Loading Bible Translation
First-time download in progress. This may take a few seconds…
Punjabi Bible Wordproject Bible
28 verses
1ਯਾਕੂਬ, ਤੈੈਨੂੰ ਯਹੋਵਾਹ ਨੇ ਸਾਜਿਆ ਸੀ। ਇਸਰਾਏਲ, ਯਹੋਵਾਹ ਨੇ ਤੈਨੂੰ ਬਣਾਇਆ ਸੀ। ਅਤੇ ਹੁਣ ਯਹੋਵਾਹ ਆਖਦਾ ਹੈ, "ਭੈਭੀਤ ਨਾ ਹੋਵੋ! ਮੈਂ ਤੈਨੂੰ ਬਚਾਇਆ। ਮੈਂ ਤੈਨੂੰ ਨਾਮ ਦਿੱਤਾ। ਤੂੰ ਮੇਰਾ ਹੈਂ।
2ਜਦੋਂ ਤੇਰੇ ਉੱਪਰ ਮੁਸੀਬਤ ਪੈਂਦੀ ਹੈ ਤਾਂ ਮੈਂ ਤੇਰੇ ਨਾਲ ਹੁੰਦਾ ਹਾਂ। ਜਦੋਂ ਤੂੰ ਨਦੀਆਂ ਪਾਰ ਕਰਁੇਗਾ ਤੈਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ। ਜਦੋਂ ਤੂੰ ਅੱਗ ਵਿੱਚੋਂ ਲੰਘੇਁਗਾ, ਤੂੰ ਸੜੇਁਗਾ ਨਹੀਂ ਲਾਟਾਂ ਤੈਨੂੰ ਨੁਕਸਾਨ ਨਹੀਂ ਪਹੁੰਚਾਣਗੀਆਂ।
3ਕਿਉਂਕਿ ਮੈਂ, ਯਹੋਵਾਹ ਤੇਰਾ ਪਰਮੇਸ਼ੁਰ ਹਾਂ। ਮੈਂ ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਰਖਿਅਕ੍ਕ ਹਾਂ। ਮੈਂ ਮਿਸਰ ਦੇ ਦਿੱਤਾ, ਤੇਰੀ ਅਦਾਇਗੀ ਕਰਨ ਲਈ। ਮੈਂ ਇਬੋਪੀਆ ਤੇ ਸੇਬਾ ਦੇ ਦਿੱਤੇ ਤੈਨੂੰ ਆਪਣਾ ਬਨਾਉਣ ਲਈ।
4ਤੁਸੀਂ ਮੇਰੇ ਲਈ ਬਹੁਤ ਮਹੱਤਵਪੂਰਣ ਹੋ, ਇਸ ਲਈ ਮੈਂ ਤੁਹਾਡਾ ਆਦਰ ਕਰਾਂਗਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਮੈਂ ਸਾਰੇ ਲੋਕਾਂ ਅਤੇ ਕੌਮਾਂ ਦਾ ਦਾਨ ਕਰ ਦਿਆਂਗਾ ਤਾਂ ਜੋ ਤੂੰ ਜਿਉਂ ਸਕੇਁ।"
5"ਇਸ ਲਈ ਡਰੋ ਨਾ! ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਡੇ ਬੱਚਿਆਂ ਨੂੰ ਇਕਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਤੁਹਾਡੇ ਪਾਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਪੂਰਬ ਅਤੇ ਪੱਛਮ ਵੱਲੋਂ ਇਕਠਿਆਂ ਕਰਾਂਗਾ ।
6ਮੈਂ ਉੱਤਰ ਨੂੰ ਆਖਾਂਗਾ: ਮੇਰੇ ਬੰਦਿਆਂ ਨੂੰ ਮੇਰੇ ਹਵਾਲੇ ਕਰ ਦਿਓ! ਮੈਂ ਦੱਖਣ ਨੂੰ ਆਖਾਂਗਾ: ਮੇਰੇ ਬੱਚਿਆਂ ਨੂੰ ਕੈਦੀ ਬਣਾ ਕੇ ਨਾ ਰੱਖੋ! ਮੇਰੇ ਪੁੱਤਰਾਂ ਅਤੇ ਧੀਆਂ ਨੂੰ ਦੂਰ ਦੁਰਾਡੀਆਂ ਥਾਵਾਂ ਤੋਂ ਮੇਰੇ ਪਾਸ ਲਿਆਵੋ!
