Loading Bible Translation
First-time download in progress. This may take a few seconds…
Punjabi Bible Wordproject Bible
20 verses
1ਤੇਮਾਨ ਦੇ ਅਲੀਫਜ਼ ਨੇ ਜਵਾਬ ਦਿੱਤਾ: "ਮੈਂ ਹੋਰ ਵਧੇਰੇ ਚੁੱਪ ਨਹੀਂ ਰਹਿ ਸਕਦਾ। ਜੇ ਮੈਂ ਬੋਲਣ ਦੀ ਕੋਸ਼ਿਸ਼ ਕਰਾਂ ਤਾਂ ਕੀ ਇਹ ਤੈਨੂੰ ਦੁੱਖ ਪਹੁੰਚਾਵੇਗਾ?
3ਅੱਯੂਬ, ਤੂੰ ਬਹੁਤ ਲੋਕਾਂ ਨੂੰ ਸਿਖਿਆ ਦਿੱਤੀ ਹੈ। ਤੂੰ ਬਹੁਤ ਸਾਰੇ ਕਮਜੋਰ ਹੱਥਾਂ ਨੂੰ ਤਾਕਤ ਦਿੱਤੀ ਹੈ।
4ਤੇਰੇ ਸ਼ਬਦਾਂ ਨੇ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਿਹੜੇ ਡਿੱਗਣ ਹੀ ਵਾਲੇ ਸਨ। ਤੂੰ ਬਹੁਤ ਸਾਰੇ ਕਮਜ਼ੋਰ ਹੱਥਾਂ ਨੂੰ ਤਾਕਤ ਦਿੱਤੀ ਹੈ।
5ਪਰ ਹੁਣ ਜਦੋਂ ਤੇਰੇ ਉੱਤੇ ਮੁਸੀਬਤ ਆਈ ਹੈ ਤਾਂ ਤੂੰ ਹੌਸਲਾ ਛੱਡ ਗਿਆ ਹੈਂ। ਮੁਸੀਬਤ ਤੇਰੇ ਉੱਤੇ ਅਤੇ ਟੁੱਟ ਪਈ ਹੈ ਤੂੰ ਚਕਰਾਂ 'ਚ ਪੈ ਗਿਆ ਹੈਂ।
6ਕੀ ਤੈਨੂੰ ਹੌਂਸਲਾ ਨਹੀਂ ਰੱਖਣਾ ਚਾਹੀਦਾ ਕਿਉਂ ਕਿ ਤੂੰ ਪਰਮੇਸ਼ੁਰ ਤੋਂ ਡਰਦਾ, ਕੀ ਤੈਨੂੰ ਆਸ ਨਹੀਂ ਰੱਖਣੀ ਚਾਹੀਦੀ ਕਿਉਂ ਕਿ ਤੇਰਾ ਜੀਵਨ ਨਿਰਦੋਸ਼ ਹੈ?
7ਅੱਯੂਬ ਜ਼ਰਾ ਇਸ ਬਾਰੇ ਸੋਚ: ਕੋਈ ਵੀ ਇਮਾਨਦਾਰ ਬੰਦਾ ਕਦੇ ਵੀ ਤਬਾਹ ਨਹੀਂ ਹੋਇਆ। ਨੇਕ ਬੰਦੇ ਕਦੇ ਵੀ ਬਰਬਾਦ ਨਹੀਂ ਹੁੰਦੇ।
8ਇਹੀ ਹੈ ਜੋ ਮੈਂ ਵੇਖਿਆ: ਉਹ ਜਿਹੜੇ ਬਦੀ ਵਾਹੁਂਦੇ ਹਨ ਅਤੇ ਦੁਸ਼ਟਤਾ ਬੀਜਦੇ ਹਨ, ਇਸ ਨੂੰ ਹੀ ਵਢ੍ਢਣਗੇ।
9ਪਰਮੇਸ਼ੁਰ ਸਿਰਫ਼ ਸਾਹ ਨਾਲ ਹੀ ਉਨ੍ਹਾਂ ਨੂੰ ਬਰਬਾਦ ਕਰ ਦਿੰਦਾ ਹੈ। ਗੁੱਸੇ ਵਿੱਚ, ਤੇ ਉਸਦੇ ਨੱਕ ਵਿਚਲੀ ਹਵਾ ਉਨ੍ਹਾਂ ਨੂੰ ਤਬਾਹ ਕਰ ਦਿੰਦੀ ਹੈ।
10ਮੰਦੇ ਲੋਕ ਸ਼ੇਰਾਂ ਵਾਂਗ ਗਜ੍ਜਦੇ ਨੇ। ਪਰ ਪਰਮੇਸ਼ੁਰ ਉਨ੍ਹਾਂ ਮੰਦੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹੈ, ਪਰਮੇਸ਼ੁਰ ਤੇ ਉਨ੍ਹਾਂ ਲੋਕਾਂ ਦੇ ਦੰਦ ਭੰਨ ਦਿੰਦਾ ਹੈ।
