Loading Bible Translation
First-time download in progress. This may take a few seconds…
Punjabi Bible Wordproject Bible
21 verses
1ਦੇਖੋ, ਤੁਸੀਂ ਲੋਕ ਲੜਾਈਆਂ ਕਰਦੇ ਹੋ ਅਤੇ ਲੋਕਾਂ ਦੀਆਂ ਚੀਜ਼ਾਂ ਚੁਰਾਉਂਦੇ ਹੋ, ਅਤੇ ਉਨ੍ਹਾਂ ਲੋਕਾਂ ਨੇ ਕਦੇ ਵੀ ਤੁਹਾਡਾ ਕੁਝ ਨਹੀਂ ਚੁਰਾਇਆ। ਤੁਸੀਂ ਲੋਕਾਂ ਦੇ ਖਿਲਾਫ਼ ਹੋ ਜਾਂਦੇ ਹੋ, ਅਤੇ ਉਹ ਲੋਕ ਵੀ ਤੁਹਾਡੇ ਖਿਲਾਫ਼ ਨਹੀਂ ਹੋਏ। ਇਸ ਲਈ ਜਦੋਂ ਤੁਸੀਂ ਚੋਰੀ ਕਰਨੋ ਹਟ ਜਾਵੋਂਗੇ, ਹੋਰ ਲੋਕ ਤੁਹਾਡੀਆਂ ਚੀਜ਼ਾਂ ਦੀ ਚੋਰੀ ਕਰਨ ਲੱਗ ਪੈਣਗੇ। ਜਦੋਂ ਤੁਸੀਂ ਲੋਕਾਂ ਦੇ ਵਿਰੁੱਧ ਹੋਣੋ ਹਟ੍ਟ ਜਾਵੋਗੇ, ਤਾਂ ਹੋਰ ਲੋਕ ਤੁਹਾਡੇ ਵਿਰੁੱਧ ਹੋਣਾ ਸ਼ੁਰੂ ਕਰ ਦੇਣਗੇ।
2"ਹੇ ਯਹੋਵਾਹ, ਕਿਰਪਾ ਕਰਕੇ ਸਾਡੇ ਉੱਪਰ ਮਿਹਰਬਾਨ ਹੋ। ਅਸੀਂ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕੀਤਾ ਹੈ। ਯਹੋਵਾਹ ਜੀ, ਸਾਨੂੰ ਹਰ ਸਵੇਰੇ ਤਾਕਤ ਦਿਓ। ਸਾਨੂੰ ਬਚਾਓ ਜਦੋਂ ਵੀ ਅਸੀਂ ਮੁਸੀਬਤ ਵਿੱਚ ਹੋਈੇ।
3ਤੁਹਾਡੀ ਸ਼ਕਤੀਸ਼ਾਲੀ ਆਵਾਜ਼ ਲੋਕਾਂ ਨੂੰ ਭੈਭੀਤ ਕਰਦੀ ਹੈ, ਅਤੇ ਉਹ ਤੁਹਾਡੇ ਕੋਲੋਂ ਦੂਰ ਭੱਜਦੇ ਨੇ। ਤੁਹਾਡੀ ਮਹਾਨਤਾ ਕੌਮਾਂ ਨੂੰ ਦੂਰ ਭਜਾਉਂਦੀ ਹੈ।"
