Loading Bible Translation
First-time download in progress. This may take a few seconds…
Punjabi Bible Wordproject Bible
14 verses
1ਫ਼ੇਰ ਅੱਯੂਬ ਨੇ ਜਵਾਬ ਦਿੱਤਾ:
2"ਬਿਲਦਦ ਸੋਫਰ ਤੇ ਅਲੀਫਜ਼ ਬਿਨਾ ਸ਼ਕਤੀ ਤੁਸੀਂ ਕਿਸੇ ਲਈ ਕੀ ਚੰਗੇ ਹੋ? ਕੀ ਤੁਸੀਂ ਹੁਣ ਕਿਸੇ ਅਜਿਹੇ ਆਦਮੀ ਨੂੰ ਬਚਾਇਆ ਜੋ ਬਿਲਕੁਲ ਨਿਰਬਲ ਹੋਵੇ?
3ਹਾਂ, ਤੁਸੀਂ ਬੇਸਮਝ ਬੰਦੇ ਨੂੰ ਸ਼ਾਨਦਾਰ ਮਸ਼ਵਰਾ ਦਿੱਤਾ ਹੈ। ਤੁਸੀਂ ਦਰਸਾ ਦਿੱਤਾ ਹੈ ਕਿ ਤੁਸੀਂ ਸੱਚਮੁੱਚ ਕਿੰਨੇ ਸਿਆਣੇ ਹੋ।
4ਇਹ ਗੱਲਾਂ ਆਖਣ ਵਿੱਚ ਕਿਸਨੇ ਤੁਹਾਡੀ ਮਦਦ ਕੀਤੀ ਹੈ? ਕਿਸਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੈ।
5ਸੁਤ੍ਤੇ ਹੋਏ ਲੋਕਾਂ ਦੀਆਂ ਰੂਹਾਂ ਧਰਤੀ ਹੇਠਲੇ ਪਾਣੀਆਂ ਅੰਦਰ ਡਰ ਨਾਲ ਕੰਬਦੀਆਂ ਨੇ।
6ਪਰ ਪਰਮੇਸ਼ੁਰ ਮੌਤ ਦੇ ਉਸ ਸਬਾਨ ਨੂੰ ਸਾਫ਼-ਸਾਫ਼ ਦੇਖ ਸਕਦਾ ਹੈ। ਮੌਤ ਪਰਮੇਸ਼ੁਰ ਕੋਲੋਂ ਛੁਪੀ ਹੋਈ ਨਹੀਂ ਹੈ।
7ਪਰਮੇਸ਼ੁਰ ਨੇ ਅਕਾਸ਼ ਨੂੰ ਉੱਤਰ ਵਿੱਚ ਉਜਾੜ ਜ਼ਮੀਨ ਉੱਤੇ ਫ਼ੈਲਾ ਦਿੱਤਾ ਹੈ। ਪਰਮੇਸ਼ੁਰ ਨੇ ਧਰਤੀ ਨੂੰ ਕਾਸੇ ਤੇ ਵੀ ਨਹੀਂ ਲਟਕਾਇਆ।
8ਪਰਮੇਸ਼ੁਰ ਮੋਟੇ ਬੱਦਲਾਂ ਨੂੰ ਪਾਣੀ ਨਾਲ ਭਰਦਾ ਹੈ। ਪਰ ਪਰਮੇਸ਼ੁਰ ਉਸ ਭਾਰੇ ਭਾਰ ਨਾਲ ਬੱਦਲਾਂ ਨੂੰ ਫ਼ਟਣ ਨਹੀਂ ਦਿੰਦਾ।
9ਪਰਮੇਸ਼ੁਰ ਪੁਂਨਿਆਂ ਦੇ ਚੰਨ ਦਾ ਚਿਹਰਾ ਢਕ ਦਿੰਦਾ ਹੈ। ਉਹ ਆਪਣੇ ਬੱਦਲਾਂ ਨੂੰ ਉਸ ਉੱਤੇ ਫ਼ੈਲਾ ਦਿੰਦਾ ਹੈ ਅਤੇ ਉਸਨੂੰ ਢਕ ਦਿੰਦਾ ਹੈ।
10ਪਰਮੇਸ਼ੁਰ ਨੇ ਦਿਗਮਂਡਲ ਨੂੰ ਇੱਕ ਘੇਰੇ ਵਾਂਗ ਸਮੁੰਦਰ ਉੱਤੇ ਵਾਹ ਦਿੱਤਾ ਹੈ, ਜਿੱਥੇ ਰੌਸ਼ਨੀ ਅਤੇ ਹਨੇਰਾ ਮਿਲਦੇ ਹਨ।
11ਉਹ ਬੁਨਿਆਦਾਂ ਜਿਹੜੀਆਂ ਅਕਾਸ਼ ਨੂੰ ਚੁੱਕੀ ਰੱਖਦੀਆਂ ਨੇ ਡਰ ਨਾਲ ਕੰਬਦੀਆਂ ਨੇ ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਧਮਕਾਉਂਦਾ ਹੈ।
12ਪਰਮੇਸ਼ੁਰ ਦੀ ਸ਼ਕਤੀ ਸਮੁੰਦਰ ਨੂੰ ਸ਼ਾਂਤ ਕਰ ਦਿੰਦੀ ਹੈ। ਪਰਮੇਸ਼ੁਰ ਦੀ ਸਿਆਣਪ ਨੇ ਰਾਹਬ ਦੇ ਸਹਾਇਕਾਂ ਨੂੰ ਤਬਾਹ ਕਰ ਦਿੱਤਾ।
13ਪਰਮੇਸ਼ੁਰ ਦਾ ਸਾਹ ਆਕਾਸ਼ ਨੂੰ ਸਾਫ਼ ਕਰ ਦਿੰਦਾ ਹੈ। ਪਰਮੇਸ਼ੁਰ ਨੇ ਬਦ ਸੱਪ ਨੂੰ ਤਬਾਹ ਕਰ ਦਿੱਤਾ ਹੈ ਜਿਸ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਸੀ।
14ਇਹ ਸਿਰਫ਼ ਕੁਝ ਅਚਂਭਿਤ ਗੱਲਾਂ ਹਨ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਅਸੀਂ ਪਰਮੇਸ਼ੁਰ ਦੀ ਸਿਰਫ਼ ਬੋੜੀ ਜਿਹੀ ਕਾਨਾਫ਼ੂਸੀ ਹੀ ਸੁਣਦੇ ਹਾਂ। ਕੋਈ ਵੀ ਬੰਦਾ ਸੱਚਮੁੱਚ ਨਹੀਂ ਸਮਝ ਸਕਦਾ ਕਿ ਪਰਮੇਸ਼ੁਰ ਕਿੰਨਾ ਮਹਾਨ ਤੇ ਤਾਕਤਵਰ ਹੈ।