Loading Bible Translation
First-time download in progress. This may take a few seconds…
Punjabi Bible Wordproject Bible
20 verses
1ਫੇਰ ਨਅਮਾਬੀ ਸੋਫਰ ਨੇ ਅੱਯੂਬ ਨੂੰ ਜਵਾਬ ਦਿੱਤਾ ਤੇ ਆਖਿਆ,
2"ਕੀ ਕਿਸੇ ਨੂੰ ਸ਼ਬਦਾਂ ਦੀ ਇਸ ਹਨੇ੍ਹਰੀ ਦਾ ਜਵਾਬ ਨਹੀਂ ਦੇਣਾ ਚਾਹੀਦਾ! ਕੀ ਇਹ ਸਾਰੀਆਂ ਗੱਲਾਂ ਕਰਨੀਆਂ ਅੱਯੂਬ ਨੂੰ ਠੀਕ ਸਿਧ੍ਧ ਕਰਦੀਆਂ ਨੇ? ਨਹੀਂ!
3ਅੱਯੂਬ ਤੇਰਾ ਕੀ ਖਿਆਲ ਹੈ ਕਿ ਸਾਡੇ ਕੋਲ ਤੈਨੂੰ ਦੇਣ ਲਈ ਕੋਈ ਜਵਾਬ ਨਹੀਂ? ਤੇਰਾ ਕੀ ਖਿਆਲ ਹੈ ਕਿ ਕੋਈ ਵੀ ਤੈਨੂੰ ਝਿੜਕੇਗਾ ਨਹੀਂ ਜਦੋਂ ਤੂੰ ਪਰਮੇਸ਼ੁਰ ਦਾ ਮਜ਼ਾਕ ਉਡਾਉਂਦਾ ਹੈਂ?
4ਅੱਯੂਬ ਤੂੰ ਪਰਮੇਸ਼ੁਰ ਨੂੰ ਆਖਦਾ ਹੈ ਮੇਰੀਆਂ ਦਲੀਲਾਂ ਠੀਕ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਸ਼ੁਧ ਹਾਂ।
5ਅੱਯੂਬ, ਮੇਰੀ ਇੱਛਾ ਕਿ ਪਰਮੇਸ਼ੁਰ ਤੈਨੂੰ ਜਵਾਬ ਦੇ ਦਿੰਦਾ ਤੇ ਦੱਸ ਦਿੰਦਾ ਕਿ ਤੂੰ ਗਲਤ ਹੈਂ।
6ਪਰਮੇਸ਼ੁਰ ਤੈਨੂੰ ਸਿਆਣਪ ਦਾ ਰਹਸ੍ਸ ਦੱਸ ਸਕਦਾ। ਉਹ ਤੈਨੂੰ ਦੱਸ ਸਕਦਾ ਕਿ ਹਰ ਕਹਾਣੀ ਦੇ ਦੋ ਪਾਸੇ ਹੁੰਦੇ ਨੇ। ਅੱਯੂਬ ਸੁਣ ਮੇਰੀ ਗੱਲ, ਪਰਮੇਸ਼ੁਰ ਤੈਨੂੰ ਓਨੀ ਸਜ਼ਾ ਨਹੀਂ ਦੇ ਰਿਹਾ ਜਿੰਨੀ ਉਸਨੂੰ ਤੈਨੂੰ ਦੇਣੀ ਚਾਹੀਦੀ ਹੈ।"
7ਅੱਯੂਬ ਕੀ ਤੂੰ ਸੋਚਦਾ ਹੈ ਕਿ ਸੱਚਮੁਚ ਪਰਮੇਸ਼ੁਰ ਨੂੰ ਸਮਝਦਾ ਹੈਂ? ਤੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਸਮਝ ਨਹੀਂ ਸਕਦਾ?
