Loading Bible Translation
First-time download in progress. This may take a few seconds…
Punjabi Bible Wordproject Bible
29 verses
1ਸਾਮਰਿਯਾ ਵੱਲ ਦੇਖੋ! ਇਫ਼ਰਾਈਮ ਦੇ ਸ਼ਰਾਬੀ ਲੋਕ ਉਸ ਸ਼ਹਿਰ ਉੱਤੇ ਗੁਮਾਨ ਕਰਦੇ ਨੇ। ਉਹ ਸ਼ਹਿਰ ਹੈ ਪਹਾੜੀ ਉੱਤੇ ਵਸਿਆ ਹੋਇਆ ਜਿਸਦੇ ਆਲੇ-ਦੁਆਲੇ ਅਮੀਰ ਵਾਦੀ ਹੈ। ਸਾਮਰਿਯਾ ਦੇ ਲੋਕ ਆਪਣੇ ਸ਼ਹਿਰ ਨੂੰ ਖੂਬਸੂਰਤ ਫ਼ੁੱਲਾਂ ਦੇ ਤਾਜ ਵਰਗਾ ਸਮਝਦੇ ਨੇ। ਪਰ ਉਹ ਮੈਅ ਨਾਲ ਸ਼ਰਾਬੀ ਹੋਏ ਹਨ। ਅਤੇ ਇਹ "ਖੂਬਸੂਰਤ ਤਾਜ" ਬਸ ਮਰ ਰਿਹਾ ਪੌਦਾ ਹੈ।
2ਦੇਖੋ, ਮੇਰੇ ਸੁਆਮੀ ਕੋਲ ਇੱਕ ਬੰਦਾ ਹੈ ਜਿਹੜਾ ਤਾਕਤਵਰ ਤੇ ਬਹਾਦਰ ਹੈ। ਉਹ ਆਦਮੀ ਦੇਸ ਅੰਦਰ ਤੂਫ਼ਾਨ, ਓਲਿਆਂ ਅਤੇ ਬਰਖਾ ਵਾਂਗ ਆਵੇਗਾ। ਉਹ ਤੂਫ਼ਾਨ ਵਾਂਗ ਦੇਸ ਅੰਦਰ ਆਵੇਗਾ। ਉਹ ਪਾਣੀ ਦੀ ਤਾਕਤਵਰ ਨਦੀ ਵਾਂਗ, ਦੇਸ ਅੰਦਰ ਹੜ ਲਿਆਉਂਦਾ ਹੋਵੇਗਾ। ਉਹ ਉਸ ਤਾਜ (ਸਾਮਰਿਯਾ) ਨੂੰ ਧਰਤੀ ਉੱਤੇ ਸੁੱਟ ਦੇਵੇਗਾ।
3ਇਫ਼ਰਾਈਮ ਦੇ ਸ਼ਰਾਬੀ ਲੋਕ ਆਪਣੇ "ਖੂਬਸੂਰਤ ਤਾਜ" ਬਾਰੇ ਸ਼ੇਖੀ ਮਾਰਦੇ ਹਨ। ਪਰ ਉਹ ਸ਼ਹਿਰ ਪੈਰਾਂ ਨਾਲ ਕੁਚਲਿਆ ਜਾਵੇਗਾ।
4ਉਹ ਸ਼ਹਿਰ ਪਹਾੜੀ ਉੱਤੇ ਵਸਿਆ ਹੈ ਜਿਸਦੇ ਚੌਗਿਰਦ ਅਮੀਰ ਵਾਦੀ ਹੈ। ਅਤੇ ਉਹ "ਖੂਬਸੂਰਤ ਫ਼ੁੱਲਾਂ ਦਾ ਤਾਜ" ਸਿਰਫ਼ ਮਰ ਰਹੇ ਪੌਦੇ ਵਰਗਾ ਹੈ। ਉਹ ਸ਼ਹਿਰ ਗਰਮੀਆਂ ਦੀਆਂ ਪਹਿਲੀਆਂ ਅੰਜੀਰਾਂ ਵਰਗਾ ਹੋਵੇਗਾ। ਜਦੋਂ ਵੀ ਕੋਈ ਬੰਦਾ ਉਨ੍ਹਾਂ ਅੰਜੀਰਾਂ ਨੂੰ ਦੇਖਦਾ ਹੈ ਉਹ ਉਨ੍ਹਾਂ ਨੂੰ ਛੇਤੀ ਨਾਲ ਚੁੱਕ ਲੈਂਦਾ ਹੈ ਤੇ ਖਾ ਲੈਂਦਾ ਹੈ।
5ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ "ਖੂਬਸੂਰਤ ਤਾਜ" ਬਣ ਜਾਵੇਗਾ। ਉਹ ਆਪਣੇ ਲੋਕਾਂ ਲਈ "ਫੁੱਲਾਂ ਦਾ ਅਦਭੁਤ ਤਾਜ" ਹੋਵੇਗਾ, ਜਿਹੜੇ ਬਚ ਜਾਣਗੇ।
6ਯਹੋਵਾਹ ਉਨ੍ਹਾਂ ਨਿਆਂ ਪਾਲਕਾਂ ਨੂੰ ਫ਼ੇਰ ਸਿਆਣਪ ਦੇਵੇਗਾ ਜਿਹੜੇ ਉਸਦੇ ਲੋਕਾਂ ਉੱਤੇ ਹਕੂਮਤ ਕਰਦੇ ਨੇ। ਯਹੋਵਾਹ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲੜਨ ਵਾਲੇ ਲੋਕਾਂ ਨੂੰ ਸ਼ਕਤੀ ਦੇਵੇਗਾ।
7ਪਰ ਹੁਣ ਉਹ ਆਗੂ ਸ਼ਰਾਬੀ ਹਨ। ਸਾਰੇ ਜਾਜਕਾਂ ਅਤੇ ਨਬੀਆਂ ਕੋਲ ਪੀਣ ਲਈ ਮੈਅ ਅਤੇ ਬੀਅਰ ਬਹੁਤ ਜ਼ਿਆਦੇ ਹੈ। ਉਹ ਛਛੋਪਂਚ ਵਿੱਚ ਡਗਮਗਾ ਕੇ ਡਿੱਗ ਰਹੇ ਹਨ। ਨਬੀ ਉਦੋਂ ਸ਼ਰਾਬੀ ਹੁੰਦੇ ਹਨ ਜਦੋਂ ਉਹ ਸੁਪਨੇ ਦੇਖਦੇ ਨੇ। ਅਤੇ ਨਿਆਂਕਾਰ ਉਦੋਂ ਸ਼ਰਾਬੀ ਹੁੰਦੇ ਹਨ ਜਦੋਂ ਉਹ ਨਿਰਣੇ ਦਿੰਦੇ ਹਨ।
8ਹਰ ਮੇਜ਼ ਉੱਤੇ ਉਲਟੀ ਕੀਤੀ ਹੋਈ ਹੈ। ਸਾਫ਼ ਥਾਂ ਕਿਧਰੇ ਵੀ ਨਹੀਂ।
9ਯਹੋਵਾਹ ਲੋਕਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਯਹੋਵਾਹ ਲੋਕਾਂ ਨੂੰ ਆਪਣੀਆਂ ਸਾਖੀਆਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਲੋਕ ਅਬੋਧ ਬਾਲਕਾਂ ਵਰਗੇ ਹਨ। ਉਹ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਹੜੇ ਥੋੜਾ ਚਿਰ ਪਹਿਲਾਂ ਹੀ ਆਪਣੀ ਮਾਂ ਦਾ ਦੁੱਧ ਚੁਂਘ ਰਹੇ ਸਨ।
10ਇਸ ਲਈ ਯਹੋਵਾਹ ਉਨ੍ਹਾਂ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਬੱਚੇ ਹੋਣ: ਇੱਥੇ ਆਦੇਸ਼, ਓਥੇ ਆਦੇਸ਼। ਇੱਥੇ ਨੇਮ, ਓਥੇ ਨੇਮ। ਇੱਥੇ ਸਬਕ, ਓਥੇ ਸਬਕ। "
