Loading Bible Translation
First-time download in progress. This may take a few seconds…
Punjabi Bible Wordproject Bible
15 verses
1"ਮਿੱਟੀ ਵਿੱਚ ਢਹਿ ਪਵੋ ਤੇ ਓਥੇ ਹੀ ਬੈਠੇ ਰਹੋ! ਬਾਬਲ ਦੀਏ ਕੁਆਰੀੇ ਧੀਏ, ਜ਼ਮੀਨ ਉੱਤੇ ਬੈਠ! ਹੇ ਕਸਦੀਆਂ ਦੀਏ ਧੀਏ, ਹੁਣ ਸ਼ਹਿਜਾਦੀ ਨਹੀਂ ਹੈ। ਲੋਕ ਹੋਰ ਵਧੇਰੇ ਤੈਨੂੰ ਨਰਮ ਜਾਂ ਨਾਜ਼ੁਕ ਜਵਾਨ ਨਢ੍ਢੀ ਨਹੀਂ ਸਮਝਣਗੇ।
2ਹੁਣ ਤੈਨੂੰ ਸਖਤ ਮਿਹਨਤ ਕਰਨੀ ਪਵੇਗੀ ਤੈਨੂੰ ਚੱਕੀ ਦੇ ਪੁੜ ਲਿਆਉਣੇ ਪੈਣਗੇ ਅਤੇ ਆਟਾ ਬਨਾਉਣ ਲਈ ਅਨਾਜ਼ ਪੀਹਣਾ ਪਵੇਗਾ। ਆਪਣੇ ਚਿਹਰੇ ਦਾ ਨਕਾਬ ਲਾਹ ਦੇ ਅਤੇ ਆਪਣੀ ਕੀਮਤੀ ਪੁਸ਼ਾਕ ਲਾਹ ਦੇ। ਤੈਨੂੰ ਆਪਣਾ ਦੇਸ਼ ਛੱਡ ਦੇਣਾ ਚਾਹੀਦਾ ਹੈ ਆਪਣੀ ਘਗ੍ਗਰੀ ਉਥੋਂ ਤੱਕ ਚਕ੍ਕ ਕਿ ਲੋਕ ਤੇਰੀਆਂ ਲੱਤਾਂ ਨੂੰ ਦੇਖ ਸਕਣ, ਤੇ ਨਦੀਆਂ ਨੂੰ ਪਾਰ ਕਰ ਜਾ।
3ਲੋਕ ਤੇਰੇ ਗੁਪਤ ਅੰਗਾਂ ਨੂੰ ਦੇਖਣਗੇ ਅਤੇ ਤੈਨੂੰ ਸ਼ਅਸਾਰ ਕੀਤਾ ਜਾਵੇਗਾ। ਮੈਂ ਤੇਰੇ ਕੋਲੋਂ ਮੁੱਲ ਅਦਾ ਕਰਾਵਾਂਗਾ, ਜੋ ਵੀ ਮਾੜੇ ਅਮਲ ਤੂੰ ਕੀਤੇ ਨੇ। ਤੇ ਤੇਰੀ ਸਹਾਇਤਾ ਲਈ ਕੋਈ ਵੀ ਨਹੀਂ ਆਵੇਗਾ।
4ਮੇਰੇ ਲੋਕ ਆਖਦੇ ਨੇ, 'ਪਰਮੇਸ਼ੁਰ ਸਾਨੂੰ ਬਚਾਉਂਦਾ ਹੈ। ਉਸਦਾ ਨਾਮ ਹੈ: ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰਖ।"'
5"ਇਸ ਲਈ ਹੇ ਬਾਬਲ, ਇੱਥੇ ਬੈਠ ਅਤੇ ਸ਼ਾਂਤ ਰਹਿ। ਹੇ ਕਸਦੀਆਂ ਦੀਏ ਧੀਏ, ਅੰਧਕਾਰ ਅੰਦਰ ਚਲੀ ਜਾ। ਕਿਉਂਕਿ ਹੁਣ ਤੂੰ 'ਰਾਜਧਾਨੀਆਂ ਦੀ ਰਾਣੀ ਨਹੀਂ ਰਹੇਁਗੀ।'
6'ਮੈਂ ਆਪਣੇ ਬੰਦਿਆਂ ਉੱਤੇ ਕਹਿਰਵਾਨ ਸਾਂ। ਉਹ ਮੇਰੇ ਬੰਦੇ ਹਨ, ਪਰ ਮੈਂ ਨਾਰਾਜ਼ ਸਾਂ ਇਸ ਲਈ ਮੈਂ ਉਨ੍ਹਾਂ ਨੂੰ ਗੈਰ ਜ਼ਰੂਰੀ ਬਣਾ ਦਿੱਤਾ ਸੀ। ਮੈਂ ਉਨ੍ਹਾਂ ਨੂੰ ਤੇਰੇ ਹਵਾਲੇ ਕਰ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ। ਪਰ ਤੂੰ ਉਨ੍ਹਾਂ ਨੂੰ ਕੋਈ ਦਇਆ ਨਹੀਂ ਦਰਸਾਈ। ਤੂੰ ਤਾਂ ਬੁਢਿਆਂ ਬੰਦਿਆਂ ਨੂੰ ਵੀ ਸਖਤ ਮਿਹਨਤ ਕਰਨ ਲਾ ਦਿੱਤਾ ਸੀ।
