Loading Bible Translation
First-time download in progress. This may take a few seconds…
Punjabi Bible Wordproject Bible
24 verses
1ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦੇ ਪੁੱਤ੍ਰਾਂ ਜਾਜਕਾਂ ਨਾਲ ਗੱਲ ਕਰਕੇ ਆਖ, ਭਈ ਆਪਣੇ ਲੋਕਾਂ ਵਿੱਚੋਂ ਕੋਈ ਮੁਰਦੇ ਦੇ ਲਈ ਭ੍ਰਿਸ਼ਟ ਨਾ ਬਣੇ।
2ਪਰ ਆਪਣੇ ਸਾਕ ਜੋ ਨੇੜੇ ਦੇ ਹਨ, ਆਪਣੀ ਮਾਂ ਦੇ ਲਈ ਅਤੇ ਆਪਣੇ ਪਿਉ ਦੇ ਲਈ ਅਤੇ ਆਪਣੀ ਧੀ ਦੇ ਲਈ ਅਤੇ ਆਪਣੇ ਭਰਾ ਦੇ ਲਈ।
3ਅਤੇ ਆਪਣੀ ਕੁਆਰੀ ਭੈਣ ਦੇ ਲਈ ਜੋ ਉਸ ਦਾ ਨੇੜੇ ਦਾ ਸਾਕ ਦਾ ਹੈ ਜਿਸ ਦਾ ਭਰਤਾ ਨਾ ਹੋਇਆ ਹੋਵੇ ਉਸ ਦੇ ਲਈ ਭ੍ਰਿਸ਼ਟ ਹੋ ਜਾਏ।
4ਪਰ ਉਹ ਆਪਣਿਆ ਲੋਕਾਂ ਵਿੱਚ ਮਾਲਕ ਹੋਕੇ, ਆਪ ਨੂੰ ਗਿਲਾਨ ਕਰਾਉਣ ਲਈ ਭ੍ਰਿਸ਼ਟ ਨਾ ਬਣੇ।
5ਓਹ ਆਪਣੇ ਸਿਰਾਂ ਨੂੰ ਨਾ ਮੁਨਾਉਣ ਅਤੇ ਆਪਣੀ ਦਾੜ੍ਹੀ ਦੀਆਂ ਨੁੱਕਰਾਂ ਨਾ ਮੁਨਾਉਣ, ਨਾ ਆਪਣੇ ਸਰੀਰ ਵਿੱਚ ਕੋਈ ਚੀਰ ਪਾਉਣ।
6ਓਹ ਆਪਣੇ ਪਰਮੇਸ਼ੁਰ ਅੱਗੇ ਪਵਿੱਤ੍ਰ ਹੋਣ ਅਤੇ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਨਾ ਕਰਨ ਕਿਉਂ ਜੋ ਓਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਅਤੇ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦੇ ਹਨ, ਏਸ ਲਈ ਓਹ ਪਵਿੱਤ੍ਰ ਰਹਿਣ।
7ਓਹ ਕਿਸੇ ਕੰਜਰੀ ਨੂੰ ਯਾ ਕਿਸੇ ਭਿੱਟੜ ਨੂੰ ਵਹੁਟੀ ਨਾ ਬਣਾਉਣ, ਨਾ ਓਹ ਕਿਸੇ ਭਰਤੇ ਦੀ ਕੱਢੀ ਹੋਈ ਤੀਵੀਂ ਨੂੰ ਵਿਆਹੁਣ ਕਿਉਂ ਜੋ ਓਹ ਆਪਣੇ ਪਰਮੇਸ਼ੁਰ ਅੱਗੇ ਪਵਿੱਤ੍ਰ ਹਨ।