11ਯਹੋਵਾਹ ਗੱਲ ਕਰਨ ਦੇ ਇਸ ਅਜੀਬ ਢੰਗ ਦੀ ਵਰਤੋਂ ਕਰੇਗਾ ਅਤੇ ਉਹ ਇਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਹੋਰ-ਹੋਰ ਭਾਸ਼ਾਵਾਂ ਦੀ ਵਰਤੋਂ ਕਰੇਗਾ।
12ਅਤੀਤ ਵਿੱਚ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਸੀ ਅਤੇ ਉਸਨੇ ਆਖਿਆ ਸੀ, "ਇਹ ਅਰਾਮ ਕਰਨ ਦੀ ਥਾਂ ਹੈ। ਇਹ ਅਮਨ ਚੈਨ ਵਾਲੀ ਥਾਂ ਹੈ। ਬਕ੍ਕੇ ਹੋਏ ਲੋਕ ਇੱਥੇ ਆਉਣ ਅਤੇ ਆਰਾਮ ਕਰਨ। ਇਹ ਅਮਨ ਵਾਲੀ ਥਾਂ ਹੈ।"ਪਰ ਲੋਕ ਪਰਮੇਸ਼ੁਰ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਸਨ।
13ਇਸ ਲਈ ਪਰਮੇਸ਼ੁਰ ਦੇ ਸ਼ਬਦ ਸਾਧਾਰਣ ਹੋਣੇ ਚਾਹੀਦੇ ਹਨ: "ਇੱਥੇ ਆਦੇਸ਼, ਓਥੇ ਆਦੇਸ਼। ਇੱਥੇ ਨੇਮ, ਓਥੇ ਨੇਮ। ਇੱਥੇ ਸਬਕ, ਓਥੇ ਸਬਕ।ਲੋਕਾਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਹ ਕਰਨਾ ਚਾਹੁੰਦੇ ਸਨ। ਇਸ ਲਈ ਲੋਕ ਪਿਛਾਂਹ ਡਿੱਗ ਪਏ ਅਤੇ ਫ਼ਸ ਗਏ। ਲੋਕਾਂ ਨੂੰ ਫ਼ਾਹ ਲਿਆ ਗਿਆ ਅਤੇ ਫ਼ੜ ਲਿਆ ਗਿਆ।
14ਤੁਸੀਂ ਮਖੌਲੀਓ ਜੋ ਯਰੂਸ਼ਲਮ ਦੇ ਲੋਕਾਂ ਉੱਪਰ ਸ਼ਾਸ਼ਨ ਕਰਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ।
15ਤੁਸੀਂ ਲੋਕੀ ਆਖਦੇ ਹੋ, "ਅਸੀਂ ਮੌਤ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ। ਅਸੀਂ ਸ਼ਿਓਲ (ਮੌਤ ਦੇ ਸਬਾਨ) ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਲਈ ਸਾਨੂੰ ਸਜ਼ਾ ਨਹੀਂ ਮਿਲੇਗੀ। ਸਜ਼ਾ ਸਾਡੇ ਕੋਲੋਂ ਬਿਨਾ ਨੁਕਸਾਨ ਕੀਤੇ ਲੰਘ ਜਾਵੇਗੀ। ਅਸੀਂ ਆਪਣੀਆਂ ਚੁਸਤ ਚਲਾਕੀਆਂ ਅਤੇ ਝੂਠਾਂ ਦੇ ਓਹਲੇ ਛੁਪ ਜਾਵਾਂਗੇ।"
