Loading Bible Translation
First-time download in progress. This may take a few seconds…
Punjabi Bible Wordproject Bible
51 verses
1ਦੂਜਾ ਗੁਣਾ ਸ਼ਿਮਓਨ ਲਈ ਅਰਥਾਤ ਸ਼ਿਮਓਨੀਆਂ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ ਅਤੇ ਉਨ੍ਹਾਂ ਦੀ ਮਿਲਖ ਯਹੂਦੀਆਂ ਦੀ ਮਿਲਖ ਦੇ ਵਿੱਚ ਸੀ।
2ਅਤੇ ਉਨ੍ਹਾਂ ਦੀ ਮਿਲਖ ਏਹ ਸੀ, ਬਏਰ ਸ਼ਬਾ ਅਤੇ ਸ਼ਬਾ ਅਤੇ ਮੌਲਾਦਾਹ।
3ਅਤੇ ਹਸਰ ਸੂਆਲ ਅਤੇ ਬਾਲਾਹ ਅਤੇ ਆਸਮ।
4ਅਲਤੋਲਦ ਅਤੇ ਬਥੂਲ ਅਤੇ ਹਾਰਮਾਹ।
5ਸਿਕਲਾਗ ਅਤੇ ਬੈਤ ਮਰਕਾਬੋਥ ਅਤੇ ਹਸਰ ਸੂਸਾਹ।
6ਬੈਤ ਲਬਾਓਥ ਅਤੇ ਸਾਰੂਹਨ, ਏਹ ਤੇਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
7ਏਨ ਰਿੰਮੋਨ ਅਤੇ ਅਥਰ ਅਤੇ ਆਸ਼ਾਨ, ਏਹ ਚਾਰੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
8ਨਾਲੇ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ ਦੁਆਲੇ ਸਨ ਬਆਲ-ਬਏਰ ਦੱਖਣੀ ਰਾਮਥ ਤੀਕ। ਏਹ ਸ਼ਿਮਓਨੀਆਂ ਗੋਤ ਦੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ।
9ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਓਨੀਆਂ ਦੀ ਮਿਲਖ ਸੀ ਕਿਉਂ ਜੋ ਯਹੂਦੀਆਂ ਦੀ ਵੰਡ ਉਨ੍ਹਾਂ ਲਈ ਵੱਧ ਸੀ ਏਸੇ ਕਾਰਨ ਸ਼ਿਮਓਨੀਆਂ ਨੇ ਆਪਣੇ ਲਈ ਮਿਲਖ ਉਨ੍ਹਾਂ ਦੀ ਮਿਲਖ ਦੇ ਵਿੱਚੋਂ ਲਈ।
10ਤੀਜਾ ਗੁਣਾ ਜ਼ਬੂਲੁਨੀਆਂ ਦਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ ਅਤੇ ਉਨ੍ਹਾਂ ਦੀ ਮਿਲਖ ਦੀ ਹੱਦ ਸਰੀਦ ਤੀਕ ਸੀ।
11ਅਤੇ ਉਨ੍ਹਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸ਼ਥ ਨੂੰ ਢੁੱਕ ਕੇ ਉਸ ਵਾਦੀ ਨੂੰ ਜਾ ਢੁੱਕੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ।
12ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥ ਨੂੰ ਜਾ ਕੇ ਯਾਫੀਆਂ ਨੂੰ ਚੜ੍ਹੀ।
13ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਿੱਤਾ ਹੇਫਰ ਅਤੇ ਇੱਤਾਕਾਸੀਨ ਵੱਲ ਗਈ ਰਿੰਮੋਨ ਜਿਹੜਾ ਨੇਆਹ ਤੀਕ ਅੱਪੜਦਾ ਹੈ ਗਈ।
14ਅਤੇ ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਫਤਹਏਲ ਦੀ ਵਾਦੀ ਤੀਕ ਸੀ।
15ਅਤੇ ਕਟਾਥ ਅਤੇ ਨਹਲਾਲ ਅਤੇ ਸ਼ਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
