹਰਾਉਣ ਲੱਗਦੀਆਂ ਹਨ ਤੁਸੀਂ ਇਨ੍ਹਾਂ ਨੂੰ ਬਚਾਉਂਦੇ ਹੋ। ਯਹੋਵਾਹ ਜੀ ਤੁਸੀਂ ਉਸ ਘਰ ਵਰਗੇ ਹੋ ਜਿਹੜਾ ਲੋਕਾਂ ਨੂੰ ਹੜ ਅਤੇ ਗਰਮੀ ਤੋਂ ਬਚਾਉਂਦਾ ਹੈ। ਮੁਸੀਬਤਾਂ ਭਿਆਨਕ ਹਵਾਵਾਂ ਅਤੇ ਬਰਖਾ ਵਰਗੀਆਂ ਹਨ। ਬਰਖਾ ਦੇ ਬਪੇੜੇ ਕੰਧ ਉੱਤੇ ਪੈਂਦੇ ਹਨ ਪਰ ਘਰ ਅੰਦਰਲੇ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ।
5ਦੁਸ਼ਮਣ ਚੀਖਦਾ ਹੈ ਤੇ ਸ਼ੋਰ ਮਚਾਉਂਦਾ ਹੈ। ਮਹਾਨ ਦੁਸ਼ਮਣ ਪੁਕਾਰਦਾ ਅਤੇ ਵਂਗਾਰਦਾ, ਪਰ ਤੁਸੀਂ ਉਨ੍ਹਾਂ ਨੂੰ ਰੋਕ ਦੇਵੋਂਗੇ। ਗਰਮੀ ਵੇਲੇ, ਮਾਰੂਬਲ ਵਿੱਚ ਪੌਦੇ ਮਰ ਜਾਣਗੇ ਅਤੇ ਧਰਤੀ ਉੱਤੇ ਡਿੱਗ ਪੈਣਗੇ। ਇਸੇ ਤਰ੍ਹਾਂ, ਤੁਸੀਂ ਦੁਸ਼ਮਣ ਨੂੰ ਹਰਾ ਦਿਓਗੇ ਅਤੇ ਉਨ੍ਹਾਂ ਨੂੰ ਗੋਡਿਆਂ ਪਰਨੇ ਝੁਕਾ ਦਿਓਗੇ। ਮੋਟੇ ਬੱਦਲ ਹੁਨਾਲ ਦੀ ਗਰਮੀ ਨੂੰ ਰੋਕਦੇ ਹਨ। ਇਸੇ ਤਰ੍ਹਾਂ ਤੁਸੀਂ ਦੁਸ਼ਮਣ ਦੀਆਂ ਭਿਆਨਕ ਚੀਖਾਂ ਰੋਕ ਦਿਓਗੇ।
6ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ ਇੱਕ ਪਰਬਤ ਉਤਲੇ ਸਮੂਹ ਲੋਕਾਂ ਨੂੰ ਦਾਅਵਤ ਦੇਵੇਗਾ। ਦਾਅਵਤ ਉੱਤੇ ਬਹੁਤ ਉੱਤਮ ਖਾਣੇ ਅਤੇ ਸ਼ਰਾਬਾਂ ਹੋਣਗੀਆਂ। ਮਾਸ ਬਹੁਤ ਨਰਮ ਅਤੇ ਚੰਗਾ ਹੋਵੇਗਾ।
7ਪਰ ਹੁਣ, ਸਾਰੀਆਂ ਕੌਮਾਂ ਅਤੇ ਲੋਕਾਂ ਨੂੰ ਇੱਕ ਪਰਦੇ ਨੇ ਕਜਿਆ ਹੋਇਆ ਹੈ। ਇਸ ਪਰਦੇ ਦਾ ਨਾਮ ਹੈ "ਮੌਤ" ਉਹ (ਯਹੋਵਾਹ) ਇਸ ਪਰਬਤ ਉੱਤੋਂ ਇਹ ਕੱਜਣ ਹਟਾੇਗਾ।
