Loading Bible Translation
First-time download in progress. This may take a few seconds…
Punjabi Bible Wordproject Bible
22 verses
1ਯਹੋਵਾਹ ਨੇ ਮੈਨੂੰ ਆਖਿਆ, "ਇੱਕ ਵੱਡੀ ਤਖਤੀ ਲਵੋ ਅਤੇ ਕਲਮ ਨਾਲ ਇਹ ਸ਼ਬਦ ਲਿਖੋ: 'ਇਹ ਮਾਹੇਰ ਸ਼ਲਾਲ ਹਸ਼ਬਾਜ਼ ਲਈ ਹੈ' (ਇਸਦਾ ਅਰਬ ਹੈ 'ਇੱਥੇ ਬਹੁਤ ਹੀ ਛੇਤੀ ਲੁੱਟ ਹੋਵੇਗੀ!')"
2ਮੈਂ ਕੁਝ ਅਜਿਹੇ ਲੋਕਾਂ ਨੂੰ ਇਕੱਤ੍ਰ ਕੀਤਾ ਜਿਨ੍ਹਾਂ ਉੱਤੇ ਗਵਾਹ ਵਜੋਂ ਇਤਬਾਰ ਕੀਤਾ ਜਾ ਸਕਦਾ ਸੀ। (ਇਹ ਲੋਕ ਸਨ ਜਾਜਕ ਉਰੀਯਾਹ, ਅਤੇ ਯਬਰਕਯਾਹ ਦਾ ਪੁੱਤਰ ਜ਼ਕਰਯਾਹ।) ਇਨ੍ਹਾਂ ਲੋਕਾਂ ਨੇ ਮੈਨੂੰ ਉਹ ਸ਼ਬਦ ਲਿਖਦਿਆਂ ਦੇਖਿਆ।
3ਫ਼ੇਰ ਮੈਂ ਔਰਤ ਨਬੀ ਕੋਲ ਗਿਆ। ਉਹ ਗਰਭਵਤੀ ਹੋ ਗਈ ਅਤੇ ਉਸਦੇ ਇੱਕ ਪੁੱਤਰ ਜੰਮਿਆ। ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, "ਲੜਕੇ ਦਾ ਨਾਂ ਮਾਹੇਰ ਸ਼ਲਾਲ ਹਸ਼ਬਾਜ਼ ਰੱਖੋ।
4ਕਿਉਂ ਕਿ ਇਸਤੋਂ ਪਹਿਲਾਂ ਕਿ ਲੜਕਾ 'ਅੰਮਾ' 'ਅਬ੍ਬਾ' ਆਖਣਾ ਸਿਖ੍ਖੇ, ਪਰਮੇਸ਼ੁਰ ਦਮਿਸ਼ਕ ਅਤੇ ਸਾਮਰਿਯਾ ਤੋਂ ਸਾਰਾ ਧਨ ਦੌਲਤ ਖੋਹ ਲਵੇਗਾ, ਅਤੇ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਅੱਸ਼ੂਰ ਦੇ ਰਾਜੇ ਨੂੰ ਦੇ ਦੇਵੇਗਾ।"
5ਫ਼ੇਰ ਇੱਕ ਵਾਰ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ।
6ਮੇਰੇ ਯਹੋਵਾਹ ਨੇ ਆਖਿਆ, "ਇਹ ਲੋਕ ਸ਼ਿਲੋਆਹ ਦੇ ਤਲਾ ਦੇ ਧੀਮੀ ਗਤੀ ਨਾਲ ਚੱਲਣ ਵਾਲੇ ਪਾਣੀਆਂ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਦੇ ਹਨ। ਇਹ ਲੋਕ ਰਸੀਨ ਅਤੇ ਰਮਲਯਾਹ ਦੇ ਪੁੱਤਰ (ਪੇਕਾਹ) ਨਾਲ ਪ੍ਰਸੰਨ ਹਨ।