16ਏਹ ਜ਼ਬੂਲੁਨੀਆਂ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ, ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
17ਚੌਥ ਗੁਣਾ ਯਿੱਸਾਕਾਰ ਲਈ ਨਿੱਕਲਿਆ ਅਰਥਾਤ ਯਿੱਸਾਕਾਰੀਆਂ ਲਈ ਉਨ੍ਹਾਂ ਦੇ ਘਰਾਣਿਆ ਅਨੁਸਾਰ।
18ਅਤੇ ਉਨ੍ਹਾਂ ਦੀ ਹੱਦ ਯਿਜ਼ਰਾਏਲ ਅਤੇ ਕਸੂਲੋਥ ਅਤੇ ਸ਼ੂਨੇਮ ਤੀਕ ਸੀ।
19ਹਫਰਾਈਮ ਅਤੇ ਸ਼ੀਓਨ ਅਤੇ ਅਨਾਹਰਾਥ।
20ਰੰਬੀਥ ਅਤੇ ਕਿਸ਼ਯੋਨ ਅਤੇ ਆਬਸ।
21ਅਤੇ ਰਮਥ ਅਤੇ ਏਨ-ਗਨੀਮ ਅਤੇ ਏਨ-ਹੱਦਦ ਅਤੇ ਬੈਤ-ਪੱਸੇਸ ਤਾਈਂ ਸੀ।
22ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੀਕ ਸੀ, ਸੋਲਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
23ਉਹ ਯਿੱਸਾਕਾਰੀਆਂ ਦੀ ਗੋਤ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ ਅਤੇ ਉਨ੍ਹਾਂ ਦੇ ਸ਼ਹਿਰ ਅਤੇ ਪਿੰਡ ਏਹ ਸਨ।
24ਪੰਜਵਾਂ ਗੁਣਾ ਆਸ਼ੇਰੀਆਂ ਦੇ ਗੋਤ ਦਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ।
25ਅਤੇ ਉਨ੍ਹਾਂ ਦੀ ਹੱਦ ਏਹ ਸੀ, — ਹਲਕਥ ਅਤੇ ਹਲੀ ਅਤੇ ਬਟਨ ਅਤੇ ਅਕਸ਼ਾਫ।
26ਅਤੇ ਅਲਮੰਲਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਲਹਿੰਦੀ ਵੱਲ ਕਰਮਲ ਨੂੰ ਅਤੇ ਸ਼ੀਹੋਰ ਲਿਬਨਾਥ ਨੂੰ ਜਾ ਢੁੱਕੀ।
27ਤਾਂ ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉੱਤਰ ਵੱਲ ਏਮਕ ਅਤੇ ਨਈਏਲ ਤੀਕ ਜਾ ਢੁੱਕੀ, ਉਹ ਖੱਬੇ ਪਾਸੇ ਕਬੂਲ ਨੂੰ ਨਿੱਕਲੀ।
28ਨਾ ਅਬਰੋਨ ਅਤੇ ਰਹੋਬ ਅਤੇ ਹੰਮੋਨ ਅਤੇ ਕਾਨਾਹ ਨੂੰ ਵੱਡੇ ਸੀਦੋਨ ਤੀਕ।
29ਤਾਂ ਉਹ ਹੱਦ ਰਾਮਾਹ ਅਤੇ, ਮਿਬਸਰ-ਸੋਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੀਕ ਸੀ।
30ਨਾਲੇ ਉੱਮਾਹ ਅਤੇ ਅਫੇਕ ਅਤੇ ਰਹੋਬ, ਬਾਈ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
31ਏਹ ਆਸ਼ੇਰੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
32ਛੇਵਾਂ ਗੁਣਾ ਨਫ਼ਤਾਲੀਆਂ ਦੇ ਲਈ ਨਿੱਕਲਿਆ ਅਰਥਾਤ ਨਫ਼ਤਾਲੀਆਂ ਦੇ ਲਈ ਉਨ੍ਹਾਂ ਦੀਆਂ ਗੋਤਾਂ ਅਨੁਸਾਰ।
33ਉਨ੍ਹਾਂ ਦੀ ਹੱਦ ਹਲਫ ਤੋਂ ਸਆਨੰਨੀਮ ਦੇ ਬਲੂਤ ਤੋਂ ਅਤੇ ਅਦਾਮੀ ਨਕਬ ਅਤੇ ਯਬਨਏਲ ਤੋਂ ਲੱਕੂਮ ਤੀਕ ਅਤੇ ਉਸ ਦਾ ਫੈਲਾਓ ਯਰਦਨ ਤੀਕ ਸੀ।
34ਤਾਂ ਉਹ ਹੱਦ ਲਹਿੰਦੀ ਵੱਲ ਅਜ਼ਨੋਥ ਤਾਬੋਰ ਨੂੰ ਮੁੜੀ ਅਤੇ ਉੱਥੋਂ ਹੁੱਕੋਕ ਨੂੰ ਜਾ ਨਿੱਕਲੀ ਅਤੇ ਦੱਖਣ ਵੱਲ ਜ਼ਬੂਲੁਨ ਨੂੰ ਜਾ ਢੁੱਕੀ ਅਤੇ ਲਹਿੰਦੀ ਵੱਲ ਅਸ਼ੇਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਰਦਨ ਕੋਲ ਯਹੂਦਾਹ ਨੂੰ ਜਾ ਢੁੱਕੀ।