4ਤੁਸੀਂ ਲੋਕਾਂ ਨੇ ਲੜਾਈ ਵਿੱਚ ਚੀਜ਼ਾਂ ਚੁਰਾਈਆਂ। ਉਹ ਚੀਜ਼ਾਂ ਤੁਹਾਡੇ ਕੋਲੋਂ ਖੋਹ ਲਈਆਂ ਜਾਣਗੀਆਂ। ਬਹੁਤ ਸਾਰੇ ਲੋਕ ਆਉਣਗੇ ਅਤੇ ਤੁਹਾਡੀ ਦੌਲਤ ਲੁੱਟ ਕੇ ਲੈ ਜਾਣਗੇ। ਇਹ ਓਹੋ ਜਿਹਾ ਸਮਾਂ ਹੋਵੇਗਾ ਜਦੋਂ ਟਿਡ੍ਡੀਦਲ ਆਉਂਦਾ ਹੈ ਅਤੇ ਤੁਹਾਡੀਆਂ ਸਾਰੀਆਂ ਫ਼ਸਲਾਂ ਨੂੰ ਖਾ ਜਾਂਦਾ ਹੈ।
5ਯਹੋਵਾਹ ਬਹੁਤ ਮਹਾਨ ਹੈ। ਉਹ ਬਹੁਤ ਉੱਚੀ ਥਾਂ ਉੱਤੇ ਰਹਿੰਦਾ ਹੈ। ਯਹੋਵਾਹ ਸੀਯੋਨ ਨੂੰ ਨਿਰਪੱਖਤਾ ਅਤੇ ਨੇਕੀ ਨਾਲ ਭਰਦਾ ਹੈ।
6ਉਹ ਲੋਕਾਂ ਨੂੰ ਪਰਮੇਸ਼ੁਰ ਦੀ ਸਿਆਣਪ ਅਤੇ ਗਿਆਨ ਨਾਲ ਅਮੀਰ ਬਣਾਉਦਾ ਹੈ। ਤੂੰ ਮੁਕਤੀ ਨਾਲ ਅਮੀਰ ਹੈਂ। ਤੂੰ ਯਹੋਵਾਹ ਦਾ ਆਦਰ ਕਰਦਾ ਹੈਂ ਅਤੇ ਇਹੀ ਗੱਲ ਤੈਨੂੰ ਅਮੀਰ ਬਣਾਉਂਦੀ ਹੈ, ਇਸ ਲਈ ਤੂੰ ਜਾਣ ਸਕਦਾ ਹੈਂ ਕਿ ਤੂੰ ਨਿਰਂਤਰ ਰਹੇਁਗਾ।
7ਪਰ ਧਿਆਨ ਨਾਲ ਸੁਣ! ਸੰਦੇਸ਼ਵਾਹਕ ਬਾਹਰ ਖੜੇ ਚੀਖ ਰਹੇ ਹਨ। ਉਹ ਸੰਦੇਸ਼ਵਾਹਕ ਜਿਹੜੇ ਅਮਨ ਲੈ ਕੇ ਆਉਂਦੇ ਨੇ, ਜ਼ੋਰ-ਜ਼ੋਰ ਦੀ ਰੋ ਰਹੇ ਨੇ।
8ਸੜਕਾਂ ਤਬਾਹ ਹੋ ਗਈਆਂ ਹਨ। ਗਲੀਆਂ ਵਿੱਚ ਕੋਈ ਵੀ ਨਹੀਂ ਤੁਰ ਫ਼ਿਰ ਰਿਹਾ। ਲੋਕਾਂ ਨੇ ਆਪਣੇ ਕੀਤੇ ਇਕਰਾਰਨਾਮੇ ਤੋੜ ਦਿੱਤੇ ਹਨ। ਲੋਕ ਗਵਾਹਾਂ ਦੀ ਸ਼ਹਾਦਤ ਵਿੱਚ ਭਰੋਸਾ ਨਹੀਂ ਕਰਦੇ। ਕੋਈ ਬੰਦਾ ਵੀ ਦੂਸਰਿਆਂ ਦਾ ਆਦਰ ਨਹੀਂ ਕਰਦਾ।
