Loading Bible Translation
First-time download in progress. This may take a few seconds…
Punjabi Bible Wordproject Bible
16 verses
1ਮੇਰਾ ਆਤਮਾ ਟੁਟਿਆ ਹੋਇਆ ਹੈ, ਅਤੇ ਮੈਂ ਸਭ ਕੁਝ ਛੱਡ ਜਾਣ ਲਈ ਤਿਆਰ ਹਾਂ। ਮੇਰਾ ਜੀਵਨ ਤਕਰੀਬਨ ਖਤਮ ਹੋ ਗਿਆ ਹੈ ਅਤੇ ਕਬਰ ਮੇਰਾ ਇੰਤਜ਼ਾਰ ਕਰ ਰਹੀ ਹੈ।
2ਲੋਕੀਂ ਮੇਰੇ ਆਲੇ-ਦੁਆਲੇ ਖਲੋਤੇ ਨੇ ਤੇ ਮੇਰੇ ਉੱਤੇ ਹਸ੍ਸ ਰਹੇ ਨੇ। ਮੈਂ ਉਨ੍ਹਾਂ ਨੂੰ ਮੈਨੂੰ ਖਿਝਾਉਂਦਿਆਂ ਤੇ ਬੇਇੱਜ਼ਤ ਕਰਦਿਆਂ ਤੱਕ ਰਿਹਾ ਹਾਂ।
3ਹੇ ਪਰਮੇਸ਼ੁਰ ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਮੈਨੂੰ ਸਹਾਰਾ ਦਿੰਦੇ ਹੋ। ਹੋਰ ਕੋਈ ਵੀ ਬੰਦਾ ਮੈਨੂੰ ਸਹਾਰਾ ਨਹੀਂ ਦੇਵੇਗਾ।
4ਤੁਸੀਂ ਮੇਰੇ ਦੋਸਤਾਂ ਦੇ ਮਨ ਬੰਦ ਕਰ ਦਿੱਤੇ ਨੇ ਅਤੇ ਉਹ ਸਮਝਦੇ ਨੇ, ਕਿਰਪਾ ਕਰਕੇ ਉਨ੍ਹਾਂ ਨੂੰ ਜਿੱਤਣ ਨਾ ਦਿਓ।
5ਤੁਸੀਂ ਜਾਣਦੇ ਹੋ ਲੋਕ ਕੀ ਆਖਦੇ ਨੇ, 'ਇੱਕ ਬੰਦਾ ਆਪਣੇ ਦੋਸਤਾਂ ਦੀ ਸਹਾਇਤਾ ਕਰਨ ਲਈ ਆਪਣੇ ਹੀ ਬੱਚਿਆਂ ਬ੍ਬਾਰੇ ਅਣਗਹਿਲੀ ਕਰਦਾ ਹੈ।' ਪਰ ਮੇਰੇ ਮਿੱਤਰ ਮੇਰੇ ਖਿਲਾਫ਼ ਹੋ ਗਏ ਨੇ।
6ਪਰਮੇਸ਼ੁਰ ਨੇ ਮੇਰਾ ਨਾਮ ਸਭ ਪਾਸੇ ਬਦਨਾਮ ਕਰ ਦਿੱਤਾ ਹੈ। ਲੋਕ ਮੇਰੇ ਮੂੰਹ ਉੱਤੇ ਬੁਕ੍ਕਦੇ ਨੇ।
7ਮੇਰੀਆਂ ਅੱਖਾਂ ਲੱਗਭਗ ਅੰਨ੍ਹੀਆਂ ਹੋ ਗਈਆਂ ਹਨ ਕਿਉਂਕਿ ਮੈਂ ਉਦਾਸ ਤੇ ਬਹੁਤ ਦੁੱਖੀ ਹਾਂ। ਮੇਰਾ ਸਾਰਾ ਸ਼ਰੀਰ ਪਰਛਾਵੇਂ ਵਾਂਗ ਪਤਲਾ ਹੋ ਗਿਆ।