16ਉਨ੍ਹਾਂ ਗੱਲਾਂ ਕਾਰਣ, ਮੇਰਾ ਮਾਲਿਕ, ਯਹੋਵਾਹ ਆਖਦਾ ਹੈ, "ਮੈਂ ਸੀਯੋਨ ਦੀ ਧਰਤੀ ਉੱਤੇ ਇੱਕ ਚੱਟਾਨ ਰੱਖ ਦਿਆਂਗਾ ਇੱਕ ਬੁਨਿਆਦ ਵਾਲਾ ਪੱਥਰ। ਇਹ ਬਹੁਤ ਕੀਮਤੀ ਪੱਥਰ ਹੋਵੇਗਾ। ਹਰ ਚੀਜ਼ ਇਸ ਮਹੱਤਵਪੂਰਣ ਪੱਥਰ ਉੱਤੇ ਉਸਾਰੀ ਜਾਵੇਗੀ। ਜਿਹੜਾ ਬੰਦਾ ਵੀ ਉਸ ਪੱਥਰ ਉੱਤੇ ਭਰੋਸਾ ਕਰਦਾ ਹੈ, ਉਹ ਨਿਰਾਸ਼ ਨਹੀਂ ਹੋਵੇਗਾ।
17"ਲੋਕੀ ਸਾਹਲ ਦਾ ਇਸਤੇਮਾਲ ਕਰਦੇ ਹਨ ਇਹ ਦਰਸਾਉਣ ਲਈ ਕਿ ਦੀਵਾਰ ਸਿੱਧੀ ਹੈ। ਇਸੇ ਤਰ੍ਹਾਂ ਹੀ ਮੈਂ ਇਨਸਾਫ਼ ਅਤੇ ਚੰਗਿਆਈ ਦੀ ਵਰਤੋਂ ਕਰਾਂਗਾ ਇਹ ਦਰਸਾਉਣ ਲਈ ਕਿ ਕੀ ਸਹੀ ਹੈ।"ਤੁਸੀਂ ਮੰਦੇ ਲੋਕ ਆਪਣੇ ਝੂਠਾਂ ਅਤੇ ਚਲਾਕੀਆਂ ਦੇ ਉਹਲੇ ਛੁਪਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਤੁਹਾਨੂੰ ਸਜ਼ਾ ਮਿਲੇਗੀ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਤੂਫ਼ਾਨ ਜਾਂ ਹੜ ਤੁਹਾਡੀਆਂ ਛੁਪਣਗਾਹਾਂ ਨੂੰ ਤਬਾਹ ਕਰਨ ਲਈ ਆ ਰਿਹਾ ਹੈ।
18ਤੁਹਾਡਾ ਮੌਤ ਨਾਲ ਇਕਰਾਰਨਾਮਾ ਮਿਟ ਜਾਵੇਗਾ। ਤੁਹਾਡਾ ਸ਼ਿਓਲ ਨਾਲ ਸਮਝੌਤਾ ਤੁਹਾਨੂੰ ਕੋਈ ਸਹਾਇਤਾ ਨਹੀਂ ਦੇਵੇਗਾ।"ਕੋਈ ਬੰਦਾ ਆਵੇਗਾ ਅਤੇ ਤੁਹਾਨੂੰ ਸਜ਼ਾ ਦੇਵੇਗਾ। ਉਹ ਤੁਹਾਨੂੰ ਉਸ ਧੂੜ ਵਾਂਗ ਬਣਾ ਦੇਵੇਗਾ ਜਿਸ ਉੱਤੇ ਉਹ ਤੁਰਦਾ ਹੈ।
