Loading Bible Translation
First-time download in progress. This may take a few seconds…
Punjabi Bible Wordproject Bible
21 verses
1"ਹਾਂ ਉਸ ਵਕਤ, ਮੈਂ ਕੈਦੀਆਂ ਨੂੰ ਯਹੂਦਾਹ ਅਤੇ ਯਰੂਸ਼ਲਮ ਨੂੰ ਵਾਪਸ ਭੇਜ ਦਿਆਂਗਾ।
2ਮੈਂ ਸਾਰੇ ਰਾਜਾਂ ਨੂੰ ਇਕਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਯਹੋਸ਼ਾਫ਼ਾਟ ਦੀ ਵਾਦੀ ਵਿੱਚ ਉਤਾਰ ਲਵਾਂਗਾ। ਉੱਥੇ ਮੈਂ ਉਨ੍ਹਾਂ ਦਾ ਨਿਆਂ ਕਰਾਂਗਾ, ਕਿਉਂ ਕਿ ਉਨ੍ਹਾਂ ਰਾਜਾਂ ਨੇ ਮੇਰੇ ਲੋਕਾਂ ਨੂੰ ਖੇਰੂ-ਖੇਰੂ ਕਰ ਦਿੱਤਾ ਭਾਵ ਇਸਰਾਏਲੀਆਂ ਨੂੰ ਬਿਖੈਰ ਦਿੱਤਾ। ਉਨ੍ਹਾਂ ਨੇ ਮੇਰੇ ਲੋਕਾਂ ਨੂੰ ਦੂਜੇ ਰਾਜਾਂ ਚ ਰਹਿਣ ਲਈ ਮਜ਼ਬੂਰ ਕੀਤਾ। ਇਸ ਲਈ ਮੈਂ ਉਨ੍ਹਾਂ ਰਾਜਾਂ ਨੂੰ ਦੰਡ ਦੇਵਾਂਗਾ। ਉਨ੍ਹਾਂ ਰਾਜਾਂ ਨੇ ਮੇਰੀ ਧਰਤੀ ਨੂੰ ਵੰਡ ਦਿੱਤਾ।
3ਉਨ੍ਹਾਂ ਨੇ ਮੇਰੇ ਲੋਕਾਂ ਲਈ ਗੁਣੇ ਪਾਏ ਅਤੇ ਇੱਕ ਵੇਸਵਾ ਖਰੀਦਣ ਲਈ ਮੁੰਡੇ ਨੂੰ ਅਤੇ ਮੈਅ ਖਰੀਦਣ ਲਈ ਕੁੜੀ ਨੂੰ ਵੇਚ ਦਿੱਤਾ।
4"ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਓ, ਤੁਸੀਂ ਮੇਰੇ ਲਈ ਮਹੱਤਵਪੂਰਣ ਨਹੀਂ ਹੋ! ਕੀ ਤੁਸੀਂ ਮੇਰੇ ਕੁਝ ਕੀਤੇ ਦੀ ਮੈਨੂੰ ਸਜ਼ਾ ਦੇ ਰਹੇ ਹੋ? ਤੁਸੀਂ ਭਾਵੇਂ ਅਜਿਹਾ ਸੋਚਦੇ ਹੋਵੋਁ ਪਰ ਮੈਂ ਜਲਦੀ ਹੀ ਤੁਹਾਨੂੰ ਦੰਡ ਦੇਵਾਂਗਾ।
5ਤੁਸੀਂ ਮੇਰਾ ਚਾਂਦੀ ਅਤੇ ਸੋਨਾ ਲੁੱਟਕੇ ਲੈ ਗਏ। ਤੁਸੀਂ ਮੇਰੇ ਕੀਮਤੀ ਪਦਾਰਬ ਚੁੱਕ ਕੇ ਆਪਣੇ ਮੰਦਰ ਵਿੱਚ ਰੱਖ ਲੇ।
