Loading Bible Translation
First-time download in progress. This may take a few seconds…
Punjabi Bible Wordproject Bible
66 verses
1ਮੈਂ ਇੱਕ ਆਦਮੀ ਹਾਂ ਜਿਸਨੇ ਬਹੁਤ ਸਾਰੀਆਂ ਮੁਸੀਬਤਾਂ ਵੇਖੀਆਂ ਹਨ। ਆਪਣੇ ਗੁੱਸੇ ਵਿੱਚ, ਯਹੋਵਾਹ ਨੇ ਸਾਨੂੰ ਆਪਣੇ ਆਸੇ (ਰਾਜ ਦੰਡ) ਨਾਲ ਕੁਟਿਆ। ਅਤੇ ਮੈਂ ਇਸ ਨੂੰ ਵਾਪਰਦਿਆਂ ਦੇਖਿਆ!
2ਯਹੋਵਾਹ ਨੇ ਮੇਰੀ ਅਗਵਾਈ ਕੀਤੀ ਅਤੇ ਮੈਨੂੰ ਰੋਸ਼ਨੀ ਵਿੱਚ ਨਹੀਂ, ਸਗੋਂ ਅੰਧਕਾਰ ਵਿੱਚ ਲਿਆਂਦਾ।
3ਯਹੋਵਾਹ ਨੇ ਆਪਣਾ ਹੱਥ ਮੇਰੇ ਵਿਰੁਦ੍ਦ ਮੋੜ ਲਿਆ ਹੈ। ਉਸਨੇ ਇਹੀ ਬਾਰ-ਬਾਰ ਸਾਰਾ ਦਿਨ ਕੀਤਾ।
4ਉਸਨੇ ਮੇਰੀ ਚਮੜੀ ਅਤੇ ਮੇਰਾ ਮਾਸ ਉਧੇੜ ਦਿੱਤਾ। ਉਸਨੇ ਮੇਰੀਆਂ ਹੱਡੀਆਂ ਤੋੜ ਦਿੱਤੀਆਂ।
5ਯਹੋਵਾਹ ਨੇ ਮੈਨੂੰ ਕੁੜਤ੍ਤਨ ਅਤੇ ਕਸ਼ਟਾਂ ਨਾਲ ਘੇਰਾ ਪਾ ਲਿਆ।
6ਉਸਨੇ ਮੈਨੂੰ ਹਨੇਰੇ ਵਿੱਚ ਬੈਠਣ ਲਈ ਮਜ਼ਬੂਰ ਕੀਤਾ। ਉਸਨੇ ਮੈਨੂੰ ਇੱਕ ਅਜਿਹੇ ਬੰਦੇ ਵਾਂਗ ਬਣਾ ਦਿੱਤਾ, ਜਿਹੜਾ ਬਹੁਤ ਪਹਿਲੋਁ ਮਰ ਚੁਕਿਆ ਹੋਵੇ।
7ਯਹੋਵਾਹ ਨੇ ਮੈਨੂੰ ਅੰਦਰ ਬੰਦ ਕਰ ਦਿੱਤਾ, ਇਸਲਈ ਮੈਂ ਬਾਹਰ ਨਹੀਂ ਆ ਸਕਦਾ ਸੀ। ਉਸਨੇ ਮੈਨੂੰ ਭਾਰੀ ਬੇੜੀਆਂ ਪਾ ਦਿੱਤੀਆਂ।
8ਜਦੋਂ ਮੈਂ ਰੋਦਾ ਅਤੇ ਸਹਾਇਤਾ ਲਈ ਪੁਕਾਰ ਵੀ ਕਰਦਾ ਹਾਂ ਯਹੋਵਾਹ ਮੇਰੀ ਪ੍ਰਾਰਥਨਾ ਨੂੰ ਨਹੀਂ ਸੁਣਦਾ।