8ਸੋ ਤੂੰ ਉਸ ਨੂੰ ਪਵਿੱਤ੍ਰ ਕਰੀਂ ਕਿਉਂ ਜੋ ਉਹ ਤੇਰੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦਾ ਹੈ। ਉਹ ਤੇਰੇ ਅੱਗੇ ਪਵਿੱਤ੍ਰ ਹੋਵੇ ਕਿਉਂ ਜੋ ਮੈਂ ਯਹੋਵਾਹ ਜੋ ਤੁਹਾਨੂੰ ਪਵਿੱਤ੍ਰ ਕਰਦਾ ਹਾਂ ਪਵਿੱਤ੍ਰ ਹਾਂ।
9ਅਤੇ ਜੇ ਕਿਸੇ ਜਾਜਕ ਦੀ ਧੀ ਆਪ ਯਾਰੀ ਖੇਡ ਕੇ ਭ੍ਰਿਸ਼ਟ ਬਣੇ ਤਾਂ ਉਸ ਨੇ ਆਪਣੇ ਪਿਉ ਨੂੰ ਭ੍ਰਿਸ਼ਟ ਬਣਵਾਇਆ, ਉਹ ਅੱਗ ਨਾਲ ਸਾੜੀ ਜਾਏ।
10ਅਤੇ ਉਹ ਜੋ ਆਪਣੇ ਭਰਾਵਾਂ ਵਿੱਚ ਪ੍ਰਧਾਨ ਜਾਜਕ ਹੈ ਜਿਸ ਦੇ ਸਿਰ ਉੱਤੇ ਮਸਹ ਕਰਨ ਦਾ ਤੇਲ ਪਿਆ ਅਤੇ ਜੋ ਲੀੜੇ ਪਾਉਣ ਲਈ ਥਾਪਿਆ ਹੈ ਸੋ ਆਪਣਾ ਸਿਰ ਨੰਗਾ ਨਾ ਕਰੇ, ਨਾ ਆਪਣੇ ਕੱਪੜੇ ਪਾੜੇ।
11ਭਾਵੇਂ ਉਸ ਦਾ ਪਿਉ, ਭਾਵੇਂ ਉਸ ਦੀ ਮਾਂ ਹੋਵੇ, ਕਿਸੇ ਮੁਰਦੇ ਕੋਲ ਜਾਕੇ ਅਸ਼ੁੱਧ ਨਾ ਬਣੇ।
12ਨਾ ਉਹ ਪਵਿੱਤ੍ਰ ਅਸਥਾਨ ਤੋਂ ਨਿੱਕਲੇ, ਨਾ ਆਪਣੇ ਪਰਮੇਸ਼ੁਰ ਦੇ ਪਵਿੱਤ੍ਰ ਅਸਥਾਨ ਨੂੰ ਭ੍ਰਿਸ਼ਟ ਕਰੇ ਕਿਉਂ ਜੋ ਉਸ ਦੇ ਪਰਮੇਸ਼ੁਰ ਦੇ ਮਸਹ ਕਰਨ ਦੇ ਤੇਲ ਦਾ ਮੁਕਟ ਉਸ ਦੇ ਉੱਤੇ ਹੈ। ਮੈਂ ਯਹੋਵਾਹ ਹਾਂ।
13ਅਤੇ ਉਹ ਕੁਆਰੀ ਵਹੁਟੀ ਵਿਆਹਵੇ
14ਰੰਡੀ ਨੂੰ ਯਾ ਕੱਢੀ ਹੋਈ ਤੀਵੀਂ ਨੂੰ, ਯਾ ਭਿੱਟੜ ਨੂੰ, ਯਾ ਕੰਜਰੀ ਨੂੰ, ਇਨ੍ਹਾਂ ਤੋਂ ਨਾ ਵਿਆਹਵੇ, ਪਰ ਉਹ ਆਪਣੇ ਲੋਕਾਂ ਵਿੱਚੋਂ ਇੱਕ ਕੁਆਰੀ ਵਹੁਟੀ ਵਿਆਹਵੇ।
15ਨਾ ਉਹ ਆਪਣੇ ਲੋਕਾਂ ਵਿੱਚ ਆਪਣੇ ਵੰਸ ਨੂੰ ਭਰਿਸ਼ਟ ਕਰੇ ਕਿਉਂ ਜੋ ਮੈਂ ਯਹੋਵਾਹ ਉਸ ਨੂੰ ਪਵਿੱਤ੍ਰ ਠਹਿਰਾਉਂਦਾ ਹਾਂ।
16ਯਹੋਵਾਹ ਮੂਸਾ ਨਾਲ ਬੋਲਿਆ ਕਿ