8ਇਮਾਨਦਾਰ ਲੋਕ ਇਸ ਗੱਲੋ ਦੁੱਖੀ ਨੇ। ਬੇਗੁਨਾਹ ਲੋਕੀਂ ਉਨ੍ਹਾਂ ਲੋਕਾਂ ਕਾਰਣ ਉੱਤੇਜਿਤ ਹੁੰਦੇ ਹਨ ਜਿਹੜੇ ਪਰਮੇਸ਼ੁਰ ਦੀ ਪਰਵਾਹ ਨਹੀਂ ਕਰਦੇ।
9ਪਰ ਧਰਮੀ ਲੋਕ ਧਰਮੀ ਰਾਹ ਤੇ ਡਟੇ ਰਹਿੰਦੇ ਹਨ। ਬੇਗੁਨਾਹ ਲੋਕੀਂ ਬਹੁਤ ਸ਼ਕਤੀਸ਼ਾਲੀ ਹੋ ਜਾਣਗੇ।
10ਪਰ ਤੁਸੀਂ ਸਾਰੇ ਜਾਣੇ ਆਓ, ਇਹ ਦਰਸਾਉਣ ਦੀ ਕੋਸ਼ਿਸ਼ ਕਰੋ ਕਿ ਸਾਰਾ ਕਸੂਰ ਮੇਰਾ ਹੈ। ਤੁਹਾਡੇ ਵਿੱਚੋਂ ਕੋਈ ਵੀ ਸਿਆਣਾ ਨਹੀਂ।
11ਮੇਰਾ ਜੀਵਨ ਬੀਤ ਰਿਹਾ ਹੈ, ਮੇਰੀਆਂ ਯੋਜਨਾਵਾਂ ਤਬਾਹ ਹੋ ਗਈਆਂ ਨੇ। ਮੇਰੀ ਆਸ ਮੁੱਕ ਗਈ ਹੈ।
12ਪਰ ਉਹ ਰਾਤ ਨੂੰ ਦਿਨ 'ਚ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਉਹ ਹਨੇਰੇ ਦੇ ਚਿਹਰੇ ਵਿੱਚ ਘੋਸ਼ਿਤ ਕਰਦੇ ਹਨ: ਰੌਸ਼ਨੀ ਸਿਰਫ਼ ਕੋਨਿਆਂ ਦੇ ਦੁਆਲੇ ਹੈ।
13ਹੋ ਸਕਦਾ ਮੈਂ ਆਸ ਕਰਾਂ ਕਿ ਕਬਰ ਮੇਰਾ ਨਵਾਂ ਘਰ ਹੋਵੇਗੀ, ਹੋ ਸਕਦਾ ਕਿ ਮੈਂ ਹਨੇਰੀ ਕਬਰ ਵਿੱਚ ਆਪਣੇ ਬਿਸਤਰ ਵਿਛਾਉਣ ਦੀ ਆਸ ਕਰਾਂ।
14ਸ਼ਾਇਦ ਮੈਂ ਕਬਰ ਨੂੰ ਕਹਾਂ, 'ਤੂੰ ਹੈ ਮੇਰਾ ਪਿਤਾ ਹੈਂ,' ਅਤੇ ਕੀੜਿਆਂ ਨੂੰ ਕਹਾਂ, 'ਮੇਰੀ ਮਾਂ' ਜਾਂ 'ਮੇਰੀ ਭੈਣ।'
15ਪਰ ਜੇ ਸਿਰਫ਼ ਇਹੀ ਮੇਰੀ ਆਸ ਹੈ ਤਾਂ ਮੇਰੇ ਲਈ ਕੋਈ ਆਸ ਨਹੀਂ। ਜੇ ਸਿਰਫ਼ ਇਹੀ ਮੇਰੀ ਆਸ ਹੈ ਤਾਂ ਲੋਕਾਂ ਮੈਨੂੰ ਬਿਨਾ ਆਸ ਤੋਂ ਲੱਭ ਲਿਆ ਹੈ।
16ਕੀ ਮੇਰੀ ਆਸ ਮੇਰੇ ਨਾਲ ਮਰ ਜਾਵੇਗੀ? ਕੀ ਇਹ ਮੇਰੇ ਨਾਲ ਮੌਤ ਦੇ ਸਬਾਨ ਤੇ ਜਾਵੇਗੀ? ਕੀ ਅਸੀਂ ਇਕੱਠੇ ਹੀ ਸੁਆਹ ਵਿੱਚ ਸਮਾਵਾਂਗੇ?"