6"ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਕੋਲ ਵੇਚ ਦਿੱਤਾ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਦੂਰ ਕਰ ਦਿੱਤਾ।
7ਤੁਸੀਂ ਮੇਰੇ ਲੋਕਾਂ ਨੂੰ ਦੂਰ ਦੇ ਦੇਸ ਵਿੱਚ ਸੁੱਟ ਦਿੱਤਾ ਪਰ ਮੈਂ ਉਨ੍ਹਾਂ ਨੂੰ ਵਾਪਿਸ ਲੈਕੇ ਆਵਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਰਨੀਆਂ ਦੀ ਸਜ਼ਾ ਦੇਵਾਂਗਾ।
8ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਨੂੰ ਵੇਚਾਂਗਾ ਅਤੇ ਉਹ ਫ਼ਿਰ ਉਨ੍ਹਾਂ ਨੂੰ ਸ਼ਬਾਈਆਂ ਕੋਲ ਦੂਰ ਦੀ ਕੌਮ ਅਤੇ ਧਰਤੀ ਉੱਤੇ ਵੇਚ ਦੇਣਗੇ।" ਯਹੋਵਾਹ ਨੇ ਇਹ ਵਾਕ ਬੋਲੇ ਸਨ।
9ਕੌਮਾਂ ਵਿੱਚ ਇਹ ਘੋਸ਼ਣਾ ਕਰੋ: ਲੜਾਈ ਦੀ ਤਿਆਰੀ ਕਰੋ! ਸੂਰਮਿਆਂ ਨੂੰ ਜਗਾਓ। ਸਾਰੇ ਯੋਧੇ ਨੇੜੇ ਹੋ ਜਾਣ ਉਨ੍ਹਾਂ ਨੂੰ ਉਤਾਂਹ ਆਉਣ ਦੇਵੋ।
10ਤੁਸੀਂ ਆਪਣੇ ਫ਼ਾਲਿਆਂ ਨੂੰ ਕੁੱਟ ਕੇ ਤਲਵਾਰਾਂ ਬਣਾ ਲਵੋ ਆਪਣੇ ਫ਼ਾਲਿਆਂ ਨੂੰ ਕੁੱਟ ਕੇ ਨੇਜੇ ਬਣਾ ਲਵੋ। ਕਮਜ਼ੋਰ ਆਖੇ, "ਮੈਂ ਤਕੜਾ ਹਾਂ।"
11ਸਾਰੀਆਂ ਨੇੜੇ ਦੀਓ ਕੌਮੋ, ਜਲਦੀ ਕਰੋ। ਸਾਰੇ ਉਸ ਬਾਵੇਂ ਇਕੱਠੇ ਹੋਵੋ ਹੇ ਯਹੋਵਾਹ! ਆਪਣੇ ਸੂਰਬੀਰਾਂ ਨੂੰ ਲਿਆ।
12ਕੌਮਾਂ ਆਪਣੇ-ਆਪ ਨੂੰ ਜਗਾਉਣ। ਸਾਰੀਆਂ ਯਹੋਸ਼ਾਫ਼ਾਟ ਦੀ ਵਾਦੀ ਚ ਆਉਣ ਉੱਥੇ ਬੈਠ ਕੇ ਮੈਂ ਸਾਰੀਆਂ ਆਸ-ਪਾਸ ਦੀਆਂ ਕੌਮਾਂ ਦਾ ਨਿਆਂ ਕਰਾਂਗਾ।
13ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ ਅੰਗੂਆਂ ਨੂੰ ਮਿਧ੍ਧੋ ਕਿਉਂ ਕਿ ਚੁਬੱਚਾ ਭਰ ਗਿਆ ਹੈ ਮਟਕੇ ਭਰ-ਭਰ ਉਛਲ ਰਹੇ ਹਨ ਕਿਉਂਕਿ ਬਦੀ ਨਾਲ ਭਰ ਗਏ ਹਨ।
14ਨਬੇੜੇ ਦੀ ਵਾਦੀ ਵਿੱਚ ਬਹੁਤ ਭੀੜਾਂ ਹਨ ਉੱਥੇ ਯਹੋਵਾਹ ਦਾ ਖਾਸ ਦਿਨ ਵੀ ਨੇੜੇ ਹੈ।