9ਉਸਨੇ ਮੇਰੇ ਰਾਹਾਂ ਨੂੰ ਪੱਥਰ ਨਾਲ ਬੰਦ ਕਰ ਦਿੱਤਾ ਹੈ ਅਤੇ ਮੇਰੇ ਰਾਹਾਂ ਨੂੰ ਵਿਂਗ-ਤਲਿਂਗਾ ਬਣਾ ਦਿੱਤਾ ਹੈ।
10ਯਹੋਵਾਹ, ਮੇਰੇ ਉੱਤੇ ਹਮਲੇ ਲਈ ਤਿਆਰ ਇੱਕ ਰਿੱਛ ਵਾਂਗ ਹੈ। ਉਹ ਕਿਸੇ ਛੁਪੀ ਹੋਈ ਥਾਂ ਉੱਤੇ ਖਲੋਤੇ ਸ਼ੇਰ ਵਾਂਗ ਹੈ।
11ਯਹੋਵਾਹ ਨੇ ਮੈਨੂੰ ਮੇਰੇ ਰਾਹ ਤੋਂ ਭਟਕਾਇਆ। ਉਸਨੇ ਮੈਨੂੰ ਟੁਕੜਿਆਂ ਵਿੱਚ ਪਾੜ ਸੁਟਿਆਂ ਅਤੇ ਮੈਨੂੰ ਬਰਬਾਦ ਕਰ ਦਿੱਤਾ।
12ਉਸਨੇ ਆਪਣੀ ਕਮਾਨ ਤਿਆਰ ਕਰ ਲਈ। ਉਸਨੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾ ਲਿਆ।
13ਉਸਨੇ ਮੇਰੇ ਪੇਟ ਅੰਦਰ ਤੀਰ ਮਾਰਿਆ। ਉਸਨੇ ਮੈਨੂੰ ਆਪਣੇ ਤੀਰਾਂ ਨਾਲ ਵਿਂਨ੍ਹਿਆ।
14ਮੈਂ ਆਪਣੇ ਸਾਰੇ ਲੋਕਾਂ ਲਈ ਇੱਕ ਮਜ਼ਾਕ ਬਣ ਗਿਆ ਹਾਂ। ਉਹ, ਮੇਰਾ ਮਜ਼ਾਕ ਉਡਾਉਣ ਲਈ ਸਾਰਾ ਦਿਨ ਮੇਰੇ ਬਾਰੇ ਗੀਤ ਗਾਉਂਦੇ ਰਹਿੰਦੇ ਨੇ।
15ਯਹੋਵਾਹ ਨੇ ਇਹ ਜ਼ਹਿਰ (ਸਜ਼ਾ) ਮੈਨੂੰ ਪੀਣ ਲਈ ਦਿੱਤਾ। ਉਸਨੇ ਮੈਨੂੰ ਇਸ ਕੌੜੇ ਜ਼ਹਿਰ ਨਾਲ ਭਰ ਦਿੱਤਾ ਹੈ।
16ਯਹੋਵਾਹ ਨੇ ਮੇਰੇ ਦੰਦਾਂ ਤੋਂ ਰੋੜ ਚਬਵਾੇ। ਉਸਨੇ ਮੈਨੂੰ ਧੂੜ ਅੰਦਰ ਮਿਧ੍ਧ ਦਿੱਤਾ।
17ਮੈਂ ਸੋਚਿਆ ਮੈਨੂੰ ਫ਼ੇਰ ਕਦੇ ਵੀ ਸ਼ਾਂਤੀ ਨਹੀਂ ਮਿਲੇਗੀ। ਮੈਂ ਚੰਗੀਆਂ ਚੀਜ਼ਾਂ ਬਾਰੇ ਭੁੱਲ ਗਿਆ।
18ਮੈਂ ਆਪਣੇ-ਆਪ ਨੂੰ ਆਖਿਆ, "ਮੇਰੇ ਕੋਲ ਹੁਣ ਕੋਈ ਵੀ ਉਮੀਦ ਨਹੀਂ ਕਿ ਯਹੋਵਾਹ ਮੇਰੀ ਸਹਾਇਤਾ ਕਰੇਗਾ।"
