Loading Bible Translation
First-time download in progress. This may take a few seconds…
Punjabi Bible Wordproject Bible
31 verses
1ਪਰ ਹੁਣ, ਉਹ ਲੋਕ ਵੀ ਜਿਹੜੇ ਮੇਰੇ ਨਾਲੋਂ ਉਮਰ ਵਿੱਚ ਛੋਟੇ ਹਨ ਮੇਰਾ ਮਜ਼ਾਕ ਉਡਾ ਰਹੇ ਨੇ। ਤੇ ਉਨ੍ਹਾਂ ਦੇ ਪਿਤਾ ਇੰਨੇ ਨਿਕੰਮੇ ਸਨ ਕਿ ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦੀ ਨਿਗਰਾਨੀ ਕਰਨ ਵਾਲੇ ਕੁਤਿਆਂ ਦੇ ਨਾਲ ਵੀ ਨਹੀਂ ਰੱਖ ਸਕਦਾ।
2ਹੁਣ ਉਨ੍ਹਾਂ ਦੀ ਸਾਰੀ ਤਾਕਤ ਚਲੀ ਗਈ ਹੈ। ਉਨ੍ਹਾਂ ਦੇ ਮਜ਼ਬੂਤ ਹੱਥ ਮੇਰੇ ਕਿਸੇ ਕੰਮ ਦੇ ਨਹੀਂ ਹਨ।
3ਉਹ ਮੁਰਦਾ ਬੰਦਿਆਂ ਵਰਗੇ ਹਨ - ਉਹ ਭੁੱਖ ਨਾਲ ਮਰ ਰਹੇ ਹਨ। ਇਸ ਲਈ ਉਹ ਮਾਰੂਬਲ ਦੀ ਖੁਸ਼ਕ ਰੇਤ ਖਾਂਦੇ ਨੇ।
4ਉਹ ਨਮਕੀਨ ਪੌਦਿਆਂ ਨੂੰ ਮਾਰੂਬਲ ਵਿੱਚੋਂ ਪੁਟ੍ਟਦੇ ਨੇ। ਉਹ ਕਾਨਿਆਂ ਦੀਆਂ ਜਢ਼ਾਂ ਖਾਂਦੇ ਨੇ।
5ਉਹ ਹੋਰਨਾਂ ਲੋਕਾਂ ਕੋਲੋਂ ਭਜਾੇ ਗਏ ਸਨ। ਲੋਕ ਉਨ੍ਹਾਂ ਉੱਤੇ ਚੀਕਦੇ ਨੇ ਜਿਵੇਂ ਉਹ ਚੋਰ ਹੋਣ।
6ਉਨ੍ਹਾਂ ਨੂੰ ਨਦੀਆਂ ਦੇ ਤਲ੍ਹਾਂ ਉੱਤੇ, ਪਹਾੜੀ ਦੇ ਪਾਸਿਆਂ ਵਾਲੀਆਂ ਗੁਫ਼ਾਵਾਂ ਵਿੱਚ ਅਤੇ ਧਰਤੀਆਂ ਵਿਚਲੀਆਂ ਖੱਡਾਂ ਵਿੱਚ ਰਹਿਣਾ ਚਾਹੀਦਾ ਹੈ।
7ਉਹ ਝਾੜੀਆਂ ਵਿੱਚ ਹਿਣਕਦੇ (ਖੋਤੇ ਦੀ ਆਵਾਜ਼) ਨੇ, ਤੇ ਕੰਡਿਆਲੀਆਂ ਝਾੜੀਆਂ ਅੰਦਰ ਇਕੱਠੇ ਮਿਸਟਕੇ ਬੈਠਦੇ ਨੇ।