19ਉਹ ਬੰਦਾ ਆਵੇਗਾ ਅਤੇ ਤੁਹਾਨੂੰ ਦੂਰ ਲੈ ਜਾਵੇਗਾ। ਤੁਹਾਡੀ ਸਜ਼ਾ ਭਿਆਨਕ ਹੋਵੇਗੀ। ਤੁਹਾਡੀ ਸਜ਼ਾ ਬਹੁਤ ਸਵੇਰੇ ਆਵੇਗੀ ਅਤੇ ਇਹ ਦੇਰ ਰਾਤ ਤੱਕ ਰਹੇਗੀ।
20"ਫ਼ੇਰ ਤੁਸੀਂ ਇਸ ਕਹਾਣੀ ਨੂੰ ਸਮਝ ਸਕੋਗੇ: ਇੱਕ ਬੰਦੇ ਨੇ ਉਸ ਮੰਜੇ ਉੱਤੇ ਸੌਣ ਦੀ ਕੋਸ਼ਿਸ਼ ਕੀਤੀ ਜਿਹੜਾ ਉਸਦੇ ਮੇਚ ਦਾ ਨਹੀਂ ਸੀ। ਅਤੇ ਉਸ ਕੋਲ ਇੱਕ ਕੰਬਲ ਸੀ ਜਿਹੜਾ ਉਸਨੂੰ ਪੂਰੀ ਤਰ੍ਹਾਂ ਕੱਜ ਨਹੀਂ ਸੀ ਸਕਦਾ। ਮਂਜਾ ਅਤੇ ਕੰਬਲ ਬੇਕਾਰ ਸਨ, ਅਤੇ ਇਸੇ ਤਰ੍ਹਾਂ ਤੁਹਾਡੇ ਇਕਰਾਰਨਾਮੇ ਵੀ।"
21ਯਹੋਵਾਹ ਉਸੇ ਤਰ੍ਹਾਂ ਲੜੇਗਾ ਜਿਵੇਂ ਉਹ ਫਰਾਸੀਮ ਦੇ ਪਰਬਤ ਉੱਤੇ ਲੜਿਆ ਸੀ। ਯਹੋਵਾਹ ਉਸੇ ਤਰ੍ਹਾਂ ਕਹਿਰਵਾਨ ਹੋਵੇਗਾ ਜਿਵੇਂ ਉਹ ਗਿਬਓਨ ਵਾਦੀ ਵਿੱਚ ਹੋਇਆ ਸੀ। ਫ਼ੇਰ ਯਹੋਵਾਹ ਉਹੀ ਗੱਲਾਂ ਕਰੇਗਾ ਜੋ ਉਸਨੇ ਅਵੱਸ਼ ਕਰਨੀਆਂ ਹਨ। ਯਹੋਵਾਹ ਕੁਝ ਅਜੀਬ ਗੱਲਾਂ ਕਰੇਗਾ। ਪਰ ਉਹ ਆਪਣਾ ਕੰਮ ਖਤਮ ਕਰੇਗਾ। ਉਸਦਾ ਕੰਮ ਇੱਕ ਅਜਨਬੀ ਦਾ ਕੰਮ ਹੈ।
22ਹੁਣ, ਤੁਹਾਨੂੰ ਉਨ੍ਹਾਂ ਗੱਲਾਂ ਦੇ ਵਿਰੁੱਧ ਨਹੀਂ ਲੜਨਾ ਚਾਹੀਦਾ। ਜੇ ਤੁਸੀਂ ਅਜਿਹਾ ਕਰੋਗੇ, ਤਾਂ ਤੁਹਾਡੇ ਆਲੇ-ਦੁਆਲੇ ਦੇ ਰੱਸੇ ਹੋਰ ਕਸੇ ਜਾਣਗੇ। ਜਿਹੜੇ ਸ਼ਬਦ ਮੈਂ ਸੁਣੇ ਸਨ ਉਹ ਨਹੀਂ ਬਦਲਣਗੇ। ਉਹ ਸ਼ਬਦ ਸਰਬ ਸ਼ਕਤੀਮਾਨ ਯਹੋਵਾਹ ਦੇ ਸਨ, ਸਾਰੀ ਧਰਤੀ ਦੇ ਹਾਕਮ ਦੇ। ਅਤੇ ਉਹ ਗੱਲਾਂ ਹੋ ਕੇ ਰਹਿਣਗੀਆਂ।
23ਧਿਆਨ ਨਾਲ ਉਸ ਸੰਦੇਸ਼ ਨੂੰ ਸੁਣੋ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਹਾਂ।
24ਕੀ ਕੋਈ ਕਿਸਾਨ ਹਰ ਵੇਲੇ ਹਲ ਚਲਾਉਂਦਾ ਹੈ? ਨਹੀਂ! ਕੀ ਉਹ ਹਰ ਵੇਲੇ ਜ਼ਮੀਨ ਉੱਤੇ ਕੰਮ ਕਰਦਾ ਹੈ? ਨਹੀਂ!