19ਯਹੋਵਾਹ, ਮੇਰੀ ਬਿਪਤਾ ਅਤੇ ਭਟਕਣ ਨੂੰ ਚੇਤੇ ਕਰੋ। ਉਸ ਕੌੜੀ ਜ਼ਹਿਰ ਨੂੰ ਯਾਦ ਕਰੋ ਜੋ ਤੁਸੀਂ ਮੈਨੂੰ ਦਿੱਤੀ ਸੀ।
20ਮੈਨੂੰ, ਮੇਰੀਆਂ ਸਾਰੀਆਂ ਮੁਸੀਬਤਾਂ ਚੰਗੀ ਤਰ੍ਹਾਂ ਯਾਦ ਨੇ। ਅਤੇ ਮੈਂ ਬਹੁਤ ਉਦਾਸ ਹਾਂ।
21ਪਰ ਫ਼ੇਰ ਮੈਂ ਕਿਸੇ ਹੋਰ ਚੀਜ਼ ਬਾਰੇ ਸੋਚਦਾ ਹਾਂ, ਮੈਨੂੰ ਫ਼ੇਰ ਉਮੀਦ ਹੁੰਦੀ ਹੈ। ਜੋ ਮੈਂ ਸੋਚਦਾ ਹਾਂ ਇਹ ਹੈ:
22ਯਹੋਵਾਹ ਦੀ ਪ੍ਰੀਤ ਅਤੇ ਮਿਹਰ ਕਦੇ ਵੀ ਨਹੀਂ ਖਤਮ ਹੁੰਦੀ। ਉਸ ਦੀ ਦਇਆ ਕਦੇ ਨਹੀਂ ਮੁੱਕਦੀ।
23ਹਰ ਸਵੇਰੇ ਉਹ ਇਸ ਨੂੰ ਨਵੇਂ ਤਰੀਕਿਆਂ ਨਾਲ ਦਰਸਾਉਂਦਾ ਹੈ! ਯਹੋਵਾਹ ਜੀ, ਤੁਸੀਂ ਕਿੰਨੇ ਸੱਚੇ ਅਤੇ ਵਫ਼ਾਦਾਰ ਹੋ।
24ਮੈਂ ਆਪਣੇ-ਆਪ ਨੂੰ ਆਖਦਾ ਹਾਂ, "ਯਹੋਵਾਹ ਮੇਰਾ ਪਰਮੇਸ਼ੁਰ ਹੈ ਅਤੇ ਮੈਂ ਉਸ ਵਿੱਚ ਭਰੋਸਾ ਕਰਦਾ ਹਾਂ।"
25ਯਹੋਵਾਹ ਉਨ੍ਹਾਂ ਲਈ ਨੇਕ ਹੈ ਜੋ ਉਸਦਾ ਇੰਤਜ਼ਾਰ ਕਰਦੇ ਨੇ। ਯਹੋਵਾਹ ਉਨ੍ਹਾਂ ਲੋਕਾਂ ਲਈ ਨੇਕ ਹੈ, ਜਿਹੜੇ ਉਸਦੀ ਉਡ��ਕ ਕਰਦੇ ਹਨ।
26ਕਿਸੇ ਬੰਦੇ ਲਈ ਯਹੋਵਾਹ ਨੂੰ ਉਸਨੂੰ ਬਚਾਉਣ ਦਾ, ਖਾਮੋਸ਼ੀ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ।
27ਕਿਸੇ ਬੰਦੇ ਲਈ ਯਹੋਵਾਹ ਦਾ ਜੂਲਾ ਪਹਿਨਣਾ ਚੰਗਾ ਹੈ। ਕਿਸੇ ਬੰਦੇ ਲਈ ਜਵਾਨੀ ਵੇਲੇ ਤੋਂ ਹੀ ਉਸ ਜੂਲੇ ਨੂੰ ਪਹਿਨਣਾ ਚੰਗਾ ਹੈ।
28ਉਸ ਬੰਦੇ ਨੂੰ ਇਕੱਲਾ ਅਤੇ ਖਾਮੋਸ਼ ਬੈਠਣਾ ਚਾਹੀਦਾ ਹੈ ਜਦੋਂ ਯਹੋਵਾਹ ਆਪਣਾ ਜੂਲਾ ਉਸ ਉੱਤੇ ਪਾਵੇ।