35ਅਤੇ ਗੜ੍ਹ ਵਾਲੇ ਸ਼ਹਿਰ ਏਹ ਸਨ, ਸਿੱਦੀਮ, ਸੇਰ ਅਤੇ ਹੰਮਥ, ਰੱਕਥ ਅਤੇ ਕਿੰਨਾਰਥ।
36ਅਤੇ ਅਦਾਮਾਹ ਅਤੇ ਰਾਹਾਮ ਅਤੇ ਹਾਸੋਰ।
37ਅਤੇ ਕਦਸ਼ ਅਤੇ ਅਦਰਈ ਅਤੇ ਏਨ ਹਾਸੋਰ।
38ਅਤੇ ਯਿਰੋਨ ਅਤੇ ਮਿਗਦਲ-ਏਲ, ਹਾਰੇਮ ਅਤੇ ਬੈਤ ਅਨਾਥ ਅਤੇ ਬੈਤ ਸ਼ਮਸ਼ ਉੱਨੀ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
39ਏਹ ਨਫ਼ਤਾਲੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
40ਸੱਤਵਾਂ ਗੁਣਾ ਦਾਨੀਆਂ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ।
41ਅਤੇ ਉਨ੍ਹਾਂ ਦੀ ਮਿਲਖ ਦੀ ਹੱਦ ਏਹ ਸੀ, — ਸਾਰਾਹ ਅਤੇ ਅਸ਼ਤਾਓਲ ਅਤੇ ਇਹ ਸ਼ਮਸ਼।
42ਅਤੇ ਸ਼ਆਲੱਬੀਨ ਅਤੇ ਅਯਾਲੋਨ ਅਤੇ ਯਿਥਲਾਹ।
43ਅਤੇ ਏਲੋਨ ਅਤੇ ਤਿਮਨਾਥਾਹ ਅਤੇ ਅਕਰੋਨ।
44ਅਤੇ ਅਲਤਕੇਹ ਅਤੇ ਗਿਬਥੋਨ ਅਤੇ ਬਆਲਾਥ।
45ਅਤੇ ਯਿਹੁਦ ਅਤੇ ਬਨੇ-ਬਰਕ ਅਤੇ ਗਾਥ-ਰਿੰਮੋਨ।
46ਅਤੇ ਮੇ ਯਰਕੋਨ ਅਤੇ ਰੱਕੋਨ ਨਾਲੇ ਯਾਫ਼ੋ ਦੇ ਸਾਹਮਣੇ ਦੀ ਹੱਦ।
47ਅਤੇ ਦਾਨੀਆਂ ਦੀ ਹੱਦ ਉਨ੍ਹਾਂ ਤੋਂ ਪਾਰ ਏਸ ਲਈ ਨਿੱਕਲੀ ਕਿ ਦਾਨੀਆਂ ਨੇ ਚੜ੍ਹਾਈ ਕਰ ਕੇ ਲਸ਼ਮ ਨਾਲ ਜੁੱਧ ਕੀਤਾ ਅਤੇ ਉਹ ਨੂੰ ਲੈ ਕੇ ਤੇਗ ਦੀ ਧਾਰ ਨਾਲ ਵੱਢਿਆ ਅਤੇ ਉਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵਾਸਾ ਕੀਤਾ ਅਤੇ ਲਸ਼ਮ ਨੂੰ ਦਾਨ ਅਤੇ ਆਪਣੇ ਪਿਤਾ ਦਾਨ ਦੇ ਨਾਉਂ ਉੱਤੇ ਆਖਿਆ।
48ਏਹ ਦਾਨੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
49ਤਾਂ ਓਹ ਉਸ ਦੇਸ ਨੂੰ ਉਹ ਦੀਆਂ ਹੱਦਾਂ ਅਨੁਸਾਰ ਵੰਡ ਚੁੱਕੇ ਅਤੇ ਇਸਰਾਏਲੀਆਂ ਨੇ ਨੂਨ ਦੇ ਪੁੱਤ੍ਰ ਯਹੋਸ਼ੁਆ ਨੂੰ ਆਪਣੇ ਵਿੱਚ ਮਿਲਖ ਦਿੱਤੀ।
50ਯਹੋਵਾਹ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਉਹ ਸ਼ਹਿਰ ਜਿਹ ਨੂੰ ਉਹ ਮੰਗਦਾ ਸੀ ਅਰਥਾਤ ਤਿਮਨਥਸਰਹ ਅਫ਼ਰਾਈਮ ਦੇ ਪਹਾੜ ਵਿੱਚ ਅਤੇ ਉਹ ਨੇ ਉਸ ਸ਼ਹਿਰ ਨੂੰ ਬਣਾ ਕੇ ਉੱਥੇ ਵਾਸ ਕੀਤਾ।
51ਏਹ ਓਹ ਮਿਲਖਾਂ ਹਨ ਜਿਹੜੀਆਂ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਅਤੇ ਇਸਰਾਏਲੀਆਂ ਦਿਆਂ ਗੋਤਾਂ ਦੇ ਪਰਧਾਨਾਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਯਹੋਵਾਹ ਦੇ ਅੱਗੇ ਗੁਣਾ ਪਾ ਕੇ ਵੰਡ ਦਿੱਤੀਆਂ। ਸੋ ਓਹ ਉਸ ਦੇਸ ਨੂੰ ਵੰਡ ਚੁੱਕੇ।