8ਉਹ ਨਿਕੰਮੇ ਲੋਕਾਂ ਦਾ ਟੋਲਾ ਹਨ ਜਿਨ੍ਹਾਂ ਦੇ ਕੋਈ ਨਾਮ ਨਹੀਂ, ਜਿਨ੍ਹਾਂ ਨੂੰ ਆਪਣੇ ਹੀ ਦੇਸ ਵਿੱਚੋਂ ਧਕਿਆ ਗਿਆ ਸੀ।
9ਹੁਣ ਉਨ੍ਹਾਂ ਆਦਮੀਆਂ ਦੇ ਪੁੱਤਰ ਮੇਰਾ ਮਜ਼ਾਕ ਉਡਾਉਣ ਲਈ ਮੇਰੇ ਬਾਰੇ ਗੀਤ ਗਾਉਂਦੇ ਨੇ। ਮੇਰਾ ਨਾਮ ਉਨ੍ਹਾਂ ਲਈ ਬੁਰਾ ਸ਼ਬਦ ਬਣ ਗਿਆ ਹੈ।
10ਉਹ ਨੌਜਵਾਨ ਆਦਮੀ ਮੈਨੂੰ ਨਫ਼ਰਤ ਕਰਦੇ ਨੇ, ਉਹ ਮੇਰੇ ਕੋਲੋਂ ਦੂਰ ਖਲੋਂਦੇ ਨੇ, ਉਹ ਸੋਚਨੇ ਨੇ ਕਿ ਉਹ ਮੇਰੇ ਨਾਲੋਂ ਬਿਹਤਰ ਨੇ। ਅਤੇ ਉਹ ਮੇਰੇ ਚਿਹਰੇ ਉੱਤੇ ਬੁਕ੍ਕਣੋਁ ਵੀ ਨਹੀਂ ਰੁਕਦੇ।
11ਪਰਮੇਸ਼ੁਰ ਨੇ ਮੇਰੇ ਕਮਾਨ ਦੀ ਡੋਰ ਖੋਹ ਲਈ ਹੈ, ਤੇ ਮੈਨੂੰ ਕਮਜ਼ੋਰ ਬਣਾ ਦਿੱਤਾ ਹੈ। ਇਹ ਜਵਾਨ ਲੋਕ ਸਾਰਾ ਸ੍ਵੈ-ਕਾਬੂ ਸੁੱਟ ਦਿੰਦੇ ਹਨ ਜਦੋਂ ਮੈਂ ਉਨ੍ਹਾਂ ਦੇ ਦੁਆਲੇ ਹੁੰਦਾ ਹਾਂ।
12ਉਹ ਮੇਰੇ ਸੱਜੇ ਪਾਸੇ ਹਮਲਾ ਕਰਦੇ ਨੇ। ਉਹ ਮੇਰੇ ਹੇਠੋਁ ਪੈਰ ਖਿੱਚ ਲੈਂਦੇ ਨੇ। ਮੈਂ ਹਮਲੇ ਹੇਠ ਆਏ ਸ਼ਹਿਰ ਵਾਂਗ ਮਹਿਸੂਸ ਕਰਦਾ ਹਾਂ ਉਹ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਤਬਾਹ ਕਰਨ ਲਈ ਮੇਰੀਆਂ ਕੰਧਾਂ ਨਾਲ ਗੰਦੀਆਂ ਪਨਾਹਾਂ ਬਣਾਉਂਦੇ ਹਨ।
13ਉਹ ਸੜਕ ਦੀ ਰਾਖੀ ਕਰਦੇ ਨੇ ਤਾਂ ਕਿ ਮੈਂ ਬਚ ਕੇ ਨਾ ਨਿਕਲ ਸਕਾਂ। ਉਹ ਮੈਨੂੰ ਤਬਾਹ ਕਰਨ ਵਿੱਚ ਸਫ਼ਲ ਹੁੰਦੇ ਨੇ। ਉਨ੍ਹਾਂ ਨੂੰ ਕਿਸੇ ਹੋਰ ਦੀ ਸਹਾਇਤਾ ਨਹੀਂ ਲੋੜੀਦੀ।
14ਉਹ ਕੰਧ ਵਿੱਚ ਸਂਨ੍ਹ ਲਾਉਂਦੇ ਨੇ। ਉਹ ਇਸ ਵਿੱਚੋਂ ਭੱਜਦੇ ਹੋਏ ਨਿਕਲ ਆਉਂਦੇ ਨੇ ਤੇ ਮੇਰੇ ਉੱਪਰ ਟੁੱਟਦੀਆਂ ਹੋਈਆਂ ਚੱਟਾਨਾਂ ਡਿੱਗ ਪੈਁਦੀਆਂ ਹੈ।