8ਤੂੰ ਉਸ ਬਾਰੇ ਕੁਝ ਵੀ ਨਹੀਂ ਕਰ ਸਕਦਾ ਜੋ ਉੱਪਰ ਸਵਰਗ ਵਿੱਚ ਹੈ! ਤੂੰ ਮੌਤ ਦੇ ਸਬਾਨ ਬਾਰੇ ਕੁਝ ਵੀ ਨਹੀਂ ਜਾਣਦਾ।
9ਪਰਮੇਸ਼ੁਰ ਧਰਤੀ ਨਾਲੋਂ ਵੱਡੇਰਾ ਹੈ ਤੇ ਸਮੁੰਦਰਾਂ ਨਾਲੋਂ ਵੱਡੇਰਾ ਹੈ।
10ਜੇ ਪਰਮੇਸ਼ੁਰ ਤੈਨੂੰ ਗਿਰਫ਼ਤਾਰ ਕਰ ਲਵੇ ਤੇ ਕਚਿਹਰੀ ਅੰਦਰ ਲੈ ਆਵੇ ਕੋਈ ਵੀ ਉਸ ਨੂੰ ਨਹੀਂ ਰੋਕ ਸਕਦਾ।
11ਸੱਚਮੁਚ, ਪਰਮੇਸ਼ੁਰ ਜਾਣਦਾ, ਕਿ ਕੌਣ ਨਿਕਂਮਾ ਹੈ। ਜਦੋਂ ਪਰਮੇਸ਼ੁਰ ਬਦੀ ਨੂੰ ਦੇਖਦਾ ਹੈ ਉਹ ਉਸ ਨੂੰ ਯਾਦ ਰੱਖਦਾ ਹੈ।
12ਇੱਕ ਜੰਗਲੀ ਗਧਾ ਇਨਸਾਨ ਨੂੰ ਜਨਮ ਨਹੀਂ ਦੇ ਸਕਦਾ। ਤੇ ਮੂਰਖ ਬੰਦਾ ਕਦੇ ਵੀ ਸਿਆਣਾ ਨਹੀਂ ਹੋਵੇਗਾ।
13ਪਰ ਅੱਯੂਬ, ਜੇਕਰ ਤੂੰ ਆਪਣਾ ਦਿਲ ਤਿਆਰ ਕਰ ਸਕਦਾ, ਤਾਂ ਤੂੰ ਉਸ ਅੱਗੇ ਆਪਣੇ ਹੱਥ ਫ਼ੈਲਾ ਸਕਦਾ ਹੋਣਾ ਸੀ।
14ਤੈਨੂੰ ਉਸ ਪਾਪ ਨੂੰ ਦੂਰ ਕਰ ਦੇਣਾ ਚਾਹੀਦਾ ਜਿਹੜਾ ਤੇਰੇ ਘਰ ਅੰਦਰ ਹੈ। ਬਦੀ ਨੂੰ ਆਪਣੇ ਤੰਬੂ ਵਿੱਚ ਨਾ ਰਹਿਣ ਦੇਣਾ।
15ਫ਼ੇਰ ਤੂੰ ਪਰਮੇਸ਼ੁਰ ਵੱਲ ਬਿਨਾ ਸ਼ਰਮ ਦੇ ਤੱਕ ਸਕਦਾ ਹੈਂ। ਤੂੰ ਬਿਨਾਂ ਡਰਿਆਂ ਦਿ੍ਰੜਤਾ ਨਾਲ ਖਲੋ ਸਕਦਾ ਹੈਂ।
16ਫੇਰ ਤੂੰ ਆਪਣੀਆਂ ਮੁਸੀਬਤਾਂ ਨੂੰ ਭੁੱਲ ਸਕਦਾ ਤੇਰੀਆਂ ਮੁਸੀਬਤਾਂ ਉਸ ਪਾਣੀ ਵਰਗੀਆਂ ਹੁੰਦੀਆਂ ਜਿਹੜਾ ਵਹਿ ਚੁਕਿਆ ਹੈ।
17ਫੇਰ ਤੇਰਾ ਜੀਵਨ ਦੁਪਹਿਰ ਦੀ ਧੁੱਪ ਨਾਲੋਂ ਵੀ ਵਧੇਰੇ ਚਮਕੀਲਾ ਹੁੰਦਾ। ਜੀਵਨ ਦੀਆਂ ਸਭ ਤੋਂ ਹਨੇਰੀਆਂ ਘੜੀਆਂ ਵੀ ਸਵੇਰ ਦੇ ਸੂਰਜ ਵਾਂਗ ਚਮਕਦੀਆਂ।
18ਫੇਰ ਤੂੰ ਸੁਰਖਿਅਤ ਮਹਿਸੂਸ ਕਰਦਾ ਕਿਉਂ ਹੁੰਦੀ ਆਸ ਇੱਥੇ। ਪਰਮੇਸ਼��ਰ ਤੇਰਾ ਖਿਆਲ ਰੱਖਦਾ ਤੇ ਤੈਨੂੰ ਆਰਾਮ ਦਿੰਦਾ।
19ਤੂੰ ਆਰਾਮ ਕਰਨ ਲਈ ਪੈ ਗਿਆ ਹੋਵੇਂਗਾ ਅਤੇ ਕਿਸੇ ਨੇ ਤੇਰਾ ਫ਼ਿਕਰ ਨਹੀਂ ਕੀਤਾ ਹੋਣਾ, ਅਤੇ ਬਹੁਤ ਸਾਰੇ ਲੋਕਾਂ ਨੇ ਤੇਰੀ ਮਿਹਰ ਨੂੰ ਭਾਲਿਆ ਹੋਵੇਗਾ।
20ਭਾਵੇਂ ਬੁਰੇ ਆਦਮੀ ਵੀ ਸਹਾਇਤਾ ਲਈ ਤੱਕਦੇ ਹੋਣ ਪਰ ਉਹ ਆਪਣੀਆਂ ਮੁਸੀਬਤਾਂ ਤੋਂ ਬਚ ਨਹੀਂ ਸਕਦੇ। ਉਨ੍ਹਾਂ ਦੀ ਉਮੀਦ ਸਿਰਫ਼ ਮੌਤ ਵੱਲ ਲੈ ਜਾਂਦੀ ਹੈ।"