Loading Bible Translation
First-time download in progress. This may take a few seconds…
Punjabi Bible Wordproject Bible
10 verses
1ਯੂਸੁਫ਼ ਦੀ ਅੰਸ ਦਾ ਗੁਣਾ ਇਉਂ ਪਿਆ ਕਿ ਉਹ ਯਰਦਨ ਤੋਂ ਯਰੀਹੋ ਕੋਲ ਅਰਥਾਤ ਯਰੀਹੋ ਦੇ ਪਾਣੀਆਂ ਕੋਲੋਂ ਪੂਰਬ ਵੱਲ ਉਜਾੜ ਦੇ ਵਿੱਚ ਦੀ ਯਰੀਹੋ ਤੋਂ ਬੈਤ-ਏਲ ਦੀ ਪਹਾੜੀ ਤੀਕ ਚੜ੍ਹਦਾ ਹੈ।
2ਫੇਰ ਬੈਤ-ਏਲ ਤੋਂ ਲੂਜ਼ ਨੂੰ ਗਈ ਅਤੇ ਅਰਕੀਆਂ ਦੀ ਹੱਦ ਲੰਘ ਕੇ ਅਟਰੋਥ ਨੂੰ ਗਈ।
3ਫੇਰ ਲਹਿੰਦੇ ਵੱਲ ਯਫਲੇਤੀਆਂ ਦੀ ਹੱਦ ਕੋਲੋਂ ਹੇਠਲੇ ਬੈਤ ਹੋਰੋਨ ਦੀ ਹੱਦ ਅਤੇ ਗਜ਼ਰ ਤੀਕ ਉਤਰੀ ਅਤੇ ਉਸ ਦਾ ਫੈਲਾਓ ਸਮੁੰਦਰ ਤੀਕ ਸੀ।
4ਉਪਰੰਤ ਯੂਸੁਫ਼ ਦੀ ਅੰਸ ਨੇ ਅਰਥਾਤ ਮਨੱਸ਼ਹ ਅਤੇ ਅਫ਼ਰਾਈਮ ਨੇ ਆਪਣੀ ਏਹ ਮਿਲਖ ਲੈ ਲਈ।
5ਅਫ਼ਰਾਈਮ ਦੀ ਅੰਸ ਦੀ ਹੱਦ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਏਹ ਸੀ। ਉਨ੍ਹਾਂ ਦੀ ਮਿਲਖ ਦੀ ਹੱਦ ਚੜ੍ਹਦੇ ਪਾਸੇ ਅਟਰੋਥ ਅੱਦਾਰ ਤੋਂ ਉੱਪਰਲੇ ਬੈਤ-ਹੋਰੋਨ ਤੀਕ ਸੀ।
6ਅਤੇ ਉਹ ਹੱਦ ਸਮੁੰਦਰ ਵੱਲ ਮਿਕਮਥਾਥ ਦੇ ਉੱਤਰ ਨੂੰ ਗਈ ਅਤੇ ਪੂਰਬ ਵੱਲ ਤਅਨਥ ਸ਼ੀਲੋਹ ਨੂੰ ਮੁੜੀ ਅਤੇ ਯਾਨੋਹਾਹ ਦੀ ਪੂਰਬ ਵੱਲ ਉਹ ਦੇ ਨਾਲ ਨਾਲ ਦੀ ਲੰਘੀ।
7ਅਤੇ ਯਾਨੋਹਾਹ ਤੋਂ ਅਟਾਰੋਥ ਅਤੇ ਨਆਰਾਥ ਵੱਲ ਉਤਰੀ ਅਤੇ ਯਰੀਹੋ ਨੂੰ ਅਪੱੜ ਕੇ ਯਰਦਨ ਨੂੰ ਗਈ।
8ਅਤੇ ਉਹ ਹੱਦ ਲਹਿੰਦੀ ਵੱਲ ਤੱਪੂਆਹ ਤੋਂ ਕਾਨਾਹ ਦੀ ਵਾਦੀ ਨੂੰ ਗਈ ਅਤੇ ਉਸ ਦਾ ਫੈਲਾਓ ਸਮੁੰਦਰ ਤੀਕ ਸੀ। ਅਫ਼ਰਾਈਮ ਦੀ ਅੰਸ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਏਹ ਸੀ।
9ਅਫ਼ਰਾਈਮ ਦੀ ਅੰਸ ਲਈ ਮਨੱਸ਼ਹ ਦੀ ਅੰਸ ਦੀ ਮਿਲਖ ਵਿੱਚ ਵੱਖੋ ਵੱਖ ਸ਼ਹਿਰ ਸਨ ਅਰਥਾਤ ਸਾਰੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
10ਅਤੇ ਉਨ੍ਹਾਂ ਨੇ ਕਨਾਨੀਆਂ ਨੂੰ ਜਿਹੜੇ ਗਜ਼ਰ ਵਿੱਚ ਵੱਸਦੇ ਸਨ ਨਾ ਕੱਢਿਆ ਪਰ ਓਹ ਕਨਾਨੀ ਅੱਜ ਦੇ ਦਿਨ ਤੀਕ ਅਫ਼ਰਾਈਮੀਆਂ ਦੇ ਵਿੱਚ ਵੱਸਦੇ ਹਨ ਅਤੇ ਓਹ ਵੇਗਾਰ ਲਈ ਟਹਿਲੂਏ ਹਨ।