17ਹਾਰੂਨ ਨੂੰ ਬੋਲ, ਤੇਰੀ ਸੰਤਾਨ ਵਿੱਚ ਆਪੋ ਆਪਣੀ ਪੀੜ੍ਹੀ ਵਿੱਚ ਜਿਸ ਨੂੰ ਕੋਈ ਬੱਜ ਹੋਵੇ ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨੇੜੇ ਨਾ ਜਾਵੇ।
18ਕਿਉਂ ਜੋ ਭਾਵੇਂ ਕਿਹਾ ਮਨੁੱਖ ਹੋਵੇ ਜਿਸ ਨੂੰ ਬੱਜ ਹੋਵੇ, ਉਹ ਨੇੜੇ ਨਾ ਜਾਏ, ਅੰਨ੍ਹਾ ਯਾ ਲੰਙਾ, ਯਾ ਜਿਸ ਦਾ ਨੱਕ ਫੀਨਾ ਹੋਵੇ, ਜਾਂ ਜਿਸ ��ੀ ਲੱਤ ਲੰਮੀ ਹੋਵੇ।
19ਯਾ ਕੋਈ ਮਨੁੱਖ ਜਿਸ ਦਾ ਪੈਰ ਯਾ ਹੱਥ ਭਜਾ ਹੋਇਆ ਹੋਵੇ।
20ਯਾ ਕੁੱਬਾ ਯਾ ਮਧਰਾ ਯਾ ਭੈਂਗਾ ਯਾ ਜਿਸ ਵਿੱਚ ਦਾਦ ਯਾ ਖੁਜਲੀ ਯਾ ਨਲ ਫਿੱਸਿਆ ਹੋਇਆ ਹੋਵੇ।
21ਹਾਰੂਨ ਜਾਜਕ ਦੀ ਸੰਤਾਨ ਵਿੱਚੋਂ ਜਿਸ ਮਨੁੱਖ ਨੂੰ ਬੱਜ ਹੋਵੇ, ਸੋ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਚੜ੍ਹਾਉਣ ਲਈ ਨੇੜੇ ਨਾ ਆਵੇ। ਉਸ ਨੂੰ ਬੱਜ ਜੋ ਲੱਗੀ ਹੋਈ ਹੈ, ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨੇੜੇ ਨਾ ਆਵੇ।
22ਉਹ ਆਪਣੇ ਪਰਮੇਸ਼ੁਰ ਦੀ ਰੋਟੀ, ਨਾਲੇ ਅੱਤ ਪਵਿੱਤ੍ਰ, ਨਾਲੇ ਪਵਿੱਤ੍ਰ ਖਾਵੇ।
23ਪਰ ਉਹ ਪੜਦੇ ਦੇ ਅੰਦਰ ਨਾ ਜਾਵੇ ਅਤੇ ਜਗਵੇਦੀ ਦੇ ਨੇੜੇ ਨਾ ਆਵੇ, ਉਸ ਨੂੰ ਬੱਜ ਜੋ ਲੱਗੀ ਹੋਈ ਹੈ, ਭਈ ਉਹ ਮੇਰਿਆਂ ਪਵਿੱਤ੍ਰ ਅਸਥਾਨਾਂ ਨੂੰ ਭਰਿਸ਼ਟ ਨਾ ਕਰੇ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤ੍ਰ ਠਹਿਰਾਉਂਦਾ ਹਾਂ।
24ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ, ਅਤੇ ਇਸਰਾਏਲ ਦੇ ਸਾਰੇ ਪਰਵਾਰ ਨੂੰ ਏਹ ਗੱਲਾਂ ਕੀਤੀਆਂ।