9ਧਰਤੀ ਬੀਮਾਰ ਹੈ ਅਤੇ ਮਰ ਰਹੀ ਹੈ। ਲਬਾਨੋਨ ਮਰ ਰਿਹ�� ਹੈ ਅਤੇ ਸ਼ਾਰੋਨ ਵਾਦੀ ਖੁਸ਼ਕ ਅਤੇ ਸਖ੍ਖਣੀ ਹੈ। ਬਾਸ਼ਾਮ ਅਤੇ ਕਰਮਲ ਕਿਸੇ ਵੇਲੇ ਖੂਬਸੂਰਤ ਪੌਦੇ ਉਗਾਉਂਦੇ ਸਨ ਪਰ ਹੁਣ ਉਹ ਪੌਦੇ ਉਗਣੋਁ ਹਟ ਗਏ ਹਨ।
10ਯਹੋਵਾਹ ਆਖਦਾ ਹੈ, "ਹੁਣ ਮੈਂ ਖਲੋਵਾਂਗਾ ਅਤੇ ਆਪਣੀ ਮਹਾਨਤਾ ਦਰਸਾਵਾਂਗਾ। ਹੁਣ, ਮੈਂ ਲੋਕਾਂ ਲਈ ਮਹੱਤਵਪੂਰਣ ਬਣ ਜਾਵਾਂਗਾ।
11ਤੁਸੀਂ ਲੋਕਾਂ ਨੇ ਫ਼ਿਜ਼ੂਲ ਗੱਲਾਂ ਕੀਤੀਆਂ ਹਨ। ਉਹ ਗੱਲਾਂ ਘਾਹ ਫ਼ੂਸ ਵਰਗੀਆਂ ਹਨ। ਉਹ ਕਿਸੇ ਵੀ ਕੰਮ ਦੀਆਂ ਨਹੀਂ ਹਨ! ਤੁਹਾਡੇ ਆਪਣੇ ਆਤਮੇ ਅੱਗ ਵਾਂਗ ਹੋਣਗੇ ਜੋ ਤੁਹਾਨੂੰ ਸਾੜ ਦੇਣਗੇ।
12ਲੋਕ ਉਦੋਂ ਤੱਕ ਸੜਨਗੇ ਜਦੋਂ ਤੱਕ ਕਿ ਉਨ੍ਹਾਂ ਦੀਆਂ ਹੱਡੀਆਂ ਚੂਨਾ ਨਹੀਂ ਬਣ ਜਾਂਦੀਆਂ। ਲੋਕ ਕੰਡਿਆਲੀਆਂ ਝਾੜੀਆਂ ਵਾਂਗ ਛੇਤੀ ਹੀ ਸੜ ਜਾਣਗੇ।
13"ਤੁਸੀਂ, ਦੂਰ ਦੁਰਾਡੇ ਦੇ ਲੋਕੋ, ਉਨ੍ਹਾਂ ਗੱਲਾਂ ਬਾਰੇ ਸੁਣੋ ਜਿਹੜੀਆਂ ਮੈਂ ਕੀਤੀਆਂ ਹਨ। ਤੁਸੀਂ ਲੋਕ, ਜਿਹੜੇ ਮੇਰੇ ਨੇੜੇ ਹੋ, ਮੇਰੀ ਤਾਕਤ ਨੂੰ ਜਾਣੋ।"
14ਸੀਯੋਨ ਦੇ ਪਾਪੀ ਭੈਭੀਤ ਹਨ। ਜਿਹੜੇ ਲੋਕ ਮੰਦੀਆਂ ਗੱਲਾਂ ਕਰਦੇ ਹਨ ਡਰ ਨਾਲ ਕੰਬ ਰਹੇ ਹਨ। ਉਹ ਆਖਦੇ ਹਨ, "ਕੀ ਸਾਡੇ ਵਿੱਚੋਂ ਕੋਈ ਇਸ ਤਬਾਹ ਕਰਨ ਵਾਲੀ ਅਗਨੀ ਵਿੱਚੋਂ ਜਿਉਂਦਾ ਬਚ ਸਕਦਾ ਹੈ? ਇਸ ਅੱਗ ਦੇ ਨੇੜੇ ਕੌਣ ਰਹਿ ਸਕਦਾ ਹੈ, ਜਿਹੜੀ ਸਦਾ ਬਲਦੀ ਰਹਿੰਦੀ ਹੈ?"
