Loading Bible Translation
First-time download in progress. This may take a few seconds…
Punjabi Bible Wordproject Bible
37 verses
1ਤਾਂ ਯਹੋਵਾਹ ਮੂਸਾ ਨਾਲ ਬੋਲਿਆ ਕਿ
2ਇਸਰਾਲੀਆਂ ਦੀ ਸਾਰੀ ਮੰਡਲੀ ਨੂੰ ਐਉਂ ਬੋਲ, ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ।
3ਤੁਸਾਂ ਆਪੋ ਆਪਣੀ ਮਾਂ ਅਤੇ ਆਪੋ ਆਪਣੇ ਪਿਉ ਤੋਂ ਡਰਨਾ ਅਤੇ ਮੇਰਿਆਂ ਸਬਤਾਂ ਨੂੰ ਧਿਆਨ ਰੱਖਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
4ਤੁਸਾਂ ਠਾਕੁਰਾਂ ਵੱਲ ਧਿਆਨ ਨਾ ਕਰਨਾ, ਨਾ ਆਪਣੇ ਲਈ ਢਾਲਵੀਆਂ ਮੂਰਤਾਂ ਬਣਾਉਣੀਆਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5ਅਤੇ ਜੇ ਤੁਸੀਂ ਯਹੋਵਾਹ ਦੇ ਅੱਗੇ ਸੁੱਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸਾਂ ਆਪਣੇ ਕਬੂਲੇ ਜਾਣ ਲਈ ਚੜ੍ਹਾਉਣੀ।
6ਉਹ ਓਸੇ ਦਿਨ ਜਿਸ ਦਿਨ ਉਸ ਨੂੰ ਚੜ੍ਹਾਓ ਅਤੇ ਅਗਲੇ ਭਲਕ ਖਾਧੀ ਜਾਏ ਅਤੇ ਜੇ ਕਦੀ ਤੀਜੇ ਦਿਨ ਤੋੜੀ ਕੁਝ ਰਹਿ ਜਾਏ ਤਾਂ ਉਹ ਅੱਗ ਵਿੱਚ ਸਾੜੀ ਜਾਵੇ।
7ਅਤੇ ਜੇ ਉਹ ਤੀਜੇ ਦਿਨ ਨੂੰ ਕੁਝ ਖਾਧੀ ਜਾਏ, ਉਹ ਮਾੜੀ ਗੱਲ ਹੈ, ਉਹ ਕਬੂਲ ਨਾ ਕੀਤੀ ਜਾਵੇਗੀ।
8ਇਸ ਲਈ ਜਿਹੜਾ ਉਸ ਨੂੰ ਖਾਵੇ ਸੋ ਉਸ ਦਾ ਦੋਸ਼ ਉਸ ਦੇ ਜੁੰਮੇ ਹੈ ਕਿਉਂ ਜੋ ਉਸ ਨੇ ਯਹੋਵਾਹ ਦੀ ਪਵਿੱਤ੍ਰ ਵਸਤ ਨੂੰ ਭ੍ਰਿਸ਼ਟ ਕੀਤਾ ਅਤੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
9ਅਤੇ ਜਿਸ ਵੇਲੇ ਤੁਸੀਂ ਆਪਣੀ ਧਰਤੀ ਦੀ ਵਾਢੀ ਕਰੋ ਤਾਂ ਤੂੰ ਮੂਲੋਂ ਆਪਣੀ ਪੈਲੀ ਦੀਆਂ ਨੁੱਕਰਾਂ ਦੀ ਵਾਢੀ ਨਾ ਕਰੀਂ, ਨਾ ਤੂੰ ਆਪਣੀ ਵਾਢੀ ਦਾ ਸਿਲਾ ਸਾਂਭੀਂ।