15ਸੂਰਜ ਅਤੇ ਚੰਨ ਹਨੇਰੇ ਹੋ ਜਾਣਗੇ ਅਤੇ ਤਾਰਿਆਂ ਦੀ ਲੋਅ ਗੁਆਚ ਜਾਵੇਗੀ।
16ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚੋਂ ਗਜ੍ਜੇਗਾ ਉਹ ਯਰੂਸ਼ਲਮ ਵਿੱਚੋਂ ਪੁਕਾਰੇਗਾ ਤਾਂ ਧਰਤੀ ਅਤੇ ਅਕਾਸ਼ ਭੈ ਨਾਲ ਕੰਬੇਗਾ ਪਰ ਯਹੋਵਾਹ, ਪਰਮੇਸ਼ੁਰ ਆਪਣੀ ਪਰਜਾ ਲਈ ਪਨਾਹ ਹੋਵੇਗਾ। ਉਹ ਇਸਰਾਏਲੀਆਂ ਲਈ ਉਨ੍ਹਾਂ ਦੀ ਹਿਫਾਜ਼ਤ ਦੀ ਥਾਂ ਹੋਵੇਗਾ।
17"ਤਦ ਤੁਸੀਂ ਜਾਣੋਂਗੇ ਕਿ ਮੈਂ ਹੀ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵਸਦਾ ਹਾਂ। ਯਰੂਸ਼ਲਮ ਪਵਿੱਤਰ ਹੋਵੇਗਾ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।"
18"ਉਸ ਦਿਨ, ਪਰਬਤਾਂ ਚੋ ਮਿੱਠੀ ਮੈਅ ਚੋਵੇਗੀ। ਪਹਾੜੀਆਂ ਚੋ ਦੁੱਧ ਵਗੇਗਾ ਅਤੇ ਯਹੂਦਾਹ ਦੇ ਖਾਲੀ ਦ��ਿਆ ਪਾਣੀ ਨਾਲ ਵਗਣਗੇ! ਯਹੋਵਾਹ ਦੇ ਮੰਦਰ ਵਿੱਚੋਂ ਇੱਕ ਝਰਨਾ ਨਿਕਲੇਗਾ ਜੋ ਸ਼ਿਟੀਮ ਦੀ ਵਾਦੀ ਨੂੰ ਸਿਂਜੇਗਾ।
19ਮਿਸਰ ਵੀਰਾਨ ਹੋ ਜਾਵੇਗਾ ਅਦੋਮ ਉਜਾੜ ਬੀਆਬਾਨ ਹੋ ਜਾਵੇਗਾ ਕਿਉਂ ਕਿ ਉਹ ਯਹੂਦਾਹ ਦੇ ਲੋਕਾਂ ਨਾਲ ਬੜੇ ਜ਼ਾਲਿਮ ਰਹੇ ਹਨ ਉਨ੍ਹਾਂ ਨੇ ਆਪਣੇ ਦੇਸ ਵਿੱਚ ਮਜ਼ਲੂਮਾਂ ਨੂੰ ਵਢਿਆ।
20ਪਰ ਯਹੂਦਾਹ ਸਦਾ ਆਬਾਦ ਰਹੇਗਾ। ਯਰੂਸ਼ਲਮ ਵਿੱਚ ਲੋਕ ਪੀੜੀਓ ਪੀੜੀ ਜਿਉਂਦੇ ਵਸਦੇ ਰਹਿਣਗੇ।
21ਉਨ੍ਹਾਂ ਲੋਕਾਂ ਨੇ ਮੇਰੇ ਲੋਕਾਂ ਨੂੰ ਮਾਰਿਆ। ਇਸੇ ਲਈ, ਮੈਂ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵਾਂਗਾ।" ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚ ਰਹਿੰਦਾ ਹੈ।