7ਤੂੰ ਆਖਿਆ ਸੀ, 'ਮੈਂ ਸਦਾ ਲਈ ਜੀਵਾਂਗੀ, ਮੈਂ ਹਮੇਸ਼ਾ ਮਹਾਰਾਣੀ ਰਹਾਂਗੀ।' ਤੂੰ ਉਨ੍ਹਾਂ ਮੰਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਜਿਹੜੀਆਂ ਤੂੰ ਉਨ੍ਹਾਂ ਲੋਕਾਂ ਨਾਲ ਕੀਤੀਆਂ ਸਨ। ਤੂੰ ਸੋਚਿਆ ਸੀ ਕਿ ਕੀ ਵਾਪਰੇਗਾ।
8ਇਸ ਲਈ ਹੁਣ, 'ਭਲੀ ਸੁਆਣੀੇ' ਮੇਰੀ ਗੱਲ ਸੁਣ! ਤੂੰ ਆਪਣੇ-ਆਪ ਨੂੰ ਸੁਰਖਿਅਤ ਮਹਿਸੂਸ ਕਰਦੀ ਹੈਂ ਤੇ ਆਖਦੀ ਹੈਂ 'ਸਿਰਫ਼ ਮੈਂ ਹੀ ਮਹੱਤਵਪੂਰਣ ਵਿਅਕਤੀ ਹਾਂ। ਹੋਰ ਕੋਈ ਵੀ ਮੇਰੇ ਜਿੰਨਾ ਮਹੱਤਵਪੂਰਣ ਨਹੀਂ। ਮੈਂ ਕਦੇ ਵੀ ਵਿਧਵਾ ਨਹੀਂ ਹੋਵਾਂਗੀ। ਹਮੇਸ਼ਾ ਹੀ ਮੇਰੇ ਬੱਚੇ ਹੋਣਗੇ।'
9ਇਹ ਦ�� ਗੱਲਾਂ ਤੇਰੇ ਨਾਲ ਅਚਾਨਕ ਵਾਪਰਨਗੀਆਂ: ਪਹਿਲਾਂ, ਤੂੰ ਆਪਣੇ ਬੱਚੇ ਗੁਆ ਲਵੇਂਗੀ। ਤੇ ਫ਼ੇਰ ਤੂੰ ਆਪਣਾ ਪਤੀ ਗੁਆ ਲਵੇਂਗੀ। ਹਾਂ, ਇਹ ਗੱਲਾਂ ਸੱਚਮੁੱਚ ਤੇਰੇ ਨਾਲ ਵਾਪਰਨਗੀਆਂ। ਅਤੇ ਤੇਰਾ ਸਾਰਾ ਹੀ ਜਾਦੂ ਅਤੇ ਤੇਰੇ ਸਾਰੇ ਹੀ ਸ਼ਕਤੀਸ਼ਾਲੀ ਕਰਤਬ੍ਬ ਤੈਨੂੰ ਨਹੀਂ ਬਚਾਉਣਗੇ।
10ਤੂੰ ਮੰਦੀਆਂ ਗੱਲਾਂ ਕਰਦੀ ਹੈਂ ਤੇ ਫ਼ੇਰ ਵੀ ਆਪਣੇ-ਆਪ ਨੂੰ ਸੁਰਖਿਅਤ ਮਹਿਸੂਸ ਕਰਦੀ ਹੈਂ, ਤੂੰ ਦਿਲ ਅੰਦਰ ਸੋਚਦੀ ਹੈਂ, 'ਕੋਈ ਵੀ ਮੇਰੇ ਮੰਦੇ ਕੰਮਾਂ ਨੂੰ ਨਹੀਂ ਦੇਖਦਾ।' ਤੂੰ ਸੋਚਦੀ ਹੈਂ ਕਿ ਤੇਰੀ ਸਿਆਣਪ ਅਤੇ ਤੇਰਾ ਗਿਆਨ ਤੈਨੂੰ ਬਚਾ ਲੈਣਗੇ। ਤੂੰ ਦਿਲ ਅੰਦਰ ਸੋਚਦੀ ਹੈਂ, 'ਮੈਂ ਹੀ ਇੱਕੋ-ਇੱਕ ਹਾਂ। ਤੇਰੇ ਜਿਹਾ ਕੋਈ ਦੂਸਰਾ ਮਹੱਤਵਪੂਰਣ ਨਹੀਂ।'
11"ਪਰ ਤੇਰੇ ਉੱਤੇ ਮੁਸੀਬਤਾਂ ਪੈਣਗੀਆਂ। ਤੂੰ ਜਾਣਦੀ ਨਹੀਂ, ਕਦੋਂ ਵਾਪਰੇਗਾ ਪਰ ਘੋਰ ਸੰਕਟ ਆ ਰਿਹਾ ਹੈ। ਤੂੰ ਇਨ੍ਹਾਂ ਮੁਸੀਬਤਾਂ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਸਕੇਁਗੀ। ਤੂੰ ਇੰਨੀ ਛੇਤੀ ਤਬਾਹ ਹੋ ਜਾਵੇਂਗੀ ਕਿ ਤੈਨੂੰ ਪਤਾ ਵੀ ਨਹੀਂ ਚੱਲੇਗਾ ਕਿ ਕੀ ਵਾਪਰਿਆ ਹੈ!