10ਅਤੇ ਤੂੰ ਆਪਣੇ ਦਾਖਾਂ ਦੇ ਬਾਗਾਂ ਦਾ ਸਿਲਾ ਨਾ ਚੁਗੀਂ, ਤੂੰ ਆਪਣੇ ਦਾਖਾਂ ਦੇ ਬਾਗਾਂ ਦੇ ਸਾਰੇ ਦਾਣੇ ਨਾ ਸਾਂਭੀਂ, ਤੂੰ ਕੰਗਾਲ ਅਤੇ ਓਪਰੇ ਦੇ ਲਈ ਛੱਡ ਦੇਈਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
11ਤੁਸਾਂ ਚੋਰੀ ਨਾ ਕਰਨੀ, ਨਾ ਛਲ ਖੇਡਣਾ, ਨਾ ਆਪਸ ਵਿੱਚ ਝੂਠ ਬੋਲਨਾਂ।
12ਅਤੇ ਤੁਸਾਂ ਮੇਰਾ ਨਾਮ ਲੈਕੇ ਝੂਠੀ ਸੋਂਹ ਨਾ ਚੁੱਕਣੀ, ਨਾ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਕਰਨਾ। ਮੈਂ ਯਹੋਵਾਹ ਹਾਂ।
13ਤੂੰ ਆਪਣੇ ਗੁਵਾਂਢੀ ਨਾਲ ਛੱਲ ਨਾ ਖੇਡੀਂ, ਨਾ ਤੂੰ ਉਸ ਤੋਂ ਕੁਝ ਖੋਹਵੀ। ਮਜੂਰ ਦੀ ਮਜੂਰੀ ਤੇਰੇ ਕੋਲ ਸਾਰੀ ਰਾਤ ਸਵੇਰ ਤੋੜੀ ਨਾ ਰਹੇ।
14ਤੂੰ ਡੋਰੇ ਨੂੰ ਗਾਲਾਂ ਨਾ ਕੱਢੀਂ, ਨਾ ਅੰਨੇ ਨੂੰ ਠੋਕਰ ਖਿਲਾਵੀਂ, ਪਰ ਆਪਣੇ ਪਰਮੇਸ਼ੁਰ ਤੋਂ ਡਰੀਂ। ਮੈਂ ਯਹੋਵਾਹ ਹਾਂ।
15ਤੁਸਾਂ ਨਿਆਉਂ ਵਿੱਚ ਕੋਈ ਅਨਿਆਉਂ ਨਾ ਕਰਨਾ, ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ ਕਰੀਂ, ਪਰ ਸਚਿਆਈ ਨਾਲ ਆਪਣੇ ਗੁਵਾਂਢੀ ਦਾ ਨਿਆਉ ਕਰੀਂ।
16ਤੁੰ ਆਪਣੇ ਲੋਕਾਂ ਵਿੱਚ ਘੁਸਮੁਸੀਆ ਬਣ ਕੇ ਭਾਉਂਦਾ ਨਾ ਫਿਰੀਂ। ਤੂੰ ਆਪਣੇ ਗੁਵਾਂਢੀ ਦੇ ਖੂਨ ਵਿੱਚ ਲੱਕ ਨਾ ਬੰਨ੍ਹੀਂ। ਮੈਂ ਯਹੋਵਾਹ ਹਾਂ।
17ਤੂੰ ਆਪਣੇ ਭਰਾ ਨਾਲ ਆਪਣੇ ਮਨ ਵਿੱਚ ਵੈਰ ਨਾ ਰੱਖੀਂ। ਤੂੰ ਜਰੂਰ ਆਪਣੇ ਗੁਵਾਂਢੀ ਨੂੰ ਤਾੜੀਂ, ਜੋ ਓਸ ਦਾ ਦੋਸ਼ ਤੇਰੇ ਜੁੰਮੇ ਨਾ ਹੋਵੇ।
18ਤੂੰ ਬਦਲਾ ਨਾ ਲਵੀਂ, ਨਾ ਆਪਣੇ ਲੋਕਾਂ ਦੇ ਪਰਵਾਰ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗੁਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ। ਮੈਂ ਯਹੋਵਾਹ ਹਾਂ।
