Loading Bible Translation
First-time download in progress. This may take a few seconds…
Punjabi Bible Wordproject Bible
8 verses
1ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
2ਇਸਰਾਏਲੀਆਂ ਨਾਲ ਬੋਲ ਕਿ ਜੇ ਕਦੀ ਤੀਵੀਂ ਗਰਭਣੀ ਹੋਵੇ ਅਤੇ ਮੁੰਡਾ ਜਣੇ ਤਾਂ ਉਹ ਸੱਤ ਦਿਨ ਤੋੜੀ ਅਪਵਿੱਤ੍ਰ ਰਹੇ ਉਸ ਦੇ ਸਿਰਨ੍ਹਾਉਣੀ ਦੇ ਦਿਨਾਂ ਦੇ ਅਨੁਸਾਰ ਅਪਵਿੱਤ੍ਰ ਰਹੇ।
3ਅਤੇ ਅੱਠਵੇਂ ਦਿਨ ਮੁੰਡੇ ਦੀ ਖੱਲੜੀ ਦੀ ਸੁੰਨਤ ਕੀਤੀ ਜਾਵੇ।
4ਅਤੇ ਇਸ ਦੇ ਪਿੱਛੋਂ ਉਸ ਲਹੂ ਤੋਂ ਆਪਣੇ ਸ਼ੁੱਧ ਕਰਨ ਵਿੱਚ ਤੇਤੀ ਦਿਨ ਠਹਿਰੀ ਰਹੇ ਅਤੇ ਕਿਸੇ ਪਵਿੱਤ੍ਰ ਵਸਤ ਨੂੰ ਨਾ ਛੋਹੇ ਅਤੇ ਨਾ ਪਵਿੱਤ੍ਰ ਥਾਂ ਵਿੱਚ ਆਵੇ ਜਦ ਤੋੜੀ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਾ ਹੋ ਚੁੱਕਣ।
5ਪਰ ਜੇ ਉਹ ਕੁੜੀ ਜਣੇ ਤਾਂ ਪੰਦ੍ਰਾਂ ਦਿਨ ਉਸ ਦੀ ਸਿਰਨ੍ਹਾਉਣੀ ਦੀ ਆਗਿਆ ਦੇ ਅਨੁਸਾਰ ਅਪਵਿੱਤ੍ਰ ਰਹੇ ਅਤੇ ਛਿਆਹਠਵੇਂ ਦਿਨ ਤੋੜੀ ਆਪਣੇ ਲਹੂ ਤੋਂ ਪਵਿੱਤ੍ਰ ਕਰਨ ਵਿੱਚ ਠਹਿਰੀ ਰਹੇ।
6ਅਤੇ ਜਾਂ ਉਸ ਦੇ ਸ਼ੁੱਧ ਹੋਣ ਦੇ ਦਿਨ ਪੁੱਤ੍ਰ ਦੇ ਲਈ ਯਾ ਧੀ ਦੇ ਲਈ ਪੂਰੇ ਹੋਣ ਤਾਂ ਉਹ ਇੱਕ ਵਰਹੇ ਦਾ ਲੇਲਾ ਇੱਕ ਹੋਮ ਕਰਕੇ ਅਤੇ ਇੱਕ ਕਬੂਤ੍ਰ ਦਾ ਬੱਚਾ ਯਾ ਘੁੱਗੀ ਪਾਪ ਦੀ ਭੇਟ ਕਰਕੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਜਾਜਕ ਦੇ ਅੱਗੇ ਲਿਆਵੇ।
7ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ ਅਤੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਸ ਨੂੰ ਆਪਣੇ ਲਹੂ ਵਹਿਣ ਤੋਂ ਸ਼ੁੱਧ ਕਰੇ। ਇਹ ਉਸ ਦੇ ਲਈ ਬਿਵਸਥਾ ਹੈ ਜਿਸ ਨੇ ਪੁੱਤ੍ਰ ਯਾ ਧੀ ਜਣੀ।
8ਅਤੇ ਜੇ ਕਦੀ ਉਹ ਇੱਕ ਲੇਲਾ ਲਿਆਉਣ ਜੋਗੀ ਨਾ ਹੋਵੇ ਤਾਂ ਉਹ ਦੋ ਘੁੱਗੀਆਂ ਯਾ ਕਬੂਤ੍ਰਾਂ ਦੇ ਦੋ ਬੱਚੇ ਲਿਆਵੇ, ਇੱਕ ਤਾਂ ਹੋਮ ਕਰਕੇ ਅਤੇ ਦੂਜਾ ਪਾਪ ਦੀ ਭੇਟ ਕਰਕੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਸ਼ੁੱਧ ਹੋ ਜਾਵੇਗੀ।।