Loading Bible Translation
First-time download in progress. This may take a few seconds…
Punjabi Bible Wordproject Bible
20 verses
1ਪਬੂੇਲ ਦੇ ਪੁੱਤਰ ਯੋੇਲ ਨੂੰ ਯਹੋਵਾਹ ਵੱਲੋਂ ਇਹ ਸੰਦੇਸ ਮਿਲਿਆ:
2ਆਗੂਓ! ਇਹ ਬਾਣੀ ਸੁਣੋ! ਦੇਸ ਦੇ ਸਾਰੇ ਆਗੂਓ! ਮੇਰੀ ਗੱਲ ਸੁਣੋ! ਕੀ ਅਜਿਹਾ ਕਦੇ ਤੁਹਾਡੇ ਜੀਵਨ ਵਿੱਚ ਪਹਿਲਾਂ ਵਾਪਰਿਆ ਹੈ? ਨਹੀਂ! ਕੀ ਤੁਹਾਡੇ ਪੁਰਖਿਆਂ ਵੇਲੇ ਕਦੇ ਇਉਂ ਹੋਇਆ? ਨਹੀਂ!
3ਇਸ ਬਾਰੇ ਤੁਸੀਂ ਆਪਣੇ ਪੁੱਤਰਾਂ ਨੂੰ ਤੇ ਉਹ ਆਪਣੇ ਬੱਚਿਆਂ ਨੂੰ ਦਸ੍ਸਣਗੇ ਅਤੇ ਤੁਹਾਡੇ ਪੋਤਰੇ ਅੱਗੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਗੱਲਾਂ ਦਸ੍ਸਣਗੇ।
4ਜੋ ਟਿੱਡੀ ਦਲ ਤੋਂ ਬਚਿਆ ਉਸਨੂੰ ਸਲਾ ਖਾ ਗਈ ਅਤੇ ਜੋ ਸਲਾ ਤੋਂ ਬਚਿਆ ਉਸਨੂੰ ਟੱਪਣੀ ਟਿੱਡੀ ਖਾ ਗਈ ਅਤੇ ਜੋ ਉਸਦੀ ਮਾਰ ਤੋਂ ਬਚਿਆ ਉਸਨੂੰ ਨਾਸ਼ਮਾਨ ਟਿੱਡੀ ਖਾ ਗਈ।
5ਤੁਸੀਂ ਲੋਕੀਂ ਜੋ ਸ਼ਰਾਬੀ ਹੋ, ਉੱਠੋ ਅਤੇ ਰੋਵੋ! ਤੁਸੀਂ ਸਾਰੇ ਜੋ ਪੀਁਦੇ ਹੋ, ਰੋਵੋ। ਕਿਉਂ ਕਿ ਤੁਹਾਡੀ ਮਿੱਠੀ ਮੈਅ ਖਤਮ ਹੋ ਚੁੱਕੀ ਹੈ ਹੁਣ ਤਹਾਨੂੰ ਉਸ ਮੈਅਦਾ ਸੁਆਦ ਨਹੀਂ ਮਿਲੇਗਾ।
6ਇੱਕ ਤਕੜੀ ਕੌਮ ਨੇ ਅਣਗਿਣਤ ਸਿਪਾਹੀਆਂ ਨਾਲ ਮੇਰੇ ਦੇਸ ਉੱਤੇ ਹਮਲਾ ਕਰ ਦਿੱਤਾ ਹੈ। ਉਨ੍ਹਾਂ ਦੇ ਦੰਦ ਸ਼ੇਰ ਦੇ ਦੰਦਾਂ ਜਿੰਨੇ ਤਿਖ੍ਖੇ ਹਨ ਅਤੇ ਜਬਾੜੇ ਸ਼ੇਰਨੀ ਦੇ ਜਬਾੜੇ ਜਿੰਨਾ ਮਜ਼ਬੂਤ ਹੈ।