7ਉਨ੍ਹਾਂ ਸਮੂਹ ਲੋਕਾਂ ਨੂੰ ਮੇਰੇ ਪਾਸ ਲਿਆਵੋ ਜਿਹੜੇ ਮੇਰੇ ਹਨ ਉਹ ਲੋਕ ਜਿਨ੍ਹਾਂ ਨੂੰ ਮੇਰਾ ਨਾਮ ਮਿਲਿਆ ਹੋਇਆ ਹੈ। ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਲਈ ਸਾਜਿਆ ਸੀ। ਮੈਂ ਉਨ੍ਹਾਂ ਲੋਕਾਂ ਨੂੰ ਸਾਜਿਆ ਸੀ, ਅਤੇ ਉਹ ਮੇਰੇ ਹਨ।"
8ਪਰਮੇਸ਼ੁਰ ਆਖਦਾ ਹੈ, "ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਅੰਨ੍ਹੇ ਹਨ। ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੇ ਕੰਨ ਹਨ ਪਰ ਉਹ ਬੋਲੇ ਹਨ।
9ਸਮੂਹ ਲੋਕਾਂ ਨੂੰ ਅਤੇ ਸਮੂਹ ਕੌਮਾਂ ਨੂੰ ਵੀ ਇਕਠਿਆਂ ਕਰਨਾ ਚਾਹੀਦਾ ਹੈ। ਸ਼ਾਇਦ ਉਨ੍ਹਾਂ ਦੇ ਝੂਠੇ ਦੇਵਤਿਆਂ ਵਿੱਚੋਂ ਕੋਈ ਆਦਿ ਵਿੱਚ ਵਾਪਰੀਆਂ ਗੱਲਾਂ ਬਾਰੇ ਦੱਸਣਾ ਚਾਹੇ। ਉਨ੍ਹਾਂ ਨੂੰ ਆਪਣੇ ਗਵਾਹ ਵ�� ਲਿਆਉਣੇ ਚਾਹੀਦੇ ਹਨ। ਗਵਾਹਾਂ ਨੂੰ ਸੱਚ ਬੋਲਣਾ ਚਾਹੀਦਾ ਹੈ। ਇਸਤੋਂ ਪਤਾ ਚੱਲੇਗਾ ਕਿ ਉਹ ਸਹੀ ਹਨ।"
10ਯਹੋਵਾਹ ਆਖਦਾ ਹੈ, "ਤੁਸੀਂ ਲੋਕ ਮੇਰੇ ਗਵਾਹ ਹੋ। ਤੁਸੀਂ ਹੀ ਉਹ ਸੇਵਕ ਹੋ ਜਿਨ੍ਹਾਂ ਦੀ ਮੈਂ ਚੋਣ ਕੀਤੀ ਸੀ। ਮੈਂ ਤੁਹਾਨੂੰ ਇਸ ਲਈ ਚੁਣਿਆ ਸੀ ਤਾਂ ਜੋ ਤੁਸੀਂ ਲੋਕਾਂ ਦੀ ਮੇਰੇ ਉੱਪਰ ਵਿਸ਼ਵਾਸ ਕਰਨ ਵਿੱਚ ਸਹਾਇਤਾ ਕਰ ਸਕੋ। ਮੈਂ ਤੁਹਾਨੂੰ ਇਸ ਲਈ ਚੁਣਿਆ ਸੀ ਤਾਂ ਜੋ ਤੁਸੀਂ ਸਮਝ ਸਕੋਁ ਕਿ ਮੈਂ ਉਹ ਹਾਂ ਮੈਂ ਹੀ ਸੱਚਾ ਪਰਮੇਸ਼ੁਰ ਹਾਂ। ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸੀ। ਅਤੇ ਮੇਰੇ ਤੋਂ ਮਗਰੋਂ ਕੋਈ ਪਰਮੇਸ਼ੁਰ ਨਹੀਂ ਹੋਵੇਗਾ।