7ਪਰ ਮੈਂ, ਯਹੋਵਾਹ, ਅੱਸ਼ੂਰ ਦੇ ਰਾਜੇ ਨੂੰ ਲਿਆਵਾਂਗਾ ਅਤੇ ਉਸਦੀ ਸਾਰੀ ਤਾਕਤ ਤੁਹਾਡੇ ਖਿਲਾਫ਼ ਵਰਤਾਂਗਾ। ਉਹ ਫ਼ਰਾਤ ਨਦੀ ਤੋਂ ਤੇਜ਼ ਹੜ ਵਾਂਗ ਆਉਣਗੇ। ਇਸ ਤਰ੍ਹਾਂ ਹੋਵੇਗਾ ਜਿਵੇਂ ਪਾਣੀ ਨਦੀ ਦੇ ਕੰਢਿਆਂ ਤੋਂ ਉੱਪਰ ਚੜ ਰਿਹਾ ਹੋਵੇ।
8ਉਹ ਪਾਣੀ ਉਸ ਨਦੀ ਵਿੱਚੋਂ ਬਾਹਰ ਵਗਦਾ ਹੋਇਆ ਯਹੂਦਾਹ ਵਿੱਚ ਦਾਖਲ ਹੋ ਜਾਵੇਗਾ। ਇਹ ਯਹੂਦਾਹ ਦੀ ਧੌਣ ਤਾਈ ਚੜ ਜਾਵੇਗਾ। ਇਹ ਯਹੂਦਾਹ ਨੂੰ ਤਕਰੀਬਨ ਡੋਬ ਹੀ ਦੇਵੇਗਾ।"ਇਮੈਨੂੇਲ, ਇਹ ਹੜ ਇੰਨਾ ਫ਼ੈਲ ਜਾਵੇਗਾ ਕਿ ਤੇਰੇ ਸਾਰੇ ਦੇਸ਼ ਉੱਤੇ ਫ਼ੈਲ ਜਾਵੇਗਾ।"
9ਤੁਸੀਂ ਸਾਰੀਆਂ ਕੌਮਾਂ ਦੇ ਲੋਕੋ, ਜੰਗ ਲਈ ਤਿਆਰ ਹੋ ਜਾਵੋ! ਤੁਸੀਂ ਹਾਰ ਜਾਵੋਂਗੇ। ਦੂਰ ਦੁਰਾਡੇ ਦੇ ਦੇਸੋ, ਤੁਸੀਂ ਸਾਰੇ ਸੁਣੋ! ਜੰਗ ਲਈ ਤਿਆਰੀ ਕਰੋ! ਤੁਸੀਂ ਹਾਰ ਜਾਵੋਗੇ!
10ਲੜਾਈ ਲਈ ਆਪਣੀਆਂ ਵਿਉਂਤਾਂ ਬਣਾਓ ! ਤੁਹਾਡੀਆਂ ਵਿਉਂਤਾਂ ਨਿਸਫ਼ਲ ਹੋ ਜਾਣਗੀਆਂ। ਆਪਣੀਆਂ ਫ਼ੌਜਾਂ ਨੂੰ ਹੁਕਮ ਦਿਓ! ਤੁਹਾਡੇ ਹੁਕਮ ਫ਼ਿਜ਼ੂਲ ਹੋਣਗੇ। ਕਿਉਂ ਕਿ ਪਰਮੇਸ਼ੁਰ ਸਾਡੇ ਨਾਲ ਹੈ!
11ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਨਾਲ ਮੇਰੇ ਨਾਲ ਗੱਲ ਕੀਤੀ। ਯਹੋਵਾਹ ਨੇ ਮੈਨੂੰ ਇਨ੍ਹਾਂ ਦੂਸਰੇ ਲੋਕਾਂ ਵਾਂਗ ਨਾ ਹੋਣ ਦੀ ਚੇਤਾਵਨੀ ਦਿੱਤੀ। ਯਹੋਵਾਹ ਨੇ ਆਖਿਆ,
12"ਹਰ ਬੰਦਾ ਆਖ ਰਿਹਾ ਹੈ ਕਿ ਦੂਸਰੇ ਲੋਕ ਉਸਦੇ ਖਿਲਾਫ਼ ਵਿਉਂਤਾਂ ਬਣਾ ਰਹੇ ਹਨ। ਤੁਹਾਨੂੰ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਉਹ ਲੋਕ ਡਰਦੇ ਹਨ। ਉਨ੍ਹਾਂ ਚੀਜ਼ਾਂ ਤੋਂ ਨਾ ਡਰੋ।"
13ਸਰਬ ਸ਼ਕਤੀਮਾਨ ਯਹੋਵਾਹ ਹੀ ਉਹ ਹਸਤੀ ਹੈ ਜਿਸ ਪਾਸੋਂ ਤੁਹਾਨੂੰ ਡਰਨਾ ਚਾਹੀਦਾ ਹੈ।
14ਜੇ ਤੁਸੀਂ ਯਹੋਵਾਹ ਦਾ ਆਦਰ ਕਰੋਗੇ ਅਤੇ ਉਸਨੂੰ ਪਵਿੱਤਰ ਜਾਣੋਗੇ ਤਾਂ ਉਹ ਤੁਹਾਡੇ ਲਈ ਸੁਰਖਿਅਤ ਟਿਕਾਣਾ ਹੋਵੇਗਾ। ਪਰ ਤੁਸੀਂ ਉਸਦਾ ਆਦਰ ਨਹੀਂ ਕਰਦੇ। ਇਸ ਲਈ ਪਰਮੇਸ਼ੁਰ ਉਸ ਚੱਟਾਨ ਵਰਗਾ ਹੈ ਜਿਸਤੋਂ ਤੁਸੀਂ ਲੋਕ ਠੋਕਰ ਖਾਂਦੇ ਹੋ। ਉਹ ਅਜਿਹੀ ਚੱਟਾਨ ਹੈ ਜਿਹੜੀ ਇਸਰਾਏਲ ਦੇ ਦੋ ਪਰਿਵਾਰਾਂ ਨੂੰ ਡੇਗਦੀ ਹੈ। ਯਹੋਵਾਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਫ਼ੜਨ ਲਈ ਇੱਕ ਜਾਲ ਹੈ।