7ਉਨ੍ਹਾਂ ਨੇ ਮੇਰੀ ਅੰਗੂਰੀ ਵੇਲ ਨੂੰ ਤਬਾਹ ਕਰ ਦਿੱਤਾ ਅਤੇ ਮੇਰੇ ਅੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਅੰਜ਼ੀਰ ਦੇ ਰੁੱਖਾਂ ਦੇ ਸਾਰੇ ਛਿਲ੍ਲੜ ਛਿਲ ਕੇ ਸੁੱਟ ਦਿੱਤੇ ਹਨ।
8ਉਸ ਡੋਲੇ ਪੈਣ ਵਾਲੀ ਕੁਆਰੀ ਕੁੜੀ ਵਾਂਗ ਤੂੰ ਰੋ ਜਿਸਦਾ ਹੋਣ ਵਾਲਾ ਪਤੀ ਮਾਰਿਆ ਗਿਆ ਹੋਵੇ।
9ਯਹੋਵਾਹ ਦੇ ਸੇਵਕ, ਜਾਜਕ ਰੋਦੇ ਹਨ ਕਿਉਂ ਕਿ ਯਹੋਵਾਹ ਦੇ ਮੰਦਰ ਵਿੱਚ ਅਨਾਜ਼ ਦੀ ਭੇਟ ਅਤੇ ਪੀਣ ਦੀ ਭੇਟ ਨਹੀਂ ਰਹੇ।
10ਸਾਰੇ ਖੇਤ ਉਜ੍ਜੜ ਗਏ ਹਨ ਅਤੇ ਧਰਤੀ ਵੀ ਰੋ ਰਹੀ ਹੈ ਕਿਉਂ ਕਿ ਫ਼ਸਲਾਂ ਨਸ਼ਟ ਹੋ ਗਈਆਂ ਹਨ। ਨਵੀਂ ਮੈਅ ਮੁੱਕ ਚੁੱਕੀ ਹੈ ਤੇ ਜੈਤੂਨ ਦਾ ਤੇਲ ਖਤਮ ਹੋ ਗਿਆ ਹੈ।
11ਹੇ ਕਿਸਾਨੋ! ਦੁੱਖ ਮਨਾਓ! ਅੰਗੂਰੀ ਬਾਗ਼ਾਂ ਦੇ ਕਿਸਾਨੋ ਜ਼ੋਰ-ਜ਼ੋਰ ਦੀ ਪਿਟ੍ਟੋ ਕਣਕ ਅਤੇ ਜੌਁ ਲਈ ਰੋਵੋ ਕਿਉਂ ਕਿ ਖੇਤਾਂ ਵਿੱਚ ਫ਼ਸਲ ਨਾਸ ਹੋ ਗਈ ਹੈ।
12ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ ਅੰਜੀਰ ਦੇ ਦ੍ਰਖਤ ਸੁੱਕ ਰਹੇ ਹਨ ਖੇਤ ਦੇ ਸਾਰੇ ਦ੍ਰਖਤ - ਅਨਾਰ, ਖਜੂਰ ਅਤੇ ਸੇਬ ਸੁੱਕ ਗਏ ਹਨ। ਅਤੇ ਲੋਕਾਂ ਚੋ ਖੁਸ਼ੀ ਨਾਂ ਦੀ ਚੀਜ਼ ਮਰ ਗਈ ਹੈ।
13ਹੇ ਜਾਜਕੋ, ਆਪਣੇ ਸੋਗੀ ਕੱਪੜੇ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ। ਤੁਸੀਂ ਜੋ ਜਗਵੇਦੀ ਦੀ ਸੇਵਾ ਕਰਦੇ ਹੋ, ਉੱਚੀ-ਉੱਚੀ ਰੋਵੋ, ਮੇਰੇ ਪਰਮੇਸ਼ੁਰ ਦੇ ਸੇਵਕੋ, ਤੁਸੀਂ ਸੋਗੀ ਕੱਪੜਿਆਂ ਵਿੱਚ ਸੌਵੋਁਗੇ ਕਿਉਂ ਕਿ ਪਰਮੇਸ਼ੁਰ ਦੇ ਮੰਦਰ ਵਿੱਚ ਚੜਾਉਣ ਲਈ ਅਨਾਜ਼ ਅਤੇ ਪੀਣ ਦੀਆਂ ਭੇਟਾਵਾਂ ਹੋਰ ਨਹੀਂ ਰਹੀਆਂ।