12ਤੂੰ ਜਾਦੂ-ਟੂਣਿਆਂ ਨੂੰ ਸਿਖ੍ਖਣ ਲਈ ਸਾਰੀ ਜ਼ਿੰਦਗੀ ਸਖਤ ਮਿਹਨਤ ਕੀਤੀ ਸੀ। ਇਸ ਲਈ, ਹੁਣ ਆਪਣੇ ਜਾਦੂ-ਟੂਣਿਆਂ ਦੀ ਵਰਤੋਂ ਕਰ। ਸ਼ਇਦ ਉਹ ਤੇਰੀ ਸਹਾਇਤਾ ਕਰ ਸਕਣ, ਸ਼ਾਇਦ ਤੂੰ ਕਿਸੇ ਨੂੰ ਭੈਭੀਤ ਕਰ ਸਕੇਁ।
13ਤੇਰੇ ਸਲਾਹਕਾਰ ਬਹੁਤ-ਬਹੁਤ ਹਨ। ਕੀ ਤੂੰ ਉਨ੍ਹਾਂ ਦੀਆਂ ਦਿੱਤੀਆਂ ਸਲਾਹਾਂ ਤੋਂ ਬਕ੍ਕ ਗਈ ਹੈਂ? ਤਾਂ ਫ਼ੇਰ ਆਪਣੇ ਬੰਦਿਆਂ ਨੂੰ ਭੇਜ ਜੋ ਤਾਰਿਆਂ ਦਾ ਹਿਸਾਬ ਲਾਉਂਦੇ ਨੇ। ਉਹ ਦੱਸ ਸਕਦੇ ਨੇ ਕਿ ਮਹੀਨਾ ਕਦੋਂ ਸ਼ੁਰੂ ਹੁੰਦਾ ਹੈ। ਇਸ ਲਈ ਸ਼ਾਇਦ ਉਹ ਦੱਸ ਸਕਣ ਕਦੋਂ ਤੇਰੀਆਂ ਮੁਸੀਬਤਾਂ ਆਉਣਗੀਆਂ।
14ਪਰ ਉਹ ਬੰਦੇ ਆਪਣੇ-ਆਪ ਨੂੰ ਵੀ ਬਚਾਉਣ ਦੇ ਯੋਗ ਨਹੀਂ ਹੋਣਗੇ। ਉਹ ਤੂੜੀ ਵਾਂਗ ਹੋਣਗੇ। ਉਹ ਇੰਨੀ ਤੇਜ਼ੀ ਨਾਲ ਬਲਣਗੇ ਕਿ ਓਥੇ ਕੋਲੇ ਵੀ ਨਹੀਂ ਬਚਣਗੇ। ਓਥੇ ਸੇਕਣ ਲਈ ਅੱਗ ਵੀ ਨਹੀਂ ਬਚੀ ਰਹੇਗੀ।
15ਹਰ ਉਸ ਚੀਜ਼ ਨਾਲ ਇਹੀ ਕੁਝ ਵਾਪਰੇਗਾ ਜਿਸ ਲਈ ਤੂੰ ਇੰਨੀ ਸਖਤ ਮਿਹਨਤ ਕੀਤੀ ਸੀ। ਉਹ ਲੋਕ ਜਿਨ੍ਹਾਂ ਨਾਲ ਤੂੰ ਵਪਾਰ ਕੀਤਾ ਸੀ ਸਾਰੀ ਉਮਰ ਤੈਨੂੰ ਛੱਡ ਜਾਣਗੇ। ਹਰ ਬੰਦਾ ਆਪਣੇ ਰਾਹ ਚਲਾ ਜਾਵੇਗਾ। ਤੇ ਤੈਨੂੰ ਬਚਾਉਣ ਲਈ ਕੋਈ ਵੀ ਬਾਕੀ ਨਹੀਂ ਰਹੇਗਾ।"