8ਪਰ ਮੌਤ ਨੂੰ ਸਦਾ ਲਈ ਤਬਾਹ ਕਰ ਦਿੱਤਾ ਜਾਵੇਗਾ। ਅਤੇ ਯਹੋਵਾਹ, ਮੇਰਾ ਮਾਲਿਕ, ਹਰ ਚਿਹਰੇ ���ੋਂ ਹਰ ਅਬਰੂ ਪੂੰਝ ਦੇਵੇਗਾ। ਅਤੀਤ ਵਿੱਚ ਉਸਦੇ ਸਾਰੇ ਲੋਕ ਉਦਾਸ ਸਨ। ਪਰ ਪਰਮੇਸ਼ੁਰ ਇਸ ਧਰਤੀ ਦੀ ਉਦਾਸੀ ਨੂੰ ਦੂਰ ਕਰ ਦੇਵੇਗਾ। ਇਹ ਸਾਰਾ ਕੁਝ ਵਾਪਰੇਗਾ ਕਿਉਂ ਕਿ ਯਹੋਵਾਹ ਨੇ ਆਖਿਆ ਸੀ ਕਿ ਇਹ ਵਾਪਰੇਗਾ।
9ਉਸ ਸਮੇਂ, ਆਖਣਗੇ ਲੋਕ, "ਇੱਥੇ ਹੈ ਸਾਡਾ ਪਰਮੇਸ਼ੁਰ! ਉਹੀ ਹੈ ਉਹ ਜਿਸਦੀ ਸਾਨੂੰ ਉਡੀਕ ਸੀ ਉਹ ਸਾਨੂੰ ਬਚਾਉਣ ਲਈ ਆ ਗਿਆ ਹੈ। ਅਸੀਂ ਆਪਣੇ ਯਹੋਵਾਹ ਨੂੰ ਉਡੀਕਦੇ ਰਹੇ ਹਾਂ। ਇਸ ਲਈ ਅਸੀਂ ਖੁਸ਼ੀ ਮਨਾਵਾਂਗੇ ਤੇ ਪ੍ਰਸੰਨ ਹੋਵਾਂਗੇ ਜਦੋਂ ਯਹੋਵਾਹ ਅਸਾਂ ਨੂੰ ਬਚਾਵੇਗਾ।"
10ਯਹੋਵਾਹ ਦੀ ਸ਼ਕਤੀ ਇਸ ਪਰਬਤ ਉੱਤੇ ਹੈ। ਅਤੇ ਮੋਆਬ ਨੂੰ ਹਰਾ ਦਿੱਤਾ ਜਾਵੇਗਾ। ਯਹੋਵਾਹ ਦੁਸ਼ਮਣ ਨੂੰ ਲਿਤਾੜ ਦੇਵੇਗਾ। ਇਹ ਕੂੜੇ ਕਰਕਟ ਦੇ ਤੀਲਿਆਂ ਦੇ ਢੇਰ ਉੱਤੇ ਤੁਰਨ ਵਾਂਗ ਹੋਵੇਗਾ ।
11ਯਹੋਵਾਹ ਆਪਣੀਆਂ ਬਾਹਾਂ ਫ਼ੈਲਾਵੇਗਾ।ਤੈਰਨ ਵਾਲੇ ਬੰਦੇ ਵਾਂਗ। ਫ਼ੇਰ ਯਹੋਵਾਹ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰੇਗਾ ਜਿਨ੍ਹਾਂ ਉੱਤੇ ਲੋਕਾਂ ਨੂੰ ਗੁਮਾਨ ਹੈ। ਯਹੋਵਾਹ ਉਨ੍ਹਾਂ ਸਮੂਹ ਖੂਬਸੂਰਤ ਚੀਜ਼ਾਂ ਨੂੰ ਇਕੱਠੀਆਂ ਕਰੇਗਾ ਜਿਹੜੀਆਂ ਉਨ੍ਹਾਂ ਨੇ ਬਣਾਈਆਂ। ਅਤੇ ਉਹ ਇਨ੍ਹਾਂ ਚੀਜ਼ਾਂ ਨੂੰ ਦੂਰ ਸੁੱਟ ਦੇਵੇਗਾ।
12ਯਹੋਵਾਹ ਲੋਕਾਂ ਦੀਆਂ ਉੱਚੀਆਂ ਦੀਵਾਰਾਂ ਅਤੇ ਸੁਰਖਿਅਤ ਟਿਕਾਣਿਆਂ ਨੂੰ ਤਬਾਹ ਕਰ ਦੇਵੇਗਾ। ਯਹੋਵਾਹ ਉਨ੍ਹਾਂ ਨੂੰ ਧਰਤੀ ਉੱਤੇ ਧੂੜ ਅੰਦਰ ਹੇਠਾਂ ਸੁੱਟ ਦੇਵੇਗਾ।