25ਕਿਸਾਨ ਧਰਤੀ ਤਿਆਰ ਕਰਦਾ ਹੈ, ਅਤੇ ਫ਼ੇਰ ਉਹ ਬੀਜ ਬੀਜਦਾ ਹੈ। ਕਿਸਾਨ ਵੱਖੋ ਵੱਖਰੇ ਬੀਜ ਵੱਖੋ ਵੱਖਰੇ ਢਂਗਾਂ ਨਾਲ ਬੀਜਦਾ ਹੈ। ਕਿਸਾਨ ਸੌਁਫ਼ ਦੇ ਬੀਜਾਂ ਦਾ ਛਿਟ੍ਟਾ ਦਿੰਦਾ ਹੈ। ਕਿਸਾਨ ਜੀਰਾ ਦੇ ਬੀਜਾਂ ਨੂੰ ਧਰਤੀ ਉੱਤੇ ਖਿਲਾਰਦਾ ਹੈ। ਅਤੇ ਕਿਸਾਨ ਕਣਕ ਦੇ ਬੀਜਾਂ ਨੂੰ ਕਤਾਰਾਂ ਵਿੱਚ ਬੀਜਦਾ ਹੈ। ਕਿਸਾਨ ਜੌਆਂ ਨੂੰ ਖਾਸ ਥਾਂ ਉੱਤੇ ਬੀਜਦਾ ਹੈ ਅਤੇ ਮਸਰਾਂ ਦੇ ਬੀਜਾਂ ਨੂੰ ਖੇਤ ਦੇ ਕੰਢੇ ਉੱਤੇ ਬੀਜਦਾ ਹੈ।
26ਪਰਮੇਸ਼ੁਰ ਉਸਨੂੰ ਤਸੀਹਿਆਂ ਨਾਲ ਕਸ਼ਟ ਦੇਕੇ ਉਸਨੂੰ ਇੱਕ ਸਬਕ ਸਿਖਾਉਂਦਾ ਹੈ ਅਤੇ ਉਸਨੂੰ ਸਹੀ ਰਾਹ ਦਰਸਾਉਂਦਾ ਹੈ।
27ਕੀ ਕਿਸਾਨ ਤਿਖ੍ਖੇ ਦੰਦਿਆਂ ਵਾਲੇ ਲੰਮੇ ਫ਼ਟਿਆਂ ਨੂੰ ਸੌਁਫ਼ ਦੇ ਬੀਜਾਂ ਨੂੰ ਕੁਚਲਣ ਲਈ ਵਰਤਦਾ ਹੈ? ਨਹੀਂ! ਕੀ ਕੋਈ ਕਿਸਾਨ ਗਡ੍ਡੇ ਨੂੰ ਜੀਰਾ ਦੇ ਬੀਜਾਂ ਨੂੰ ਕੁਚਲਣ ਲਈ ਵਰਤਦਾ ਹੈ? ਨਹੀਂ! ਕਿਸਾਨ ਇਨ੍ਹਾਂ ਬੀਜਾਂ ਦਾ ਛਿੜਕਾ ਉਤਾਰਨ ਲਈ ਛੋਟੇ ਜਿਹੇ ਡੰਡੇ ਦੀ ਵਰਤੋਂ ਕਰਦਾ ਹੈ।
28ਰੋਟੀ ਬਨਾਉਣ ਲਗਿਆਂ, ਅਨਾਜ਼ ਗਾਹੁਣਾ ਖਤਮ ਹੋ ਜਾਂਦਾ ਹੈ। ਪਰ ਅਨਾਜ਼ ਲਗਾਤਾਰ ਹਮੇਸ਼ਾ ਲਈ ਨਹੀਂ ਪੀਸਿਆ ਜਾਂਦਾ ਕਿਉਂ ਕਿ ਗਡ੍ਡੇ ਦੇ ਪਹੀੇ ਇਸਨੂੰ ਖਰਾਬ ਕਰ ਸਕਦੇ ਹਨ।
29ਇਹ ਸਬਕ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ ਆਇਆ ਹੈ। ਯਹੋਵਾਹ ਅਦਭੁਤ ਸਲਾਹ ਦਿੰਦਾ ਹੈ। ਯਹੋਵਾਹ ਸੱਚਮੁੱਚ ਸਿਆਣਾ ਹੈ।