29ਉਸ ਬੰਦੇ ਨੂੰ ਆਪਣਾ ਚਿਹਰ ਧਰਤ ਵੱਲ ਰੱਖਦੇ ਹੋਏ ਯਹੋਵਾਹ ਅੱਗੇ ਝੁਕਣਾ ਚਾਹੀਦਾ ਹੈ। ਸ਼ਾਇਦ ਫ਼ੇਰ ਵੀ ਕੋਈ ਉਮੀਦ ਹੋਵੇ।
30ਉਸਨੂੰ ਆਪਣੀ ਦੂਸਰੀ ਗਲ੍ਹ੍ਹ ਵੀ, ਬਪ੍ਪੜ ਮਾਰਨ ਵਾਲੇ ਵੱਲ ਭੁਆ ਦੇਣੀ ਚਾਹੀਦੀ ਹੈ। ਉਸ ਬੰਦੇ ਨੂੰ ਆਪਣੇ-ਆਪ ਨੂੰ ਲੋਕਾਂ ਦੁਆਰਾ ਬੇਇੱਜ਼ਤ ਹੋ ਲੈਣ ਦੇਣਾ ਚਾਹੀਦਾ ਹੈ।
31ਉਸ ਬੰਦੇ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਦਾ ਲਈ ਲੋਕਾਂ ਨੂੰ ਨਹੀਂ ਤਿਆਗਦਾ।
32ਯਹੋਵਾਹ ਸਜ਼ਾ ਦਿੰਦਾ ਹੈ, ਜਦੋਂ ਉਸਦੇ ਕੋਲ ਰਹਿਮ ਵੀ ਹੁੰਦਾ ਹੈ। ਉਸ ਕੋਲ ਆਪਣੇ ਮਹਾਨ ਪਿਆਰ ਅਤੇ ਉਦਾਰਤਾ ਕਾਰਣ ਕਿਰਪਾ ਹੈ।
33ਯਹੋਵਾਹ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੁੰਦਾ। ਉਹ ਲੋਕਾਂ ਨੂੰ ਨਾ-ਖੁਸ਼ ਨਹੀਂ ਕਰਨਾ ਚਾਹੁੰਦਾ।
34ਯਹੋਵਾਹ ਇਨ੍ਹਾਂ ਗੱਲਾਂ ਨੂੰ ਪਸੰਦ ਨਹੀਂ ਕਰਦਾ: ਉਹ ਪਸੰਦ ਨਹੀਂ ਕਰਦਾ ਕਿ ਕੋਈ ਜਣਾ ਧਰਤੀ ਦੇ ਸਾਰੇ ਬੰਦੀਵਾਨਾਂ ਨੂੰ ਆਪਣੇ ਪੈਰਾਂ ਹੇਠਾਂ ਕੁਚਲ ਦੇਵੇ।
35ਉਹ ਨਿਆਂ ਨੂੰ ਭ੍ਰਸ਼ਟ ਹੁੰਦਿਆਂ ਪਸੰਦ ਨਹੀਂ ਕਰਦਾ। ਪਰ ਕੁਝ ਲੋਕ ਸਰਬ ਉੱਚ ਪਰਮੇਸ਼ੁਰ ਦੇ ਸਾਮ੍ਹਣੇ ਇਹ ਬਦ ਗੱਲਾਂ ਕਰਦੇ ਹਨ।
36ਯਹੋਵਾਹ ਕਿਸੇ ਬੰਦੇ ਨੂੰ ਪਸੰਦ ਨਹੀਂ ਕਰਦਾ ਕਿ ਉਹ ਕਿਸੇ ਦੂਸਰੇ ਬੰਦੇ ਨੂੰ ਧੋਖਾ ਦੇਵੇ। ਯਹੋਵਾਹ ਕਿਸੇ ਵੀ ਅਜਿਹੀ ਗੱਲ ਨੂੰ ਪਸੰਦ ਨਹੀਂ ਕਰਦਾ।