19ਤੁਸਾਂ ਮੇਰੀਆਂ ਬਿਧਾਂ ਨੂੰ ਧਿਆਨ ਰੱਖਣਾ। ਤੂੰ ਆਪਣੇ ਡੰਗਰ ਨੂੰ ਕਿਸੇ ਵੱਖਰੀ ਜਾਤ ਨਾਲ ਨਾ ਮਿਲਾਵੀਂ। ਤੂੰ ਆਪਣੀ ਪੈਲੀ ਵਿੱਚ ਰਲਿਆ ਮਿਲਿਆ ਬੀ ਨਾ ਬੀਜੀਂ, ਨਾ ਤੇਰੇ ਉੱਤੇ ਸੂਤਰ ਅਤੇ ਉੱਨ ਦਾ ਬਣਿਆ ਹੋਇਆ ਕੱਪੜਾ ਪਵੇ।
20ਜਿਹੜਾ ਕਿਸੇ ਤੀਵੀਂ ਨਾਲ ਜੋ ਟਹਿਲਨ ਹੈ ਅਤੇ ਜੋ ਕਿਸੇ ਭਰਤੇ ਦੀ ਮੰਗੀ ਹੋਈ ਹੈ ਅਤੇ ਜਿਸ ਦਾ ਵੱਟਾ ਨਾ ਦਿਤਾ ਹੋਇਆ ਹੋਵੇ, ਨਾ ਉਹ ਛੱਡੀ ਗਈ ਹੋਵੇ, ਉਹ ਸੰਗ ਕਰੇ ਤਾਂ ਉਹ ਬੈਤਾਂ ਨਾਲ ਮਾਰੀ ਜਾਏ, ਓਹ ਵੱਢੇ ਨਾ ਜਾਣ ਕਿਉਂ ਜੋ ਉਹ ਅਜਾਦ ਨਹੀਂ ਸੀ।
21ਅਤੇ ਉਹ ਆਪਣੇ ਦੋਸ਼ ਦੀ ਭੇਟ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਅਰਥਾਤ ਦੋਸ਼ ਦੀ ਭੇਟ ਕਰਕੇ ਇੱਕ ਛੱਤ੍ਰਾ ਲਿਆਵੇ।
22ਅਤੇ ਜਾਜਕ ਦੋਸ਼ ਦੀ ਭੇਟ ਦੇ ਛੱਤ੍ਰੇ ਨੂੰ ਲੈਕੇ ਯਹੋਵਾਹ ਦੇ ਅੱਗੇ ਉਸ ਦੇ ਲਈ ਓਸ ਪਾਪ ਦੇ ਕਾਰਨ ਜੋ ਉਸ ਨੇ ਕੀਤਾ ਹੈ ਪ੍ਰਾਸ ਚਿਤ ਕਰੇ ਅਤੇ ਉਹ ਪਾਪ ਜੋ ਉਸ ਨੇ ਕੀਤਾ ਹੈ ਸੋ ਉਸ ਨੂੰ ਖਿਮਾ ਹੋ ਜਾਵੇਗਾ।
23ਅਤੇ ਜਾਂ ਤੁਸੀਂ ਉਸ ਦੇਸ਼ ਵਿੱਚ ਆਓ ਅਤੇ ਭਾਂਤ ਭਾਂਤ ਦੇ ਬੂਟਿਆਂ ਨੂੰ ਖਾਣ ਲਈ ਲਾਓ ਤੁਸਾਂ ਉਨ੍ਹਾਂ ਦੀਆਂ ਫਲਾਂ ਨੂੰ ਅਸੁੰਨਤੀ ਸਮਝਣਾ, ਓਹ ਤਿੰਨਾਂ ਵਰਿਹਾਂ ਤਾਈਂ ਤੁਹਾਡੇ ਲਈ ਅਸੁੰਨਤੀ ਜਿਹਾ ਹੋਵੇ, ਉਹ ਖਾਧਾ ਨਾ ਜਾਏ।
24ਪਰ ਚਉਥੇ ਵਰਹੇ ਵਿੱਚ ਉਸ ਦਾ ਸਾਰਾ ਫਲ ਯਹੋਵਾਹ ਦੇ ਉਪਕਾਰ ਮੰਨਣ ਲਈ ਪਵਿੱਤ੍ਰ ਹੋਵੇ।
25ਅਤੇ ਪੰਜਵੇਂ ਵਰਹੇ ਵਿੱਚ ਤੁਸਾਂ ਫਲ ਖਾਣਾ ਜੋ ਉਹ ਤੁਹਾਨੂੰ ਆਪਣਾ ਵਾਧਾ ਦੇਵੇ। ਮੈ‘ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
26ਤੁਸਾਂ ਕੋਈ ਵਸਤ ਲਹੂ ਨਾਲ ਨਾ ਖਾਣੀ, ਨਾ ਤੁਸਾਂ ਜਾਦੂ ਕਰਨੇ, ਨਾ ਮਹੂਰਤ ਵੇਖਣੇ।