15ਮੈਂ ਡਰ ਨਾਲ ਕੰਬ ਰਿਹਾ ਹਾਂ। ਉਹ ਜਵਾਨ ਆਦਮੀ ਮੇਰੀ ਇੱਜ਼ਤ ਨੂੰ ਦੂਰ ਭਜਾਉਂਦੇ ਨੇ ਜਿਵੇਂ ਵਗਦੀ ਹੋਈ ਹਵਾ ਚੀਜ਼ਾਂ ਨੂੰ ਉਡਾਉਂਦੀ ਹੈ��� ਮੇਰੀ ਸੁਰਖਿਆ ਬੱਦਲ ਵਾਂਗ ਅਲੋਪ ਹੋ ਜਾਂਦੀ ਹੈ।
16"ਹੁਣ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਤੇ ਮੈਂ ਛੇਤੀ ਹੀ ਮਰ ਜਾਵਾਂਗਾ। ਦੁੱਖਾਂ ਦੇ ਦਿਨਾਂ ਨੇ ਮੈਨੂੰ ਜਕੜ ਲਿਆ ਹੈ।
17ਰਾਤ ਨੂੰ ਮੇਰੀਆਂ ਸਾਰੀਆਂ ਹੱਡੀਆਂ ਦੁੱਖਦੀਆਂ ਨੇ। ਦਰਦ ਕਦੇ ਵੀ ਮੇਰਾ ਖਹਿੜਾ ਨਹੀਂ ਛੱਡਦਾ।
18ਅਪਾਰ ਤਾਕਤ ਨਾਲ, ਪਰਮੇਸ਼ੁਰ ਮੇਰੇ ਕੱਪੜੇ ਖੋਹ ਲੈਂਦਾ। ਉਹ ਮੈਨੂੰ ਮੇਰੇ ਚੋਲੇ ਦਾ ਕਾਲਰ ਫ਼ੜ ਕੇ ਜਕੜ ਦਿੰਦਾ।
19ਪਰਮੇਸ਼ੁਰ ਨੇ ਮੈਨੂੰ ਗਾਰੇ ਅੰਦਰ ਸੁੱਟ ਦਿੱਤਾ ਸੀ ਤੇ ਮੈਂ ਧੂੜ ਅਤੇ ਰਾਖ ਵਰਗਾ ਬਣ ਗਿਆ।
20ਹੇ ਪਰਮੇਸ਼ੁਰ, ਸਹਾਇਤਾ ਲਈ ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ, ਪਰ ਤੂੰ ਨਹੀਂ ਸੁਣਦਾ। ਮੈਂ ਖਲੋ ਕੇ ਪ੍ਰਾਰਥਨਾ ਕਰਦਾ ਹਾਂ, ਪਰ ਤੂੰ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ।
21ਹੇ ਪਰਮੇਸ਼ੁਰ, ਤੂੰ ਮੇਰੇ ਨਾਲ ਕਮੀਨੀਆਂ ਗੱਲਾਂ ਕਰਦਾ ਹੈਂ। ਤੂੰ ਮੈਨੂੰ ਸੱਟ ਮਾਰਨ ਲਈ ਆਪਣੀ ਤਾਕਤ ਵਰਤਦਾ ਹੈਂ।
22ਹੇ ਪਰਮੇਸ਼ੁਰ, ਤੂੰ ਮੈਨੂੰ ਉਡਾਉਣ ਲਈ ਤੇਜ਼ ਹਵਾ ਵਗਾਉਂਦਾ ਹੈਂ। ਤੂੰ ਮੈਨੂੰ ਤੂਫ਼ਾਨ ਅੰਦਰ ਸੁੱਟ ਦਿੰਦਾ ਹੈਂ।
23ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਮੇਰੀ ਮੌਤ ਵੱਲ ਭੇਜੋਂਗੇ, ਹਰ ਜਿਉਂਦਾ ਬੰਦਾ ਜ਼ਰੂਰ ਮਰਦਾ ਹੈ।
24ਪਰ ਸੱਚਮੁੱਚ ਉਸ ਆਦਮੀ ਨੂੰ ਕੋਈ ਵੀ ਸੱਟ ਨਹੀਂ ਮਾਰਦਾ ਜਿਹੜਾ ਪਹਿਲਾਂ ਹੀ ਬਰਬਾਦ ਹੈ ਤੇ ਸਹਾਇਤਾ ਲਈ ਚੀਕ ਰਿਹਾ ਹੈ।
25ਹੇ ਪਰਮੇਸ਼ੁਰ, ਤੁਸੀਂ ਜਾਣਦੇ ਹੋ ਕਿ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਰੋਇਆ ਹਾਂ। ਤੁਸੀਂ ਜਾਣਦੇ ਹੋ ਕਿ ਮੇਰਾ ਦਿਲ ਗਰੀਬਾਂ ਲਈ ਬਹੁਤ ਉਦਾਸ ਸੀ।
26ਪਰ ਜਦੋਂ ਮੈਂ ਚੰਗੀਆਂ ਚੀਜ਼ਾਂ ਦੀ ਆਸ ਕਰਦਾ ਹਾਂ, ਬੁਰੀਆਂ ਚੀਜ਼ਾਂ ਆ ਜਾਂਦੀਆਂ ਹਨ। ਜਦੋਂ ਮੈਂ ਰੌਸ਼ਨੀ ਲਈ ਤਕਿਆ, ਹਨੇਰਾ ਆ ਗਿਆ।
27ਮੈਂ ਅੰਦਰੋਂ ਆਇਆ ਹਾਂ। ਦੁੱਖ ਕਦੇ ਨਹੀਂ ਭੁੱਲਦਾ ਤੇ ਦੁੱਖ ਤਾ ਹਾਲੇ ਸ਼ੁਰੂ ਹੀ ਹੋਇਆ ਹੈ।
28ਮੈਂ ਹਰ ਵੇਲੇ ਬਿਨਾ ਅਰਾਮ ਤੋਂ ਉਦਾਸ ਤੇ ਨਿਰਾਸਿਆ ਹੋਇਆ ਹਾਂ। ਮੈਂ ਸਭਾ ਅੰਦਰ ਖਲੋਁਦਾ ਹਾਂ ਤੇ ਸਹਾਇਤਾ ਲਈ ਪੁਕਾਰਦਾ ਹਾਂ।
29ਮੈਂ ਇਕੱਲਾ ਆਵਾਰਾ ਕੁਤਿਆਂ ਵਰਗਾ ਤੇ ਮਾਰੂਬਲ ਦੇ ਸ਼ਤਰ ਮੁਰਗਾਂ ਵਾਂਗ ਹਾਂ।
30ਮੇਰੀ ਚਮੜੀ ਸੜ ਗਈ ਹੈ ਤੇ ਲਹਿ ਗਈ ਹੈ। ਮੇਰਾ ਸ਼ਰੀਰ ਬੁਖਾਰ ਨਾਲ ਜਲ ਰਿਹਾ ਹੈ।
31ਮੇਰੀ ਬਰਬਤ ਨੂੰ ਸਿਰਫ਼ ਉਦਾਸ ਗੀਤਾਂ ਲਈ ਹੀ ਸੁਰ ਦਿੱਤਾ ਗਿਆ ਹੈ। ਮੇਰੀ ਵੰਝਲੀ ਵੈਣਾਂ ਵਰਗੀਆਂ ਧੁਨਾਂ ਛੇੜਦੀ ਹੈ।