37ਕੋਈ ਵੀ ਕੁਝ ਅਜਿਹਾ ਨਹੀਂ ਆਖ ਸਕਦਾ ਅਤੇ ਇਹ ਵਾਪਰ ਜਾਵੇ, ਜਦੋਂ ਤੀਕ ਕਿ ਯਹੋਵਾਹ ਇਸਨੂੰ ਵਾਪਰਨ ਦਾ ਹੁਕਮ ਨਹੀਂ ਦਿੰਦਾ।
38ਸਰਬ-ਉੱਚ ਪਰਮੇਸ਼ੁਰ ਚੰਗੀਆਂ ਅਤੇ ਮਾੜੀਆਂ ਦੋਹਾਂ ਗੱਲਾਂ ਦੇ ਵਾਪਰਨ ਦਾ ਹੁਕਮ ਦਿੰਦਾ ਹੈ।
39ਕੋਈ ਵੀ ਜੀਵਿਤ ਬੰਦਾ ਸ਼ਿਕਾਇਤਾ ਨਹੀਂ ਕਰ ਸਕਦਾ, ਜਦੋਂ ਯਹੋਵਾਹ ਉਸਦੇ ਪਾਪਾਂ ਲਈ ਸਜ਼ਾ ਦਿੰਦਾ ਹੈ।
40ਆਓ ਪੜਤਾਲ ਕਰੀਏ ਅਤੇ ਦੇਖੀਏ ਕਿ ਅਸਾਂ ਕੀ ਕੀਤਾ ਹੈ। ਅਤੇ ਫ਼ੇਰ ਅਸੀਂ ਯਹੋਵਾਹ ਵੱਲ ਮੁੜ ਪਈੇ।
41ਆਓ ਅਸੀਂ ਆਪਣੇ ਦਿਲਾਂ ਅਤੇ ਹੱਥਾਂ ਨੂੰ ਅਕਾਸ਼ ਦੇ ਪਰਮੇਸ਼ੁਰ ਵੱਲ ਉੱਚਾ ਚੁਕ੍ਕੀੇ।
42ਆਓ ਅਸੀਂ ਉਸ ਨੂੰ ਆਖੀਏ, "ਅਸੀਂ ਪਾਪ ਕੀਤੇ ਅਤੇ ਬੜੇ ਜ਼ਿੱਦੀ ਰਹੇ ਹਾਂ। ਇਸੇ ਲਈ ਹੀ, ਤੁਸੀਂ ਸਾਨੂੰ ਮਾਫ਼ ਨਹੀਂ ਕੀਤਾ।
43ਤੂੰ ਆਪਣੇ-ਆਪ ਨੂੰ ਕਹਿਰ ਨਾਲ ਲਪੇਟ ਲਿਆ ਅਤੇ ਸਾਨੂੰ ਭਜਾਇਆ, ਤੂੰ ਸਾਨੂੰ ਬੇਰਹਿਮੀ ਨਾਲ ਮਾਰ ਦਿੱਤਾ!
44ਤੁਸੀਂ ਆਪਣੇ ਆਪ ਨੂੰ ਬੱਦਲ ਅੰਦਰ ਲਪੇਟ ਲਿਆ। ਤੁਸੀਂ ਅਜਿਹਾ ਕੀਤਾ ਤਾਂ ਜੋ ਕੋਈ ਵੀ ਪ੍ਰਾਰਥਨਾ ਤੁਹਾਡੇ ਤੀਕ ਨਾ ਪਹੁੰਚ ਸਕੇ।
45ਤੁਸੀਂ ਸਾਨੂੰ ਹੋਰਨਾਂ ਕੌਮਾਂ ਲਈ ਕੂੜੇ ਕਰਕਟ ਵਾਂਗ ਬਣਾ ਦਿੱਤਾ।
46ਸਾਡੇ ਸਾਰੇ ਹੀ ਦੁਸ਼ਮਣ ਸਾਡੇ ਨਾਲ ਗੁੱਸੇ ਵਿੱਚ ਭਰੇ ਹੋਏ ਗੱਲ ਕਰਦੇ ਨੇ।
47ਅਸੀਂ ਭੈਭੀਤ ਹੋ ਗਏ ਹਾਂ। ਅਸੀਂ ਟੋਏ ਅੰਦਰ ਡਿੱਗ ਪਏ ਹਾਂ। ਅਸੀਂ ਬੁਰੀ ਤਰ੍ਹਾਂ ਸੱਟ ਖਾਧੀ ਹੈ! ਅਸੀਂ ਟੁੱਟ ਗਏ ਹਾਂ!"
48ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗਦੇ ਨੇ! ਮੈਂ ਆਪਣੇ ਲੋਕਾਂ ਦੀ ਤਬਾਹੀ ਉੱਤੇ ਵਿਰਲਾਪ ਕਰਦਾ ਹਾਂ!
49ਮੇਰੀਆਂ ਅੱਖਾਂ ਬਿਨਾ ਰੁਕੇ ਵਗਣਗੀਆਂ! ਮੈਂ ਵਿਰਲਾਪ ਕਰਦਾ ਰਹਾਂਗਾ!
50ਯਹੋਵਾਹ ਜੀ, ਮੈਂ ਉਦੋਂ ਤੀਕ ਰੋਦਾ ਰਹਾਂਗਾ ਜਦੋਂ ਤੀਕ ਕਿ ਤੁਸੀਂ ਹੇਠਾਂ ਸਾਡੇ ਵੱਲ ਨਹੀਂ ਤੱਕਦੇ। ਮੈਂ ਰੋਦਾ ਰਹਾਂਗਾ ਜਦੋਂ ਤੀਕ ਕਿ ਤੁਸੀਂ ਸਾਨੂੰ ਅਕਾਸ਼ ਵਿੱਚੋਂ ਨਹੀਂ ਦੇਖਦੇ!
51ਮੇਰੀਆਂ ਅੱਖਾਂ ਮੈਨੂੰ ਗ਼ਮਗੀਨ ਬਣਾਉਂਦੀਆਂ ਨੇ, ਜਦੋਂ ਮੈਂ ਦੇਖਦਾ ਹਾਂ ਕਿ ਮੇਰੇ ਸ਼ਹਿਰ ਦੀਆਂ ਕੁੜੀਆਂ ਨਾਲ ਕੀ ਵਾਪਰਿਆ ਹੈ।
52ਉਹ ਲੋਕ ਬਿਨਾ ਕਾਰਣ ਹੀ ਮੇਰੇ ਦੁਸ਼ਮਣ ਸਨ ਪਰ ਉਨ੍ਹਾਂ ਇੱਕ ਪੰਛੀ ਵਾਂਗ ਮੇਰਾ ਸ਼ਿਕਾਰ ਕੀਤਾ।
53ਉਨ੍ਹਾਂ ਮੈਨੂੰ ਇੱਕ ਟੋਏ ਅੰਦਰ ਸੁੱਟ ਦਿੱਤਾ, ਜਦੋਂ ਕਿ ਹਾਲੇ ਮੈਂ ਜਿਉਂਦਾ ਹੀ ਸਾਂ। ਉਨ੍ਹਾਂ ਮੇਰੇ ਉੱਤੇ ਪੱਥਰ ਸੁੱਟੇ।
54ਪਾਣੀ ਮੇਰੇ ਸਿਰ ਤੀਕ ਆ ਗਿਆ। ਮੈਂ ਆਪਣੇ-ਆਪ ਨੂੰ ਆਖਿਆ, "ਮੈਂ ਮੁੱਕ ਗਿਆ ਹਾਂ।"
55ਯਹੋਵਾਹ ਜੀ, ਮੈਂ ਟੋਏ ਦੀ ਡੂੰਘ ਵਿੱਚੋਂ, ਤੁਹਾਡਾ ਨਾਮ ਪੁਕਾਰਿਆ।
56ਮੇਰੀ ਆਵਾਜ਼ ਸੁਣ, ਆਪਣੇ ਕੰਨ ਨਾ ਬੰਦ ਕਰ ਅਤੇ ਮੈਨੂੰ ਬਚਾਉਣ ਤੋਂ ਇਨਕਾਰ ਨਾ ਕਰ।