15ਨੇਕ ਅਤੇ ਇਮਾਨਦਾਰ ਬੰਦੇ ਜਿਹੜੇ ਪੈਸੇ ਲਈ ਹੋਰਾਂ ਨੂੰ ਨੁਕਸਾਨ ਪਹੁੰਚਾਣ ਤੋਂ ਇਨਕਾਰ ਕਰਦੇ ਹਨ ਉਹੀ ਇਸ ਅਗਨੀ ਵਿੱਚੋਂ ਸਲਾਮਤ ਬਚਣਗੇ। ਉਹ ਲੋਕ ਰਿਸ਼ਵਤ ਲੈਣ ਤੋਂ ਇਨਕਾਰ ਕਰਦੇ ਹਨ। ਉਹ ਲੋਕ ਹੋਰਾਂ ਲੋਕਾਂ ਨੂੰ ਕਤਲ ਕਰਨ ਦੀਆਂ ਵਿਉਂਤਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਲੋਕ ਮੰਦੇ ਕੰਮਾਂ ਦੀਆਂ ਯੋਜਨਾਵਾਂ ਵੱਲ ਝਾਕਣ ਤੋਂ ਵੀ ਇਨਕਾਰ ਕਰਦੇ ਹਨ।
16ਉਹ ਲੋਕ ਉੱਚੀਆਂ ਥਾਵਾਂ ਉੱਤੇ ਸੁਰਖਿਅਤ ਰਹਿਣਗੇ। ਉਨ੍ਹਾਂ ਦੀ ਉੱਚੀ ਕਿਲਿਆਂ ਵਿੱਚ ਰੱਖਿਆ ਕ੍ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਕੋਲ ਹਮੇਸ਼ਾ ਅੰਨ ਪਾਣੀ ਹੋਵੇਗਾ।
17ਤੁਹਾਡੀਆਂ ਅੱਖਾਂ ਰਾਜੇ (ਪਰਮੇਸ਼ੁਰ) ਨੂੰ ਆਪਣੇ ਪੂਰੇ ਜਲਾਲ ਵਿੱਚ ਦੇਖਣਗੀਆਂ। ਤੁਸੀਂ ਉਸ ਮਹਾਨ ਧਰਤੀ ਨੂੰ ਦੇਖੋਗੇ।
18ਤੁਸੀਂ ਆਪਣੀਆਂ ਅਤੀਤ ਦੀਆਂ ਮੁਸੀਬਤਾਂ ਬਾਰੇ ਸੋਚੋਗੇ। ਤੁਸੀਂ ਸੋਚੋਗੇ, "ਦੂਸਰੇ ਦੇਸ਼ਾਂ ਦੇ ਉਹ ਲੋਕ ਕਿੱਥੋ ਹਨ? ਉਹ ਲੋਕ ਅਜਿਹੀਆਂ ਭਾਸ਼ਾਵਾਂ ਬੋਲਦੇ ਸਨ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ ਸਾਂ। ਹੋਰਨਾਂ ਧਰਤੀਆਂ ਦੇ ਉਹ ਅਧਿਕਾਰੀ ਅਤੇ ਕਰ ਉਗਰਾਹੁਣ ਵਾਲੇ ਕਿੱਥੋ ਹਨ? ਕਿੱਥੋ ਨੇ ਉਹ ਜਾਸੂਸ ਜਿਹੜੇ ਸਾਡੇ ਸੁਰਖਿਆ ਮ੍ਮੁਨਾਰਿਆਂ ਦੀ ਗਿਣਤੀ ਕਰਦੇ ਸਨ? ਉਹ ਸਾਰੇ ਹੀ ਚਲੇ ਗਏ ਹਨ ਅਤੇ ਤੁਸੀਂ ਉਨ੍ਹਾਂ ਨੂੰ ਹੋਰ ਵਧੇਰੇ ਨਹੀਂ ਵੇਖੋਁਗੇ।"