14ਲੋਕਾਂ ਨੂੰ ਜਾਕੇ ਦੱਸੋ ਕਿ ਅੰਨ ਨਾ ਖਾਣ ਦਾ ਖਾਸ ਸਮਾਂ ਆਵੇਗਾ। ਲੋਕਾਂ ਨੂੰ ਵਿਸ਼ੇਸ਼ ਸਭਾ ਲਈ ਇਕੱਤਰ ਕਰੋ। ਜਿਹੜੇ ਵੀ ਆਗੂ ਅਤੇ ਮਨੁੱਖ ਇਸ ਧਰਤੀ ਤੇ ਰਹਿੰਦੇ ਹਨ, ਉਨ੍ਹਾਂ ਨੂੰ ਇਕਠਿਆਂ ਕਰੋ। ਉਨ੍ਹਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਇਕੱਠਾ ਕਰੋ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰੋ।
15ਉਦਾਸ ਹੋਵੋ, ਕਿਉਂ ਕਿ ਯਹੋਵਾਹ ਦਾ ਖਾਸ ਦਿਨ ਨੇੜੇ ਹੈ। ਉਸ ਵੇਲੇ, ਸਜ਼ਾ ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਹਮਲੇ ਵਾਂਗ ਆਵੇਗੀ।
16ਸਾਡਾ ਅੰਨ ਮੁੱਕ ਚੁਕਿਆ ਹੈ। ਸਾਡੇ ਪਰਮੇਸ਼ੁਰ ਦੇ ਮੰਦਰ ਵਿੱਚੋਂ ਆਨੰਦ ਅਤੇ ਜਸ਼ਨ ਗਾਇਬ ਹੋ ਚੁੱਕੇ ਹਨ।
17ਅਸੀਂ ਬੀਜ ਬੋੇ ਪਰ ਉਹ ਜ਼ਮੀਨ ਵਿੱਚ ਹੀ ਸੁੱਕ ਗਏ। ਸਾਡੇ ਪੌਧੇ ਵੀ ਸੁੱਕ ਕੇ ਖਤਮ ਹੋ ਗਏ ਹਨ ਅਤੇ ਸਾਡੇ ਖਲਿਆਨ ਖਾਲੀ ਪਏ ਹਨ।
18ਪਸ਼ੂ ਭੁੱਖੇ ਅੜਾਉਂਦੇ ਪਏ ਹਨ। ਪਸ਼ੂਆਂ ਦੇ ਵਗ੍ਗ ਬਿਹਬਲ ਇੱਧਰ ਉਧ੍ਧਰ ਘ��ੰਮ ਰਹੇ ਹਨ, ਉਨ੍ਹਾਂ ਦੇ ਖਾਣ ਨੂੰ ਕਿਤੇ ਘਾਹ ਨਹੀਂ। ਭੇਡਾਂ ਮਰ ਗਈਆਂ ਹਨ।
19ਹੇ ਯੋਹਵਾਹ ਮੈਂ ਤੈਨੂੰ ਮਦਦ ਲਈ ਪੁਕਾਰ ਰਿਹਾਂ। ਅੱਗ ਨੇ ਸਾਡੇ ਹਰੇ-ਭਰੇ ਖੇਤਾਂ ਨੂੰ ਉਜਾੜ ਚ ਬਦਲ ਦਿੱਤਾ ਹੈ। ਅਤੇ ਉਸ ਦੀਆਂ ਲਾਟਾਂ ਨੇ ਸਾਰੇ ਦ੍ਰਖਤਾਂ ਨੂੰ ਲੂਹ ਲਿਆ ਹੈ।
20ਜੰਗਲੀ ਜਨੌਰ ਵੀ ਤੇਰੇ ਅੱਗੇ ਸਹਾਇਤਾ ਲਈ ਪੁਕਾਰ ਕਰਦੇ ਹਨ। ਨਦੀਆਂ ਸੁੱਕ ਗਈਆਂ ਹਨ - ਕਿਤੇ ਪਾਣੀ ਦਾ ਨਾਂ ਨਿਸ਼ਾਨ ਨਹੀਂ। ਅੱਗ ਨੇ ਸਾਡੇ ਹਰੇ-ਭਰੇ ਖੇਤਾਂ ਨੂੰ ਉਜਾੜ ਬਣਾ ਦਿੱਤਾ ਹੈ।