57ਉਸ ਦਿਨ, ਤੁਸੀਂ ਮੇਰੇ ਕੋਲ ਆਏ ਜਦੋਂ ਮੈਂ ਤੁਹਾਨੂੰ ਪੁਕਾਰਿਆ। ਤੁਸੀਂ ਮੈਨੂੰ ਆਖਿਆ, "ਭੈਭੀਤ ਨਾ ਹੋ।"
58ਯਹੋਵਾਹ, ਮੇਰਾ ਬਚਾਓ ਕਰ ਅਤੇ ਮੇਰੀ ਖਾਤਰ ਮੇਰਾ ਜੀਵਨ ਵਾਪਸ ਲਿਆ।
59ਯਹੋਵਾਹ, ਮੇਰੀਆਂ ਸਮਸਿਆਵਾਂ ਵੱਲ ਵੇਖ ਅਤੇ ਹੁਣ ਮੇਰੇ ਮਾਮਲੇ ਦਾ ਨਿਰਣਾ ਕਰ।
60ਵੇਖ ਕਿਵੇਂ ਮੇਰੇ ਦੁਸ਼ਮਣ ਨੇ ਮੈਨੂੰ ਦੁੱਖ ਦਿੱਤਾ। ਉਨ੍ਹਾਂ ਸਭ ਬਦ ਵਿਉਂਤਾਂ ਨੂੰ ਸੁਣ, ਜੋ ਉਨ੍ਹਾਂ ਮੇਰੇ ਵਿਰੁੱਧ ਬਣਾਈਆਂ।
61ਤੁਸੀਂ ਉਨ੍ਹਾਂ ਨੂੰ ਮੇਰੀ ਬੇਇੱਜ਼ਤੀ ਕਰਦਿਆਂ ਸੁਣਿਆ ਸੀ, ਯਹੋਵਾਹ ਜੀ ਤੁਸੀਂ ਉਹ ਸਾਰੀਆਂ ਮੰਦੀਆਂ ਵਿਉਂਤਾਂ ਸੁਣੀਆਂ ਨੇ ਜੋ ਉਨ੍ਹਾਂ ਮੇਰੇ ਵਿਰੁੱਧ ਬਣਾਈਆਂ ਨੇ।
62ਮੇਰੇ ਦੁਸ਼ਮਣ ਦੇ ਸ਼ਬਦ ਅਤੇ ਸੋਚਾਂ ਹਮੇਸ਼ਾ ਮੇਰੇ ਵਿਰੁੱਧ ਹਨ।
63ਯਹੋਵਾਹ, ਵੇਖ ਉਠਦੇ-ਬੈਠਦੇ ਉਹ ਕਿਵੇਂ ਮੇਰਾ ਮਜ਼ਾਕ ਉਡਾਉਂਦੇ ਹਨ।
64ਯਹੋਵਾਹ, ਉਨ੍ਹਾਂ ਨੂੰ ਉਹ ਕੁਝ ਦੇਵੋ ਜਿਸਦੇ ਉਹ ਅਧਿਕਾਰੀ ਨੇ! ਉਨ੍ਹਾਂ ਤੋਂ ਉਨ੍ਹਾਂ ਦੇ ਕੀਤੇ ਦਾ ਬਦਲਾ ਲੈ!
65ਉਨ੍ਹਾਂ ਦੇ ਦਿਲਾਂ ਨੂੰ ਜ਼ਿੱਦੀ ਬਣਾ ਦਿਓ ਅਤੇ ਫ਼ੇਰ ਉਨ੍ਹਾਂ ਨੂੰ ਸਰਾਪ ਦਿਓ।
66ਉਨ੍ਹਾਂ ਨੂੰ ਆਪਣੇ ਕਹਿਰ ਨਾਲ ਭਜਾ! ਯਹੋਵਾਹ, ਉਨ੍ਹਾਂ ਨੂੰ ਅਕਾਸ਼ ਹੇਠਾਂ ਤਬਾਹ ਕਰ ਦੇ!