20ਸਾਡੇ ਧਾਰਮਿਕ ਉਤਸਵਾਂ ਦੇ ਸ਼ਹਿਰ ਸੀਯੋਨ ਵੱਲ ਦੇਖੋ। ਯਰੂਸ਼ਲਮ ਵੱਲ ਦੇਖੋ - ਆਰਾਮ ਕਰਨ ਦੀ ਉਸ ਖੂਬਸੂਰਤ ਥਾਂ ਵੱਲ। ਯਰੂਸ਼ਲਮ ਇੱਕ ਅਜਿਹੇ ਤੰਬੂ ਵਰਗਾ ਹੈ ਜਿਹੜਾ ਕਦੇ ਨਹੀਂ ਹਿਲੇਗਾ। ਜਿਹੜੀਆਂ ਕਿੱਲੀਆਂ ਨੇ ਉਸਨੂੰ ਰੋਕਿਆ ਹੋਇਆ ਹੈ ਉਹ ਕਦੇ ਨਹੀਂ ਪੁਟ੍ਟੀਆਂ ਜਾਣਗੀਆਂ। ਉਸਦੇ ਰੱਸੇ ਕਦੇ ਨਹੀਂ ਟੁੱਟਣਗੇ।
21ਕਿਉਂਕਿ ਸ਼ਕਤੀਸ਼ਾਲੀ ਯਹੋਵਾਹ ਓਥੇ ਹੈ। ਉਹ ਧਰਤੀ ਚਸ਼ਮਿਆਂ ਅਤੇ ਚੌੜੀਆਂ ਨਦੀਆਂ ਦੀ ਧਰਤੀ ਹੈ। ਪਰ ਉਨ੍ਹਾਂ ਨਦੀਆਂ ਵਿੱਚ ਦੁਸ਼ਮਣ ਦੀਆਂ ਕਿਸ਼ਤੀਆਂ ਜਾਂ ਤਾਕਤਵਰ ਜਹਾਜ਼ ਨਹੀਂ ਹੋਣਗੇ। ਤੁਸੀਂ ਲੋਕ ਜਿਹੜੇ ਉਨ੍ਹਾਂ ਕਿਸ਼ਤੀਆਂ ਉੱਤੇ ਕੰਮ ਕਰਦੇ ਹੋ ਰੱਸਿਆਂ ਨਾਲ ਆਪਣਾ ਕੰਮ ਛੱਡ ਸਕਦੇ ਹੋ। ਤੁਸੀਂ ਇੰਨਾ ਮਜ਼ਬੂਤ ਮਸਤੂਲ ਨਹੀਂ ਬਣਾ ਸਕਦੇ ਅਤੇ ਤੁਸੀਂ ਆਪਣੀ ਯਾਤਰਾ ਆਰੰਭ ਨਹੀਂ ਕਰ ਸਕੋਗੇ। ਕਿਉਂ ਕਿ ਯਹੋਵਾਹ ਸਾਡਾ ਨਿਆਂਪਾਲਕ ਹੈ ਅਤੇ ਉਹ ਸਾਡੇ ਨੇਮ ਬਣਾਉਂਦਾ ਹੈ। ਯਹੋਵਾਹ ਸਾਡਾ ਰਾਜਾ ਹੈ। ਉਹ ਸਾਨੂੰ ਬਚਾਉਂਦਾ ਹੈ। ਇਸ ਲਈ ਯਹੋਵਾਹ ਸਾਨੂੰ ਕਾਫ਼ੀ ਦੌਲਤ ਦੇਵੇਗਾ। ਵਿਕਲਾਂਗ ਬੰਦੇ ਵੀ ਲੜਾਈ ਵਿੱਚ ਵੱਡੀ ਦੌਲਤ ਜਿੱਤਣਗੇ।
24ਇੱਥੇ ਰਹਿਣ ਵਾਲਾ ਕੋਈ ਬੰਦਾ ਵੀ ਇਹ ਨਹੀਂ ਆਖੇਗਾ, "ਮੈਂ ਬਿਮਾਰ ਹਾਂ।" ਇੱਥੇ ਰਹਿਣ ਵਾਲੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਪਾਪ ਬਖਸ਼ੇ ਗਏ ਹਨ।