11ਮੈਂ ਖੁਦ ਹੀ ਯਹੋਵਾਹ ਹਾਂ। ਅਤੇ ਇੱਥੇ ਕੋਈ ਹੋਰ ਰਖਿਅਕ੍ਕ ਨਹੀਂ ਹੈ ਇੱਕੋ ਇੱਕ ਮੈਂ ਹੀ ਹਾਂ।
12"ਮੈਂ ਹੀ ਹਾਂ ਉਹ ਜਿਸਨੇ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ ਤੁਹਾਨੂੰ ਬਚਾਇਆ ਸੀ। ਮੈਂ ਤੁਹਾਨੂੰ ਉਹ ਗੱਲਾਂ ਦਸੀਆਂ ਸਨ। ਇਹ ਕੋਈ ਅਜਨਬੀ ਨਹੀਂ ਸੀ ਜਿਹੜਾ ਤੁਹਾਡੇ ਨਾਲ ਸੀ। ਤੁਸੀਂ ਮੇਰੇ ਗਵਾਹ ਹੋ, ਅਤੇ ਮੈਂ ਪਰਮੇਸ਼ੁਰ ਹਾਂ।" (ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।)
13"ਮੈਂ ਹਮੇਸ਼ਾ ਹੀ ਪਰਮੇਸ਼ੁਰ ਰਿਹਾ ਹਾਂ। ਜਦੋਂ ਮੈਂ ਕੁਝ ਕਰਦਾ ਹਾਂ ਤਾਂ ਕੋਈ ਵੀ ਬੰਦਾ ਉਸਨੂੰ ਤਬਦੀਲ ਨਹੀਂ ਕਰ ਸਕਦਾ। ਅਤੇ ਕੋਈ ਬੰਦਾ ਵੀ ਲੋਕਾਂ ਨੂੰ ਮੇਰੀ ਤਾਕਤ ਤੋਂ ਬਚਾ ਨਹੀਂ ਸਕਦਾ।"
14ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰਖ, ਤੁਹਾਨੂੰ ਬਚਾਉਂਦਾ ਹੈ। ਅਤੇ ਯਹੋਵਾਹ ਆਖਦਾ ਹੈ, "ਮੈਂ ਤੁਹਾਡੇ ਲਈ ਬਾਬਲ ਨੂੰ ਫ਼ੌਜਾਂ ਘੱਲਾਂਗਾ। ਬਹੁਤ ਸਾਰੇ ਲੋਕ ਫ਼ੜ ਲੇ ਜਾਣਗੇ। ਉਨ੍ਹਾਂ ਲੋਕਾਂ, ਕਸਦੀਆਂ ਨੂੰ ਆਪਣੀਆਂ ਹੀ ਕਿਸ਼ਤੀਆਂ ਵਿੱਚ ਲਿਜਾਇਆ ਜਾਵੇਗਾ। ਕਸਦੀਆਂ ਉਨ੍ਹਾਂ ਕਿਸ਼ਤੀਆਂ ਦਾ ਬਹੁਤ ਗੁਮਾਨ ਕਰਦੇ ਹਨ।
15ਮੈਂ ਹੀ ਯਹੋਵਾਹ ਹਾਂ, ਤੁਹਾਡੀ ਪਵਿੱਤਰ ਹਸਤੀ। ਮੈਂ ਇਸਰਾਏਲ ਨੂੰ ਸਾਜਿਆ ਸੀ। ਮੈਂ ਤੁਹਾਡਾ ਰਾਜਾ ਹਾਂ।"
16ਯਹੋਵਾਹ ਸਮੁੰਦਰ ਵਿੱਚ ਸੜਕਾਂ ਬਣਾਵੇਗਾ। ਡੋਲਦੇ ਪਾਣੀਆਂ ਵਿੱਚੋਂ ਵੀ ਉਹ ਆਪਣੇ ਲੋਕਾਂ ਲਈ ਰਸਤਾ ਬਣਾਵੇਗਾ। ਅਤੇ ਯਹੋਵਾਹ ਆਖਦਾ ਹੈ,
