Loading Bible Translation
First-time download in progress. This may take a few seconds…
Punjabi Bible Wordproject Bible
10 verses
1ਜਦੋਂ ਯੂਨਾਹ ਅਜੇ ਮੱਛੀ ਦੇ ਢਿੱਡ ਵਿੱਚ ਸੀ ਤਾਂ ਉਸਨੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ,
2"ਮੈਂ ਆਪਣੀ ਮੁਸੀਬਤ ਵਿੱਚ ਯਹੋਵਾਹ ਨੂੰ ਪੁਕਾਰਿਆ ਅਤੇ ਉਸਨੇ ਮੈਨੂੰ ਜਵਾਬ ਦਿੱਤਾ। ਯਹੋਵਾਹ, ਜਦੋਂ ਮੈਂ ਤੈਨੂੰ ਸ਼ਿਓਲ ਦੀ ਗਹਿਰਾਈ ਵਿੱਚੋਂ ਪੁਕਾਰਿਆ, ਤੂੰ ਮੈਨੂੰ ਸੁਣਿਆ।
3ਤੂੰ ਮੈਨੂੰ ਡੂੰਘੇ ਸਮੁੰਦਰ ਵਿੱਚ ਸੁੱਟ ਦਿੱਤਾ, ਭਿਅੰਕਰ ਲਹਿਰਾਂ ਨੇ ਮੈਨੂੰ ਘੇਰ ਲਿਆ। ਮੈਂ ਹੇਠਾਂ ਸਮੁੰਦਰ ਵਿੱਚ ਲਹਿਂਦਾ ਗਿਆ, ਮੇਰੇ ਚਾਰ-ਚੁਫ਼ੇਰੇ ਪਾਣੀ ਸੀ।
4ਫ਼ਿਰ ਮੈਂ ਸੋਚਿਆ, ਮੈਂ ਤੇਰੀ ਦਿ੍ਰਸ਼ਟੀ ਚੋ ਕੱਢ ਦਿੱਤਾ ਗਿਆ ਹਾਂ, ਪਰ ਤਾਂ ਵੀ, ਮੈਂ ਲਗਾਤਾਰ ਤੇਰੇ ਪਵਿੱਤਰ ਮੰਦਰ ਵੱਲ ਤੱਕਦਾ ਰਹਾਂਗਾ।
5ਪਾਣੀਆਂ ਨੇ ਮੈਨੂੰ ਢਕ੍ਕ ਲਿਆ ਕਿ ਮੈਂ ਲਗਭਗ੍ਗ ਮਰਨ ਵਾਲਾ ਸੀ ਇਸ ਨੇ ਮੇਰਾ ਮੂੰਹ ਢਕ ਲਿਆ ਤੇ ਮੈਂ ਸਾਹ ਨਾ ਲੈ ਸਕਿਆ। ਮੈਂ ਸਮੁੰਦਰ ਦੇ ਤਲ ਚ ਡੁੱਬ ਗਿਆ ਅਤੇ ਸਾਗਰੀ ਝਾੜੀਆਂ ਚ ਵਲੇਟਿਆ ਗਿਆ ਸਾਂ।
6ਮੈਂ ਹੇਠਾਂ ਸਮੁੰਦਰ ਦੇ ਤਲ ਚ ਜਿੱਥੇ ਪਰਬਤ ਸ਼ੁਰੂ ਹੁੰਦੇ ਨੇ, ਚਲਾ ਗਿਆ। ਮੈਂ ਸੋਚਿਆ ਮੈਂ ਹਮੇਸ਼ਾ ਲਈ ਇਸ ਕੈਦ ਵਿੱਚ ਬੰਦ ਹੋ ਗਿਆ ਹਾਂ, ਪਰ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਮੇਰੀ ਕਬਰ ਵਿੱਚੋਂਕੱਢ ਲਿਆ। ਹੇ ਪਰਮੇਸ਼ੁਰ, ਤੂੰ ਮੈਨੂੰ ਫ਼ਿਰ ਤੋਂ ਜੀਵਨ ਦਿੱਤਾ।
7ਮੇਰਾ ਆਤਮਾ ਨੇ ਸਭ ਉਮੀਦਾਂ ਛੱਡ ਦਿੱਤੀਆਂ ਪਰ ਫ਼ਿਰ ਮੈਂ ਯਹੋਵਾਹ ਨੂੰ ਧਿਆਇਆ। ਹੇ ਯਹੋਵਾਹ! ਮੈਂ ਤੇਰੇ ਅੱਗੇ ਪ੍ਰਾਰਥਨਾ ਕੀਤੀ ਤਾਂ ਤੂੰ ਆਪਣੇ ਪਵਿੱਤਰ ਮੰਦਰ ਵਿੱਚ ਮੇਰੀ ਪੁਕਾਰ ਸੁਣੀ।
8ਕੁਝ ਲੋਕ ਵਿਅਰਬ ਬੁੱਤਾਂ ਦੀ ਉਪਾਸਨਾ ਕ੍ਰੋਧ ਹਨ, ਪਰ ਉਹ ਮੂਰਤੀਆਂ ਕਦੇ ਵੀ ਉਨ੍ਹਾਂ ਦੀ ਮਦਦ ਨਹੀਂ ਕਰਦੀਆਂ।
9ਮੁਕਤੀ ਸਿਰਫ਼ ਯਹੋਵਾਹ ਕੋਲੋਂ ਹੀ ਆਉਂਦੀ ਹੈ। "ਹੇ ਯਹੋਵਾਹ, ਮੈਂ ਉਸਤਤ ਦੇ ਸ਼ੁਕਰਾਨਿਆਂ ਨਾਲ ਤੈਨੂੰ ਬਲੀਆਂ ਚੜਾਵਾਂਗਾ। ਮੈਂ ਖਾਸ ਇਕਰਾਰ ਕਰਾਂਗਾ ਅਤੇ ਉਨ੍ਹਾਂ ਨੂੰ ਪੂਰਿਆਂ ਕਰਾਂਗਾ।"
10ਤਦ ਯਹੋਵਾਹ ਨੇ ਮੱਛੀ ਨਾਲ ਗੱਲ ਕੀਤੀ ਅਤੇ ਮੱਛੀ ਨੇ ਯੂਨਾਹ ਨੂੰ ਸੁੱਕੀ ਧਰਤੀ ਤੇ ਉਗਲ ਦਿੱਤਾ।