11ਬਿਲਕੁਲ ਸ਼ੇਰਾਂ ਵਾਂਗ, ਜਦੋਂ ਉਨ੍ਹਾਂ ਨੂੰ ਸ਼ਿਕਾਰ ਨਹੀਂ ਮਿਲਦਾ, ਜਿਵੇਂ ਉਹ ਨਸ਼ਟ ਹੋ ਜਾਂਦੇ ਹਨ, ਅਤੇ ਉਨ੍ਹਾਂ ਦੇ ਬੱਚੇ ਖਿਂਡ ਜਾਂਦੇ ਹਨ।
12ਮੈਨੂੰ ਇੱਕ ਗੁਪਤ ਸੰਦੇਸ਼ ਮਿਲਿਆ ਹੈ। ਮੈਨੂੰ ਇਸਦੀ ਕਨਸੋ ਮਿਲੀ ਹੈ।
13ਰਾਤ ਦੇ ਭੈੜੇ ਸੁਪਨੇ ਵਾਂਗਰਾਂ ਮੇਰੀ ਨੀਂਦ ਹਰਾਮ ਕਰ ਦਿੱਤੀ ਹੈ।
14ਮੈਂ ਡਰ ਗਿਆ ਸਾਂ ਤੇ ਮੈਂ ਕੰਬ ਗਿਆ ਸਾਂ। ਡਰ ਨੇ ਮੇਰੀਆਂ ਸਾਰੀਆਂ ਹੱਡੀਆਂ ਹਿਲਾ ਦਿੱਤੀਆਂ।
15ਮੇਰੇ ਸਾਮ੍ਹਣਿਓ ਇੱਕ ਭੂਤ ਲੰਘ ਗਿਆ। ਮੇਰੇ ਜਿਸਮ ਦੇ ਲੂਂ-ਕੰਡੇ ਖੜੇ੍ਹ ਹੋ ਗਏ।
16ਰੂਹ ਚੁੱਪ-ਚਾਪ ਖਲੋਤੀ ਸੀ ਪਰ ਮੈਂ ਜਾਣ ਨਹੀਂ ਸਕਿਆ ਕਿ ਇਹ ਕੀ ਸੀ। ਮੇਰੀਆਂ ਅੱਖਾਂ ਸਾਮ੍ਹਣੇ ਇੱਕ ਸ਼ਕਲ ਸੀ ਤੇ ਓਥੇ ਚੁੱਪ ਸੀ। ਫੇਰ ਮੈਂ ਇੱਕ ਬਹੁਤ ਹੀ ਸ਼ਾਂਤ ਆਵਾਜ਼ ਸੁਣੀ:
17'ਕੋਈ ਵੀ ਬੰਦਾ ਪਰਮੇਸ਼ੁਰ ਨਾਲੋਂ ਵਧ ਠੀਕ ਨਹੀਂ ਹੋ ਸਕਦਾ। ਬੰਦਾ ਆਪਣੇ ਸਿਰਜਨਹਾਰੇ ਤੋਂ ਵਧੇਰੇ ਸ਼ੁਧ੍ਧ ਨਹੀਂ ਹੋ ਸਕਦਾ।
18ਦੇਖੋ, ਪਰਮੇਸ਼ੁਰ ਆਪਣੇ ਅਕਾਸ਼ ਦੇ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਕਰ ਸਕਦਾ। ਉਹ ਆਪਣੇ ਦੂਤਾਂ ਅੰਦਰ ਵੀ ਸਮਸਿਆਵਾਂ ਵੇਖ ਸਕਦਾ ਹੈ।
19ਇਸ ਲਈ ਅਵੱਸ਼ ਹੀ ਲੋਕ ਬਦਤਰ ਹਨ। ਉਹ ਮਿੱਟੀ ਦੇ ਘਰਾਂ ਅੰਦਰ ਰਹਿੰਦੇ ਹਨ ਅਤੇ ਇਨ੍ਹਾਂ ਘਰਾਂ ਦੀਆਂ ਨੀਹਾਂ ਧੂੜ ਅੰਦਰ ਹਨ। ਉਹ ਭਮਕ੍ਕੜ ਨਾਲੋਂ ਵੀ ਵਧੇਰੇ ਆਸਾਨੀ ਨਾਲ ਕੁਚਲ ਕੇ ਮਰਦੇ ਨੇ।
20ਲੋਕੀਂ ਸਵੇਰ ਤੋਂ ਸ਼ਾਮ ਤੱਕ ਮਰਦੇ ਨੇ ਤੇ ਕੋਈ ਇਸ ਵੱਲ ਧਿਆਨ ਵੀ ਨਹੀਂ ਦਿੰਦਾ। ਉਹ ਮਰ ਜਾਂਦੇ ਨੇ ਤੇ ਸਦਾ ਲਈ ਤੁਰ ਜਾਂਦੇ ਨੇ।
21ਉਨ੍ਹਾਂ ਦੇ ਤੰਬੂ ਦੇ ਰੱਸੇ ਖਿੱਚੇ ਜਾਂਦੇ ਨੇ ਤੇ ਇਹ ਲੋਕ ਬਿਨਾ ਸਿਆਣਪ ਮਰ ਜਾਂਦੇ ਨੇ।'