15(ਬਹੁਤ ਸਾਰੇ ਲੋਕ ਇਸ ਚੱਟਾਨ ਦੀ ਠੋਕਰ ਖਾਣਗੇ। ਉਹ ਲੋਕ ਡਿੱਗ ਪੈਣਗੇ ਅਤੇ ਟੁੱਟ ਜਾਣਗੇ। ਉਹ ਪੂਰੀ ਤਰ੍ਹਾਂ ਜਾਲ ਵਿੱਚ ਫ਼ਸ ਜਾਣਗੇ।)
16ਇਕਰਾਰਨਾਮਾ ਨੂੰ ਬਂਨੋ ਅਤੇ ਇਸ ਨੂੰ ਮੁਹਰਬੰਦ ਕਰ ਦਿਓ। ਮੇਰੀ ਬਿਵਸਬਾ ਨੂੰ ਭਵਿੱਖ ਲਈ ਬਚਾ ਲਵੋ। ਇਹ ਉਦੋਂ ਕਰੋ ਜਦੋਂ ਮੇਰੇ ਚੇਲੇ ਦੇਖ ਰਹੇ ਹੋਣ।
17ਇਹ ਇੱਕ ਇਕਰਾਰਨਾਮਾ ਹੈ ਮੈਂ ਸਾਡੀ ਸਹਾਇਤਾ ਕਰਨ ਲਈ ਯਹੋਵਾਹ ਦਾ ਇੰਤਜ਼ਾਰ ਕਰਾਂਗਾ ਅਤੇ ਯਹੋਵਾਹ ਯਾਕੂਬ ਦੇ ਪਰਿਵਾਰ ਤੋਂ ਸ਼ਰਮਸਾਰ ਹੈ। ਉਹ ਉਨ੍ਹਾਂ ਵੱਲ ਦੇਖਣ ਤੋਂ ਇਨਕਾਰ ਕਰਦਾ ਹੈ। ਪਰ ਮੈਂ ਯਹੋਵਾਹ ਦੀ ਭਾਲ ਕਰਾਂਗਾ ਅਤੇ ਉਹ ਸਾਨੂੰ ਬਚਾਵੇਗਾ।
18ਮੇਰੇ ਬੱਚੇ ਅਤੇ ਮੈਂ ਇਸਰਾਏਲ ਦੇ ਲੋਕਾਂ ਲਈ ਸੰਕੇਤ ਅਤੇ ਸਬੂਤ ਹਾਂ। ਸਾਨੂੰ ਸਰਬ ਸ਼ਕਤੀਮਾਨ ਯਹੋਵਾਹ ਨੇ ਭੇਜਿਆ ਹੈ - ਉਹ ਯਹੋਵਾਹ ਜਿਹੜਾ ਸੀਯੋਨ ਪਰਵਤ ਉੱਤੇ ਰਹਿਂਂਦਾ ਹੈ।"
19ਕੁਝ ਲੋਕ ਆਖਦੇ ਹਨ, "ਜੋਤਸ਼ੀਆਂ ਅਤੇ ਬੁੱਧੀਮਾਨਾਂ ਨੂੰ ਪੁਛੋ ਕਿ ਕੀ ਕਰਨਾ ਹੈ।" (ਇਹ ਭਵਿੱਖ ਦੱਸਣ ਵਾਲੇ ਅਤੇ ਬੁੱਧੀਮਾਨ ਪੰਛੀਆਂ ਦੀਆਂ ਆਵਾਜ਼ਾਂ ਵਾਂਗ ਫ਼ੁਸਫ਼ੁਸਾਉਂਦੇ ਹਨ ਅਤੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਗੁਝ੍ਝੀਆਂ ਗੱਲਾਂ ਦਾ ਗਿਆਨ ਰੱਖਦੇ ਹਨ।) ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਲੋਕਾਂ ਨੂੰ ਸਹਾਇਤਾ ਲਈ ਆਪਣੇ ਪਰਮੇਸ਼ੁਰ ਨੂੰ ਆਵਾਜ਼ ਦੇਣੀ ਚਾਹੀਦੀ ਹੈ। ਉਹ ਜੋਤਸ਼ੀ ਅਤੇ ਬੁੱਧੀਮਾਨ ਮੁਰਦਿਆਂ ਨੂੰ ਪੁੱਛਦੇ ਹਨ ਕਿ ਕੀ ਕਰਨਾ ਹੈ। ਜਿਉਂਦੇ ਬੰਦੇ ਭਲਾ ਮੁਰਦਿਆਂ ਕੋਲੋਂ ਕੋਈ ਚੀਜ਼ ਕਿਉਂ ਮੰਗਣ?