27ਤੁਸਾਂ ਆਪਣੀਆਂ ਸਿਰਾਂ ਦੀਆਂ ਨੁੱਕਰਾਂ ਨਾ ਮੁੰਨਾਵਣੀਆਂ, ਨਾ ਤੂੰ ਆਪਣੀ ਦਾੜ੍ਹੀ ਦੀਆਂ ਨੁੱਕਰਾਂ ਨੂੰ ਵਿਗਾੜ।
28ਤੁਸਾਂ ਕਿਸੇ ਦੇ ਮਰਨ ਉੱਤੇ ਆਪਣਿਆਂ ਸਰੀਰਾਂ ਨੂੰ ਨਾ ਚੀਰਨਾ, ਨਾ ਆਪਣੇ ਉੱਤੇ ਨਿਸ਼ਾਨੀਆਂ ਠੁਕਾਵੀਂ। ਮੈਂ ਯਹੋਵਾਹ ਹਾਂ।
29ਆਪਣੀ ਧੀ ਨੂੰ ਕੰਜਰੀ ਬਣਾਉਣ ਦੇ ਲਈ ਆਪਣੀ ਧੀ ਦੀ ਪਤ ਨਾ ਲਾਹ, ਅਜਿਹਾ ਨਾ ਹੋਵੇ ਜੋ ਧਰਤੀ ਉੱਤੇ ਕੰਜਰੀਬਾਜੀ ਪਸਰੇ ਅਤੇ ਦੇਸ ਖੋਟ ਨਾਲ ਭਰਪੂਰ ਹੋਵੇ।
30ਤੁਸਾਂ ਮੇਰਿਆਂ ਸਬਤਾਂ ਨੂੰ ਮਨਾਉਣਾ ਅਤੇ ਮੇਰੇ ਪਵਿੱਤ੍ਰ ਅਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।
31ਤੁਸੀਂ ਉਨ੍ਹਾਂ ਦੇ ਵੱਲ ਧਿਆਨ ਨਾ ਕਰੋ ਜਿਨ੍ਹਾਂ ਦੇ ਦੇਉ ਯਾਰ ਹਨ, ਨਾ ਜਾਦੂਗਰਾਂ ਦੇ ਮਗਰ ਲੱਗੋ ਜੋ ਉਨ੍ਹਾਂ ਨਾਲ ਭ੍ਰਿਸ਼ਟ ਨਾ ਹੋ ਜਾਓ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
32ਤੈਂ ਧਉਲੇ ਸਿਰ ਦੇ ਅੱਗੇ ਉਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।
33ਅਤੇ ਜੇ ਕਦੀ ਓਪਰਾ ਤੇਰੇ ਨਾਲ ਤੁਹਾਡੇ ਦੇਸ ਵਿੱਚ ਵੱਸੇ ਤਾਂ ਤੁਸਾਂ ਉਸ ਨੂੰ ਦੁੱਖ ਨਾ ਦੇਣਾ।
34ਪਰ ਜਿਹੜਾ ਓਪਰਾ ਤੁਹਾਡੇ ਵਿੱਚ ਵਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆਂ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
35ਤੁਸਾਂ ਨਿਆਉਂ ਕਰਨ ਵਿੱਚ, ਨਾਪਣ ਵਿੱਚ, ਤੋਲਣ ਵਿਚ, ਯਾ ਮਿਣਨ ਵਿੱਚ ਅਨਿਆਉਂ ਨਾ ਕਰਨਾ
36ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸੋਂ ਲਿਆਇਆ।
37ਸੋ ਤੁਸਾਂ ਮੇਰੀਆਂ ਸਭਨਾਂ ਬਿਧਾਂ ਅਤੇ ਸਭਨਾਂ ਨਿਆਵਾਂ ਨੂੰ ਮੰਨਣਾ, ਅਤੇ ਪੂਰਾ ਕਰਨਾ। ਮੈਂ ਯਹੋਵਾਹ ਹਾਂ।