17"ਉਹ ਲੋਕ ਜਿਹੜੇ ਮੇਰੇ ਨਾਲ ਆਪਣੇ ਰੱਥਾਂ, ਘੋੜਿਆਂ ਅਤੇ ਫ਼ੌਜਾਂ ਨਾਲ ਲੜਦੇ ਹਨ, ਹਾਰ ਜਾਣਗੇ। ਉਹ ਫ਼ੇਰ ਕਦੇ ਨਹੀਂ ਉੱਠ ਸਕਣਗੇ। ਉਹ ਤਬਾਹ ਹੋ ਜਾਣਗੇ। ਉਨ੍ਹਾਂ ਨੂੰ ਉਸੇ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਜਿਵੇਂ ਮੋਮਬਤ੍ਤੀ ਦੀ ਲਾਟ ਬੁਝਾ ਦਿੱਤੀ ਜਾਂਦੀ ਹੈ।
18ਇਸ ਲਈ ਉਨ੍ਹਾਂ ਗੱਲਾਂ ਨੂੰ ਚੇਤੇ ਨਾ ਕਰੋ ਜਿਹੜੀਆਂ ਆਦਿ ਵਿੱਚ ਵਾਪਰੀਆਂ ਸਨ। ਉਨ੍ਹਾਂ ਚੀਜ਼ਾਂ ਬਾਰੇ ਨਾ ਸੋਚੋ ਜਿਹੜੀਆਂ ਬਹੁਤ ਸਮਾਂ ਪਹਿਲਾਂ ਵਾਪਰੀਆਂ ਸਨ।
19ਕਿਉਂਕਿ ਮੈਂ ਨਵੀਆਂ ਗੱਲਾਂ ਕਰਾਂਗਾ! ਹੁਣ ਤੁਸੀਂ ਨਵੇਂ ਪੌਦੇ ਵਾਂਗ ਉਗ੍ਗੋਁਗੇ ਅਵੱਸ਼ ਹੀ ਤੁਸੀਂ ਜਾਣਦੇ ਹੋ ਕਿ ਇਹ ਸਹੀ ਹੈ। ਮੈਂ ਸੱਚਮੁੱਚ ਮਾਰੂਬਲ ਵਿੱਚ ਸੜਕ ਬਣਾਵਾਂਗਾ। ਮੈਂ ਸੱਚਮੁੱਚ ਹੀ ਸੁੱਕੀ ਧਰਤੀ ਵਿੱਚ ਨਦੀਆਂ ਚਲਾ ਦਿਆਂਗਾ।
20ਜੰਗਲੀ ਜਾਨਵਰ ਵੀ ਮੇਰੇ ਸ਼ੁਕਰਗੁਜ਼ਾਰ ਹੋਣਗੇ। ਵੱਡੇ ਜਾਨਵਰ ਅਤੇ ਪੰਛੀ ਮੇਰਾ ਆਦਰ ਕਰਨਗੇ। ਉਹ ਮੇਰਾ ਆਦਰ ਕਰਨਗੇ ਜਦੋਂ ਮੈਂ ਮਾਰੂਬਲ ਵਿੱਚ ਪਾਣੀ ਚਲਾ ਦਿਆਂਗਾ। ਉਹ ਮੇਰਾ ਆਦਰ ਕਰਨਗੇ ਜਦੋਂ ਮੈਂ ਸੁੱਕੀ ਧਰਤੀ ਵਿੱਚ ਨਦੀਆਂ ਵਗਾ ਦਿਆਂਗਾ। ਇਹ ਗੱਲ ਮੈਂ ਆਪਣੇ ਬੰਦਿਆਂ ਨੂੰ ਪਾਣੀ ਦੇਣ ਲਈ ਕਰਾਂਗਾ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਚੁਣਿਆ ਸੀ।
21ਇਹੀ ਹਨ ਉਹ ਲੋਕ ਜਿਨ੍ਹਾਂ ਨੂੰ ਮੈਂ ਸਾਜਿਆ ਸੀ। ਅਤੇ ਇਹ ਲੋਕ ਮੇਰੀ ਉਸਤਤ ਕਰਨ ਲਈ ਗੀਤ ਗਾਉਣਗੇ।
22"ਯਾਕੂਬ, ਤੂੰ ਮੇਰੇ ਅੱਗੇ ਪ੍ਰਾਰਥਨਾ ਨਹੀਂ ਕੀਤੀ। ਕਿਉਂਕਿ ਤੂੰ, ਇਸਰਾਏਲ ਮੇਰੇ ਕੋਲੋਂ ਬਕ੍ਕ ਗਿਆ ਹੈਂ।