20ਤੁਹਾਨੂੰ ਇਕਰਾਰਨਾਮੇ ਅਤੇ ਬਿਵਸਬਾ ਨੂੰ ਮੰਨਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੋਗੇ, ਤਾਂ ਸ਼ਾਇਦ ਤੁਸੀਂ ਗ਼ਲਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹੋਵੋਗੇ। (ਗ਼ਲਤ ਹੁਕਮ ਉਹ ਹਨ ਜਿਹੜੇ ਜੋਤਸ਼ੀਆਂ ਅਤੇ ਭਵਿੱਖਵਕਤਾਵਾਂ ਦੁਆਰਾ ਦਿੱਤੇ ਜਾਂਦੇ ਹਨ। ਉਹ ਹੁਕਮ ਫ਼ਿਜ਼ੂਲ ਹਨ ਤੁਹਾਨੂੰ ਉਨ੍ਹਾਂ ਹੁਕਮਾਂ ਦੀ ਪਾਲਣਾ ਦਾ ਕੋਈ ਲਾਭ ਨਹੀਂ ਹੋਵੇਗਾ।
21ਜੇ ਤੁਸੀਂ ਉਨ੍ਹਾਂ ਗ਼ਲਤ ਆਦੇਸ਼ਾਂ ਦੀ ਪਾਲਣਾ ਕਰੋਗੇ ਤਾਂ ਦੇਸ਼ ਵਿੱਚ ਭੁੱਖਮਰੀ ਅਤੇ ਮੁਸੀਬਤਾਂ ਹੋਣਗੀਆਂ। ਲੋਕ ਭੁੱਖੇ ਮਰਨਗੇ। ਫ਼ੇਰ ਉਹ ਗੁੱਸੇ ਵਿੱਚ ਆ ਜਾਣਗੇ ਅਤੇ ਉੱਪਰ ਤੱਕਦਿਆਂ ਹੋਇਆਂ ਆਪਣੇ ਰਾਜੇ ਅਤੇ ਆਪਣੇ ਪਰਮੇਸ਼ੁਰ ਨੂੰ ਸਰਾਪਣਗੇ।
22ਜੇ ਉਹ ਆਪਣੇ ਦੇਸ਼ ਵੱਲ ਦੇਖਣਗੇ ਉਨ੍ਹਾਂ ਨੂੰ ਸਿਰਫ਼ ਮੁਸੀਬਤ ਅਤੇ ਨਿਰਾਸ਼ਾ ਭਰਿਆ ਅੰਧਕਾਰ ਹੀ ਨਜ਼ਰ ਆਵੇਗਾ - ਆਪਣੇ ਦੇਸ਼ ਨੂੰ ਛੱਡਣ ਲਈ ਮਜ਼ਬੂਰ ਹੋਣ ਵਾਲੇ ਲੋਕਾਂ ਦੀ ਹਨੇਰੀ ਨਿਰਾਸ਼ਾ। ਅਤੇ ਜਿਹੜੇ ਲੋਕ ਅੰਧਕਾਰ ਵਿੱਚ ਫ਼ਸੇ ਹੋਣਗੇ ਉਹ ਆਪਣੇ-ਆਪ ਨੂੰ ਮੁਕਤ ਨਹੀਂ ਕਰ ਸਕਣਗੇ।