23ਤੂੰ ਮੇਰੇ ਅੱਗੇ ਬਲੀ ਚੜਾਉਣ ਲਈ ਆਪਣੀਆਂ ਭੇਡਾਂ ਨਹੀਂ ਲਿਆਂਦੀਆਂ। ਤੂੰ ਮੇਰਾ ਆਦਰ ਨਹੀਂ ਕੀਤਾ। ਤੂੰ ਮੈਨੂੰ ਬਲੀਆਂ ਨਹੀਂ ਚੜਾਈਆਂ। ਮੈਂ ਤੈਨੂੰ ਬਲੀਆਂ ਚੜਾਉਣ ਲਈ ਮਜ਼ਬੂਰ ਨਹੀਂ ਕੀਤਾ। ਮੈਂ ਤੈਨੂੰ ਉਦੋਂ ਤੱਕ ਧੂਫ਼ ਧੁਖਾਉਣ ਲਈ ਮਜ਼ਬੂਰ ਨਹੀਂ ਕੀਤਾ ਜਦੋਂ ਤਕ ਕਿ ਤੂੰ ਬਕ੍ਕ ਨਹੀਂ ਜਾਂਦਾ।
24ਤੂੰ ਮੇਰਾ ਆਦਰ ਕਰਨ ਲਈ ਆਪਣਾ ਪੈਸਾ ਵਰਤ ਕੇ ਚੀਜ਼ਾਂ ਨਹੀਂ ਖਰੀਦੀਆਂ। ਪਰ ਸੱਚਮੁੱਚ ਮੈਨੂੰ ਆਪਣੇ ਪਾਪਾਂ ਨਾਲ ਬੋਝਿਤ ਕੀਤਾ ਹੈ। ਤੂੰ ਉਦੋਂ ਤੱਕ ਪਾਪ ਕਰਦਾ ਰਿਹਾ ਜਦੋਂ ਤੱਕ ਮੈਂ ਤੇਰੇ ਮੰਦੇ ਅਮਲਾਂ ਕਾਰਣ ਨਹੀਂ ਗਿਆ।
25"ਮੈਂ, ਮੈਂ ਹੀ ਹਾਂ ਉਹ ਜਿਹੜਾ ਤੇਰੇ ਸਾਰੇ ਪਾਪਾਂ ਨੂੰ ਸਾਫ਼ ਕਰਦਾ ਹੈ। ਇਹ ਗੱਲ ਮੈਂ ਆਪਣੇ-ਆਪ ਨੂੰ ਪ੍ਰਸੰਨ ਕਰਨ ਲਈ ਕਰਦਾ ਹਾਂ। ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਕਰਾਂਗਾ।
26ਪਰ ਤੈਨੂੰ ਚਾਹੀਦਾ ਹੈ ਕਿ ਮੈਨੂੰ ਯਾਦ ਕਰੇਁ । ਮੈਂ ਇਕੱਠੇ ਹੋਣਾ ਚਾਹੀਦਾ ਹੈ ਅਤੇ ਇਹ ਨਿਰਣਾ ਕਰਨਾ ਚਾਹੀਦਾ ਹੈ ਕਿ ਕਿਹੜੀ ਗੱਲ ਸਹੀ ਹੈ। ਤੁਹਾਨੂੰ ਉਹ ਗੱਲਾਂ ਦੱਸ ਦੇਣੀਆਂ ਚਾਹੀਦੀਆਂ ਹਨ ਜੋ ਤੁਸੀਂ ਕੀਤੀਆਂ ਹਨ। ਅਤੇ ਇਹ ਦਰਸਾਉਣਾ ਚਾਹੀਦਾ ਹੈ ਕਿ ਤੁਸੀਂ ਸਹੀ ਹੋ।
27ਤੁਹਾਡੇ ਪਹਿਲੇ ਪਿਤਾ ਨੇ ਪਾਪ ਕੀਤੇ। ਅਤੇ ਤੁਹਾਡੇ ਵਕੀਲਾਂ ਨੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ।
28ਮੈਂ ਤੁਹਾਡੇ ਪਵਿੱਤਰ ਹਾਕਮ ਨੂੰ ਅਪਵਿੱਤਰ ਬਣਾ ਦਿਆਂਗਾ। ਮੈਂ ਯਾਕੂਬ ਨੂੰ ਪੂਰੀ ਤਰ੍ਹਾਂ ਆਪਣਾ ਬਣਾ ਲਵਾਂਗਾ। ਬੁਰੀਆਂ ਗੱਲਾਂ ਇਸਰਾਏਲ ਨਾਲ ਵਾਪਰਨਗੀਆਂ।"